ਨੌਜਵਾਨ ਔਰਤਾਂ ਵੀ ਨਸ਼ੇ ਵਿਚ ਬਰਬਾਦ ਕਰ ਰਹੀਆਂ ਨੇ ਆਪਣੀ ਜ਼ਿੰਦਗੀ
ਦੇਸ਼ ਅੰਦਰ ਨਿਤ ਦਿੰਨ ਡਰੱਗ ਉਤੇ ਕੰਟਰੋਲ ਕਰਨ ਦੇ ਉਪਰਲੇ ਤੇਜ ਕੀਤੇ ਜਾ ਰਹੇ ਹਨ ਤਾਂ ਇਸ ਵਿਚ ਲਿਪਤ ਨੌਜਵਾਨਾ ਦੀ ਜਿੰਦਗੀ ਬਚਾਈ ਜਾ ਸਕੇ ਅਤੇ ਇਸ ਸਮਾਜ ਦੀ ਸਭ ਤੋ ਮਾੜੀ ਆਦਤ ਨੂੰ ਖਤਮ ਕੀਤਾ ਜਾ ਸਕੇ ਤਾਂ ਕਿ ਨਰੋਏ ਸਾਮਜ ਦੀ ਸਿਰਜਣਾ ਕੀਤੀ ਜਾ ਸਕੇ।ਨਸ਼ੇ ਨੂੰ ਸਾਮਜ ਵਿਚੋ ਖਤਮ ਕਰਨ ਲਈ ਨਸ਼ਿਆ ਦੀ ਵਰਤੋ ਕਰਨ ਵਾਲਿਆਂ ਨੂੰ ਫੜਨ ਦੀ ਬਜਾਏੇ ਨਸ਼ਿਆ ਦੇ ਸੋਦਾਗਰਾਂ ਨੂੰ ਫੜ ਕੇ ਸਦਾ ਲਈ ਜੇਲਾ ਵਿਚ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਨਸ਼ਾ ਸਮਾਜ ਵਿਚੋ ਪੂਰਨ ਰੂਪ ਵਿਚ ਖਤਮ ਹੋ ਜਾਵੇ।ਪਰ ਇਹ ਸਭ ਕੂਝ ਸਰਕਾਰਾਂ ਦੀ ਇਮਾਨਦਾਰੀ ਨਾਲ ਹੀ ਨੇਪਰੇ ਚਾੜਿਆ ਜਾ ਸਕਦਾ ਹੈ ਕਿਉਕਿ ਸਰਕਾਰਾਂ ਦੀਆ ਏਜੰਸੀਆਂ ਨੂੰ ਸਭ ਕੁਝ ਪਤਾ ਹੁੰਦਾ ਕਿ ਇਹ ਨਸ਼ਾ ਆਉਦਾ ਕਿਥੋ ਹੈ ਤੇ ਇਸ ਵਿਚ ਕੋਣ ਕੋਣ ਸਾਮਲ ਹਨ । ਪਰੰਤੂ ਵੱਡੀਆਂ ਮਛਲੀਆਂ ਨੂੰ ਜਾਲ ਲਾਉਣ ਦੀ ਜਗਾ ਪੂੰਗਾ ਨੂੰ ਜਾਲ ਵਿਚ ਫਸਾਇਆ ਜਾਦਾ ਹੈ ਜਿਸਦਾ ਸਮਾਜ ਨੂੰ ਕੋਈ ਲਾਭ ਨਹੀ ਹੁੰਦਾ। ਪੂਰੇ ਭਾਰਤ ਵਿਚੋ ਪੰਜਾਬ ਨਸ਼ਿਆਂ ਦੀ ਲੜੀ ਵਿਚੋ ਪਹਿਲੇ ਨੰਬਰ ਤੇ ਗਿਣਿਆ ਜਾਦਾ ਹੈ ਕਿੳਕਿ ਪੰਜਾਬ ਇਕ ਸਰਹੱਦੀ ਰਾਜ ਹੋਣ ਕਾਰਨ ਗਵਾਢੀ ਦੇਸ਼ਾ ਦੇ ਸਮੱਗਲਰਾ ਦੀ ਅੱਖ ਤੇ ਹੈ ਜਿਸ ਵਿਚ ਸਾਡੇ ਦੇਸ਼ ਦੇ ਵੀ ਨਾਗਰਿਕ ਇਸ ਨਸੇ ਦੇ ਕਾਰੋਬਾਰ ਵਿਚ ਸਾਮਲ ਹਨ ਵਲੋ ਨਿਤ ਦਿੰਨ ਵੱਡੀ ਪੱਧਰ ਤੇ ਨਸ਼ਾ ਸੂਬੇ ਅੰਦਰ ਲਿਆਦਾ ਜਾਦਾ ਹੈ ਤੇ ਭਾਰਤੀ ਸਮੱਗਲਰ ਪਹੁੰਚ ਸਦਕਾ ਆਪਣੇ ਗਾਹਕਾ ਤੱਕ ਸਪਲਾਈ ਕੀਤਾ ਜਾਦਾ ਹੈ। ਭਾਵੇ ਪੰਜਾਬ ਸਰਕਾਰ ਵਲੋ ਸੂਬੇ ਅੰਦਰ ਨਸ਼ਾ ਤਸਕਰੀ ਉਤੇ ਕਾਬੂ ਪਾਉਣ ਲਈ ਵੱਡੀ ਪੱਧਰ ਤੇ ਨਸ਼ਿਆ ਦੀ ਵਰਤੋ ਕਰਨ ਵਾਲੇ ਵਿਆਕਤੀਆਂ ਦਾ ਇਲਾਜ ਕਰਵਾ ਕੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਸਰਕਾਰ ਦੀ ਇਹ ਕਾਰਵਈ ਭਾਵੇ ਪ੍ਰਸੰਸਾ ਪੁਰਵਕ ਹੈ ਪਰੰਤੂ ਇਸ ਨਾਲ ਜਿਥੇ ਆਮ ਵਰਗ ਜਿੰਨਾ ਵਿਚੋ ਮਰੀਜ ਵੀ ਹਨ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਕਿਉਕਿ ਮੈਡੀਕਲ ਨਸ਼ਾ ਕਰਨ ਵਾਲਿਆ ਵਲੋ ਮੈਡੀਕਲ ਨਸ਼ੇ ਦੀ ਏਨੇ ਵੱਡੇ ਪੱਧਰ ਉਤੇ ਵਰਤੋ ਕੀਤੀ ਹੈ ਕਿ ਵਿਭਾਗ ਵਲੋ ਸਟੋਰਾ ਉਤੇ ਵੀ ਸਖਤਾਈ ਕਰਨੀ ਪਈ ਜਿਸ ਨਾਲ ਆਮ ਮਰੀਜਾਂ ਨੂੰ ਵੀ ਲੌੜੀਦੀਆਂ ਦਵਾਈਆਂ ਨਹੀ ਪ੍ਰਾਪਤ ਹੁੰਦੀਆਂ ।ਸੋਦਾਗਾਰਾਂ ਵਲੋ ਇਕੱਲੇ ਭਾਰਤ ਵਿਚ ਨਹੀ ਹੁਣ ਦੁਨੀਆਂ ਭਰ ਵਿਚ ਆਪਣੇ ਪੈਰ ਪਸਾਰੇ ਜਾ ਚੁਕੇ ਹਨ। ਜਿਵੇ ਕਿ ਅਸਟਰੇਲੀਆਂ ਇਥੇ ਵੀ ਨਸ਼ਿਆਂ ਦੀ ਵਰਤੋ ਕਰਨ ਅਤੇ ਨਸ਼ਾ ਸਪਲਾਈ ਕਰਨ ਵਾਲਿਆਂ ਦੀ ਕੋਈ ਘਾਟ ਨਹੀ ਜਿਸ ਭਾਰਤੀਆਂ ਦਾ ਵੀ ਹਥ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਇਕੱਤਰ ਜਾਣਕਾਰੀ ਮੁਤਾਬਕ ਇਥੋ ਦੇ ਬਹੁਤ ਸਾਰੇ ਨੌਜਵਾਨ ਕੋਕੀਨ, ਅਫੀਮ, ਚਿਟੇ, ਵਰਗੇ ਹੋਰ ਕਈ ਕੈਮੀਕਲ ਨਸ਼ਿਆ ਦੀ ਨਸ਼ਾ ਤਸਕਰੀ ਵਿਚ ਸਾਮਲ ਹਨ ਇਥੋ ਤਕ ਕਿ ਇਸ ਨਸ਼ਾ ਤਸਕਰੀ ਵਿਚ ਇਥੋ ਦੀਆ ਸਰਕਾਰਾਂ ਤੇ ਵੀ ਅਸਟ੍ਰੇਲੀਆਂ ਦੇ ਮੂਲ ਵਾਸੀਆਂ ਨੂੰ ਵੀ ਸਰਕਾਰ ਵਲੋ ਨਸ਼ਿਆ ਵਿਚ ਗੁਲਤਾਨ ਕਰਕੇ ਉਨਾ ਦੀ ਨਸ਼ਲ ਖਤਮ ਕਰਨ ਦੇ ਇਲਜਾਮ ਲਗਦੇ ਆਏ ਹਨ।ਵੱਡੇ ਪੱਧਰ ਤੇ ਘਾਤਕ ਨਸ਼ਿਆ ਦੀਆਂ ਖੇਪਾਂ ਸਪਲਾਈ ਕਰਨ ਵਿਚ ਹਾਈ-ਫਾਈ ਵਿਦੇਸ਼ੀ ਹੀ ਅਸਟਰੇਲੀਆ ਵਿਚ ਸਪਲਾਈ ਕਰਦੇ ਹਨ ਜਿਹੜੇ ਭੋਲੀਆਂ ਔਰਤਾ ਅਤੇ ਨੋਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਕੇ ਆਪਣਾ ਉਲੂ ਸਿਧਾ ਕਰਦੇ ਹਨ ਅਤੇ ਉਨਾ ਦੀ ਜਵਾਨੀ ਨੂੰ ਬਰਬਾਦ ਕਰਨ ਦੀ ਕੋਈ ਕਸਰ ਬਾਕੀ ਨਹੀ ਛਡਦੇ। ਨਸ਼ਿਆਂ ਦੀ ਸਪਲਾਈ ਵਿਚ ਇਥੋ ਤੱਕ ਕਿ ਭਰਤ ਦੀਆਂ ਕਈ ਹਾਈ ਪ੍ਰੋਫਾਈਲ ਲੜਕੀਆਂ ਵੀ ਇਸ ਕਾਰੋਬਾਰ ਵਿਚ ਸ਼ਾਮਲ ਹਨ ਜੋ ਕਿ ਵੱਡੇ ਵੱਡੇ ਹੋਟਲਾ ਵਿਚ ਰੁਕਦੀਆਂ ਹਨ ।ਇਸੇ ਤਰਾਂ ਸਾਰੇ ਦੇਸ਼ਾ ਵਿਚ ਨਸ਼ਾ ਤਸਕਰੀ ਵਿਚ ਆਮ ਲੋਕ ਸ਼ਾਮਲ ਨਹੀ ਸਗੋ ਹਾਈ ਪ੍ਰੋਫਾਈਲ ਲੋਕ ਵੀ ਸਾਮਲ ਹਨ ।ਅਸਟਰੇਲੀਆ ਵਿਚ ਭਾਵੇ ਬਹੁਤੀ ਅਬਾਦੀ ਬਾਹਰੋ ਆਕੇ ਵਸਣ ਵਾਲੇ ਲੋਕਾ ਦੀ ਹੀ ਹੈ ਜਿੰਨਾ ਵਿਚੋ ਸਭ ਤੋ ਜਿਆਦਾ ਚੀਨ ਲੋਕ ਹਨ। ਇਸੇ ਹੀ ਤਰਾ ਅਫਰੀਕੀ ਮੂਲ਼ ਦੇ ਲੋਕ ਵੀ ਇਥੇ ਬਹੁਤਾਤ ਵਿਚ ਹਨ ਜਿੰਨਾ ਨੂੰ ਪੰਜਾਬੀ ਵਿਚ ਕਾਲੇ ਕਿਹਾ ਜਾਦਾ ਹੈ ਜੋ ਕਿਸ ਡਰੱਗ ਦੀ ਭਾਰੀ ਮਾਤਰਾ ਵਿਚ ਵਰਤੋ ਕਰਦੇ ਹਨ। ਇਥੇ ਨਸ਼ਾ ਕਰਨ ਵਾਲਿਆ ਵਿਚ ਬਹੁਤਾਤ ਕਾਲਿਆ ਅਤੇ ਇਥੋ ਦੇ ਵਸਨੀਕਾਂ ਦੀ ਹੈ । ਅਗਰ ਸਰਕਾਰਾ ਇਹ ਠਾਣ ਲੈਣ ਕਿ ਨਸ਼ਿਆਂ ਨੂੰ ਪੂਰਨ ਰੂਪ ਵਿਚ ਬੰਦ ਕਰਨਾ ਹੈ ਤਾ ਇਹ ਅਸੰਭਵ ਨਹੀ ਕਿ ਇਹ ਬੰਦ ਨਾ ਹੋ ਪਾਏ ਲੋੜ ਹੈ ਇਸ ਉਤੇ ਅਮਲ ਕਰਨ ਦੀ ਤਾਂ ਇਸ ਮਾੜੈ ਰੁਝਾਨ ਨੂੰ ਰੋਕਿਆ ਜਾ ਸਕੇ ਤੇ ਇਨਸਾਨੀ ਜਿੰਦਗੀ ਨੂੰ ਇਸ ਚੁੰਗਲ ਵਿਚੋ ਸਦਾ ਲਈ ਕਢਿਆ ਜਾ ਸਕੇ।



