Skip to content
Independent perspectives. Global stories.
BREAKING

ਔਰਤਾਂ ਪ੍ਰਤੀ ਆਪਣੇ ਨਕਾਰਾਤਮਕ ਵਿਚਾਰਾਂ ਨੂੰ ਬਦਲਣ ਦੀ ਜ਼ਰੂਰਤ

Share this story

ਔਰਤ ਮਮਤਾ ਦੀ ਮੂਰਤ, ਰਬ ਦਾ ਦੂਜਾ ਨਾਂ ਤੇ ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ ਕਿਹਾ, ਇਸੇ ਪ੍ਰਕਾਰ ਔਰਤਾਂ ਨੂੰ ਕਈ ਨਾਵਾਂ ਨਾਲ ਜਾਣੀ ਜਾਂਦਾ ਹੈ। ਇਸ ਤੋਂ ਇਲਾਵਾ ਸਾਡੇ ਹਿੰਦੂ ਸਮਾਜ ਵਿਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿਚ ਹੀ ਹੋਇਆ ਹੈ। ਮੁਸਲਿਮ ਸਮਾਜ ਵਿਚ ਵੀ ਔਰਤਾਂ ਨੂੰ ਬਰਾਬਰਤਾ ਦਾ ਹਕ ਹਾਸਲ ਨਹੀਂ ਹੈ, ਮੁਸਲਿਮ ਔਰਤਾਂ ਨੂੰ ਵੀ ਪਰਦੇ ਵਿਚ ਹੀ ਰਹਿਣ ਦਾ ਅਧਿਕਾਰ ਹੈ। ਸਿਰਫ਼ ਸਿਖ ਮਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹਕ ਵਿਚ ਅਵਾਜ ਉਠਾਉਦਿਆਂ ਕਿਹਾ ਸੀ ਠਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’’ … ਜੇਕਰ ਛੋਟੀ ਜਿਹੀ ਝਾਤ ਮਾਰੀ ਜਾਵੇ ਔਰਤ ਦੇ ਜੀਵਨ ਤੇ ਤਾਂ ਜਦੋਂ ਇਕ ਬੇਟੀ ਦੇ ਰੂਪ ਵਿਚ ਆਪਣੇ ਮਾਂ ਤੇ ਪਿਤਾ ਦੇ ਜਿਨਾਂ ਜਜ਼ਬਾਤੀ ਅਤੇ ਮੋਹ ਭਰੀਆਂ ਪ੍ਰੀਤਾਂ ਨਾਲ ਨੇੜੇ ਹੁੰਦੀ ਹੈ ਉਸ ਦਾ ਮਾਂ ਪਿਉ ਨੂੰ ਉਦੋਂ ਅੰਦਾਜ਼ਾ ਲਗਦਾ ਹੈ ਜਦੋਂ ਮਤਲਬੀ ਬੇਟੇ ਤੋ ਮਾਤਾ ਪਿਤਾ ਨੂੰ ਦੁਤਕਾਰ ਮਿਲਦੀ ਹੈ ਤਾਂ ਅਖਾਂ ਵਿਚੋਂ ਡਿਗਦੇ ਹੰਝੂਆਂ ਨੂੰ ਆਪਣੇ ਚੁੰਨੀ ਦੇ ਪਲੇ ਨਾਲ ਸਾਫ਼ ਕਰਨ ਵਾਲੀ ਉਹ ਧੀ ਰਾਣੀ ਨੂੰ ਕਦੇ ਇਹ ਵੀ ਖ਼ਿਆਲ ਨਹੀਂ ਰਹਿੰਦਾ ਕਿ ਉਸ ਨਾਲ ਕਿੰਨਾ ਵਿਤਕਰਾ ਹੋਇਆ ਸੀ ਨਿਕਿਆਂ ਹੁੰਦਿਆਂ ਤੋ ਲੈ ਕੇ ਜਵਾਨੀ ਦੇ ਪਹਿਰ ਤਕ। ਉਸ ਨੂੰ ਤਾਂ ਪੜਾਇਆ ਵੀ ਨਹੀਂ ਗਿਆ ਸੀ ਜੇ ਪੜਾਇਆ ਵੀ ਤਾਂ ਸਿਰਫ਼ ਇਕ ਨਾਮ ਲਿਖਣ ਜਾਂ ਪੜਨ ਜੋਗਾ ਕਿਉਂਕਿ ਪਰਿਵਾਰ ਨੂੰ ਆਪਣੀ ਲਾਜ ਦਾ ਖ਼ਤਰਾ ਸੀ ਜਿਸ ਕਰ ਕੇ ਉਹ ਪੜਾਈ ਨਹੀਂ ਗਈ ਸੀ । ਭਰਾ ਨੂੰ ਹਸਾਉਣ ਬਣਾਉਣ ਲਈ ਆਪਣੇ ਸਾਰੇ ਅਰਮਾਨਾਂ ਨੂੰ ਆਪਣੀ ਦੇਹ ਵਿਚ ਕਿਸੇ ਇਹੋ ਜਿਹੇ ਕੋਨੇ ਵਿਚ ਦਫ਼ਨਾ ਲੈਂਦੀ ਹੈ ਜਿਥੋਂ ਉਸ ਦੇ ਸਾਰੇ ਸੁਪਨੇ ਮਰ ਜਾਂਦੇ ਹਨ। ਫਿਰ ਹੋਲੀ ਹੋਲੀ ਜਵਾਨੀ ਦੀ ਦਹਿਲੀਜ਼ ਆਪਣੇ ਮਾਤਾ ਪਿਤਾ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰਖ ਕੇ ਪਾਰ ਕਰ ਜਿਸ ਘਰ ਵਿਚ ਬਚਪਨ ਤੇ ਜਵਾਨੀ ਦੇ ਕੀਮਤੀ ਪਹਿਰ ਬਿਤਾਏ ਹੋਣ ਉਸ ਨੂੰ ਛਡ ਜਦੋਂ ਕਿਸੇ ਹੋਰ ਬੇਗਾਨੇ ਘਰ ਵਿਚ ਆਪਣੇ ਜੀਵਨ ਦਾ ਅਧ ਪੜਾਅ ਲੰਘਾਉਣ ਲਈ ਚਾਈਂ ਚਾਈਂ ਜਾਂਦੀ ਤਾਂ ਹੈ ਪਰ ਅਫ਼ਸੋਸ ਫਿਰ ਦਹੇਜ ਦੀ ਮਾਰ ਥਲੇ ਪਿਸ ਪਿਸ ਕੇ ਆਪਣੇ ਗ਼ਰੀਬੜੇ ਮਾਪਿਆ ਦਾ ਮਾਣ ਵਧਾਉਣ ਲਈ ਆਪਣਾ ਆਪ ਕੁਰਬਾਨ ਕਰ ਕੇ ਵੀ ਝੂਠਾ ਜਿਹਾ ਹਸ ਕੇ ਦਿਲਾਸਾ ਦੇ ਜਾਂਦੀ ਹੈ ਕਿ ਸਭ ਠੀਕ ਹੈ ਤੇ ਮਾਪੇ ਸਭ ਜਾਣਦੇ ਹੋਏ ਵੀ ਚੁਪ ਧਾਰ ਲੈਂਦੇ ਨੇ ਆਖ਼ਿਰ ਲਕਸ਼ਮੀ ਦੇ ਇਸ ਰੂਪ ਨੂੰ ਇਹ ਕਹਿ ਦਿਤਾ ਜਾਂਦਾ ਹੈ ਕਿ ਧੀ ਤਾਂ ਬੇਗਾਨਾ ਧੰਨ ਹੈ ਪਰ ਬੇਗਾਨਾ ਕਾਦਾ ਨਾ ਪੇਕਿਆਂ ਦਾ ਨਾ ਸਹੁਰਿਆਂ ਦਾ। ਇਸ ਤੋਂ ਇਲਾਵਾ ਅਜ ਦੇ ਦੌਰ ਚ ਇਕਲੀ ਔਰਤ ਨਾ ਤਾਂ ਘਰ ਚ ਤੇ ਨਾ ਹੀ ਘਰ ਤੋਂ ਬਹਾਰ ਆਪਣੇ ਆਪ ਨੂੰ ਸੁਰਖਿਅਤ ਸਮਜਦੀ , ਜਿਸ ਦਾ ਮੁਖ ਕਰਨ ਸਾਡੇ ਕਲਾਕਾਰ ਵੀ ਹਨ ਜੋ ਔਰਤਾਂ ਦੀ ਨਿਰਾਦਰੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛਡਦੇ, ਅਤੇ ਸਾਡੀ ਨਿਓ ਟੈਕਨੋਲੋਜੀ ਤੇ ਜਨਰੇਸ਼ਨ ਗੈਪ ਵੀ ਇਸੇ ਦਾ ਹੀ ਹਿਸਾ ਹੈ। ਅਜ ਅਜੋਕੀ ਪੰਜਾਬੀ ਗਾਇਕੀ ਵਿਚ ਜਿਆਦਾਤਰ ਗੀਤਾਂ ਵਿਚ ਔਰਤ ਦੀ ਤੁਲਨਾ ਕਦੇ ਸ਼ਰਾਬ ਦੇ ਬਰਾਂਡਾਂ ਨਾਲ ,ਕਦੇ ਸ਼ਰਾਬ ਦੀਆਂ ਬੋਤਲਾਂ ਨਾਲ ,ਕਦੇ ਬਸਾਂ ਨਾਲ ,ਕਦੇ ਦੋਨਾਲੀਆਂ ਨਾਲ ,ਕਦੇ ਹਥਿਆਰਾਂ ਨਾਲ ,ਕਦੇ ਅਗ ਨਾਲ ,ਕਦੇ ਜਾਨਵਰਾਂ ਨਾਲ ਕੀਤੀ ਜਾਂਦੀ ਹੈ ।ਕੋਈ ਕਹਿੰਦਾ ਹੈ ਠਦੋ ਨਾਗ ਦੇ ਬਚੇ ਲਮਕਾ ਲਏ ,ਕੁੜੀ ਨੇ ਗੋਰੇ ਮੁਖ ਤੇਠ,ਕੋਈ ਕਹਿੰਦਾਠਹੋ ਦੇਖੋ ਸੜਕਾਂ ਤੇ ਅਗ ਤੁਰੀ ਜਾਂਦੀ ਆਂ,ਕੋਈ ਕਹਿੰਦਾ ਹੈ ਠਯਾਰੋ ਆਉਦੀਆਂ ਹੀ ਰਹਿਣੀਆਂ ਕੁੜੀਆਂ ਤੇ ਬਸਾਂ ,ਕੋਈ ਕਹਿੰਦਾ ਹੈ ਠਹੋਇਆ ਕੀ ਜੇ ਨਚਦੀ ਦੀ ਬਾਂਹ ਫੜ ਲਈ,ਆਦਿ ਜਿਹੇ ਗੀਤ ਆਮ ਹੀ ਗਾਏ ਤੇ ਫਿਲਮਾਏ ਜਾ ਰਹੇ ਹਨ।ਇਸ ਤੋਂ ਇਲਾਵਾ ਔਰਤ ਤੇ ਹਰ ਅੰਗ ਤੇ ਕਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਜਿਥੇ ਹੀ ਔਰਤ ਦੀ ਤੁਲਨਾ ਵਖ ਵਖ ਚੀਜ਼ਾਂ ਨਾਲ ਕੀਤੀ ਜਾਂਦੀ ਹੈ ਉਥੇ ਹੀ ਔਰਤ ਨੂੰ ਪੁਰਜਾ ,ਪਟੋਲਾ, ਮਸ਼ੂਕ ,ਗੋਰੀਏ, ਬਲੀਏ, ਨਢੀ ਆਦਿ ਜਿਹੇ ਨਾਂਵਾਂ ਨਾਲ ਪੁਕਾਰ ਕਿ ਜਲੀਲ ਕੀਤਾ ਜਾਂਦਾ ਹੈ । ਗੀਤਾਂ ਚ ਔਰਤਾਂ ਦੇ ਅਦ ਨੰਗੇ ਕਪੜੇ ਪਾਕੇ ਓਹਨਾ ਤੋਂ ਅਜਿਹੀਆਂ ਹਰਕਤਾਂ ਕਰਨ ਨੂੰ ਕਿਹਦੇ ਹਨ ਕਿ ਵੇਖਣ ਵਾਲਾ ਕੁਝ ਕਹੇ ਬਿਨਾਂ ਰਹਿ ਨਾ ਸਕੇ। ਅਜ ਜਿੰਨੀ ਅਮੀਰੀ ਵਧਦੀ ਜਾਂਦੀ ਹੈ, ਓਨੇ ਹੀ ਲੋਕਾਂ ਦੇ ਤਨ ਦੇ ਕਪੜੇ ਛੋਟੇ ਹੁੰਦੇ ਜਾਂਦੇ ਹਨ। ਇਹਨਾਂ ਸਭ ਕਰਨਾ ਕਰਕੇ ਅਜ ਅਨੇਕਾਂ ਔਰਤਾਂ ਸਮੇਤ ਨੌਜਵਾਨ ਲੜਕੀਆਂ ‘ਤੇ ਬਹੁਤ ਸਾਰੀਆਂ ਬਾਲੜੀਆਂ ਇਸ ਮਰਦ ਦੀ ਦਰਿੰਦਗੀ ਦਾ ਹਰ ਰੋਜ ਸ਼ਿਕਾਰ ਹੋ ਰਹੀਆਂ ਹਨ ਜੋ ਕਿ ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਤੇ ਪਾਸੇ ਚਾਰ ਚੁਫੇਰੇ ਮੀਡੀਏ ਰਾਹੀਂ ਰੌਲ਼ਾ ਪਾਇਆ ਜਾ ਰਿਹਾ ਹੈ ਕਿ ਅਜ ਦੀ ਔਰਤ ਸੁਰਖਿਅਤ ਨਹੀਂ ਹੈ। ਜਦਕਿ ਇਹ ਸਭ ਮੀਡੀਏ ਕਰਕੇ ਹੈ ਜੋ ਇਹ ਲੋਕਾਂ ਨੂੰ ਔਰਤ ਇਕ ਵਸਤੂ ਵਾਂਗ ਪ੍ਰਗਟ ਕਰਦਾ ਹੈ,ਇਸੇ ਮੀਡੀਏ ਕਰਕੇ ਅਸੀਂ ਇਕ ਥਾਂ
ਬੈਠ ਕੇ ਟੀਵੀ ਨਹੀਂ ਦੇਖ ਸਕਦੇ। ਭਾਰਤ ਵਿਚ ਔਰਤਾਂ ਪ੍ਰਤੀ ਇੰਗਲੈਂਡ ਦੀ ਇਕ ਸੰਸਥਾ ਵਲੋਂ ਕੁਝ ਸਮਾਂ ਪਹਿਲਾਂ ਇਕ ਸਰਵੇ ਰਿਪੋਰਟ ਆਈ ਸੀ ਜਿਸ ਵਿਚ ਉਨ੍ਹਾਂ ਭਾਰਤ ਵਿਚ ਔਰਤ ਦੀ ਸਭ ਤੋਂ ਮਾੜੀ ਦੁਰਦਸ਼ਾ ਨੂੰ ਦਰਸਾਇਆ।
ਇਸ ਰਿਪੋਰਟ ਵਿਚ ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤੀ ਸਿਨੇਮਾ ਟੀਵੀ ਸਿਲਾਂ ਵਿਚ ਵੀ ਔਰਤ ਨੂੰ ਨਿਮਾਂ ਦਿਖਾਉਣ ਦੀ ਹੀ ਕੋਸ਼ਿਸ਼ ਕੀਤੀ ਗਈ ਹੈ ਦੁਖਿਆਰੀ ਕਰਮਾਂ ਮਾਰੀ ਦੁਖਾਂ ਦੇ ਪਹਾੜ ਇਸ ਉਪਰ ਹੀ ਡਿਗਦੇ ਹਨ ਸੋ ਸੰਤਾਂ ਦਾ ਮੁਖ ਧੁਰਾ ਹੀ ਔਰਤਾਂ ਦਰਸਾਇਆ ਗਿਆ ਹੈ ਪਰ ਅਜ ਸਾਡੇ ਸਮਾਜ ਨੂੰ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ ਅਜ ਔਰਤ ਕੀ ਨਹੀਂ ਕਰ ਸਕਦੀ ਅਜ ਹਰ ਖੇਤਰ ਦੇ ਵਿਚ ਔਰਤ ਨੇ ਤਰਕੀ ਦੇ ਨਵੇਂ ਮੁਕਾਮ ਹਾਸਲ ਕੀਤੇ ਹਨ ਅਜ ਕੋਈ ਵੀ ਖੇਤਰ ਔਰਤ ਦੀ ਮੌਜੂਦਗੀ ਤੋਂ ਅਛੂਤਾ ਨਹੀਂ ਰਿਹਾ ਔਰਤ ਨੇ ਮਰਦ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਕੰਮ ਨਾ ਕੀਤਾ ਹੋਵੇ ਅਜ ਦੇ ਮਰਦ ਪ੍ਰਧਾਨ ਸਮਾਜ ਵਿਚ ਜਿਥੇ ਅਸੀਂ ਆਪਣੇ ਆਪ ਨੂੰ ਤਰਕੀ ਦੀਆਂ ਬੁਲੰਦੀਆਂ ਨੂੰ ਛੋਹਣ ਦਾ ਢੌਂਗ ਕਰਦੇ ਆ ਰਹੇ ਹਾਂ ਉਥੇ ਔਰਤ ਪ੍ਰਤੀ ਸਾਡੀ ਸੋਚ ਹਾਲੇ ਵੀ ਬਦਲੀ ਨਹੀਂ ਅਜ ਵੀ ਔਰਤਾਂ ਨੂੰ ਸਮਾਜ ਵਿਚ ਬਣਦਾ ਦਰਜਾ ਨਹੀਂ ਦਿਤਾ ਜਾਂਦਾ ਅਜ ਵੀ ਸਦੀਆਂ ਪੁਰਾਣੇ ਰੂੜੀਵਾਦੀ ਸੋਚ ਲੜਕੀਆਂ ਪ੍ਰਤੀ ਪਹਿਲਾਂ ਵਾਲੀ ਹੀ ਬਣੀ ਹੋਈ ਹੈ ਸਦੀਆਂ ਪਹਿਲਾਂ ਲੜਕੀ ਜੰਮਣ ਤੇ ਉਸਨੂੰ ਕੁਜੇ ਵਿਚ ਪਾ ਕੇ ਦਫ਼ਨ ਕਰਨ ਦੀ ਪਰੰਪਰਾ ਸੀ ਪਰ ਅਜ ਉਸ ਨੂੰ ਜੰਮਣ ਤੋਂ ਪਹਿਲਾਂ ਹੀ ਕਤਲ ਕਰ ਦਿਤਾ ਜਾਂਦਾ ਹੈ ਪਰ ਔਰਤ ਨੇ ਆਪਣੀ ਮਿਹਨਤ ਲਗਨ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਆਪਣੇ ਮੁਕਾਮ ਨੂੰ ਕਾਇਮ ਰਖਦਿਆਂ ਇਹ ਮਰਦ ਪ੍ਰਧਾਨ ਸਮਾਜ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਹਰ ਖੇਤਰ ਵਿਚ ਤਰਕੀ ਕੀਤੀ ਹੈ।ਆਓ ਆਪਣੀ ਸੋਚ ਨੂੰ ਬਦਲੀਏ ਅਤੇ ਔਰਤਾਂ ਪ੍ਰਤੀ ਆਪਣੇ ਨਕਾਰਾਤਮਕ ਵਿਚਾਰਾਂ ਨੂੰ ਬਦਲੀਏ ਕਿਉਂਕਿ ਆਪਣੇ ਨਕਾਰਾਤਮਕ ਸੋਚ ਨੂੰ ਬਦਲਣ ਦੇ ਨਾਲ ਹੀ ਸਮਾਜ ਵਿਚ ਬਦਲਾਅ ਆ ਸਕਦਾ ਹੈ ਅਤੇ ਫਿਰ ਹੀ ਦੇਸ਼ ਦਾ ਅਸਲੀ ਵਿਕਾਸ ਹੋਵੇਗਾ।

WRITTEN BY