ਸ਼ਾਹਕੋਟ- ਸੈਂਟਰ ਅਤੇ ਪੰਜਾਬ ਦੀਆਂ ਸਮੇਂ-ਸਮੇਂ ਬਣੀਆਂ ਸਰਕਾਰਾਂ ਦੀ ਗਲਤ ਨੀਤੀਆਂ ਕਾਰਨ ਪੰਜਾਬ ਦੀ ਕਿਸਾਨੀ ਅਤੇ ਮਜਦੂਰਾਂ ਦੀ ਹਾਲਤ ਤਰਸਯੋਗ ਬਣੀ ਹੈ। ਕਿਉਂਕਿ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਕਾਮਰੇਡ ਧਿਰਾਂ ਦੀਆਂ ਮੋਕਾਪ੍ਰਸਤ ਅਤੇ ਸਵਾਰਥੀ ਨੀਤੀਆਂ ਦੀ ਬਦੌਲਤ ਜ਼ਿੰਮੀਦਾਰਾਂ, ਨੌਜ਼ਵਾਨੀ ਦਾ ਭਵਿਖ ਖ਼ਤਰੇ ਵਿਚ ਪੈ ਗਿਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸ਼ਾਹਕੋਟ ਤੋਂ ਉਮੀਦਵਾਰ ਸ. ਸੁਲਖਣ ਸਿੰਘ ਸ਼ਾਹਕੋਟ ਦੇ ਹਕ ਵਿਚ ਵਖ-ਵਖ ਪਿੰਡਾਂ ਫਤਹਿਪੁਰ, ਪੰਧੇਰ, ਢਡਾ, ਦੌਲਤਪੁਰ, ਚਕ ਚੇਲਾ ਆਦਿ ਵਿਚ ਚੋਣ ਰੈਲੀਆ ਨੂੰ ਸੁਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਲੂਆ, ਖਰਬੂਜਿਆ, ਹਦਵਾਣਿਆ ਦੀ ਫ਼ਸਲ ਦੀ ਬੇਕਦਰੀ ਹੋਈ, ਪਰ ਜੇਕਰ ਪੰਜਾਬ ਨਾਲ ਲਗਦੇ ਵਾਹਗਾ ਅਤੇ ਹੁਸੈਨੀਵਾਲਾ ਬਾਂਰਡਰ ਖੋਲ੍ਹ ਦਿਤੇ ਜਾਂਦੇ, ਤਾਂ ਇਹ ਆਲੂ ਅਰਬ ਮੁਲਕਾਂ ਤੋਂ ਇਲਾਵਾ ਰੂਸ ਤਕ ਜਾ ਕੇ ਵਿਕਣਾ ਸੀ, ਕਿਉਂਕਿ ਉਥੇ ਇਸ ਆਲੂ ਦੀ ਕੀਮਤ 70-80 ਰੁਪਏ ਸੀ, ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਵਿਚ ਵਾਧਾ ਹੋਣਾ ਸੀ, ਪਰ ਇਥੇ ਆਲੂਆ ਦੀ ਫ਼ਸਲ ਬਰਬਾਦ ਹੋਈ ਅਤੇ ਨਾ ਹੀ ਵਾਜਿਬ ਰੇਟ ਸਰਕਾਰ ਵਲੋਂ ਤਹਿ ਕੀਤੇ ਗਏ ਮਿਲੇ ਅਤੇ ਹੁਣ ਖਰਬੂਜੇ ਅਤੇ ਹਦਵਾਣਿਆ ਦੀ ਫ਼ਸਲ ਦੇ ਵੀ ਵਾਜਿਬ ਰੇਟ ਨਹੀਂ ਮਿਲ ਰਹੇ, ਜਿਸ ਕਾਰਨ ਇਸ ਇਲਾਕੇ ਵਿਚ ਖਰਬੂਜੇ ਅਤੇ ਹਦਵਾਣੇ ਸੜਕਾਂ ਉਤੇ ਰੁਲ ਰਹੇ ਹਨ । ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਖਰਬੂਜਿਆ, ਆਲੂਆਂ ਅਤੇ ਹਦਵਾਣਿਆ ਦੀ ਬੇਕਦਰੀ ਰੋਕਣ ਲਈ ਸਰਕਾਰ ਏ.ਸੀ. ਰੇਲ ਗਡੀਆਂ, ਟਰਕਾਂ ਅਤੇ ਹੋਰ ਸਾਧਨਾਂ ਰਾਹੀ ਨਾਲ ਲਗਦੇ ਮੁਲਕਾਂ ਅਤੇ ਸੂਬਿਆਂ ਵਿਚ ਪਹੁੰਚਾਉਣ ਦਾ ਪ੍ਰਬੰਧ ਕਰੇ, ਨਾਲ ਲਗਦੇ ਸੂਬੇ ਜੰਮੂ-ਕਸ਼ਮੀਰ ਵਿਚ ਹਾਲਾਤ ਖ਼ਰਾਬ ਹੋਣ ਕਾਰਨ ਇਥੋਂ ਦੇ ਜ਼ਿੰਮੀਦਾਰਾਂ ਦੀ ਆਲੂਆ, ਖਰਬੂਜਿਆ ਅਤੇ ਹਦਵਾਣਿਆ ਦੀ ਫ਼ਸਲ ਨਹੀਂ ਪਹੁੰਚ ਰਹੀ । ਫ਼ਸਲਾਂ ਨੂੰ ਸਹੀ ਤਰੀਕੇ ਪਹੁੰਚਾਉਣ ਲਈ ਜ਼ਿੰਮੀਦਾਰਾਂ ਨੂੰ ਸਕਿਊਰਟੀ ਦੇ ਕੇ ਉਥੇ ਵੀ ਇਹ ਫ਼ਸਲਾਂ ਪਹੁੰਚਾਉਣ ਦੀ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਵਾਜਿਬ ਭਾਅ ਨਾ ਮਿਲਣ ਕਾਰਨ ਜ਼ਿੰਮੀਦਾਰਾਂ ਦੀ ਮਾਲੀ ਹਾਲਤ ਕੰਮਜੋਰ ਹੋ ਰਹੀ ਹੈ । ਇਹ ਵਰਤਾਰਾ ਲਗਾਤਾਰ ਹਰ ਸਾਲ ਹੋਣ ਕਾਰਨ ਅਜ ਜ਼ਿੰਮੀਦਾਰ ਖੁਦਕਸੀਆ ਕਰਨ ਲਈ ਮਜ਼ਬੂਰ ਹੈ । ਜਦੋਂਕਿ ਸਰਕਾਰਾਂ ਅਤੇ ਖੇਤੀਬਾੜੀ ਮਾਹਰ ਜ਼ਿੰਮੀਦਾਰਾਂ ਨੂੰ ਸਲਾਹਾ ਦਿੰਦੇ ਨਹੀਂ ਥਕਦੇ ਕਿ ਉਹ ਕਣਕ ਅਤੇ ਝੌਨੇ ਦੀ ਫ਼ਸਲ ਤੋਂ ਬਾਹਰ ਆ ਕੇ ਹੋਰ ਫ਼ਸਲਾਂ ਵੀ ਉਗਾਉਣ । ਪਰ ਜੇਕਰ ਹੁਣ ਇਹ ਜ਼ਿੰਮੀਦਾਰ ਹੋਰ ਫ਼ਸਲਾਂ ਉਗਾਉਦੇ ਹਨ ਤਾਂ ਇਨ੍ਹਾਂ ਦੀ ਮਾੜੀ ਹਾਲਤ ਸਾਡੇ ਸਭਨਾਂ ਦੇ ਸਾਹਮਣੇ ਹ।
ਸ. ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾ ਸੈਂਟਰ ਅਤੇ ਪੰਜਾਬ ਸਰਕਾਰਾਂ ਨੇ ਅਤਵਾਦ ਦੇ ਨਾਂਅ ਹੇਠ ਸਾਡੇ ਸਿਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਿਆ, ਪੰਜਾਬ ਪੁਲਿਸ ਦੇ ਵਡੇ-ਵਡੇ ਅਫ਼ਸਰਾਂ ਨੇ ਦਹਿਸਤ ਪਾਕੇ ਕਰੋੜਾਂ-ਅਰਬਾਂ ਰੁਪਏ ਪੰਜਾਬ ਵਾਸੀਆ ਤੋਂ ਲੁਟੇ, ਹੁਣ ਸਾਡੇ ਨੌਜ਼ਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧਕ ਦਿਤਾ ਹੈ। ਇਸ ਚੋਣ ਵਿਚ ਵੀ ਹੁਣ ਫਿਰ ਪੈਸਾ, ਨਸ਼ਾਂ ਅਤੇ ਮਹਿੰਗੀਆ ਕਾਰਾਂ ਦੀ ਚਮਕ-ਦਮਕ ਵਿਚ ਇਹ ਪਾਰਟੀਆ ਇਹ ਚੋਣ ਜਿਤਣ ਲਈ ਕਾਹਲੀਆ ਹਨ ਪਰ ਸਾਡੇ ਲੋਕ ਭੋਲੇਪਣ ਅਤੇ ਅਗਿਆਣਤਾ ਵਸ ਇਨ੍ਹਾਂ ਦਾ ਸ਼ਿਕਾਰ ਹੋ ਕੇ ਆਪਣੀ ਕੀਮਤੀ ਵੋਟ ਇਨ੍ਹਾਂ ਨੂੰ ਦੇ ਦਿੰਦੇ ਹਨ ਅਤੇ ਹਰ ਵਾਰ ਪਿਛੋ ਲੁਟੇ ਹੋਏ ਮਹਿਸੂਸ ਕਰਦੇ ਹਨ । ਸ. ਮਾਨ ਨੇ ਕਿਹਾ ਇਸ ਇਲਾਕੇ ਦੀਆਂ ਸੜਕਾਂ, ਗਲੀਆ, ਨਾਲੀਆ, ਸਿਹਤ ਸਹੂਲਤਾਂ ਅਤੇ ਸਕੂਲਾਂ ਦੀ ਹਾਲਤ ਬਹੁਤ ਨਿਘਰ ਗਈ ਹੈ। ਕਿਉਂਕਿ ਸਮੇਂ-ਸਮੇਂ ਬਣੀਆ ਸਰਕਾਰਾਂ ਨੇ ਇਨ੍ਹਾਂ ਸਮਸਿਆਵਾਂ ਵਲ ਕੋਈ ਤਵਜੋ ਨਹੀਂ ਦਿਤੀ। ਇਨ੍ਹਾਂ ਸਾਰੀਆ ਅਲਾਮਤਾ ਅਤੇ ਸਮਸਿਆਵਾਂ ਦਾ ਹਲ ਲਭਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਮੁਕਤੀ ਪਾਰਟੀ ਦੇ ਸਾਂਝੇ ਪੰਥਕ ਉਮੀਦਵਾਰ ਸ. ਸੁਲਖਣ ਸਿੰਘ ਸ਼ਾਹਕੋਟ ਜਿਨ੍ਹਾਂ ਦਾ ਚੋਣ ਨਿਸ਼ਾਨ “ਟਰੈਕਟਰ ਹੈ” ਨੂੰ ਵੋਟਾਂ ਪਾਕੇ ਕਾਮਯਾਬ ਕਰਨ ਜਿਸ ਨਾਲ ਇਸ ਇਲਾਕੇ ਵਿਚ ਖੁਸ਼ਹਾਲੀ ਅਤੇ ਨਵੀਂ ਸੋਚ ਦਾ ਸਵੇਰਾ ਮੁੜ ਪਰਤੇਗਾ । ਇਨ੍ਹਾਂ ਚੋਣ ਰੈਲੀਆਂ ਨੂੰ ਸ. ਮਾਨ ਤੋਂ ਇਲਾਵਾ ਸ. ਨਰਿੰਦਰ ਸਿੰਘ ਖੁਸਰੋਪੁਰ, ਸੁਖਜੀਤ ਸਿੰਘ ਡਰੋਲੀ, ਰਜਿੰਦਰ ਸਿੰਘ ਫ਼ੌਜੀ, ਅਵਤਾਰ ਸਿੰਘ ਅਨੇਜਾ, ਸ. ਦਿਲਬਾਗ ਸਿੰਘ, ਸੁਰਿੰਦਰ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ ਪੰਧੇਰ, ਆਤਮਾ ਸਿੰਘ ਕੁਲਾਰ, ਜਗਦੀਪ ਸਿੰਘ ਨਾਰੰਗ ਸ਼ਾਹਪੁਰ ਆਦਿ ਆਗੂਆਂ ਨੇ ਸੁਬੋਧਨ ਕੀਤਾ।
– ਪੰਜਾਬ ਟਾਇਮਜ਼ ਬਿਊਰੋ
ਸੈਂਟਰ ਅਤੇ ਪੰਜਾਬ ਵਿਚਲੀਆਂ ਬਣੀਆਂ ਸਰਕਾਰਾਂ ਨੇ ਜ਼ਿੰਮੀਦਾਰਾਂ ਦੀ ਸਾਰ ਨਹੀਂ ਲਈ



