ਹਰ ਘਰ ਵਿੱਚ ਬੱਚਿਆਂ ਦੀ ਕਿਲਕਿਹਰੀਆਂ ਦੀ ਆਵਾਜ਼ਾਂ ਗੂੰਜ਼ਦੀਆਂ ਤਾਂ ਅਸੀਂ ਸਭ ਹੀ ਸੁਣਦੇ ਹਾਂ । ਉਹਨਾਂ ਵਿੱਚ ਬੱਚੇ ਛੋਟੇ ਹੋਣ ਜਾਂ ਵੱਡੇ ਬੱਚੇ ਤਾਂ ਬੱਚੇ ਹੁੰਦੇ ਹਨ। ਘਰ ਵਿੱਚ ਮਾਂ ਬਾਪ ਦਾ ਸ਼ਿੰਗਾਰ ਹੁੰਦੇ ਹਨ। ਮਾਤਾ ਪਿਤਾ ਦੀ ਜਿੰਦ ਜਾਨ ਹੁੰਦੇ ਹਨ। ਮਾਂ ਆਪਣੇ ਕਲੇਜੇ ਦੇ ਟੁਕੜੇ ਨੂੰ ਸਵੇਰੇ ਉ¤ਠ ਕੇ ਤਿਆਰ ਕਰਦੀ ਹੈ ਅਤੇ ਪਿਤਾ ਉਸ ਨੂੰ ਉਸ ਦੀ ਬੱਸ ਤੱਕ ਛੱਡਣ ਜਾਂਦਾ ਹੈ ਕਿ ਮੇਰਾ ਬੱਚਾ ਚੰਗੇ ਸਕੂਲ ਵਿੱਚ ਪੜ੍ਹ ਲਿਖ ਕੇ ਚੰਗਾ ਇਨਸਾਨ ਬਣੇ। ਪਰ ਹੁੰਦਾ ਕੀ ਹੈ ਸਕੂਲ ਦੀਆਂ ਬੱਸਾਂ ਰਸਤੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ। ਮਾਸੂਮ ਬੱਚਿਆਂ ਦੀਆਂ ਜਿੰਦਗੀਆਂ ਤਬਾਹ ਹੋ ਜਾਂਦੀਆਂ ਹਨ। ਪ੍ਰਸ਼ਾਸ਼ਨ ਅਤੇ ਸਕੂਲ ਵਾਲੇ ਕੁਝ ਵੀ ਕਹਿਣ ਤੋਂ ਅਸਮਰਥ ਹੁੰਦੇ ਹਨ।
ਸਭ ਤੋਂ ਪਹਿਲਾ ਕਾਂਗੜਾ ਜ਼ਿਲੇ ਦੇ ਨੂਰਪੁਰ ਦੇ ਚੇਲੀ ਵਿੱਚ ਬੀਤੇ 9 ਅਪ੍ਰੈਲ ਨੂੰ ਛੁੱਟੀ ਤੋਂ ਬਾਅਦ ਘਰ ਛੱਡਣ ਜਾ ਰਹੀ 42 ਮੀਟਰ ਸਕੂਲ ਬੱਸ 700 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ ਸੀ। ਇਸ ਹਾਦਸੇ ਵਿੱਚ 24 ਬੱਚਿਆਂ ਸਮੇਤ ਕੁਲ 28 ਲੋਕਾਂ ਦੀ ਜਾਨ ਚੱਲੀ ਗਈ ਸੀ। ਉਸ ਸਮੇਂ ਚਸ਼ਮਦੀਦ ਗਵਾਹਾਂ ਨੇ ਦੱਸਿਆ ਸੀ ਕਿ ਤੇਜ਼ ਰਫਤਾਰ ਬਾਈਕ ਨੂੰ ਬਚਾਉਣ ਲਈ ਇਹ ਹਾਦਸਾ ਵਾਪਰਿਆ ਹੈ।
ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਸਕੂਲ ਬੱਸ ਦੇ ਰੇਲਵੇ ਕ੍ਰਾਸਿੰਗ ਤੇ ਟ੍ਰੇਨ ਨਾਲ ਟਕਰਾਏ ਜਾਣ ਨਾਲ 13 ਬੱਚਿਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਬੱਸ ਡਰਾਇਵਰ ਸੀ। ਇਸ ਵੈਨ ਵਿੱਚ ਲਗਭਗ 25 ਬੱਚੇ ਸ਼ਾਮਿਲ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਤੇ ਚੀਕਾਂ-ਅਵਾਜ਼ਾਂ ਦੂਰ-ਦੂਰ ਤੱਕ ਸੁਣਾਈਆਂ ਦਿੱਤੀਆਂ। ਵੈਨ ਦੇ ਪਰਖੱਚੇ ਉਡ ਗਏ। ਆਲੇ-ਦੁਆਲੇ ਦੇ ਲੋਕ ਚੀਕ-ਪੁਕਾਰ ਸੁਣ ਕੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ ਗਿਆ। ਮੌਕੇ ਤੇ 11 ਬੱਚੇ ਅਤੇ ਡਰਾਈਵਰ ਦੀ ਮੌਤ ਹੋ ਗਈ, ਜਦੋਂਕਿ 2 ਬੱਚਿਆਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੌੜ ਦਿੱਤਾ। ਦਿੱਲੀ 26 ਅਪ੍ਰੈਲ ਕੇਸ਼ਵਪੁਰਮ ਇਲਾਕੇ ਵਿੱਚ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਵੈਨ ਵਿੱਚ ਸਵਾਰ 18 ਵਿਦਿਆਰਥੀਆਂ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਸਕੂਲ ਵੈਨ ਅਤੇ ਟੈਂਪੂ ਵਿਚਕਾਰ ਟੱਕਰ ਹੋਣ ਦੀ ਵਜ੍ਹਾ ਬੱਚੇ ਜ਼ਖਮੀ ਹੋ ਗਏ।
ਜੈਪੁਰ ਦਿੱਲੀ ਹਾਈਵੇਅ ਤੇ ਸਵੇਰੇ ਹਰਿਆਣਾ ਰੋਡਵੇਜ਼ ਦੀ ਇਕ ਬੱਸ ਨੇ 7 ਮਈ ਨੂੰ ਸਕੂਲ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਨਾਲ 10 ਸਾਲ ਤੋਂ ਘੱਟ ਉਮਰ ਦੇ ਕਰੀਬ 25 ਬੱਚੇ ਜ਼ਖਮੀ ਹੋ ਗਏ। ਟੱਕਰ ਦੇ ਬਾਅਦ ਸਕੂਲ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਮੇਤ ਕੁੱਲ 25 ਬੱਚੇ ਜ਼ਖਮੀ ਹੋ ਗਏ। ਸਕੂਲ ਦੇ ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਬਿਹਾਰ ਦੇ ਸੁਪੌਲ ਵਿੱਚ ਸਕੂਲ ਦੀ ਗੱਡੀ ਬੇਕਾਬੂ ਹੋ ਕੇ ਵਿਚਕਾਰ ਸੜਕ ਤੇ ਪਲਟ ਗਈ। ਗੱਡੀ ਪਲਟ ਦੇ ਹੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। 8 ਮਈ ਨੂੰ ਹੋਏ ਇਸ ਹਾਦਸੇ ਵਿੱਚ 7 ਬੱਚਿਆਂ ਦੇ ਹੱਥ ਦੀਆਂ ਉਗਲੀਆਂ ਵੱਢੀਆਂ ਗਈਆਂ ਤਿੰਨ ਬੱਚਿਆਂ ਨੂੰ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਹੈ।
ਹੁਣ ਅਸੀਂ ਜੇਕਰ ਇਹਨਾਂ ਹਾਦਸਿਆਂ ਉ¤ਤੇ ਗੌਰ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਇਹਨਾਂ ਐਕਸੀਡੈਂਟਾਂ ਵਿੱਚ ਅਸੀਂ ਕਿੰਨੀਆਂ ਮਾਸੂਮਾਂ ਜਾਨਾਂ ਗਵਾ ਚੁੱਕੇ ਹਾਂ। ਪਰੰਤੂ ਇਹ ਐਕਸੀਡੈਂਟ ਰੁਕਣ ਦਾ ਨਾ ਨਹੀਂ ਲੈ ਰਹੇ। ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਅਸੀਂ ਇਹਨਾਂ ਹਾਦਸਿਆਂ ਨੂੰ ਠੱਲ ਪਾ ਸਕੀਏ। ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਇਹਨਾਂ ਡਰਾਈਵਰਾਂ ਨਾਲ ਸਾਡਾ ਸੰਪਰਕ ਹਫਤੇ ਬਾਅਦ ਹੋਣ ਬਹੁਤ ਜਰੂਰੀ ਹੈ ਤਾਂ ਕਿ ਸਾਨੂੰ ਪਤਾ ਰਹੇ ਕਿ ਵਾਕੀਏ ਇਹ ਜੋ ਡਰਾਈਵਰਾਂ ਰੱਖੇ ਹੋਏ ਹਨ ਕੀ ਤਜਰਬੇਕਾਰ ਹਨ ਕਿ ਨਹੀਂ। ਅਗਰ ਸਾਥੋਂ ਇੰਨੀਆਂ ਇੰਨੀਆਂ ਫੀਸਾਂ ਲਈਆਂ ਜਾ ਰਹੀਆਂ ਹਨ, ਤਾਂ ਸਾਡਾ ਫਰਜ ਬਣਦਾ ਹੈ ਕਿ ਇਹਨਾਂ ਦੇ ਠੇਕੇਦਾਰਾਂ ਜਾਂ ਸਕੂਲਾਂ ਵਾਲਿਆਂ ਨਾਲ ਸਾਡਾ ਸੰਪਰਕ ਜਰੂਰ ਹੋਣਾ ਚਾਹੀਦਾ ਹੈ।
ਕਿਉਂ ਸਕੂਲੀ ਬੱਸਾਂ ਹਾਦਸਿਆਂ ਦਾ ਹੁੰਦੀਆਂ ਸ਼ਿਕਾਰ



