Skip to content
Independent perspectives. Global stories.
BREAKING

ਸ਼ਾਹਕੋਟ ਉਪ ਚੋਣ, ਮੁਦੇ ਪਿਛੇ ਤੋਹਮਤਾਂ ਅੱਗੇ

Share this story

ਦੁਆਬੇ ਦੇ ਦਿਲ, ਜਲੰਧਰ ਜ਼ਿਲੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ‘ਚ, ਪੰਜਾਬ ਵਿਧਾਨ ਸਭਾ ਆਮ ਚੋਣਾਂ 2017 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਜੀਤ ਸਿੰਘ ਕੁਹਾੜ ਨੇ 46913 ਵੋਟਾਂ, ਆਮ ਆਦਮੀ ਪਾਰਟੀ ਦੇ ਅਮਰਜੀਤ ਸਿੰਘ ਮਹਿਤਪੁਰ ਨੇ 41,010 ਵੋਟਾਂ ਅਤੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ 42,008 ਵੋਟਾਂ ਪ੍ਰਾਪਤ ਕੀਤੀਆਂ ਸਨ। ਇਸ ਆਮ ਚੋਣ ਵਿਚ ਬੀ ਐਸ ਪੀ, ਕਮਿਊਨਿਸਟ ਪਾਰਟੀ, ਮਾਰਕਸੀ ਉਮੀਦਵਾਰਾਂ ਸਹਿਤ ਕੁਲ ਦਸ ਉਮੀਦਵਾਰ ਮੁਕਾਬਲੇ ਵਿਚ ਸਨ। ਵਿਧਾਇਕ ਅਜੀਤ ਸਿੰਘ ਕੁਹਾੜ ਦੀ ਕੁਝ ਸਮਾਂ ਪਹਿਲਾ ਮੌਤ ਹੋ ਗਈ ਅਤੇ ਉਹਨਾ ਦੀ ਥਾਂ ਉਹਨਾ ਦੇ ਸਪੁਤਰ ਨੈਬ ਸਿੰਘ ਕੁਹਾੜ ਇਸ ਉਪ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ, ਜਦਕਿ ਕਾਂਗਰਸ ਪਾਰਟੀ ਨੇਹਰਦੇਵ ਸਿੰਘ ਲਾਡੀ ਨੂੰ ਹੀ ਉਮੀਦਵਾਰ ਐਲਾਨਿਆ ਹੈ, ਜਿਹੜਾ ਕਿ ਲਗਭਗ 5000 ਵੋਟਾਂ ਨਾਲ ਅਕਾਲੀ ਉਮੀਦਵਾਰ ਤੋਂ ਹਾਰਿਆ ਸੀ। ਆਮ ਆਦਮੀ ਪਾਰਟੀ ਦੇ ਆਮ ਚੋਣਾਂ ਵੇਲੇ ਦੇ ਉਮੀਦਵਾਰ ਅਮਰਜੀਤ ਸਿੰਘ ਮਹਿਤਪੁਰ ਠਅਕਾਲੀਆਂਠ ਦੇ ਹੋ ਗਏ ਹਨ ਅਤੇ ਆਮ ਆਦਮੀ ਪਾਰਟੀ ਨੇ ਰਤਨ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਆਮ ਅਦਮੀ ਵਿਧਾਇਕ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਨਗੇ ਜਦਕਿ ਐਮ.ਪੀ. ਭਗਵੰਤ ਮਾਨ ਸਭੋ ਕੁਝ ਛਡ-ਛਡਾਕੇ ਵਿਦੇਸ਼ ਤੁਰ ਗਏ ਹਨ। ਅਮਰਿੰਦਰ ਸਿੰਘ ਮੁਖਮੰਤਰੀ ਕਾਂਗਰਸ ਦੇ ਉਮੀਦਵਾਰ ਦੇ ਕਾਗਜ਼ ਦਾਖਲ ਕਰਨ ਵੇਲੇ ਹਾਜ਼ਰ ਹੋਏ ਜਦਕਿ ਸੁਖਬੀਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੈਬ ਸਿੰਘ ਕੁਹਾੜ ਅਕਾਲੀ ਉਮੀਦਵਾਰ ਦੇ ਕਾਗਜ਼ ਦਾਖਲ ਕਰਵਾਕੇ ਗਏ ਹਨ।
ਵਿਧਾਨ ਸਭਾ ਹਲਕਾ ਸ਼ਾਹਕੋਟ, ਮੁਖ ਤੌਰ ‘ਤੇ ਪੇਂਡੂ ਅਤੇ ਪਛੜਿਆ ਇਲਾਕਾ ਖੇਤਰ ਹੈ ਜਿਥੇ ਆਮ ਤੌਰ ‘ਤੇ ਅਕਾਲੀਆਂ ਦੀ ਤੂਤੀ ਬੋਲਦੀ ਰਹੀ ਹੈ ਪਰ ਸ਼ਾਹਕੋਟ ਦੇ ਖੇਤਰ ਦੇਬਹੁਤੇ ਲੋਕ ਵਿਦੇਸ਼ ਗਏ ਹੋਣ ਕਾਰਨ, ਪਿਛਲੀਆਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੂੰ ਵੀ ਵਡੀ ਗਿਣਤੀ ‘ਚ ਪ੍ਰਵਾਸੀ ਪੰਜਾਬੀਆਂ ਦੇ ਪ੍ਰਭਾਵ ਕਾਰਨਵੋਟਾਂ ਵੀ ਮਿਲੀਆਂ ਅਤੇ ਧੰਨ ਵੀ। ਪਰ ਇਹ ਪ੍ਰਭਾਵ ਇਸ ਉਪ ਚੋਣ ਵਿਚ ਵੇਖਣ ਨੂੰ ਨਹੀਂ ਮਿਲ ਰਿਹਾ।
ਜਲੰਧਰ-ਮੋਗਾ ਨੈਸ਼ਨਲ ਹਾਈਵੇ 703 ਉਤੇ ਸਥਿਤ ਸ਼ਹਿਰ ਸ਼ਾਹਕੋਟ ਦੀ ਆਪਣੀ ਮਿਊਂਸਪਲ ਕਮੇਟੀ ਹੈ। ਸ਼ਾਹਕੋਟ ਤਹਿਸੀਲ ਹੈ, ਸਬ-ਡਿਵੀਜ਼ਨਹੈ, ਜਿਸ ਵਿਚ 250 ਪਿੰਡ ਵਸੇ ਹੋਏ ਹਨ। ਸ਼ਾਹਕੋਟ ਸਤਲੁਜ ਦਰਿਆ ਦੇ ਨਜ਼ਦੀਕ ਪੈਂਦਾ ਹੈ ਅਤੇ ਮਾਲਵੇ ਨੂੰ ਦੁਆਬਾ ਖਿਤੇ ਨਾਲ ਜੋੜਨ ਵਾਲਾ ਖਿਤਾ ਹੈ।ਕੁਲ ਆਬਾਦੀ ਦਾ 60 ਪ੍ਰਤੀਸ਼ਤ ਹਿੰਦੂ ਅਬਾਦੀ ਅਤੇ 39 ਪ੍ਰਤੀਸ਼ਤ ਸਿਖ ਅਬਾਦੀ ਅਤੇ ਇਕ ਪ੍ਰਤੀਸ਼ਤ ਹੋਰ ਧਰਮਾਂ ਦੇ ਲੋਕ ਹਨ। ਰਾਜਸੀ ਤੌਰ ਤੇ ਇਥੋਂ ਦੇ ਲੋਕ ਜਾਗਰੂਕ ਹਨ। ਪਰ ਇਸ ਸਬ ਡਿਵੀਜ਼ਨ ਨੇ ਕੋਈ ਸ਼ਹਿਰੀ, ਪੇਡੂ ਖਿਤੇ ‘ਚ ਵਰਨਣ ਯੋਗ ਤਰਕੀ ਨਹੀਂ ਕੀਤੀ। ਇਥੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਹਨ, ਕਾਲਜ ਕੋਈ ਨਹੀਂ, 50 ਸਾਲਾ ਪੁਰਾਣਾ ਲੜਕਿਆਂ ਦਾ ਅਠਵੀਂ ਤਕ ਦਾ ਸਰਕਾਰੀ ਸਕੂਲ, ਨਾ ਸੀਨੀਅਰ ਸੈਕੰਡਰੀ ਬਣ ਸਕਿਆ ਹੈ ਅਤੇ ਨਾ ਹੀ ਹਾਈ। ਭਾਵੇਂ ਕਿ ਅਕਾਲੀ ਦਲ ਦੀਆਂ ਇਸ ਅਧੀ ਸਦੀ ‘ਚ ਕਈ ਵੇਰ ਸਰਕਾਰਾਂ ਬਣੀਆਂ ਅਤੇ ਲੋਕਾਂ ‘ਚ ਬਹੁਤ ਹੀ ਹਰਮਨ ਪਿਆਰੇ ਰਹੇ ਅਕਾਲੀ ਅਜੀਤ ਸਿੰਘ ਕੁਹਾੜ 21 ਸਾਲ ਇਥੋਂ ਵਿਧਾਇਕ ਚੁਣੇ ਗਏ। ਪ੍ਰਸਿਧ ਸਿਆਸੀ ਨੇਤਾ ਬਲਬੰਤ ਸਿੰਘ, ਜੋ ਕਦੇ ਅਕਾਲੀ ਦਲ ਦਾ ਦਿਮਾਗ ਸਮਝੇ ਜਾਂਦੇ ਸਨ, ਇਸ ਹਲਕੇ ਤੋਂ ਜਿਤਕੇ ਪੰਜਾਬ ਦੇ ਵਿਤ ਮੰਤਰੀ ਵੀ ਬਣਦੇ ਰਹੇ। ਦਰਿਆ ਕੰਢੇ ਵਸਿਆ ਹੋਣ ਕਾਰਨ ਰੇਤ-ਖਡਾਂ ‘ਚੋਂ ਰੇਤਾ ਦੀ ਢੋਅ-ਢੁਆਈ ਦਾ ਕਾਰੋਬਾਰ ਇਥੇ ਆਮ ਹੈ ਅਤੇ ਸਿਆਸੀ ਲੋਕ ਇਸ ਕਾਰੋਬਾਰ ‘ਚ ਸਿਧੇ ਅਸਿਧੇ ਢੰਗ ਨਾਲ ਜੁੜੇ ਹੋਣ ਕਾਰਨ ਚਰਚਾ ‘ਚ ਰਹਿੰਦੇ ਹਨ। ਰੇਤ ਮਾਫੀਆ ਇਥੇ ਸਿਆਸਤ ਨੂੰ ਪ੍ਰਭਾਵਤ ਕਰਦਾ ਹੈ ਅਤੇ ਸਿਆਸਤ ਰੇਤ ਖਨਣ ਮਾਫੀਏ ਦਾ ਭਰਪੂਰ ਫਾਇਦਾ ਲੈਂਦਾ ਹੈ।
ਦੁਆਬਾ ਖਿਤਾ, ਪੰਜਾਬ ਵਿਚ ਸਿਆਸੀ ਪਾਰਟੀਆਂ ਦੀ ਜਿਤ ਹਾਰ ਲਈ ਰਾਹ ਪਧਰਾ ਕਰਦਾ ਹੈ। ਇਸ ਵੇਰ ਪੰਜਾਬ ‘ਚ ਜਿਤੀ ਕਾਂਗਰਸ ਦੇ ਕੁਲ 77 ਵਿਧਾਇਕਾਂ ਵਿਚੋਂ ਦੁਆਬਾ ਦੀਆਂ 23 ਸੀਟਾਂ ਵਿਚੋਂ 16 ਕਾਂਗਰਸ ਪਲੇ ਪਈਆਂ ਸਨ। ਐਤਕੀਂ ਸ਼ਾਹਕੋਟ ਦੀ ਉਪ ਚੋਣ ਕੈਪਟਨ ਵਲੋਂ ਜਿਥੇ ਪਟਕੇ ਦੀ ਚੋਣ ਵਜੋਂ ਲੜੀ ਜਾ ਰਹੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ।ਬ॥ ਵੀ ਸਭ ਕੁਝ ਦਾਅ ‘ਤੇ ਲਗਾਕੇ ਇਸ ਸੀਟ ਉਤੇ ਆਪਣਾ ਕਬਜ਼ਾ ਬਰਕਰਾਰ ਰਖਣਾ ਚਾਹੁੰਦਾ ਹੈ ਤਾਂ ਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਉਹ ਵਿਧਾਨ ਸਭਾ ਚੋਣਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਸਕੇ ਅਤੇ ਇਸ ਅਕਸ ਨੂੰ ਵੀ ਧੋ ਸਕੇ ਕਿਵਿਧਾਨ ਸਭਾ ਚੋਣਾਂ ‘ਚ ਕੁਝ ਥਾਵਾਂ ਉਤੇ ਅਕਾਲੀਆਂ-ਭਾਜਪਾ ਵਾਲਿਆਂ ਕਾਂਗਰਸ ਨੂੰ ਅਤੇ ਕਾਂਗਰਸ ਨੇ ਅਕਾਲੀਆਂ-ਭਾਜਪਾ ਵਾਲਿਆਂ ਨੂੰ ਇਸ ਕਰਕੇ ਜਿਤਾਇਆ ਕਿ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੂੰ ਨੁਕਰੇ ਲਾਇਆ ਜਾ ਸਕੇ। ਅਕਾਲੀ ਦਲ ਦੀਆਂ ਪੋਲ-ਖੋਲ੍ਹ ਰੈਲੀਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਵਧ ਘੇਰਨਾ,ਅਤੇ ਬਾਹਰਵੀਂ ਕਲਾਸ ਦੀ ਪੁਸਤਕ ਵਿਚ ਸਿਖ ਇਤਿਹਾਸ ਤੇ ਪੰਜਾਬ ਇਤਿਹਾਸ ਦੇ ਚੈਪਟਰਾਂ ਨੂੰ ਖਾਰਜ਼ ਕਰਨ ਸਬੰਧੀ ਜਿਸ ਢੰਗ ਨਾਲ ਕੈਪਟਨ ਸਰਕਾਰ ਉਤੇ ਹਮਲੇ ਕੀਤੇ ਹਨ, ਉਹ ਆਪਣੀਹੋਂਦ ਬਰਕਰਾਰ ਰਖਣ ਅਤੇ ਆਪਣੇ ਆਪ ਨੂੰ ਪੰਜਾਬ ਅਤੇ ਸਿਖ ਹਿਤੈਸ਼ੀ ਸਿਧ ਕਰਨ ਦਾ ਵਡੇਰਾ ਯਤਨ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਕੀ ਅਕਾਲੀ ਦਲ।ਬ॥ ਦੁਆਬੇ ਦੀ ਇਸ ਵਕਾਰੀ ਸੀਟ ਨੂੰ ਕਾਇਮ ਰਖ ਸਕੇਗਾ?
ਪੰਜਾਬ ਦੀਆਂ ਬਹੁਤੀਆਂ ਰਾਜਨੀਤਕ ਪਾਰਟੀਆਂ ਅਤੇ ਨੇਤਾ ਸਾਰੇ ਅਸੂਲ ਛਿਕੇ ਟੰਗਕੇ ਜਿਸ ਢੰਗ ਨਾਲ ਸ਼ਾਹਕੋਟ ਦੀ ਉਪ ਚੋਣ ਲੜ ਰਹੇ ਹਨ,ਉਸ ਨਾਲ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉਪਚੋਣ ਬਹੁਤ ਹੀ ਦਿਲਚਸਪ ਮੋੜ ‘ਚ ਆ ਕੇ ਖੜ ਗਈ ਹੈ।ਆਮ ਤੌਰ ‘ਤੇ ਚੋਣਾਂ ਵਿਚ ਰਾਜ ਭਰ ਦੇ ਮੁਦੇ, ਮਸਲੇ, ਸਮਸਿਆਵਾਂ ਦੇ ਨਾਲ-ਨਾਲ ਹੋਰ ਰਾਜਸੀ ਵਿਚਾਰਾਂ ਹੁੰਦੀਆਂ ਸਨ। ਲੋਕਾਂ ਨੂੰ ਘਰੋਂ-ਘਰੀ ਜਾਕੇ ਪਾਰਟੀ ਵਰਕਰ ਸੰਵਾਦ ਰਚਾਉਂਦੇ ਸਨ। ਆਪਣੀਆਂ ਪ੍ਰਾਪਤੀਆਂ ਬਾਰੇ ਹਾਕਮ ਜਮਾਤ ਆਪਣਾ ਪਖ ਪੇਸ਼ ਕਰਦੀ ਸੀ ਅਤੇ ਵਿਰੋਧੀ ਧਿਰ ਸਰਕਾਰ ਦੀਆਂ ਨਾਕਾਮੀਆਂ ਗਿਣਦੀ ਸੀ।
ਪਰ ਸ਼ਾਹਕੋਟ ਵਿਧਾਨ ਸਭਾ ਚੋਣ ਵਿਚ ਪੰਜਾਬ ਦੇ ਮੁਦੇ, ਲੋਕਾਂ ਦੀਆਂ ਸਮਸਿਆਵਾਂ ਗਾਇਬ ਹਨ। ਉਮੀਦਵਾਰਾਂ ਦਾ ਕਿਰਦਾਰ ਪੁਣਿਆ ਜਾ ਰਿਹਾ ਹੈ। ਸਰਕਾਰ ਨੂੰ ਉਹਦੇ ਆਪਣੇ ਪੁਲਿਸ ਅਫ਼ਸਰ ਥਾਂ ਸਿਰ ਕਰਨ ਲਈ ਅਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਪੰਜਾਬ ਦਾ ਮੁਖ ਮੰਤਰੀ ਠਇਕ ਥਾਣੇਦਾਰਠ ਹਥੋਂ ਠਗਿਆ-ਠਗਿਆ ਮਹਿਸੂਸ ਕਰ ਰਿਹਾ ਹੈ। ਇਕੋ ਸਾਲ ਦੇ ਸਮੇਂ ‘ਚ ਸਰਕਾਰ ਦਾ ਅਕਸ ਬਾਵਜੂਦ ਚੰਗਾ ਕੰਮ ਕਰਨ ਦੇ ਧੁੰਦਲਾ ਧੁੰਦਲਾ ਕਿਉਂ ਹੁੰਦਾ ਜਾ ਰਿਹਾ ਹੈ? ਅਫ਼ਸਰਸ਼ਾਹੀ, ਪੁਲਿਸ ਪ੍ਰਾਸ਼ਾਸ਼ਨ ਕੀ ਸਰਕਾਰ ਤੋਂ ਬਾਗੀ ਤਾਂ ਨਹੀਂ ਹੋ ਰਿਹਾ? ਕੀ ਕੇਂਦਰ ਦੀ ਸਰਕਾਰ ਠਪੰਜਾਬ ਦੀ ਸ਼ਾਹੀ ਸਰਕਾਰਠ ਦੇ ਕੰਮ ‘ਚ ਰੋੜੇ ਤਾਂ ਨਹੀਂ ਅਟਕਾ ਰਹੀ।
ਪੰਜਾਬ ਦੇ ਮੌਜੂਦਾ ਸਰਕਾਰੀ ਮੁਲਾਜ਼ਮ ਪ੍ਰੇਸ਼ਾਨ ਹਨ! ਸਰਕਾਰ ਦੇ ਪੈਨਸ਼ਨਰਾਂ ਨੂੰ ਪੈਨਸ਼ਨਾਂ ਤਾਂ ਮਿਲ ਰਹੀਆਂ ਹਨ, ਪਰ ਉਹਨਾ ਨੂੰ ਮਿਲਣ ਵਾਲੇ ਮੈਡੀਕਲ ਭਤੇ, ਮਹਿੰਗਾਈ ਕਿਸ਼ਤਾਂ ਮਿਲ ਨਹੀਂ ਰਹੀਆਂ। ਮੁਲਾਜ਼ਮ ਵਰਗ ਸਰਕਾਰ ਤੋਂ ਬੁਰੀ ਤਰ੍ਹਾਂ ਮਾਯੂਸ ਹੈ। ਕਿਸਾਨ, ਮਜ਼ਦੂਰ, ਆਮ ਲੋਕ ਸਰਕਾਰ ਦੀਆਂ ਨਾਕਾਮੀਆਂ ਗਿਣਨ ਲਗ ਪਏ ਹਨ।
ਸ਼ਾਹਕੋਟ ਦੀ ਚੋਣ ਕਾਂਗਰਸ ਜਿਤੇ ਜਾਂ ਅਕਾਲੀ ਦਲ ਜਾਂ ਜਿਤੇ ਆਮ ਆਦਮੀ ਪਾਰਟੀ ।ਜਿਸ ਦੀ ਸੰਭਾਵਨਾ ਨਹੀਂ ਹੈ॥ ਪਰ ਪੰਜਾਬ ‘ਚ ਚੋਣਾਂ ਦੌਰਾਨ ਜਿਸ ਢੰਗ ਦੀ ਨਿਜੀ ਦੂਸ਼ਣਬਾਜੀ, ਤੋਹਮਤਾਂ ਦਾ ਬਾਜ਼ਾਰ ਗਰਮ ਹੈ ਉਹ ਸਆਿਸੀ ਪਾਰਟੀਆਂ ਦੇ ਕਿਰਦਾਰ ‘ਤੇ ਵਡੇ ਪ੍ਰਸ਼ਨ ਲਗਾ ਰਿਹਾ ਹੈ।
ਅਣਖੀ ਪੰਜਾਬ, ਦੇਸ਼ ਨੂੰ ਸਦਾ ਸੇਧ ਦਿੰਦਾ ਰਿਹਾ ਹੈ, ਚੋਣਾਂ ਦੌਰਾਨ ਵੀ ਅਤੇ ਸਮਾਜਿਕ ਅੰਦੋਲਨਾਂ ਦੌਰਾਨ ਵੀ! ਅਤੇ ਜੋ ਹਾਲਾਤ ਅਜ ਪੰਜਾਬ ‘ਚ ਬਣ ਰਹੇ ਹਨ, ਪੰਜਾਬ ਦੇਸ਼ ਦੇ ਹੋਰ ਬਹੁਤ ਸਾਰੇ ਸੂਬਿਆਂ ਦੀ ਕਤਾਰ ਵਿਚ ਖੜਦਾ ਨਜ਼ਰ ਆ ਰਿਹਾ ਹੈ, ਜਿਥੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਨੇਤਾ ਲੋਕ, ਜਿਥੇ ਲੋਕ ਹਿਤਾਂ ਨੂੰ ਛਿਕੇ ਟੰਗਕੇ ਕੁਰਸੀ ਯੁਧ ‘ਚ ਆਪਣੀ ਜਿਤ ਪ੍ਰਾਪਤ ਕਰਨ ਲਈ ਹਰ ਹੀਲਾ ਵਸੀਲਾ ਵਰਤਦੇ ਹਨ।

WRITTEN BY