Skip to content
Independent perspectives. Global stories.
BREAKING

ਕਰਨਾਟਕ ਚੋਣ ਨਤੀਜੇ: ਨਵੇਂ ਸਿਆਸੀ ਸਮੀਕਰਨਾਂ ਦੀਆਂ ਸੰਭਾਵਨਾਵਾਂ ਵਧੀਆਂ

Share this story

ਇੰਡੀਆਂ ਵਿਚ ਪਿਛਲੇ ਸਮੇਂ ਹੋਈਆ ਅਸੈਬਲੀ ਚੋਣਾਂ ਅਤੇ ਹੁਣ ਕਰਨਾਟਕ ਵਿਚ ਹੋਈ ਅਸੈਬਲੀ ਚੋਣਾਂ ਦੇ ਨਤੀਜਿਆ ਨੇ ਸਪੱਸਟ ਕਰ ਦਿੱਤਾ ਹੈ ਕਿ ਦੇਸ਼ ਵਿਚ ਹਿੰਦੂ ਰਾਸ਼ਟਰ ਅਤੇ ਹਿੰਦੂਤਵਾਂ ਬਣਾਉਣ ਦੀਆਂ ਆਰ.ਐਸ.ਐਸ. ਬੀਜੇਪੀ ਦੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ । ਕਾਂਗਰਸ ਅਤੇ ਬੀਜੇਪੀ ਨੂੰ ਪੌੜੀਆਂ ਦੇ ਸਹਾਰਿਆ ਦੀ ਪੈਦਾ ਹੋਈ ਲੋੜ ਇਹ ਸਿੱਧ ਕਰਦੀ ਹੈ ਕਿ ਸਿਰਫ਼ 18× ਸਵਰਨ ਜਾਤੀਆਂ ਦੇ ਸਹਾਰੇ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਇਸ ਕਰਕੇ ਪੂਰੇ ਨਹੀਂ ਹੋਣਗੇ, ਕਿਉਂਕਿ ਇਥੇ 82× ਘੱਟ ਗਿਣਤੀ ਸਿੱਖਾਂ, ਇਸਾਈਆ, ਮੁਸਲਮਾਨਾਂ, ਐਸ.ਸੀ/ਐਸ.ਟੀ. ਓ.ਬੀ.ਸੀ, ਮੂਲਨਿਵਾਸੀ ਆਦਿ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਉਤੇ ਜੁਲਮ ਕਰਕੇ ਕਦੇ ਵੀ ਇਹ ਧਿਰਾ ਸਫ਼ਲਤਾ ਹਾਸ਼ਿਲ ਨਹੀਂ ਕਰ ਸਕਦੀਆ । ਕਰਨਾਟਕਾ ਦੇ ਨਤੀਜਿਆ ਨੇ ਕਾਂਗਰਸ ਅਤੇ ਬੀਜੇਪੀ ਨੂੰ ਇਸ ਗੱਲ ਦਾ ਜੋ ਅਹਿਸਾਸ ਕਰਵਾਇਆ ਹੈ ਇਸ ਨਾਲ ਭਾਰਤ ਵਿਚ ਨਵੇਂ ਸਿਆਸੀ ਸਮੀਕਰਨ ਪੈਦਾ ਹੋਣ ਦੀਆਂ ਸਭਾਵਨਾਵਾਂ ਵੱਧ ਗਈਆ ਹਨ ।
ਹਿੰਦੂ ਰਾਸ਼ਟਰ ਦੀ ਆਗੂ ਮਰਹੂਮ ਇੰਦਰਾ ਗਾਂਧੀ ਨੇ 1984 ਵਿਚ ਸੋਵੀਅਤ ਰੂਸ, ਬਰਤਾਨੀਆ ਅਤੇ ਬੀਜੇਪੀ ਦੀ ਹਮਾਇਤ ਨਾਲ ਜੋ ਸਿੱਖ ਕੌਮ ਦਾ ਕਤਲੇਆਮ ਅਤੇ ਨਸ਼ਲਕੁਸੀ ਕੀਤੀ, ਸਿੱਖ ਭਾਵਨਾਵਾਂ ਨੂੰ ਤਹਿਸ-ਨਹਿਸ ਕੀਤਾ, ਇਸੇ ਤਰ੍ਹਾਂ 2002 ਵਿਚ ਸ੍ਰੀ ਮੋਦੀ ਨੇ ਗੁਜਰਾਤ ਦੇ ਬਤੌਰ ਚੀਫ਼ ਮਨਿਸਟਰ ਹੁੰਦਿਆ 2 ਹਜ਼ਾਰ ਤੋਂ ਵੱਧ ਮੁਸਲਮਾਨਾਂ ਦਾ ਕਤਲੇਆਮ ਅਤੇ ਨਸ਼ਲਕੁਸੀ ਅਤੇ ਉਨ੍ਹਾਂ ਦੀਆਂ ਬੀਬੀਆਂ ਨਾਲ ਆਰ.ਐਸ.ਐਸ. ਅਤੇ ਬੀਜੇਪੀ ਦੇ ਬਦਮਾਸ਼ਾਂ-ਗੁੰਡਿਆਂ ਵੱਲੋਂ ਜ਼ਬਰ-ਜ਼ਨਾਹ ਕਰਵਾਕੇ ਇਸ ਵਰਤਾਰੇ ਦੀ ਵੀਡੀਓਗ੍ਰਾਫੀ ਵੀ ਕਰਵਾਈ ਕਿ ਮੁਸਲਮਾਨ ਕੌਮ ਨੂੰ ਇਹ ਅਹਿਸਾਸ ਕਰਵਾਇਆ ਜਾ ਸਕੇ ਕਿ ਹਿੰਦੂ ਕੌਮ ਮੁਸਲਮਾਨਾਂ ਨੂੰ ਕੁਚਲਣ ਲਈ ਕੀ ਕੁਝ ਕਰ ਸਕਦੀ ਹੈ । ਫਿਰ 2013 ਵਿਚ ਦੁਬਾਰਾ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆ ਸ੍ਰੀ ਨਰਿੰਦਰ ਮੋਦੀ ਨੇ 60 ਹਜ਼ਾਰ ਸਿੱਖ ਜ਼ਿੰਮੀਦਾਰਾਂ ਨੂੰ ਉਨ੍ਹਾਂ ਦੀ ਮਲਕੀਅਤ ਜ਼ਮੀਨਾਂ ਜਾਇਦਾਦਾਂ ਤੋਂ ਵਾਂਝੇ ਕਰਕੇ ਸਿੱਖ ਕੌਮ ਨੂੰ ਵੀ ਜ਼ਲੀਲ ਅਤੇ ਗੁਲਾਮੀ ਦਾ ਅਹਿਸਾਸ ਕਰਵਾਇਆ ਹੈ । ਜਦੋਂਕਿ ਉਸ ਸਮੇਂ ਦੌਰਾਨ ਸੈਂਟਰ ਵਿਚ ਕਾਂਗਰਸ ਦੀ ਡਾਕਟਰ ਮਨਮੋਹਨ ਸਿੰਘ ਦੀ ਹਕੂਮਤ ਸੀ । ਜਿਸਨੇ ਸ੍ਰੀ ਮੋਦੀ ਵੱਲੋਂ ਗੁਜਰਾਤ ਵਿਚ ਮੁਸਲਮਾਨਾਂ ਦੀ ਕੀਤੀ ਨਸ਼ਲਕੁਸੀ ਅਤੇ ਸਿੱਖ ਜ਼ਿੰਮੀਦਾਰਾਂ ਨੂੰ ਜ਼ਮੀਨਾਂ-ਜ਼ਾਇਦਾਦਾਂ ਤੋਂ ਵਾਂਝੇ ਕਰਨ ਦੀ ਕਾਰਵਾਈ ਖਿਲਾਫ਼ ਕੋਈ ਨੋਟਿਸ ਨਹੀਂ ਲਿਆ । ਮੋਦੀ ਹਕੂਮਤ ਵੱਲੋਂ ਕੀਤੀਆਂ ਇਨ੍ਹਾਂ ਘਿਣੋਨੀਆ ਕਾਰਵਾਈਆ ਤੇ ਸ੍ਰੀਮਤੀ ਸੋਨੀਆਂ ਗਾਂਧੀ ਵੀ ਨਰਿੰਦਰ ਮੋਦੀ ਨੂੰ ਮੌਤ ਦਾ ਸੌਦਾਗਰ ਕਹਿਕੇ ਵੀ ਪੁਕਾਰਦੀ ਰਹੀ । ਪਰ ਮੋਦੀ ਹਕੂਮਤ ਖਿਲਾਫ਼ ਕਾਂਗਰਸ ਵੱਲੋਂ ਕੋਈ ਠੋਸ ਸਟੈਂਡ ਨਾ ਲੈਣਾ ਇਹ ਸਾਬਤ ਕਰਦਾ ਹੈ ਕਿ ਕਾਂਗਰਸ, ਬੀਜੇਪੀ, ਆਰ.ਐਸ. ਐਸ. ਦੀਆਂ ਨੀਤੀਆ ਸਿੱਖਾਂ, ਇਸਾਈਆ, ਮੁਸਲਮਾਨਾਂ, ਐਸ.ਸੀ/ ਐਸ.ਟੀ. ਓ.ਬੀ.ਸੀ ਅਤੇ ਮੂਲਨਿਵਾਸੀਆ ਲਈ ਇਕ ਸਮਾਨ ਹਨ । ਇਸੇ ਤਰ੍ਹਾਂ ਆਪਣੇ-ਆਪ ਨੂੰ (ਸੈਕੂਲਰ) ਧਰਮ ਨਿਰਪੱਖ ਕਹਾਉਣ ਵਾਲੀਆ ਕਾਮਰੇਡ ਧਿਰਾਂ ਨੇ ਵੀ ਇਸ ਜੁਲਮ ਅਤੇ ਨਾ-ਇਨਸਾਫ਼ੀ ਦੇ ਖਿਲਾਫ਼ ਆਪਣਾ ਮੂੰਹ ਤੱਕ ਨਹੀਂ ਖੋਲ੍ਹਿਆ। ਸਗੋਂ ਇਨ੍ਹਾਂ ਮੁਤੱਸਵੀ ਧਿਰਾਂ ਦੇ ਸਹਿਯੋਗੀ ਬਣਕੇ ਇਨ੍ਹਾਂ ਕਾਮਰੇਡਾਂ ਨੇ ਘੱਟ ਗਿਣਤੀ ਕੌਮਾਂ ਦੇ ਖਿਲਾਫ਼ ਫਤਵੇ ਜਾਰੀ ਕਰਵਾਏ । 1947 ਤੋਂ ਬਾਅਦ ਇਨ੍ਹਾਂ ਕਾਮਰੇਡਾਂ ਪਾਰਟੀਆਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇੰਡੀਆਂ ਵਿਚ ਹਿੰਦੂ ਬਹੁਗਿਣਤੀ ਧਿਰਾਂ ਨਾਲ ਚੱਲਕੇ ਹੀ ਆਪਣੀ ਹੋਂਦ ਨੂੰ ਬਚਾਇਆ ਜਾ ਸਕਦਾ ਹੈ । ਇਸ ਨੀਤੀ ਤਹਿਤ ਇੰਡੀਆਂ ਦੇ ਸਿਆਸੀ ਤਾਣੇ-ਬਾਣੇ ਵਿਚ ਇਨ੍ਹਾਂ ਕਾਮਰੇਡ ਆਗੂਆਂ ਨੇ ਹਿੰਦੂਤਵਾਂ ਦਾ ਹੀ ਸਾਥ ਦਿੱਤਾ ।
ਇਸੇ ਤਰ੍ਹਾਂ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਨਵੀਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਨੇ ਵੀ ਹਿੰਦੂਤਵਾਂ ਪੱਖੀ ਏਜੰਡੇ ਨੂੰ ਹੀ ਅਪਣਾਕੇ ਸਿੱਖਾਂ, ਇਸਾਈਆ, ਮੁਸਲਮਾਨਾਂ, ਐਸ.ਸੀ/ਐਸ.ਟੀ. ਓ.ਬੀ.ਸੀ, ਮੂਲਨਿਵਾਸੀਆ ਤੇ ਹੋ ਰਹੇ ਜੁਲਮਾਂ ਨੂੰ ਚੁੱਪ-ਚਾਪ ਦੇਖਦੇ ਰਹਿਣਾ ਇਸ ਗੱਲ ਦੀ ਉਦਾਹਰਣ ਹੈ । ਇਸੇ ਪਾਰਟੀ ਦੇ ਪ੍ਰਮੁੱਖ ਆਗੂ ਕੁਮਾਰ ਵਿਸ਼ਵਾਸ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਭਸਮਾਸੁਰ ਦੈਂਤ ਦਾ ਦਰਜਾ ਦੇ ਕੇ ਸਮੁੱਚੀ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ।
ਦਿੱਲੀ ਦੀ ਅਸੈਬਲੀ ਵਿਚ ਸਪੱਸਟ ਬਹੁਤਮੱਤ ਹੋਣ ਦੇ ਬਾਵਜੂਦ ਵੀ 1984 ਦੇ ਕਤਲੇਆਮ ਅਤੇ ਨਸ਼ਲਕੁਸੀ ਦੇ ਦੋਸ਼ੀਆਂ ਖਿਲਾਫ਼ ਕੋਈ ਸਪੱਸਟ ਕਾਰਵਾਈ ਕਰਨ ਵਾਲੇ ਮਤੇ ਅਸੈਬਲੀ ਵਿਚ ਪਾਸ ਨਾ ਕਰਨਾ ਆਦਿ ਅਜਿਹੀਆ ਹੋਰ ਵੀ ਘਟਨਾਵਾ ਹਨ ਜੋ ਆਮ ਆਦਮੀ ਪਾਰਟੀ ਦੇ ਹਿੰਦੂਤਵਾਂ ਪੱਖੀ ਏਜੰਡੇ ਨੂੰ ਉਜਾਗਰ ਕਰਦੀਆ ਹਨ ।
ਸੈਂਟਰ ਵਿਚ ਵਿਚਰ ਰਹੀਆ ਹਿੰਦੂਤਵ ਪੱਖੀ ਪਾਰਟੀਆਂ ਦਾ ਕਸ਼ਮੀਰ ਮਸਲੇ ਤੇ ਇਕ ਹੀ ਨਜ਼ਰੀਆਂ ਹੈ । ਕਸ਼ਮੀਰ ਵਿਚ ਹਿੰਦੂ ਰਾਸ਼ਟਰ ਵੱਲੋਂ ਪੁਲਿਸ ਅਤੇ ਮਿਲਟਰੀ ਤਾਕਤਾਂ ਸਹਾਰੇ ਕਸ਼ਮੀਰੀ ਮੁਸਲਮਾਨਾਂ ਦੇ ਹੱਕ-ਹਕੂਕਾਂ ਨੂੰ ਕੁਚਲਿਆ ਜਾ ਰਿਹਾ ਹੈ । ਹਰ ਦਿਨ ਮੁਸਲਿਮ ਨੌਜ਼ਵਾਨਾਂ ਨੂੰ ਪੁਲਿਸ ਅਤੇ ਫ਼ੌਜ ਵੱਲੋਂ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਕੇ ਅਤੇ ਫੌ ਜਵਾਨਾਂ ਵੱਲੋਂ ਮੁਸਲਿਮ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਕੇ ਜੋ ਮਨੁੱਖਤਾ ਅਤੇ ਅਣਮਨੁੱਖੀ ਅਧਿਕਾਰਾਂ ਨੂੰ ਤਹਿਸ-ਨਹਿਸ ਕੀਤਾ ਜਾ ਰਿਹਾ ਹੈ, ਇਸ ਨਾਲ ਸੰਸਾਰ ਪੱਧਰ ਤੇ ਹਿੰਦੂ ਰਾਸ਼ਟਰ (ਇੰਡੀਆਂ) ਦੀ ਸਾਖ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ।
ਹਿੰਦੂ ਰਾਸ਼ਟਰ ਦੀ ਵਿਦੇਸ਼ੀ ਅਤੇ ਸੁਰੱਖਿਆ ਨੀਤੀ ਵੀ ਬਹੁਤੀ ਕਾਰਗਰ ਸਿੱਧ ਨਹੀਂ ਹੋ ਰਹੀ ਜਿਸ ਕਾਰਨ ਹਵਾਈ, ਜਲ, ਅਤੇ ਥਲ ਸੈਨਾਂ ਵਿਚ ਨਮੋਸ਼ੀ ਅਤੇ ਅਫ਼ਰਾ-ਤਫਰੀ ਵਾਲਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਨ੍ਹਾਂ ਸੈਨਾਵਾਂ ਨੂੰ ਲੋੜੀਦੇ ਨਵੀਂ ਤਕਨੀਕ ਦੇ ਹਥਿਆਰਾਂ ਤੋਂ ਇਲਾਵਾ ਲੋੜੀਦੀ ਸਮੱਗਰੀ ਅਤੇ ਉਨ੍ਹਾਂ ਦੀਆਂ ਸਹੂਲਤਾਂ ਪੂਰੀਆਂ ਨਹੀਂ ਹੋ ਰਹੀਆ । ਕਿਉਂਕਿ ਇੰਡੀਆਂ ਉਤੇ ਕਾਬਜ ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਨੇ ਅੱਜ ਤੱਕ ਦੇਸ਼ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਦੇਸ਼ ਵਾਸੀਆ ਦੀਆਂ ਸੁੱਖ ਸਹੂਲਤਾਂ ਵੱਲ ਕੋਈ ਤਵੱਜੋ ਦਿੱਤੀ ਹੈ । ਬੇਰੁਜ਼ਗਾਰੀ ਵਿਚ ਹੋਇਆ ਬੇਹਿਤਾਸਾ ਵਾਧਾ ਇਨ੍ਹਾਂ ਪਾਰਟੀਆਂ ਦੀ ਨਲਾਇਕੀ ਦਾ ਨਤੀਜਾ ਹੈ । ਕਿਉਂਕਿ ਇਨ੍ਹਾਂ ਪਾਰਟੀਆਂ ਦੇ 1947 ਤੋਂ ਲੈਕੇ ਅੱਜ ਤੱਕ ਬਣੇ ਆਗੂਆਂ ਨੇ ਆਪਣੇ ਨਿੱਜੀ ਸਵਾਰਥਾਂ ਨੂੰ ਮੁੱਖ ਰੱਖਕੇ ਆਪਣੀਆ ਜ਼ਮੀਨਾਂ-ਜ਼ਾਇਦਾਦਾਂ ਅਤੇ ਕਾਰੋਬਾਰਾਂ ਵਿਚ ਵਾਧਾ ਹੀ ਕੀਤਾ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚਾਹੁੰਦਾ ਹੈ ਕਿ ਇੰਡੀਆਂ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਪੱਛੜੇ ਵਰਗਾਂ, ਮੂਲਨਿਵਾਸੀਆ ਆਦਿ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਕ ਸਿਆਸੀ ਮੰਚ ਖੜ੍ਹਾ ਕਰਨਾ ਚਾਹੀਦਾ ਹੈ ਜਿਸ ਨਾਲ ਇਨ੍ਹਾਂ ਉਪਰੋਕਤ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ ।
ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਸਮੂਹ ਧਿਰਾਂ ਨੂੰ ਅਪੀਲ ਕਰਦਾ ਹੈ ਕਿ 28 ਮਈ ਨੂੰ ਪੰਜਾਬ ਦੇ ਸ਼ਾਹਕੋਟ ਅਸੈਬਲੀ ਹਲਕੇ ਦੀ ਹੋ ਰਹੀ ਜਿਮਨੀ ਚੋਣ ਵਿਚ ਪਾਰਟੀ ਅਤੇ ਬਹੁਜਨ ਮੁਕਤੀ ਮੋਰਚਾਂ ਵੱਲੋਂ ਸਾਂਝੇ ਤੌਰ ਤੇ ਚੋਣ ਮੈਦਾਨ ਵਿਚ ਉਤਾਰੇ ਸ. ਸੁਲੱਖਣ ਸਿੰਘ ਸ਼ਾਹਕੋਟ ਜਿਨ੍ਹਾਂ ਦਾ ਚੋਣ ਨਿਸ਼ਾਨ ‘‘ਟਰੈਕਟਰ ਚਲਾਉਦਾ ਕਿਸਾਨੂ ਹੈ, ਇਸ ਨਿਸ਼ਾਨ ਉਤੇ ਵੋਟਾਂ ਪਾਉਣ ਅਤੇ ਪਵਾਉਣ ਲਈ ਸ਼ਾਹਕੋਟ ਨਿਵਾਸੀਆ ਨੂੰ ਪ੍ਰੇਰਿਤ (ਉਜਾਗਰ) ਕੀਤਾ ਜਾਂਦਾ ਹੈ।

WRITTEN BY