ਵਿਦਿਆਰਥੀਆਂ ਦੇ ਪੇਪਰਾਂ ਦਾ ਦੌਰ ਚਲ ਰਿਹਾ ਹੈ। ਜਦੋ ਪ੍ਰਾਇਵੇਟ ਕੈਂਡੀਡੇਟ ਜਾਂ ਰੈਗੂਲਰ ਕੈਂਡੀਡੇਟ ਕਿਸੇ ਓਪਰੇ ਕਾਲਜ ਵਿਚ ਆਪਣਾ ਪੇਪਰ ਦੇਣ ਪਹੁੰਚਦਾ ਹੈ। ਉਸ ਲਈ ਸਭ ਤੋਂ ਵਡੀ ਸਮਸਿਆ ਰੋਲ ਨੰਬਰ ਸੂਚੀ ਦੇਖ ਕੇ ਆਪਣਾ ਕਮਰਾ ਲਭਣ ਦੀ ਹੁੰਦੀ ਹੈ। ਖਾਸ ਕਰ ਕੁੜੀਆਂ ਲਈ ਰੋਲ ਨੰਬਰ ਸੂਚੀ ਅਗੇ ਲਗੀ ਭੀੜ,ਦੁਪਹਿਰ ਦੀ ਧੁਪ ਉਤੋਂ ਏਨੀ ਗਰਮੀ, ਕੁੜੀਆਂ ਦਾ ਮੁੰਡਿਆਂ ਦੁਆਰਾ ਹੁੰਦਾ ਸੋਸ਼ਣ (ਜਿਵੇ ਖਚਾ ਖਚ ਭਰੀ ਸਵਾਰੀਆਂ ਦੀ ਬਸ ਵਿਚ, ਓਹੀ ਹਾਲ ਰੋਲ ਨੰਬਰ ਸੂਚੀ ਦੇ ਅਗੇ ਲਗੀ ਭੀੜ ਚ ਹੁੰਦਾ ਹੈ। ਕਈਆ ਦਾ ਦੇ ਪੇਪਰ ਵੀ ਨੀ ਹੁੰਦਾ ਫੇਰ ਵੀ ਭੀੜ ਚ ਬੜੇ ਹੁੰਦੇ ਹਨ) ਆਦਿ ਸਮਸਿਆਵਾ ਕਾਰਨ ਲੜਕੀਆਂ ਦਾ ਦਿਮਾਗ ਚਕਰਾ ਜਾਂਦਾ ਹੈ। ਇਹ ਇਕ ਚਿੰਤਾਜਨਕ ਵਿਸ਼ਾ ਹੈ ਕਿਉਕਿ ਪੇਪਰ ਤੋਂ ਪਹਿਲਾਂ ਦਿਮਾਗ ਨੂੰ ਅਰਾਮ ਦੀ ਜਰੂਰਤ ਹੁੰਦੀ ਹੈ।। ਇਹ ਸਮਸਿਆ ਚਿਰਾਂ ਤੋਂ ਚਲਦੀ ਆ ਰਹੀ ਹੈ ਤੇ ਲਗਪਗ ਸਾਰੇ ਕਾਲਜਾਂ ਸਮੇਤ ਸਰਕਾਰੀ ਨੌਕਰੀਆਂ ਲਈ ਹੁੰਦੀਆਂ ਪ੍ਰੀਖਿਆਵਾ ਵਿਚ ਵੀ ਹੁੰਦੀ ਹੈ। ਪਰ ਫੇਰ ਵੀ ਇਸ ਦਾ ਹਲ ਨਹੀਂ ਕੀਤਾ ਜਾ ਰਿਹਾ।। ਇਸ ਸਮਸਿਆ ਦਾ ਹਲ ਕੋਈ ਔਖਾ ਨਹੀਂ ਨਾ ਹੀ ਬਹੁਤਾ ਮਹਿੰਗਾ ਹੈ। ਬਸ ਰੋਲ ਨੰਬਰ ਸੂਚੀ ਦੀਆ ਫੋਟੋ ਕਾਪੀਆਂ ਕਰਵਾ 3-4 ਜਗਾ ਤੇ ਲਗਾ ਦੇਓ ਆਪੇ ਵਿਦਿਆਰਥੀ ਆਸਾਨੀ ਨਾਲ ਲਭ ਲੈਣਗੇ। ਜਦਕਿ ਹੁੰਦਾ ਇਹ ਹੈ ਕੇ 3-4 ਫੁਟ ਜਗਾ ਤੇ 300-400 ਵਿਦਿਆਰਥੀਆਂ ਦਾ ਰੋਲ ਨੰਬਰ ਲਗਾ ਦਿਤਾ ਜਾਂਦਾ ਹੈ ਭੀੜ ਹੋਣੀ ਲਾਜ਼ਮੀ ਹੀ ਹੈ। ਰੋਲ ਨੰਬਰ ਸੂਚੀ ਪੇਪਰ ਤੋਂ 30 ਕੂ ਮਿੰਟ ਪਹਿਲਾ ਲਗਦੀ ਹੈ। ਆਖਰ ਤਕ ਦੇਖਦੇ ਦੇਖਦੇ ਵਿਦਿਆਰਥੀ 10 ਮਿੰਟ ਤਕ ਲੇਟ ਹੋ ਜਾਂਦੇ ਨੇ ਇਹ ਗਲ ਮੈ ਖੁਦ ਹੁੰਦੀ ਦੇਖੀ ਹੈ।। ਪਹਿਲਾ ਬਚਿਆਂ ਦਾ ਰੋਲ ਨੰਬਰ ਦੇਖਣਾ ਤੇ ਫਿਰ ਅਣਜਾਣ ਕਾਲਜ ਵਿਚ ਆਪਣਾ ਕਮਰਾ ਲਭਣਾ ਜਿਥੇ ਬੈਠ ਪੇਪਰ ਦੇਣਾ ਹੈ।ਇਹ ਕੰਮ ਬਹੁਤ ਮੁਸ਼ਕਿਲ ਹੋ ਜਾਂਦਾ ਹੈ।। ਕਾਲਜਾਂ ਯੂਨੀਵਰਸਿਟੀਆ ਦੇ ਅਧਿਆਪਕ ਸਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਜਰੂਰ ਇਸ ਗਲ ਤੇ ਵਿਚਾਰ ਕਰਨਗੇ। ਵਿਦਿਆਰਥੀਆਂ ਦੇ ਸਮੇਂ ਦੀ ਅਹਮਿਅਤ ਨੂੰ ਸਮਜਦੇ ਹੋਏ ਤੇ ਕੁੜੀਆਂ ਦੇ ਹੁੰਦੇ ਸੋਸ਼ਣ ਆਦਿ ਸਮਸਿਆਵਾ ਨੂੰ ਮਦੇ ਨਜ਼ਰ ਰਖਦੇ ਹੋਏ ਆਪਣੇ ਆਪਣੇ ਕਾਲਜਾਂ ਵਿਚ ਇਸ ਸਮਸਿਆ ਦਾ ਹਲ ਕਰਨਗੇ।
ਰੋਲ ਨੰਬਰ ਸੂਚੀ ਦੇਖਣ ਦੇ ਵਿਸ਼ੇ ਉਤੇ ਵਿਚਾਰ।



