ਦਿਨ ਚੜ੍ਹਦੇ ਜਦ ਵੀ ਅਖਬਾਰ ਨੂੰ ਪੜ੍ਹਨ ਲਈ ਖੋਲਦਾ ਹਾਂ ਤਾਂ ਪਹਿਲੇਂ ਕਾਲਮਾਂ ਤੋਂ ਹੀ ਕਿਸੇ ਦੀ ਖੁਦਖੁਸ਼ੀ, ਕਿਸੇ ਦਾ ਬਲਤਕਾਰ, ਕਿਸੇ ਦੀ ਹੱਤਿਆ ਆਦਿ ਬਹੁਤ ਕੁਝ ਦੇਖਣ ਨੁੂੰ ਮਿਲਦਾ ਹੈ। ਕੁਝ ਦਿਨ ਪਹਿਲਾਂ ਜਿਵੇਂ ਕਿਸੇ ਆਈ.ਪੀ.ਐਸ ਰੈਂਕ ਦੇ ਅਧਿਕਾਰੀ ਵੱਲੋਂ ਖੁਦਖੁਸ਼ੀ ਕਰਨ ਦਾ ਪੜ੍ਹ ਰਿਹਾ ਸੀ ਤਾਂ ਪੜ੍ਹ ਕੇ ਬਹੁਤ ਅਜੀਬ ਲੱਗ ਰਿਹਾ ਸੀ ਕਿ ਕੋਈ ਕਿਵੇਂ ਕਿਸੇ ਵੱਡੇ ਅਹੁਦੇ ਉਪਰ ਬਿਰਾਜਮਨ ਵਿਅਕਤੀ ਆਪਣੇ ਆਪ ਨੂੰ ਮਾਨਸਿਕ ਤੌਰ ਦੀ ਪ੍ਰਸ਼ਾਨੀ ਤੋਂ ਦੂਰ ਨਹੀਂ ਰੱਖ ਸਕੀਆ। ਇਸ ਤਰ੍ਹਾਂ ਪ੍ਰਸਿੱਧ ਨਾਟਕਕਾਰ ਅਜ਼ਮੇਰ ਔਲਖ਼ ਦੀ ਬੇਟੀ ਵੱਲੋਂ ਖੁਦਖੁਸ਼ੀ ਕਰਨਾ ਵੀ ਅਚੰਬਾ ਸੀ। ਧੀ, ਬੇਟੀ ਆਸਿਫਾ ਦਾ ਦਰਦਨਾਕ ਬਲਤਕਾਰ, ਕਤਲ ਅਪਣੇ ਆਪ ਵਿਚ ਸ਼ਰਮਨਾਕ ਕਾਰਾ ਸੀ। ਅੱਜ ਦਾ ਇਨਸਾਨ ਮਨ ਦੀਆਂ ਬੁੂਹੇ ਬਾਰੀਆਂ ਨੂੰ ਬੰਦ ਕਰ ਕੇ ਬੈਠ ਗਿਆ ਹੈ। ਦਿਲ ਦੀ ਬਗੀਚੀ ਵਿਚ ਫੁਲਾਂ ਵਰਗੀ ਮਹਿਕ ਖ਼ਤਮ ਹੋ ਰਹੀ ਹੈ। ਮਨ ਦੀ ਚੰਚਲਤਾ ਹੋਣ ਆਪੋ ਧਾਬੀ ਵਿਚ ਵਿਅਸਤ ਹੈ। ਸੰਸਾਰ ਵਿੱਚ ਰਹਿ ਰਿਹਾ ਇਨਸਾਨ ਟੈਕਨੋਲਜ਼ੀ ਦਾ ਭਰਪੂਰ ਆਨੰਦ ਹਾਸਲ ਕਰ ਰਿਹਾ ਹੈ। ਪਰ ਆਪਣੇ ਘਰ ਬੈਠੇ ਘਰ ਦੇ ਜੀਅ ਆਪਸ ਵਿਚ ਬੈਠਣਾ ਵੀ ਹੋਣ ਤਲਖੀਂ ਸਮਜ ਲੈਂਦੇ ਹਨ। ਹਰ ਕੋਈ ਪੈਸੇ, ਸ਼ੋਹਰਤ, ਹਵਸ, ਲਾਲਸਾ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਮਨ ਮੰਦਰ ਦੇ ਦਰਵਾਜੇ ਆਪ ਮੂਹਾਰੇ ਬੰਦ ਕਰ ਕੇ ਇਕਲਾ ਰਹਿਣਾ ਚਾਹੁੰਦਾ ਹੈ। ਪ੍ਰਾਇਵਸੀ ਦਾ ਕੂਨ ਘਰ ਦੇ ਵਿਚ ਆ ਵਸ ਗਿਆ ਹੈ। ਮਨ ਦੀ ਸਾਂਤੀ ਟੈਕਨਾਲੋਜ਼ੀ ਨੇ ਭੰਗ ਕਰ ਦਿਤੀ ਹੈ। ਖ਼ੁਦਖੁਸ਼ੀ ਦਾ ਵੱਡਾ ਕਾਰਨ ਇੱਕਲਾ ਪਨ ਹੈ ਜੋ ਕਿ ਅੱਜ ਦੀ ਦੁਨੀਆਂ ਵਿਚ ਬਹੁਤ ਜਿਆਦਾ ਹੋ ਗਿਆ ਹੈ। ਇਨਸਾਨ ਦੀ ਦੂਰਅੰਦੇਸ਼ੀ ਸੋਚ ਹੋਣ ਬਸ ਆਪਣੇ ਆਪ ਤੇ ਨਿਰਭਰ ਰਹਿ ਗਈ ਹੈ। ਆਲਮ ਇਹ ਹੈ ਕਿ ਹਰ ਪਾਸੇ ਚੁਪ ਪਸਰ ਗਈ ਹੈ। ਇਹ ਚੁਪ ਉਹ ਚੁਪ ਨਹੀਂ ਜੋ ਮਨ ਨੂੰ ਸਕੂਨ ਦਿੰਦੀ ਸੀ, ਇਹ ਚੱਪ ਬਸ ਅੰਦਰ ਖਾਣ ਵਾਲੀ ਚੁਪ ਹੈ ਜੋ ਦਿਨ ਬ ਦਿਨ ਵੱਧ ਰਹੀ ਹੈ। ਉਹ ਚੁੱਪ ਇਹਨੀਂ ਸੰਜੀਦਾ ਹੈ ਕਿ ਉਹ ਪੱਕੀ ਨੀਂਦ ਚ ਸੁਆ ਰਹੀ ਹੈ। ਆਲਮੀ ਤਪਸ਼ ਬਾਹਰ ਨਾਲੋਂ ਅੰਦਰ ਜਿਆਦਾ ਹੈ। ਬਾਹਰ ਵਾਲੀ ਤਪਸ਼ ਦਾ ਪੱਤਾ ਨਹੀਂ ਕਿਵੇਂ ਘੱਟ ਹੋਏਗੀ ਪਰ ਅੰਦਰ ਵਾਲੀ ਦਾ ਬਚਾਅ ਤਾ ਅਸੀ ਕਰ ਸਕਦੇ ਹਾਂ। ਆਓ ਜ਼ਿੰਦਗੀ ਨੂੰ ਜਿਉਣ ਦੀ ਤਰਤੀਬ ਬਣਾ ਲਈਏ। ਇਹ ਜ਼ਿੰਦਗੀ ਖੁਸ਼ਕੀਸਮਤੀ ਨਾਲ ਮਿਲਦੀ ਹੈ, ਇਸ ਨੂੰ ਜਿਉਣਾ ਚਾਹੀਦਾ ਹੈੇ ਹਰ ਇਕ ਦਾ ਆਪਣਾ ਆਪਣਾ ਤਰਕ ਹੈ ਆਪ ਦੀ ਅਲਗ ਕਹਾਣੀ ਹੁੰਦੀ ਹੈ। ਪਰ ਮਰਨਾ ਜਾਂ ਮਾਰਨਾ ਕੋਈ ਵਿਰਤਾ ਨਹੀਂ ਹੁੰਦੀ। ਦੁਨੀਆਂ ਦਾ ਹਰ ਇਨਸਾਨ ਚੰਗਾ ਜਾਂ ਮਾੜਾ ਜ਼ਰੁੂਰ ਹੁੰਦਾ ਹੈ ਪਰ ਕਮਜ਼ੋਰ ਨਹੀਂ ਹੁੰਦਾ। ਇਨਸਾਨ ਜ਼ਿੰਦਗੀ ਦੀ ਜੰਗ ਦਾ ਵਫਾਦਾਰ ਸਿਪਾਹੀ ਹੋਣਾ ਚਾਹੀਦਾ ਹੈ। ਕਾਇਰਤਾ ਡਰ ਦਾ ਨਾਮ ਹੈ। ਰੋਲ ਮਾਡਲ, ਮਾਰਗ ਦਰਸ਼ਕਾ ਕੋਈ ਇਸ ਤਰ੍ਹਾਂ ਨਹੀ ਬਣ ਸਕਦਾ ਹਰ ਇਨਸਾਨ ਕਿਸੇ ਲਈ ੳਸ ਦਿਨ ਚੰਗਾ ਬਣਦਾ ਹੈ ਜਦ ਤਕ ਉਹ ਭਰਪੂਰ ਜ਼ਿੰਦਗੀ ਜਿਉਂਦਾ ਹੈ। ਜ਼ਿੰਦਗੀ ਫੁਲਾਂ ਵਾਂਗ ਹੁੰਦੀ ਹੈ ਕੰਡੇ ਵੀ ਹੁੰਦੇ ਹਨ ਪਰ ਗੁਲਾਬ ਦੀ ਮਹਿਕ ਉਸ ਤੋਂ ਬਗੈਰ ਤਾਂ ਨਹੀਂ ਆ ਸਕਦੀ ਨਾਂ। ਜਿੰਦਗੀ ਗੁਲਜਾਰ ਹੈ ਬੇਸ਼ਕੀਮਤੀ ਜ਼ਿੰਦਗੀ ਨੂੰ ਜਿਉਣਾ ਸਿਖ ਲਿਆ ਜਾਵੇ ਤਾਂ ਜੋ ਜ਼ਿੰਦਗੀ ਰੋਸ਼ਨ ਹੋ ਸਕੇ ਸਦਾ ਲਈ ਅਮਰ ਹੋ ਸਕੇ।
ਜਿੰਦਗੀ ਗੁਲਜਾਰ ਹੈ



