Skip to content
Independent perspectives. Global stories.
BREAKING

ਆਤਮਾ ਸਕੀਮ ਦੀ ਰੀਵਿਊ ਮੀਟਿੰਗ ਤੇ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ ਦੀ ਵਰਕਸ਼ਾਪ ਲਗਾਈ ਐਸ.ਏ.ਐਸ. ਨਗਰ ਮੋਹਾਲੀ- ਖੇਤੀ ਭਵਨ-ਕਮ-ਡਾਇਰੈਕਟੋਰੇਟ ਖੇਤੀਬਾੜੀ, ਪੰਜਾਬ ਵਿਖੇ ਮਿਤੀ 16 ਮਈ 2018 ਨੂੰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ ਜਸਬੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਨੈਸ਼ਨਲ ਮਿਸ਼ਨ ਆਨ ਐਗਰੀਕਲਚਰ ਐਕਸਟੈਸ਼ਨ ਅਤੇ ਟੈਕਨਾਲੋਜੀ (ਆਤਮਾ) ਸਕੀਮ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡਾ ਸਰਬਜੀਤ ਸਿੰਘ ਕੰਧਾਰੀ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿਸਥਾਰ ਤੇ ਸਿਖਲਾਈ)-ਕਮ-ਨੋਡਲ ਅਫਸਰ ਆਤਮਾ ਵੱਲੋਂ ਸੂਬੇ ਵਿੱਚ ਲਾਗੂ ਕੀਤੀ ਜਾ ਰਹੀ ਕਿਸਾਨ ਭਲਾਈ ਸਕੀਮ ਬਾਰੇ ਹੋਈਆਂ ਪ੍ਰਗਤੀਆਂ, ਭਵਿੱਖੀ ਟੀਚੇ ਅਤੇ ਕੀਤੇ ਜਾਣ ਵਾਲੇ ਨਵੇਂ ਉਪਰਾਲਿਆਂ ਬਾਰੇ ਡਾਇਰੈਕਟਰ ਖੇਤੀਬਾੜੀ ਨੂੰ ਵਿਸ਼ੇਸ ਰੂਪ ਵਿੱਚ ਰਿਪੋਰਟ ਪੇਸ਼ ਕੀਤੀ। ਇਸ ਸਕੀਮ ਅਧੀਨ ਵੱਖ-ਵੱਖ ਕੰਪੋਨੈਂਟ ਜਿਵੇਂ ਕਿ ਸਾਲਾਨਾ ਪ੍ਰਗਤੀ ਰਿਪੋਰਟ, ਈ ਪੋਰਟਲ ਤੇ ਸੂਚਨਾ ਅਪਲੋਡ ਕਰਨਾ, ਸਾਲ 2018-19 ਦੇ ਐਕਸ਼ਨ ਪਲਾਨ ਦੀ ਪ੍ਰਵਾਨਗੀ, ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਕਿਸਾਨਾਂ ਦੇ ਐਕਸਪੋਜਰ ਵਿਜਿਟ, ਟ੍ਰੇਨਿੰਗ, ਫਾਰਮ ਫੀਲਡ ਸਕੂਲ, ਕਿਸਾਨ ਹੱਟ, ਮੰਡੀਕਰਨ ਲਈ ਇਨਫਰਾਸਟਰਕਚਰ ਦੀ ਤਿਆਰੀ ਅਤੇ ਇਸ ਸਕੀਮ ਅਧੀਨ ਕੰਮ ਕਰ ਰਹੇ ਸਟਾਫ ਦਾ ਰੀਵਿਊ ਮੁੱਖ ਤੌਰ ਤੇ ਪ੍ਰਧਾਨ ਵੱਲੋਂ ਕੀਤਾ ਗਿਆ ਹੈ। ਮੀਟਿੰਗ ਦੌਰਾਨ ਜਿਲ੍ਹਿਆਂ ਤੋਂ ਆਤਮਾ ਸਕੀਮ ਅਧੀਨ ਕੰਮ ਕਰ ਰਹੇ ਵੱਖ-ਵੱਖ ਤਕਨੀਕੀ ਮਾਹਿਰਾਂ ਵੱਲੋਂ ਭਾਗ ਲੈ ਕੇ ਜਿਲ੍ਹਿਆਂ ਅਧੀਨ ਇਸ ਸਕੀਮ ਅਧੀਨ ਕੀਤੇ ਜਾ ਰਹੇ ਉਪਰਾਲਿਆਂ ਅਤੇ ਮੁਸ਼ਕਿਲਾਂ ਸਬੰਧੀ ਬਿਊਰਾ ਸੂਬਾ ਪੱਧਰੀ ਨੋਡਲ ਅਫਸਰ ਦੇ ਸਨਮੁੱਖ ਪੇਸ਼ ਕੀਤਾ। ਇਸ ਦੌਰਾਨ ਸ਼੍ਰੀ ਕਮਲ ਸੋਢੀ, ਡਾਇਰੈਕਟਰ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ, ਪੰਜਾਬ ਸਰਕਲ ਵੱਲੋਂ ਸੂਬਾ ਪੱਧਰ ਦੇ ਅਧਿਕਾਰੀਆਂ ਅਤੇ ਫੀਲਡ ਸਟਾਫ ਲਈ ਵਿਸ਼ੇਸ ਗੋਸ਼ਟੀ ਆਯੋਜਿਤ ਕੀਤੀ ਗਈ। ਇਸ ਈਵੇਨਟ ਦੌਰਾਨ ਸਕਿੱਲ ਕੌਂਸਿਲ ਵੱਲੋਂ ਪੰਜਾਬ ਸੂਬੇ ਵਿੱਚ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪ੍ਰਸਾਰ, ਖੇਤੀ ਮਸ਼ੀਨਰੀ, ਖੇਤੀ ਸਹਾਇਕ ਧੰਦੇ, ਸੀਡ ਮੈਨੇਜਮੈਂਟ, ਵਾਟਰ ਸੈਡ ਮੈਨੇਜਮੈਂਟ ਅਤੇ ਹੋਰ ਧੰਦਿਆਂ ਬਾਰੇ ਵੱਧ ਤੋਂ ਵੱਧ ਸਕਿੱਲਡ ਮੈਨ ਪਾਵਰ ਤਿਆਰ ਕਰਕੇ ਰੁਜਗਾਰ ਦੇ ਮੌਕੇ ਵਧਾਉਣ ਸਬੰਧੀ ਇਸ ਮਿਸ਼ਨ ਅਧੀਨ ਸਰਕਾਰ ਦੇ ਉਪਰਾਲਿਆਂ ਅਤੇ ਵਿੱਤੀ ਸਹਾਇਤਾ ਆਦਿ ਬਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ਕਾਰੀ ਕੀਤੀ ਗਈ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਵੱਲੋਂ ਗੋਸ਼ਟੀ ਦੇ ਉਪਰਾਲੇ ਵੀ ਸ਼ਲਾਘਾ ਕਰਦੇ ਹੋਏ ਫੀਲਡ ਤੋਂ ਆਏ ਤਕਨੀਕੀ ਸਟਾਫ ਨੂੰ ਵਿਸ਼ੇਸ ਹਦਾਇਤਾਂ ਜਾਰੀ ਕੀਤੀਆਂ ਕਿ ਪਿੰਡ ਪੱਧਰ ਤੇ ਹਰੇਕ ਕਿਸਾਨ ਤੱਕ ਇਹ ਸੂਚਨਾ ਪੁੱਜਦੀ ਕੀਤੀ ਜਾਵੇ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਕਿਸਾਨ ਵੀਰ ਝੋਨੇ ਦੀ ਪਨੀਰੀ 20 ਮਈ ਤੋਂ ਪਹਿਲਾਂ ਅਤੇ ਇਸ ਦੀ ਲੁਆਈ 20 ਜੂਨ ਤੋਂ ਪਹਿਲਾਂ ਬਿਲਕੁਲ ਨਾ ਕਰੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਆਤਮਾ ਅਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਧੀਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਲੋਕਾਂ ਤੱਕ ਪਹੁੰਚਾਉਂਦੇ ਹੋਏ ਠਪਰ ਡਰਾਪ ਮੋਰ ਕਰਾਪੂ ਦੇ ਨਾਅਰੇ ਦੀ ਪੂਰਤੀ ਲਈ ਪਾਣੀ ਦੀ ਬੱਚਤ ਕਰਨ, ਸੂਖਮ ਸਿੰਚਾਈ ਪ੍ਰਣਾਲੀ, ਅੰਡਰ ਗਰਾਊਡ ਪਾਈਪਿੰਗ, ਘੱਟ ਪਾਣੀ ਅਤੇ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਪੀ ਦੀਆਂ ਫਸਲਾਂ ਦੀਆਂ ਕਿਸਮਾਂ ਬੀਜਣ ਅਤੇ ਹੋਰ ਅਲਾਇਡ ਧੰਦੇ ਅਪਣਾ ਕੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਪਰਾਲੇ ਮੁੱਢਲੇ ਪੱਧਰ ਤੋਂ ਲਾਗੂ ਕਰਨ ਦਾ ਸੰਦੇਸ਼ ਦਿੱਤਾ। ਨੋਡਲ ਅਫਸਰ ਆਤਮਾ ਸਕੀਮ ਡਾ ਸਰਬਜੀਤ ਸਿੰਘ ਕੰਧਾਰੀ ਨੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਜਾਬ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਆਤਮਾ ਸਕੀਮ ਅਧੀਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਫੀਲਡ ਸਟਾਫ ਨੂੰ ਕਿਸਾਨਾਂ ਦੀ ਸੇਵਾ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਅਧੀਨ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਸਹੀ ਸਮੇਂ ਤੇ ਜਰੂਰਤਮੰਦ ਕਿਸਾਨਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਅਪਣਾਇਆ ਜਾਵੇਗਾ। ਅੰਤ ਵਿੱਚ ਨੋਡਲ ਅਫਸਰ ਵੱਲੋਂ ਮੀਟਿੰਗ ਵਿੱਚ ਭਾਗ ਲੈਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਜਾਬ, ਡਾਇਰੈਕਟਰ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ (ਪੰਜਾਬ ਸਰਕਲ) ਅਤੇ ਭਾਗ ਲੈਣ ਵਾਲੇ ਤਕਨੀਕੀ ਮਾਹਿਰਾਂ ਦਾ ਧੰਨਵਾਦ ਕੀਤਾ। – ਡਾ. ਹਰਿੰਦਰ ਸਿੰਘ ਖੇਤੀਬਾੜੀ ਜਾਣਕਾਰੀ ਅਫਸਰ, ਡਾਇਰੈਕਟਰ ਖੇਤੀਬਾੜੀ ਪੰਜਾਬ ਖੇਤੀ ਭਵਨ, ਮੋਹਾਲੀ (ਪੰਜਾਬ) ਸੰਪਰਕ : 98760-66203

Share this story

ਆਤਮਾ ਸਕੀਮ ਦੀ ਰੀਵਿਊ ਮੀਟਿੰਗ ਤੇ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ ਦੀ ਵਰਕਸ਼ਾਪ ਲਗਾਈ
ਐਸ.ਏ.ਐਸ. ਨਗਰ ਮੋਹਾਲੀ- ਖੇਤੀ ਭਵਨ-ਕਮ-ਡਾਇਰੈਕਟੋਰੇਟ ਖੇਤੀਬਾੜੀ, ਪੰਜਾਬ ਵਿਖੇ ਮਿਤੀ 16 ਮਈ 2018 ਨੂੰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ ਜਸਬੀਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਨੈਸ਼ਨਲ ਮਿਸ਼ਨ ਆਨ ਐਗਰੀਕਲਚਰ ਐਕਸਟੈਸ਼ਨ ਅਤੇ ਟੈਕਨਾਲੋਜੀ (ਆਤਮਾ) ਸਕੀਮ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡਾ ਸਰਬਜੀਤ ਸਿੰਘ ਕੰਧਾਰੀ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿਸਥਾਰ ਤੇ ਸਿਖਲਾਈ)-ਕਮ-ਨੋਡਲ ਅਫਸਰ ਆਤਮਾ ਵੱਲੋਂ ਸੂਬੇ ਵਿੱਚ ਲਾਗੂ ਕੀਤੀ ਜਾ ਰਹੀ ਕਿਸਾਨ ਭਲਾਈ ਸਕੀਮ ਬਾਰੇ ਹੋਈਆਂ ਪ੍ਰਗਤੀਆਂ, ਭਵਿੱਖੀ ਟੀਚੇ ਅਤੇ ਕੀਤੇ ਜਾਣ ਵਾਲੇ ਨਵੇਂ ਉਪਰਾਲਿਆਂ ਬਾਰੇ ਡਾਇਰੈਕਟਰ ਖੇਤੀਬਾੜੀ ਨੂੰ ਵਿਸ਼ੇਸ ਰੂਪ ਵਿੱਚ ਰਿਪੋਰਟ ਪੇਸ਼ ਕੀਤੀ। ਇਸ ਸਕੀਮ ਅਧੀਨ ਵੱਖ-ਵੱਖ ਕੰਪੋਨੈਂਟ ਜਿਵੇਂ ਕਿ ਸਾਲਾਨਾ ਪ੍ਰਗਤੀ ਰਿਪੋਰਟ, ਈ ਪੋਰਟਲ ਤੇ ਸੂਚਨਾ ਅਪਲੋਡ ਕਰਨਾ, ਸਾਲ 2018-19 ਦੇ ਐਕਸ਼ਨ ਪਲਾਨ ਦੀ ਪ੍ਰਵਾਨਗੀ, ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਕਿਸਾਨਾਂ ਦੇ ਐਕਸਪੋਜਰ ਵਿਜਿਟ, ਟ੍ਰੇਨਿੰਗ, ਫਾਰਮ ਫੀਲਡ ਸਕੂਲ, ਕਿਸਾਨ ਹੱਟ, ਮੰਡੀਕਰਨ ਲਈ ਇਨਫਰਾਸਟਰਕਚਰ ਦੀ ਤਿਆਰੀ ਅਤੇ ਇਸ ਸਕੀਮ ਅਧੀਨ ਕੰਮ ਕਰ ਰਹੇ ਸਟਾਫ ਦਾ ਰੀਵਿਊ ਮੁੱਖ ਤੌਰ ਤੇ ਪ੍ਰਧਾਨ ਵੱਲੋਂ ਕੀਤਾ ਗਿਆ ਹੈ। ਮੀਟਿੰਗ ਦੌਰਾਨ ਜਿਲ੍ਹਿਆਂ ਤੋਂ ਆਤਮਾ ਸਕੀਮ ਅਧੀਨ ਕੰਮ ਕਰ ਰਹੇ ਵੱਖ-ਵੱਖ ਤਕਨੀਕੀ ਮਾਹਿਰਾਂ ਵੱਲੋਂ ਭਾਗ ਲੈ ਕੇ ਜਿਲ੍ਹਿਆਂ ਅਧੀਨ ਇਸ ਸਕੀਮ ਅਧੀਨ ਕੀਤੇ ਜਾ ਰਹੇ ਉਪਰਾਲਿਆਂ ਅਤੇ ਮੁਸ਼ਕਿਲਾਂ ਸਬੰਧੀ ਬਿਊਰਾ ਸੂਬਾ ਪੱਧਰੀ ਨੋਡਲ ਅਫਸਰ ਦੇ ਸਨਮੁੱਖ ਪੇਸ਼ ਕੀਤਾ। ਇਸ ਦੌਰਾਨ ਸ਼੍ਰੀ ਕਮਲ ਸੋਢੀ, ਡਾਇਰੈਕਟਰ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ, ਪੰਜਾਬ ਸਰਕਲ ਵੱਲੋਂ ਸੂਬਾ ਪੱਧਰ ਦੇ ਅਧਿਕਾਰੀਆਂ ਅਤੇ ਫੀਲਡ ਸਟਾਫ ਲਈ ਵਿਸ਼ੇਸ ਗੋਸ਼ਟੀ ਆਯੋਜਿਤ ਕੀਤੀ ਗਈ। ਇਸ ਈਵੇਨਟ ਦੌਰਾਨ ਸਕਿੱਲ ਕੌਂਸਿਲ ਵੱਲੋਂ ਪੰਜਾਬ ਸੂਬੇ ਵਿੱਚ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪ੍ਰਸਾਰ, ਖੇਤੀ ਮਸ਼ੀਨਰੀ, ਖੇਤੀ ਸਹਾਇਕ ਧੰਦੇ, ਸੀਡ ਮੈਨੇਜਮੈਂਟ, ਵਾਟਰ ਸੈਡ ਮੈਨੇਜਮੈਂਟ ਅਤੇ ਹੋਰ ਧੰਦਿਆਂ ਬਾਰੇ ਵੱਧ ਤੋਂ ਵੱਧ ਸਕਿੱਲਡ ਮੈਨ ਪਾਵਰ ਤਿਆਰ ਕਰਕੇ ਰੁਜਗਾਰ ਦੇ ਮੌਕੇ ਵਧਾਉਣ ਸਬੰਧੀ ਇਸ ਮਿਸ਼ਨ ਅਧੀਨ ਸਰਕਾਰ ਦੇ ਉਪਰਾਲਿਆਂ ਅਤੇ ਵਿੱਤੀ ਸਹਾਇਤਾ ਆਦਿ ਬਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ਕਾਰੀ ਕੀਤੀ ਗਈ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਵੱਲੋਂ ਗੋਸ਼ਟੀ ਦੇ ਉਪਰਾਲੇ ਵੀ ਸ਼ਲਾਘਾ ਕਰਦੇ ਹੋਏ ਫੀਲਡ ਤੋਂ ਆਏ ਤਕਨੀਕੀ ਸਟਾਫ ਨੂੰ ਵਿਸ਼ੇਸ ਹਦਾਇਤਾਂ ਜਾਰੀ ਕੀਤੀਆਂ ਕਿ ਪਿੰਡ ਪੱਧਰ ਤੇ ਹਰੇਕ ਕਿਸਾਨ ਤੱਕ ਇਹ ਸੂਚਨਾ ਪੁੱਜਦੀ ਕੀਤੀ ਜਾਵੇ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਕਿਸਾਨ ਵੀਰ ਝੋਨੇ ਦੀ ਪਨੀਰੀ 20 ਮਈ ਤੋਂ ਪਹਿਲਾਂ ਅਤੇ ਇਸ ਦੀ ਲੁਆਈ 20 ਜੂਨ ਤੋਂ ਪਹਿਲਾਂ ਬਿਲਕੁਲ ਨਾ ਕਰੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਆਤਮਾ ਅਤੇ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਧੀਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਲੋਕਾਂ ਤੱਕ ਪਹੁੰਚਾਉਂਦੇ ਹੋਏ ਠਪਰ ਡਰਾਪ ਮੋਰ ਕਰਾਪੂ ਦੇ ਨਾਅਰੇ ਦੀ ਪੂਰਤੀ ਲਈ ਪਾਣੀ ਦੀ ਬੱਚਤ ਕਰਨ, ਸੂਖਮ ਸਿੰਚਾਈ ਪ੍ਰਣਾਲੀ, ਅੰਡਰ ਗਰਾਊਡ ਪਾਈਪਿੰਗ, ਘੱਟ ਪਾਣੀ ਅਤੇ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਪੀ ਦੀਆਂ ਫਸਲਾਂ ਦੀਆਂ ਕਿਸਮਾਂ ਬੀਜਣ ਅਤੇ ਹੋਰ ਅਲਾਇਡ ਧੰਦੇ ਅਪਣਾ ਕੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਪਰਾਲੇ ਮੁੱਢਲੇ ਪੱਧਰ ਤੋਂ ਲਾਗੂ ਕਰਨ ਦਾ ਸੰਦੇਸ਼ ਦਿੱਤਾ। ਨੋਡਲ ਅਫਸਰ ਆਤਮਾ ਸਕੀਮ ਡਾ ਸਰਬਜੀਤ ਸਿੰਘ ਕੰਧਾਰੀ ਨੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਜਾਬ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਆਤਮਾ ਸਕੀਮ ਅਧੀਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਫੀਲਡ ਸਟਾਫ ਨੂੰ ਕਿਸਾਨਾਂ ਦੀ ਸੇਵਾ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਅਧੀਨ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਸਹੀ ਸਮੇਂ ਤੇ ਜਰੂਰਤਮੰਦ ਕਿਸਾਨਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਅਪਣਾਇਆ ਜਾਵੇਗਾ। ਅੰਤ ਵਿੱਚ ਨੋਡਲ ਅਫਸਰ ਵੱਲੋਂ ਮੀਟਿੰਗ ਵਿੱਚ ਭਾਗ ਲੈਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਜਾਬ, ਡਾਇਰੈਕਟਰ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ (ਪੰਜਾਬ ਸਰਕਲ) ਅਤੇ ਭਾਗ ਲੈਣ ਵਾਲੇ ਤਕਨੀਕੀ ਮਾਹਿਰਾਂ ਦਾ ਧੰਨਵਾਦ ਕੀਤਾ।
– ਡਾ. ਹਰਿੰਦਰ ਸਿੰਘ
ਖੇਤੀਬਾੜੀ ਜਾਣਕਾਰੀ ਅਫਸਰ, ਡਾਇਰੈਕਟਰ ਖੇਤੀਬਾੜੀ ਪੰਜਾਬ
ਖੇਤੀ ਭਵਨ, ਮੋਹਾਲੀ (ਪੰਜਾਬ)
ਸੰਪਰਕ : 98760-66203

WRITTEN BY