Skip to content
Independent perspectives. Global stories.
BREAKING

ਬਚੋ ਪਾਖੰਡੀ ਪੁੱਛਾ ਦੇਣ ਵਾਲਿਆਂ ਤੋਂ

Share this story

ਨਵਾਂ ਕੰਮ ਨਹੀਂ ਪੁਰਾਣਾ ਕੰਮ ਆ ਦੁਕਾਨ ਦਾਰੀ ਦਾ ਓਹ ਆ ਏਹ ਪੁਛਾ ਦੇਣ ਆਲੇ ਪਾਖੰਡੀ ਲੋਕ, ਲਖ ਲਾਹਨਤਾਂ ਨੇ ਏਹਨਾਂ ਲੋਕਾਂ ਦੇ ਜੋ ਏਹਨਾਂ ਕੰਜਰਾਂ ਦੇ ਪੈਰੀਂ ਹਥ ਲਾਓਂਦੇ ਨੇ,ਓਏ ਲੋਕੋ ਮੂਰਖੋ ਏਹਨਾਂ ਕੋਲ ਜਾਣ ਵਾਲਿਓ,ਰੁਕਜੋ ਹਟਜੋ ਓਏ,ਏਹਨਾਂ ਕੋਲ ਕਖ ਨਹੀਂ,ਦਿਹਾੜੀਆਂ ਤੋਂ ਕੰਮ ਤੋਂ ਡਰਦੇ ਲੋਕਾਂ ਨੇ ਏਹ ਦੁਕਾਨਾਂ ਖੋਲੀਆਂ ਨੇ,ਜਿਸਦਾ ਅਪਦਾ ਪੁਤ ਕਹਿਣੇ ਚ ਨਹੀਂ ਓਹ ਆ ਬਾਬਿਆਂ ਬੂਬਿਆਂ ਨੂੰ ਕਿਵੇਂ ਕਰਲੂ,ਜੋ ਆਪ ਕਿਰਾਏ ਤੇ ਬੈਠਾ ਓਏ ਮਹਾਂਮੂਰਖੋ ਥੋਡੀ ਕੋਠੀ ਕਿਥੋਂ ਪਵਾਦੂਗਾ,ਥੋਨੂੰ ਮੇਹਨਤ ਕਰਨੀ ਪਊ ਤਾਂ ਪਊ ਕੋਠੀ,ਜਿਸਦੀ ਧੀ ਪੁਤ ਨਾ ਹੋਣ ਤੇ ਸੋਹਰਿਆਂ ਨੇ ਭਜਾ ਦਿਤੀ,ਓਹ ਥੋਨੂੰ ਕਿਥੋਂ ਲਾਲ ਦੇਦੂ ਗਾ,ਜਿਸਦੇ ਅਪਦੇ ਪੁਤ ਜਾਗਰ ਮਿਸਤਰੀ ਨਾਲ ਮਜਦੂਰੀ ਕਰਨ ਜਾਣ ਓਏ ਥੋਡਿਆਂ ਨੂੰ ਕਿਥੋਂ ਡੀ.ਐਸ.ਪੀ ਲਗਾ ਦੇਵੇਗਾ,ਦੁਕਾਨਾਂ ਨੇ ਏਹ ਸਭ,ਮੈਂ ਪੜੇ ਲਿਖੇ ਪੁਛਾ ਲੈਂਦੇ ਵੇਖੇ ਨੇ ਤਮਾਸਾ ਵੇਖਦੇ ਤਾਂ ਹੈਗੇ ਹੀ ਨੇ ,ਜਟਾਂ ਨਾਲ ਪਾਲੀ ਰਲਦਾ ਰਲਦਾ ਤਾਰੀ ਬਾਬਾ ਬਣ ਗਿਆ ,ਓਹ ਕਿਓਂ ਕੰਮ ਕਰੂ ਜਿਸਦੇ ਘਰੇ ਪੈਰੀਂ ਪੈਂਦੇ ਨੇ ਨਾਲੇ ਰੁਪਏ ਦਿੰਦੇ ਨੇ,ਆਹ ਔਰਤਾਂ ਨੇ ਜਮਾਂ ਬੇੜਾ ਗਰਕ ਕੀਤਾ ।ਚੁਕ ਕੇ ਮੂੰਹ ਲਕੋ ਕੇ ਪੈਸੇ ਤੁਰ ਪੈਂਦੀਆਂ ਨੇ ਬਾਬਾ ਕੰਮ ਨਹੀਂ ਚਲਦਾ,ਲੈ ਕਰਲੋ ਗਲ ਇਕ ਤਾਂ ਕੰਮ ਨੀ ਚਲਦਾ ਜੋ ਦਾਲ ਭਾਜੀ ਨੂੰ ਪੈਸੇ ਸੀ ਓ ਪਾਖੰਡੀ ਨੂੰ ਮਥਾ ਟੇਕਤੇ।ਏਹਨਾਂ ਕੋਲ ਕੁਝ ਨਹੀਂ ਸਮਝ ਜਾਵੋ ਬੀਬੀਓ ਕਾਹਤੋਂ ਕੰਗਾਲ ਹੋਈ ਜਾਨੀਓ।ਥੋਡੇ ਪੁਤ ਨੂੰ ਨੋਕਰੀ ਪਾਖੰਡੀਆਂ ਨੇ ਨਹੀਂ ਦੇਣੀ ਸਰਕਾਰ ਨੇ ਦੇਣੀਆਂ ਜੇ ਓਹ ਵੀ ਪੜਾਈ ਚੰਗੀ ਹੋਵੇ ਤਾਂ।ਐਵੇਂ ਏਹ ਕਿਥੋਂ ਮਾਸਟਰ ਲਾ ਦੇਣਗੇ ਟੈਟ ਤਾਂ ਪਾਸ ਵੀ ਨਹੀਂ।ਇਕ ਤਾਂ ਕੰਮ ਨਹੀਂ ਚਲਦਾ ਦੂਜਾ ਤੁਸੀਂ ਏਹਨਾਂ ਦੇ ਸੁਖਾਂ ਲਾਹੁੰਦੀਆਂ ਫਿਰਦੀਓਂ।ਰਾਤਾਂ ਨੂੰ ਦਬਾਅ ਹਰ ਇਕ ਨੂੰ ਆ ਜਾਂਦਾ ਸਧਾਰਨ ਜਿਹੀ ਗਲ ਐ।ਸਰੀਰ ਨੀਲਾ ਵੀ ਅਚਾਨਕ ਹੋ ਜਾਂਦਾ।ਅੰਗ ਪੈਰ ਵੀ ਖੁਰਕਾਂ ਏਹੋ ਜਿਹੀਆਂ ਹੀ ਨੇ ਦੁਖਣੇ ਹੀ ਹਨ।ਘਰ ਵਿਚ ਕਲੇਸ ਕਿਸ ਘਰ ਵਿਚ ਨਹੀਂ।ਹਰ ਇਕ ਬੰਦਾ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀਆ ਓਹਦਾ ਰੋਣ ਨੂੰ ਵੀ ਦਿਲ ਕਰਦਾ।ਪੈਸੇ ਆਓਂਦੇ ਨੇ ਪਰ ਖੜਦੇ ਨਹੀਂ।ਹਰ ਇਕ ਦੀ ਦਿਕਤ ਆ ਏਹ ।ਏਹੋ ਗਲਾਂ ਓ ਦਸਦੇ ਨੇ ਜਦੋਂ ਸਾਡੇ ਖਰਚੇ ਹੀ ਐਨੇ ਮਹਿੰਗੇ ਨੇ ਫਿਰ ਓਹ ਵੀ ਤਾਂ ਕਿਸੇ ਨਾ ਕਿਸੇ ਢੰਗ ਨਾਲ ਪੂਰੇ ਕੀਤੇ ਜਾਂਦੇ ਨੇ।ਏਹ ਮੁਸਕਿਲਾਂ ਹਰ ਘਰ ਵਿਚ ਤੇ ਹਰ ਇਕ ਵਿਅਕਤੀ ਸਿਧੇ ਤੌਰ ਤੇ ਪਤਾ।ਕੀ ਗਲ ਥੋਡਾ ਦਿਮਾਗ ਤਾਂ ਤੂੜੀ ਆਲਾ ਕੋਠਾ ਹੀ ਹੋਇਆ।ਜੋ ਏਹ ਗਲਾਂ ਨੂੰ ਆਸਾਨੀ ਨਾਲ ਖੁਦ ਨਹੀਂ ਸਮਝ ਸਕਦਾ।ਲੋਕੋ ਮੂਰਖੋ ਆਮ ਵਾਪਰਨ ਵਾਲੀਆਂ ਗਲਾਂ ਨੇ ਜੋ ਹਰ ਇਕ ਬੰਦੇ ਨੂੰ ਪਤਾ ਹਨ।ਜੇ ਏਹਨਾਂ ਚ ਕੋਈ ਰਬ ਆਓਂਦਾ ਓਹ ਚੀਜਾਂ ਦਸਦਾ ਚੋਰੀ ਹੋਈਆਂ ਜਾਂ ਕੀਹਨੇ ਕੀਤਾ ਕਰਾਇਆ।ਤਾਂ ਏਹ ਲੋਕ ਕਿਥੇ ਮਰੇ ਹੁੰਦੇ ਹਨ।ਜਦੋਂ ਬੈਂਕਾਂ ਚੋਂ ਕਰੋੜਾਂ ਰੁਪਏ ਚੋਰੀ ਹੋ ਜਾਂਦਾ।ਝਟਪਟ ਏਹ ਸਰਕਾਰ ਨੂੰ ਮਿਲਣ ਚੋਰ ਫੜਾਓਂਣ ਇਨਾਮ ਪ੍ਰਾਪਤ ਕਰਨ।ਓਦੋਂ ਕਾਹਤੋਂ ਨਹੀਂ ਆਓਂਦੇ ਏਹਨਾਂ ਅਗੇ।ਜੇ ਐਂਵੇ ਧਾਗਿਆਂ ਤਵੀਤਾਂ ਨਾਲ ਬੰਦੇ ਮਰਨ ਲਗ ਜਾਣ ਤਾਂ ਹਦਾਂ ਤੇ ਤਵੀਤਾਂ ਧਾਗਿਆਂ ਦੀ ਗਡੀਆਂ ਦੀਆਂ ਗਡੀਆਂ ਰਖ ਦੇਣ ।ਹਥਿਆਰਾਂ ਨੂੰ ਇਕ ਪਾਸੇ ਰਖਿਆ ਜਾਵੇ ਕਿਓਂ ਕਿ ਧਾਗੇ ਤਵੀਤ ਨਾਲ ਹੀ ਵੈਰੀ ਨੂੰ ਮਾਰ ਦਿਆਂ ਕਰਾਂਗੇ।ਜੇ ਧਾਗਿਆਂ ਤਵੀਤਾਂ ਨਾਲ ਕੁਝ ਹੁੰਦਾ ਹੋਵੇ ਫਿਰ ਪੰਜਾਬ ਚ ਪੁਛਾ ਦੇਣ ਵਾਲਿਆਂ ਨੂੰ ਬੇਨਤੀਆਂ ਕਿ ਨਸਾ ਕਰਨ ਵਾਲਿਆ ਲਈ ਕੋਈ ਧਾਗਾ ਤਵੀਤ ਦੇਣ।ਜਿਸ ਨਾਲ ਪੰਜਾਬ ਦੀ ਜਵਾਨੀ ਬਚ ਸਕਦੀਆ।ਪਰ ਆਖਿਰ ਵਿਚ ਦੁਆਰਾ ਫਿਰ ਏਹੋ ਗਲ ਕਹਿਣਾ ਵਾਰ ਵਾਰ ਲੋਕੋ ਸਮਝਦਾਰ ਬਣੋ। ਸੁਖੇ ਰੁਖ ਦੀ ਛਾਂ ਕਿਥੇ ਹੁੰਦੀਆ।ਏਹਨਾ ਕੋਲ ਕਖ ਨਹੀਂ ਹੋਣਾ।

WRITTEN BY