Skip to content
Independent perspectives. Global stories.
BREAKING

ਵਿਗਿਆਨਕ ਸਿੱਖਿਆ ਅਤੇ ਖੋਜ ਦੀਆਂ ਸੰਸਥਾਵਾਂ ਆਪਣੇ ਆਪ ’ਚ ਮਹੱਤਵਪੂਰਨ

Share this story

ਆਈਆਈਐਸਈਆਰ, ਮੋਹਾਲੀ ਦੀ 7ਵੀਂ ਕਨਵੋਕੇਸ਼ਨ ਦੇ ਮੌਕੇ ’ਤੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦਾ ਸੰਬੋਧਨ ਦਾ ਸਾਰ

1. ਮੈਨੂੰ ਅਜ ਭਾਰਤੀ ਵਿਗਿਆਨ ਸਿਖਿਆ ਅਤੇ ਖੋਜ ਸੰਸਥਾਨ (ਇੰਡੀਅਨ ਇੰਸਟੀਟਿਊਟ ਆਵ? ਸਾਇੰਸ ਐਜੂਕੇਸ਼ਨ ਐਂਡ ਰਿਸਰਚ- 9ਨਦੳਿਨ 9ਨਸਟਟਿੁਟੲ ੋਡ ਸ਼ਚਇਨਚੲ 5ਦੁਚੳਟੋਿਨ ੳਨਦ ੍ਰੲਸੲੳਰਚਹ-99ਸ਼5੍ਰ), ਮੋਹਾਲੀ ਦੀ 7ਵੀਂ ਕਨਵੋਕੇਸ਼ਨ ਵਿਚ ਸ਼ਾਮਲ ਹੋਣ ’ਤੇ ਖੁਸ਼ੀ ਹੋ ਰਹੀ ਹੈ।। ਭਾਵੇਂ ਆਈਆਈਐਸਈਆਰ ਇਕ ਨੌਜਵਾਨ ਸੰਸਥਾ ਹੀ ਹੈ ਪਰ ਜਿਵੇਂ ਕਿ ਇਸ ਬਾਰੇ ਕਿਹਾ ਜਾਂਦਾ ਹੈ, ਇਹ ਦੇਸ਼ ਵਿਚ ਉਚ ਸਿਖਿਆ ਅਤੇ ਖੋਜ ਦਾ ਇਕ ਬਹੁਤ ਅਹਿਮ ਕੇਂਦਰ ਹੈ। ਇਹ ਸੰਸਥਾ ਤੇਜ਼ੀ ਨਾਲ ਵਿਗਿਆਨ ਵਿਚ ਅਗੇ ਵਧਣ ਦੇ ਇਛੁਕ ਸਿਖਿਆਰਥੀਆਂ ਅਤੇ ਸਟਾਫ ਲਈ ਉਤਰੀ ਭਾਰਤ ਵਿਚ ਸਭ ਤੋਂ ਅਹਿਮ ਟਿਕਾਣਿਆਂ ਵਿਚੋਂ ਇਕ ਬਣ ਗਈ ਹੈ। ਇਹ ਮੁਢਲੀ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕਰਨ, ਇਸ ਲਈ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਇਨ੍ਹਾਂ ਨੂੰ ਭਾਰਤ ਅਤੇ ਵਿਸ਼ਾਲ ਸਮਾਜ ਦੀਆਂ ਲੋੜਾਂ ਨਾਲ ਸੰਗਠਤ ਕਰਨ ਦੇ ਮਿਲੇ ਫਤਵੇ ਨੂੰ ਪੂਰਾ ਕਰਨ ਵਲ ਤੇਜ਼ੀ ਨਾਲ ਵਧ ਰਹੀ ਹੈ।
2. ਮੋਹਾਲੀ ਵਿਖੇ ਤੁਹਾਡਾ ਕੇਂਦਰ ਆਪਣੇ ਆਪ ਵਿਚ ਕੁਝ ਬਿਆਨ ਕਰਦਾ ਹੈ। ਇਹ ਤੁਹਾਨੂੰ ਖੇਤਰ ਦੇ ਨੌਜਵਾਨ ਲੋਕਾਂ ਦੀ ਸੇਵਾ ਕਰਨ ਅਤੇ ਚੰਡੀਗੜ੍ਹ-ਮੋਹਾਲੀ-ਪੰਚਕੁਲਾ ਮੈਟਰੋਪਾਲੀਟਨ ਖੇਤਰ ਦਾ ਹਿਸਾ ਬਣਨ ਦਾ ਮੌਕਾ ਪ੍ਰਦਾਨ ਕਰਦਾ ਹੈ।। ਇਹ ਸਾਡੇ ਦੇਸ਼ ਵਿਚ ਸਭ ਤੋਂ ਉਤੇਜਕ ਅਤੇ ਹੋਣਹਾਰ ਸ਼ਹਿਰੀ ਇਕਠ ਹੈ। ਸਮਾਨੰਤਰ ਤੌਰ ’ਤੇ ਆਈਆਈਐਸਈਆਰ ਮੋਹਾਲੀ ਪੰਜਾਬ ਵਿਚ ਅਪਲਾਈਡ ਵਿਗਿਆਨਕ ਖੋਜ ਦੀ ਮੁਢਲੀ ਅਮੀਰ ਵਿਰਾਸਤ ਤੋਂ ਵੀ ਪ੍ਰੇਰਨਾ ਹਾਸਲ ਕਰ ਰਿਹਾ ਹੈ। ਇਸ ਦੀ ਵਿਰਾਸਤ ਅਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਭਾਰਤ ਦੇ ਸਭ ਤੋਂ ਪਹਿਲੇ ਵਿਗਿਆਨਕ ਗਿਆਨ ਉਤਪਾਦਨ ਅਤੇ ਟ੍ਰੇਨਿੰਗ ਕੇਂਦਰਾਂ ਵਿਚ ਸ਼ਾਮਲ ਸੀ।
3. ਇਹ ਵਿਰਸਾ ਸਾਡੇ ਲਈ ਕੁਝ ਸ਼ਾਨਦਾਰ ਉਦਾਹਰਣਾਂ ਪੇਸ਼ ਕਰਦਾ ਹੈ ਕਿ ਕਿਵੇਂ ਵਿਗਿਆਨਕ ਖੋਜੀਆਂ ਅਤੇ ਟੈਕਨੋਲੋਜਿਸਟਾਂ ਨੂੰ ਇਕ ਪਾਸੇ ਅਤੇ ਵਡੇ ਵਿਕਾਸ ਅਮਲ ਨੂੰ ਦੂਜੇ ਪਾਸੇ ਰਖ ਕੇ ਕੀਤੇ ਸਹਿਯੋਗ ਨੇ ਦੇਸ਼ ਦੀ ਉਸਾਰੀ ਵਿਚ ਹਿਸਾ ਪਾਇਆ। ਅਸੀਂ ਉਨ੍ਹਾਂ ਟੈਕਨੋਲੋਜਿਸਟਾਂ ਨੂੰ ਨਹੀਂ ਭੁਲ ਸਕਦੇ ਜਿਨ੍ਹਾਂ ਨੇ ਕਿ ਭਾਖੜਾ ਨੰਗਲ ਵਰਗੇ ਵਡੇ ਪ੍ਰੋਜੈਕਟਾਂ ਲਈ ਮੁਢਲਾ ਕਾਰਜ ਕੀਤਾ। ਇਸ ਤੋਂ ਇਲਾਵਾ ਉਹ ਪੰਜਾਬ ਦੇ ਖੇਤੀ ਵਿਗਿਆਨੀ ਅਤੇ ਯੂਨੀਵਰਸਿਟੀਆਂ ਹੀ ਸਨ। ਜਿਨ੍ਹਾਂ ਨੇ ਅਨਾਜ ਉਤਪਾਦਨ ਵਿਚ ਵਾਧੇ ਅਤੇ ਹਰੀ ਕ੍ਰਾਂਤੀ ਲਈ ਅਧਾਰ ਪ੍ਰਦਾਨ ਕੀਤਾ ਅਤੇ ਅਜ ਮੋਹਾਲੀ ਆਰਥਿਕ ਗਿਆਨ, ਸੂਚਨਾ ਟੈਕਨੋਲੋਜੀ, ਬਾਇਓ ਟੈਕਨੋਲੋਜੀ, ਬਾਇਓਇਨਫਰਮੈਟਿਕਸ ਅਤੇ ਸਬੰਧਤ ਖੇਤਰਾਂ ਦਾ ਇਕ ਧੁਰਾ ਹੈ।। ਇਸ ਲਈ ਅਸੀਂ ਦੇਖ ਸਕਦੇ ਹਾਂ ਕਿ ਆਈਆਈਐਸਈਆਰ ਸਿਰਫ ਇਕ ਸੰਸਥਾ ਹੀ ਨਹੀਂ ਹੈ ਸਗੋਂ ਸਮੁਚੇ ਈਕੋ-ਸਿਸਟਮ ਦਾ ਅਧਾਰ ਹੈ। ਇਸ ਹਿਸਾਬ ਨਾਲ ਇਹ ਸੰਸਥਾ ਅਗੇ ਵਧਣੀ ਚਾਹੀਦੀ ਹੈ ਅਤੇ ਇਸ ਦਾ ਵਿਕਾਸ ਹੋਣਾ ਚਾਹੀਦਾ ਹੈ।
4. ਇਕ ਕਨਵੋਕੇਸ਼ਨ ਸਮਾਰੋਹ ਕਿਸੇ ਵੀ ਵਿਦਿਅਕ ਸੰਸਥਾ ਲਈ ਇਕ ਮੀਲ ਪਥਰ ਅਤੇ ਯਾਦਾਂ ਨਵਿਆਉਣ ਦਾ ਸਮਾਂ ਹੁੰਦਾ ਹੈ।। ਉਨ੍ਹਾਂ ਵਿਦਿਆਰਥੀਆਂ ਲਈ ਜੋ ਕਿ ਅਜ ਗ੍ਰੈਜੂਏਟ ਬਣ ਰਹੇ ਹਨ, ਇਹ ਖਾਸ ਤੌਰ ’ਤੇ ਯਾਦਗਾਰੀ ਸਮਾਂ ਹੈ।। ਤੁਸੀਂ ਆਈਆਈਐਸਈਆਰ ਨੂੰ ਛਡ ਕੇ ਜਾ ਰਹੇ ਹੋ ਅਤੇ ਇਕ ਅਜਿਹੀ ਦੁਨੀਆ ਵਿਚ ਦਾਖਲ ਹੋ ਰਹੇ ਹੋ ਜੋ ਕਿ ਮੌਕਿਆਂ ਨਾਲ ਭਰਪੂਰ ਹੈ। ਮੈਂ ਤੁਹਾਨੂੰ ਸਭ ਨੂੰ ਵਧਾਈ ਦਿੰਦਾ ਹਾਂ ਅਤੇ ਤੁਹਾਡੇ ਪ੍ਰੋਫੈਸਰਾਂ ਨੂੰ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਕਿ ਤੁਹਾਨੂੰ ਇਸ ਮੌਕੇ ਲਈ ਤਿਆਰ ਕੀਤਾ ਹੈ।। ਇਹ ਖੁਸ਼ੀਆਂ ਮਨਾਉਣ ਅਤੇ ਤੁਹਾਡੇ ਮਾਤਾ-ਪਿਤਾ ਅਤੇ ਪਰਿਵਾਰਾਂ ਲਈ ਧੰਨਵਾਦ ਪ੍ਰਗਟਾਉਣ ਦਾ ਮੌਕਾ ਹੈ, ਜਿਨ੍ਹਾਂ ਨੇ ਕਿ ਇਸ ਕੰਮ ਵਿਚ ਤੁਹਾਡੀ ਮਦਦ ਕੀਤੀ ਹੈ ਅਤੇ ਤੁਹਾਨੂੰ ਬਾਕੀ ਸਮਾਜ-ਸਾਥੀ ਨਾਗਰਿਕਾਂ, ਸਖਤ ਮਿਹਨਤ ਕਰਨ ਵਾਲੇ ਟੈਕਸਦਾਤਿਆਂ, ਸਰਕਾਰੀ ਏਜੰਸੀਆਂ ਅਤੇ ਹੋਰ ਬਹੁਤ ਸਾਰੇ ਭਾਈਵਾਲਾਂ ਨੂੰ ਨਹੀਂ ਭੁਲਣਾ ਚਾਹੀਦਾ ਜਿਨ੍ਹਾਂ ਨੇ ਕਿ ਤੁਹਾਡੀਆਂ ਵਿਦਿਅਕ ਸੰਸਥਾਵਾਂ ਨੂੰ ਸਹਿਯੋਗ ਦਿਤਾ ਹੈ ਅਤੇ ਤੁਹਾਡੀ ਵਿਦਿਆ ਵਿਚ ਯੋਗਦਾਨ ਪਾਇਆ ਹੈ।।
5. ਜਿਉਂ ਹੀ ਤੁਸੀਂ ਇਸ ਸੰਸਥਾ ਨੂੰ ਛਡ ਰਹੇ ਹੋ ਅਤੇ ਆਪਣਾ ਵਿਵਸਾਇਕ ਜੀਵਨ ਬਣਾਉਣ ਰਹੇ ਹੋ, ਉਨ੍ਹਾਂ ਸਭ ਨੂੰ ਯਾਦ ਰਖਣਾ ਜੋ ਸਿਧੇ ਜਾਂ ਅਸਿਧੇ ਤੌਰ ’ਤੇ ਤੁਹਾਡੇ ਨਾਲ ਖੜ੍ਹੇ ਰਹੇ ਅਤੇ ਤੁਸੀਂ ਆਪਣੇ ਢੰਗ ਨਾਲ, ਜਿਵੇਂ ਵੀ ਤੁਸੀਂ ਚੁਣਿਆ ਹੈ, ਕ੍ਰਿਪਾ ਕਰਕੇ ਸਮਾਜ ਨੂੰ ਕੁਝ ਵਾਪਸ ਕਰਨਾ, ਖਾਸ ਤੌਰ ‘ਤੇ ਉਨ੍ਹਾਂ ਨੂੰ ਜੋ ਕਿ ਘਟ ਸਹੂਲਤਾਂ ਪ੍ਰਾਪਤ ਹਨ।।
6. 152 ਵਿਦਿਆਰਥੀਆਂ ਦੀ ਉਸ ਲਿਸਟ ਉਤੇ ਨਜ਼ਰ ਮਾਰਦਿਆਂ ਜੋ ਕਿ ਅਜ ਗ੍ਰੈਜੂਏਸ਼ਨ ਪੂਰੀ ਕਰ ਰਹੇ ਹਨ – ਜੋ ਮਾਸਟਰਜ਼ ਡਿਗਰੀ ਅਤੇ ਪੀਐਚਡੀ ਕਰਕੇ ਜਾ ਰਹੇ ਹਨ, ਜਿਸ ਤਰ੍ਹਾਂ ਦਾ ਵੀ ਕੇਸ ਹੈ, ਮੈਂ ਦੇਖਿਆ ਹੈ ਕਿ ਇਨ੍ਹਾਂ ਵਿਚੋਂ 66 ਵਿਦਿਆਰਥਣਾਂ ਹਨ। ਇਹ ਗਿਣਤੀ 40% ਤੋਂ ਕੁਝ ਵਧ ਬਣਦੀ ਹੈ ਪਰ ਗੋਲਡ ਮੈਡਲ ਹਾਸਲ ਕਰਨ ਅਤੇ ਵਿਦਿਅਕ ਕਾਰਗੁਜ਼ਾਰੀ ਵਿਚ ਲੜਕੀਆਂ ਮੋਹਰੀ ਹਨ। ਜੋ ਚਾਰ ਵਿਦਿਅਕ ਮੁਹਾਰਤ ਦੇ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ, ਉਨ੍ਹਾਂ ਵਿਚੋਂ ਤਿੰਨ ਲੜਕੀਆਂ ਨੇ ਹਾਸਲ ਕੀਤੇ ਹਨ। ਇਹ ਮੇਰੇ ਲਈ ਖੁਸ਼ੀ ਦੀ ਗਲ ਹੈ ਕਿ ਮੈਂ ਦੇਸ਼ ਭਰ ਵਿਚ ਕਨਵੋਕੇਸ਼ਨਾਂ ਉਤੇ ਜਾਂਦਾ ਹਾਂ। ਮੈਂ ਆਪਣੀਆਂ ਨੌਜਵਾਨ ਲੜਕੀਆਂ, ਸਾਡੇ ਸਮਾਜ ਦੀਆਂ ਧੀਆਂ ਦੀ, ਅਜਿਹੀ ਪ੍ਰਸ਼ੰਸਾਯੋਗ ਕਾਰਗੁਜ਼ਾਰੀ ਦੇਖਦਾ ਹਾਂ ਜੋ ਕਿ ਇਕ ਰਾਸ਼ਟਰੀ ਰੁਝਾਨ ਬਣ ਗਿਆ ਹੈ। ਉਹ ਨਿਰੰਤਰ ਤੌਰ ‘ਤੇ ਆਪਣੇ ਸਾਥੀ ਮਰਦਾਂ ਨੂੰ ਪਿਛੇ ਛਡ ਰਹੀਆਂ ਹਨ। ਇਹ ਲਿੰਗਕ ਸਮਾਨਤਾ ਅਤੇ ਭਾਰਤ ਨੂੰ ਵਿਕਸਿਤ ਸਮਾਜ ਬਣਾਉਣ ਵਲ ਇਕ ਕਦਮ ਹੈ। ਮੈਂ ਇਥੋਂ ਦੀਆਂ ਲੜਕੀਆਂ ਅਤੇ ਆਈ ਆਈ ਐਸ ਈ ਆਰ ਮੋਹਾਲੀ ਭਾਈਚਾਰੇ ਨੂੰ ਇਸ ਪ੍ਰਾਪਤੀ ਉਤੇ ਵਧਾਈ ਦਿੰਦਾ ਹਾਂ।
ਭੈਣੋ ਅਤੇ ਭਰਾਵੋ, ਅਤੇ ਪਿਆਰੇ ਵਿਦਿਆਰਥੀਓ
7. ਵਿਗਿਆਨਕ ਖੋਜ ਦਾ ਉਦੇਸ਼ ਤਿੰਨ ਪੜਾਵੀ ਹੈ। ਪਹਿਲਾ ਵਿਗਿਆਨ ਅਤੇ ਟੈਕਨੋਲੋਜੀ ਰਾਸ਼ਟਰ ਦੀ ਉਸਾਰੀ ਵਿਚ ਆਪਣਾ ਯੋਗਦਾਨ ਜਾਰੀ ਰਖਣ। ਜਿਵੇਂ ਕਿ ਸਾਡਾ ਦੇਸ਼ ਵਿਕਸਿਤ ਹੋ ਰਿਹਾ ਹੈ ਅਤੇ ਬਦਲ ਰਿਹਾ ਹੈ, ਉਸੇ ਤਰ੍ਹਾਂ ਸਾਡੀਆਂ ਜ਼ਰੂਰਤਾਂ ਵੀ ਬਦਲ ਰਹੀਆਂ ਹਨ। ਪਰ ਵਿਗਿਆਨ ਅਤੇ ਟੈਕਨੋਲੋਜੀ ਲਈ ਵਿਕਾਸਮਈ ਸਵਾਲਾਂ ਦੇ ਜਵਾਬ ਲਭਣੇ ਜ਼ਰੂਰੀ ਹੋਣਗੇ। ਅਜ ਸਾਡੇ ਸਾਹਮਣੇ ਜੋ ਸਵਾਲ ਹਨ, ਉਹ ਮੌਸਮ ਪਰਿਵਰਤਨ ਨਾਲ ਜੰਗ ਲੜਨ ਤੋਂ ਇਲਾਵਾ ਸਿਹਤ ਸੰਭਾਲ ਲਈ ਘਟ ਕੀਮਤ ਵਾਲੇ ਪਰ ਪ੍ਰਭਾਵੀ ਹਲਾਂ ਦੀ ਲੋੜ ਦੇ ਹਨ ਅਤੇ ਸਾਡੇ ਕਿਸਾਨਾਂ ਦੀ ਉਤਪਾਦਕਤਾ ਵਿਚ ਮਦਦ ਕਰਨ ਅਤੇ ਪਾਣੀ ਦੀ ਕਮੀ ਦੀਆਂ ਚੁਣੌਤੀਆਂ ਨਾਲ ਨਜਿਠਣ ਤੋਂ ਲੈ ਕੇ ਅਜਿਹੇ ਕਾਇਮ ਰਹਿਣ ਯੋਗ ਸ਼ਹਿਰ ਅਤੇ ਮਕਾਨ ਬਣਾਉਣ ਦੀ ਚੁਣੌਤੀ ਨਾਲ ਨਜਿਠਣ ਦੇ ਹਨ ਜੋ ਕਿ ਸਮਾਜਿਕ ਤੌਰ ’ਤੇ ਸੰਮਿਲਿਤ ਹੋਣ ਅਤੇ ਆਖਰੀ ਮੁਹਲੇ ਵਿਚ ਆਖਰੀ ਪਰਿਵਾਰ ਨੂੰ ਸਨਮਾਨ ਵਾਲਾ ਜੀਵਨ ਪ੍ਰਦਾਨ ਕਰਨ। ਆਈਆਈ ਐਸਈਆਰ ਢਾਂਚੇ ਨੂੰ ਅਜਿਹੇ ਕਾਰਜਾਂ ਵਿਚ ਆਪਣੇ ਆਪ ਨੂੰ ਲਗਾਉਣਾ ਚਾਹੀਦਾ ਹੈ।।
8. ਦੂਜਾ, ਵਿਗਿਆਨ ਅਤੇ ਟੈਕਨੋਲੋਜੀ ਦਾ ਵਪਾਰ ਅਤੇ ਉਦਯੋਗ ਨਾਲ ਮਿਲਕੇ ਚਲਣ ਵਾਲਾ ਸਬੰਧ ਹੈ। । ਉਤਪਾਦ ਦੀ ਖੋਜ ਅਤੇ ਅਮਲ ਦੀ ਖੋਜ, ਲੈਬਾਰਟਰੀ ਤੋਂ ਹਾਸਲ ਕੀਤੇ ਗਿਆਨ ਨੂੰ ਵਪਾਰਕ ਤੌਰ ’ਤੇ ਲਾਹੇਵੰਦ ਉਤਪਾਦਾਂ ਵਿਚ ਬਦਲਣ, ਨਿਪੁੰਨਤਾ, ਉਦਮਤਾ ਅਤੇ ਰੋਜ਼ਗਾਰ ਲਈ ਟੈਕਨੋਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਏਨੇ ਜ਼ਿਆਦਾ ਕੰਮ ਹਨ ਜੋ ਕਿ ਵਿਗਿਆਨ ਅਤੇ ਵਣਜ ਮਿਲ ਕੇ ਕਰ ਸਕਦੇ ਹਨ। ਖੋਜ ਸੰਸਥਾਵਾਂ, ਟੈਕਨੋਲੋਜੀ ਸਟਾਰਟ ਅਪਸ ਜੋ ਕਿ ਕੈਂਪਸਾਂ ਵਿਚ ਤਿਆਰ ਹੁੰਦੀ ਹੈ ਅਤੇ ਇਕ ਗਿਆਨ ਅਧਾਰਤ ਵਪਾਰ ਸਭਿਆਚਾਰ ਕਾਇਆਕਲਪ ਦੇ ਸਾਧਨ ਹੋ ਸਕਦੇ ਹਨ।। ਕੈਲੀਫੋਰਨੀਆ ਦੀ ਸਿਲੀਕਾਨ ਵੈਲੀ ਅਤੇ ਭਾਰਤ ਦਾ ਬੰਗਲੁਰੂ ਸ਼ਹਿਰ ਇਸ ਦੀਆਂ ਦੋ ਉਦਾਹਰਣਾਂ ਹਨ।। ਆਈਆਈ ਐਸਈ ਆਰ ਨੂੰ ਮੋਹਾਲੀ ਅਤੇ ਨਾਲ ਲਗਦੇ ਸ਼ਹਿਰਾਂ ਵਿਚ ਅਜਿਹੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
9. ਪੰਜਾਬ ਵਿਚ ਟੈਕਨੋਕ੍ਰੈਟਾਂ ਦਾ ਇਕ ਲੰਬਾ ਇਤਿਹਾਸ ਹੈ ਜੋ ਕਿ ਸਫਲ ਵਪਾਰੀ ਬਣੇ।। ਅਜ ਜੋ ਗ੍ਰੈਜੂਏਸ਼ਨ ਮੁਕੰਮਲ ਕਰ ਰਹੇ ਹਨ, ਨੂੰ ਉਦਮਤਾ ਦਾ ਰਾਹ ਅਪਣਾਉਣ ਬਾਰੇ ਸੋਚਣਾ ਚਾਹੀਦਾ ਹੈ ਅਤੇ ਨੌਕਰੀਆਂ ਤਿਆਰ ਕਰਨ ਵਾਲੇ ਅਤੇ ਪੈਸਾ ਕਮਾਉਣ ਵਾਲੇ ਬਣਨ ਬਾਰੇ ਸੋਚਣਾ ਚਾਹੀਦਾ ਹੈ ਜਿਵੇਂ ਕਿ ਬਹੁਤ ਸਾਰੇ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਨੇ ਕੀਤਾ।।
10. ਤੀਸਰਾ, ਵਿਗਿਆਨਕ ਸਿਖਿਆ ਅਤੇ ਖੋਜ ਦੀਆਂ ਸੰਸਥਾਵਾਂ ਆਪਣੇ ਆਪ ਵਿਚ ਮਹਤਵਪੂਰਨ ਹਨ ਕਿਉਂਕਿ ਉਨ੍ਹਾਂ ਨੇ ਉਚ ਖੋਜਾਂ ਕੀਤੀਆਂ ਅਤੇ ਗਿਆਨ ਦੇ ਮੋਰਚੇ ਦਾ ਪ੍ਰਸਾਰ ਕੀਤਾ। ਇਹ ਮੁਢਲਾ ਕੰਮ ਹੈ ਅਤੇ ਮੇਰੇ ਹਿਸਾਬ ਨਾਲ ਇਹ ਵਿਗਿਆਨਕ ਖੋਜ ਦੀ ਇਕ ਨਾਜ਼ੁਕ ਪ੍ਰਾਪਤੀ ਹੋਵੇਗੀ। ਇਹ ਉਤਸੁਕਤਾ ਨੂੰ ਕਾਇਮ ਰਖਣ ਦੀ ਲੋੜ ਹੈ ਕਿਉਂਕਿ ਇਹ ਸਾਡੇ ਸਭਿਅਤਾ ਦੀ ਜੜ੍ਹ ਹੈ। ਜਿਵੇਂ ਕਿ ਵਿਗਿਆਨ ਦਾ ਇਤਿਹਾਸ ਸਾਨੂੰ ਦਸਦਾ ਹੈ ਇਸ ਰਾਹ ਉਤੇ ਧੀਰਜ ਦੀ ਲੋੜ ਹੈ ਪਰ ਇਹ ਮਨੁਖੀ ਸੋਚ ਨੂੰ ਅਚਨਚੇਤੀ ਅਤੇ ਨਾਟਕੀ ਉਚਾਈਆਂ ਤਕ ਪਹੁੰਚਾ ਸਕਦਾ ਹੈ।
11. ਮੈਂ ਅਜ ਗ੍ਰੈਜੂਏਟ ਬਣਨ ਵਾਲਿਆਂ ਨੂੰ ਅਤੇ ਆਈਆਈ ਐਸਈਆਰ ਮੋਹਾਲੀ ਵਿਚ ਪੜ੍ਹਨ ਵਾਲੇ ਹੋਰ ਵਿਦਿਆਰਥੀਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਉਚਾ ਜਾਣ ਵੇਲੇ ਇਨ੍ਹਾਂ ਤਿੰਨ ਉਦੇਸ਼ਾਂ ਨੂੰ ਦਿਮਾਗ ਵਿਚ ਰਖਣ। ਉਨ੍ਹਾਂ ਦੇ ਆਪਣੇ ਹਿਸਾਬ ਨਾਲ ਵਿਗਿਆਨ ਅਤੇ ਖੋਜ ਦੀਆਂ ਇਹ ਤਿੰਨ ਪ੍ਰੇਰਨਾਵਾਂ ਉਨ੍ਹਾਂ ਨੂੰ ਸਾਥੀ ਨਾਗਰਿਕਾਂ ਦੀ ਸੇਵਾ ਕਰਨ, ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਅਤੇ ਮਨੁਖਤਾ ਦੇ ਵਡੇ ਕਾਰਜ ਦੀ ਸੇਵਾ ਕਰਨ ਵਿਚ ਮਦਦ ਕਰਨਗੀਆਂ। ਤੁਸੀਂ ਨਵੇਂ ਰਾਹ ਅਤੇ ਨਵੀਂ ਦੁਨੀਆ ਲਭਣ ਲਈ ਅਗੇ ਜਾ ਰਹੇ ਹੋ, ਮੈਂ ਤੁਹਾਨੂੰ ਬਹੁਤ ਸਾਰੀਆਂ ਸ਼ੁਭ ਇਛਾਵਾਂ ਦਿੰਦਾ ਹਾਂ।
ਧੰਨਵਾਦ, ਜੈ ਹਿੰਦ
– ਪੀ.ਆਈ.ਬੀ./ ਪੰਜਾਬ ਟਾਇਮਜ਼ ਬਿਊਰੋ

WRITTEN BY