ਜਲੰਧਰ – ਦੂਰਦਰਸ਼ਨ ਜਲੰਧਰ ਨਾਲ ਜੁੜੀਆਂ ਕਈ ਅਹਿਮ ਸਖਸੀਅਤਾਂ ਚੋਂ ਅਮਰਜੀਤ ਸਿੰਘ ਕੁਕੂ ਵੀ ਇਕ ਪ੍ਰਸਿਧ ਅਜਿਹੀ ਸਖਸੀਅਤ ਦਾ ਨਾਮ ਹੈ ਜਿਸ ਨੇ ਦੂਰਦਰਸਨ ਜਲੰਧਰ ਵਿਚ ਲੰਮਾਂ ਸਮਾਂ ਬਤੌਰ ਪ੍ਰੋਡਿਊਸਰ ਵਜੋਂ ਸੇਵਾਵਾਂ ਦਿਤੀਆਂ ਅਤੇ ਵਖ ਵਖ ਵਿਸਿਆਂ ਦੇ ਪ੍ਰੋਗਰਾਮ ਬਣਾ ਕੇ ਦੂਰਦਰਸਨ ਜਲੰਧਰ ਲਈ ਜਿਕਰਯੋਗ ਕੰਮ ਕੀਤਾ। ਉਹ 16 ਮਾਰਚ 1981 ਵਿਚ ਦੂਰਦਰਸਨ ਵਿਭਾਗ ਵਿਚ ਭਰਤੀ ਹੋਏ ਸਨ। ਆਪਣੇ ਸੇਵਾ ਕਾਲ ਦੌਰਾਨ ਲਗਭਗ 3 ਸਾਲ ਦਾ ਸਮਾਂ ਉਹਨਾਂ ਨੇ ਪਟਨਾ (ਬਿਹਾਰ) ਦੂਰਦਰਸਨ ਵਿਚ ਕੰਮ ਕੀਤਾ। ਅਤਿ ਮਾੜੇ ਘਰੇਲੂ ਹਾਲਾਤਾਂ ਦੌਰਾਨ ਦੂਰਦਰਸਨ ਜੰਮੂ ਵਿਚ ਵੀ ਉਹਨਾਂ ਨੇ ਕੁਝ ਸਾਲ ਸੇਵਾ ਨਿਭਾਈ। ਅਜਕਲ ਉਹ ਬਤੌਰ ਡਾਇਰੈਕਟਰ ਦੂਰਦਰਸਨ ਦੇਹਰਾਦੂਨ (ਉਤਰਾਖੰਡ) ਸੇਵਾਵਾਂ ਨਿਭਾ ਰਹੇ ਹਨ ਲਗਭਗ 37 ਸਾਲ ਸਾਨਾਂਮਤੇ ਢੰਗ ਨਾਲ ਆਪਣੀ ਨੌਕਰੀ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਉਹ 31 ਮਈ ਨੂੰ ਰਿਟਾਇਰਡ ਹੋ ਰਹੇ ਹਨ। ਦੂਰਦਰਸਨ ਜਲੰਧਰ ਲਈ ਲੰਮਾ ਸਮਾਂ ਬੜੀ ਮਿਹਨਤ ਲਗਨ ਨਾਲ ਕੰਮ ਕਰਕੇ ਪ੍ਰਸਿਧੀ ਹਾਸਲ ਕਰਨ ਵਾਲੇ ਅਮਰਜੀਤ ਸਿੰਘ ਕੁਕੂ ਨੂੰ ਆਪਣੇ ਕਾਰਜਕਾਲ ਦੌਰਾਨ ਬੜੇ ਵਿਸ਼ੇਸ਼ ਪ੍ਰੋਗਰਾਮਾਂ ਲਈ ਕੰਮ ਕੀਤਾ । ਨਵੇਂ ਸਾਲ ਦੇ ਪ੍ਰੋਗਰਾਮਾਂ ਤੋਂ ਇਲਾਵਾ ‘ਖਬਰਾਂ’, ‘ਖਾਸ ਖਬਰ ਇਕ ਨਜਰ’ ‘ਮੇਰਾ ਪਿੰਡ ਮੇਰੇ ਖੇਤ’, ‘ਕਵੀਸਰੀ’ ਅਤੇ ‘ਢਾਡੀ ਵਾਰਾਂ’ ਵਰਗੇ ਕਈ ਪ੍ਰੋਗਰਾਮਾਂ ਲਈ ਉਹਨਾਂ ਨੇ ਜਿਕਰਯੋਗ ਕੰਮ ਕੀਤਾ। ਜਲੰਧਰ ਦੂਰਦਰਸਨ ਦੇ ਧਾਰਮਿਕ ਅਤੇ ਵਿਰਸੇ ਨਾਲ ਜੁੜੇ ਪ੍ਰੋਗਰਾਮਾਂ ਵਿਚ ਉਹਨਾਂ ਦੀ ਵਿਸੇਸ ਦਿਲਚਸਪੀ ਰਹੀ। ਜੇਕਰ ਕਿਸੇ ਖੇਤਰ ਦਾ ਕੋਈ ਕਾਬਲ ਇਨਸਾਨ ਉਹਨਾਂ ਤੋਂ ਮਦਦ ਲਈ ਆਇਆ ਤਾਂ ਉਹਨਾਂ ਆਪਣਾ ਸਮਾਂ ਬਰਬਾਦ ਕਰਕੇ ਵੀ ਉਸ ਦੀ ਮਦਦ ਕੀਤੀ। ਇਹ ਉਹਨਾਂ ਦੀ ਸਖਸੀਅਤ ਦਾ ਇਕ ਵਿਸੇਸ ਗੁਣ ਹੈ। ਇਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਦੂਰਦਰਸਨ ਜਲੰਧਰ ‘ਤੇ ਕੋਈ ਗਾਇਕ ਇਕ ਇਕੋ ਹੀ ਵਧੀਆ ਗੀਤ ਗਾ ਆਉਂਦਾ ਸੀ ਤਾਂ ਉਹ ਰਾਤੋਰਾਤ ਸਟਾਰ ਬਣ ਜਾਂਦਾ ਸੀ। ਇਹਨਾਂ ਸਮਿਆਂ ਦੌਰਾਨ ਅਮਰਜੀਤ ਸਿੰਘ ਕੁਕੂ ਨੇ ਪੰਜਾਬ ਦੇ ਵਖ ਵਖ ਇਲਾਕਿਆਂ ਤੋਂ ਕਈ ਵਧੀਆਂ ਗਾਇਕਾਂ ਦੀ ਪਛਾਣ ਕੀਤੀ, ਕਈ ਗੁੰਮਨਾਮ ਗਾਇਕਾਂ ਦੀ ਪ੍ਰਤਿਭਾ ਨੂੰ ਪਛਾਣ ਕੇ ਉਹਨਾਂ ਦੂਰਦਰਸਨ ਤੇ ਪੰਜਾਬੀ ਸਰੋਤਿਆਂ ਅਗੇ ਪੇਸ ਕੀਤਾ ਇਹ ਰਾਤੋ ਰਾਤ ਸਟਾਰ ਬਣੇ। ਇਹਨਾਂ ਵਿਚ ਸਰਦੂਲ ਸਿਕੰਦਰ, ਅਮਰ ਨੂਰੀ, ਸਵ: ਦਿਲਸਾਦ ਅਖਤਰ, ਨਿਰਮਲ ਸਿਧੂ, ਪਾਲੀ ਦੇਤਵਾਲੀਆ, ਸਤਵਿੰਦਰ ਬੁਗਾ, ਕੁਲਵਿੰਦਰ ਕੰਵਲ ਆਦਿ ਅਜਿਹੇ ਨਾਮ ਹਨ ਜੋ ਗਇਕੀ ਦੇ ਉਚੇ ਮੁਕਾਮ ਤੇ ਪਹੁੰਚਣ ਲਈ ਅਜ ਵੀ ਆਪਣੇ ਆਪ ਨੂੰ ਉਹਨਾਂ ਦੇ ਰਿਣੀ ਮੰਨਦੇ ਹਨ। ਕੁਕੂ ਸਾਹਿਬ ਨੇ ਦੂਰਦਰਸਨ ਲਈ ਕੁਝ ਡਾਕੂਮੈਟਰੀਆਂ ਵੀ ਬਣਾਈਆਂ। ਅਮਰਜੀਤ ਕੁਕੂ ਆਪਣੀ ਸਰਵਿਸ ਦੇ ਸਫਰ ਦੌਰਾਨ ਜਿਥੇ ਵੀ ਗਏ ਉਹਨਾਂ ਨੇ ਦੋਸਤੀਆਂ ਦੇ ਮੋਹ ਭਰੇ ਹੰਡਣਸਾਰ ਰਿਸ਼ਤੇ ਬਣਾਏ। ਉਹ ਆਪਣੇ ਅਨੇਕਾਂ ਜਾਨਣ ਵਾਲਿਆਂ ਵਿਚ ਠਕੁਕੂ ਭਾਅ ਜੀ ਠ ਦੇ ਨਾਮ ਨਾਲ ਮਸ਼ਹੂਰ ਹਨ।
ਅਮਰਜੀਤ ਸਿੰਘ ਕੁਕੂ ਦੀਆਂ ਦੋਸਤੀਆਂ ਦਾ ਦਾਇਰਾ ਬੜਾ ਵਿਸਾਲ ਹੈ। ਵਡੇ ਰਾਜਨੀਤਕ ਆਹੁਦਿਆਂ ਤੇ ਬੈਠੇ ਰਾਜਨੀਤਕਾਂ, ਅਖਬਾਰਾਂ ਦੇ ਸੰਪਾਦਕਾਂ, ਨਾਮਵਰ ਲੇਖਕਾਂ, ਪਤਰਕਾਰਾਂ ਤੋਂ ਲੈ ਕੇ ਬੂਟ ਪਾਲਸ ਕਰਨ ਅਤੇ ਢਾਬੇ ਤੇ ਰੋਟੀ ਲਾਹੁਣ ਵਾਲੇ ਬੰਦਿਆਂ ਤਕ ਉਹਨਾਂ ਦੀ ਦੋਸਤੀ ਦਾ ਦਾਇਰਾ ਇਹ ਦਸਦਾ ਹੈ ਕਿ ਉਹਨਾਂ ਆਪਣੀ ਸਖਸੀਅਤ ‘ਤੇ ਹਾਉਮੈ ਦਾ ਭਾਵ ਕਦੇ ਭਾਰੂ ਨਹੀਂ ਹੋਣ ਦਿਤਾ। ਦੂਰਦਰਸਨ ਵਿਚ ਆਪਣੇ ਹਮ ਆਹੁਦਾ ਅਧਿਕਾਰੀਆਂ ਅਤੇ ਸਭ ਵਰਗ ਦੇ ਕਰਮਚਾਰੀਆਂ ਨਾਲ ਉਹਨਾਂ ਦੇ ਸਬੰਧ ਬੜੇ ਮਿਤਰਤਾ ਪੂਰਵਕ ਰਹੇ। ਹਰ ਦੁਖੀ ਅਤੇ ਲਾਚਾਰ ਵਿਆਕਤੀ ਦੀ ਮਦਦ ਕਰਨਾ ਉਹ ਆਪਣਾ ਧਰਮ ਸਮਝਦੇ ਹਨ। ਕਲਾ ਦੇ ਖੇਤਰ ਕੌਣ ਕਿਥੋਂ ਤਕ ਕੀ ਕਰ ਸਕਦਾ ਹੈ ਉਹਨਾਂ ਦੀ ਪਾਰਖੂ ਅਖ ਕਲਾਕਾਰ ਨੂੰ ਝਟ ਪਛਾਣ ਲੈਂਦੀ ਹੈ। ਉਹਨਾਂ ਨੇ ਪੰਜਾਬ ਦੇ ਮਾੜੇ ਹਾਲਾਤਾਂ ਵਿਚ ਵੀ ਦੂਰ ਦੁਰਾਡੇ ਪਿੰਡਾਂ ਵਿਚ ਜਾ ਕੇ ਦੂਰਦਰਸਨ ਲਈ ਸੂਟਿੰਗ ਕਰਨ ਦਾ ਸਿਲਸਿਲਾ ਜਾਰੀ ਰਖਿਆ। ਆਪਣੇ ਕੰਮ ਨੂੰ ਲਗਨ ਅਤੇ ਮਿਹਨਤ ਨਾਲ ਕਰਨਾਂ ਉਹਨਾਂ ਦੇ ਹਿਸੇ ਆਇਆ ਹੈ। 31 ਮਈ ਨੂੰ ਦੂਰਦਰਸਨ ਦੇਹਰਾਦੂਨ ਤੋਂ ਉਹ ਡਇਰੈਕਟਰ (ਐਚ ਓ ਪੀ ) ਦੇ ਆਹੁਦੇ ਤੋਂ ਰਿਟਾਇਰਡ ਹੋ ਰਹੇ ਹਨ। ਇਕ ਆਮ ਪਰਿਵਾਰ ਚੋਂ ਉਠ ਕੇ ਆਪਣੀ ਮਿਹਨਤ ਨਾਲ ਦੂਰਸੰਚਾਰ ਦੇ ਉਚ ਆਹੁਦਿਆਂ ਤਕ ਪਹੁੰਚਣਾ ਉਹਨਾਂ ਦੀ ਸਖਤ ਮਿਹਨਤ ਦਾ ਸਿਟਾ ਹੈ। ਯਾਰਾਂ ਦੇ ਯਾਰ ਇਸ ਮਹਾਨ ਇਨਸਾਨ ਦੀ ਸਖਸੀਅਤ ਜਿਥੇ ਮਿਹਨਤ ਅਤੇ ਸਿਰੜ ਦੀ ਮਿਸਾਲ ਹੈ। ਉਥੇ ਉਹਨਾਂ ਦਾ ਸੇਵਾ ਕਾਲ ਵੀ ਮਾਣ ਕਰਨ ਯੋਗ ਹੈ। ਉਹਨਾਂ ਦੀ ਸੇਵਾ ਮੁਕਤੀ ਤੇ ਉਹਨਾਂ ਦੇ ਚਾਹੁਣ ਵਾਲਿਆਂ ਵਿਚ ਖੁਸੀ ਦੀ ਲਹਿਰ ਹੈ।
– ਪਰਵਿੰਦਰਜੀਤ ਸਿੰਘ
ਦੂਰਦਰਸ਼ਨ ਜਲੰਧਰ ਦੀ ਜਿੰਦ-ਜਾਨ ਸ. ਅਮਰਜੀਤ ਸਿੰਘ ਕੁੱਕੂ



