Skip to content
Independent perspectives. Global stories.
BREAKING

ਧਰਤੀ ਵੱਢਕੇ ਧੂੜ ਦੇ ਬਣੇ ਬੱਦਲ, ਜੈਸੇ ਚੜ੍ਹੇ ਆਕਾਸ਼ ਪਤੰਗ ਮੀਆਂ

Share this story

ਖ਼ਬਰ ਹੈ ਕਿ ਕਰਨਾਟਕ ਵਿ¤ਚ ਕਾਂਗਰਸ ਅਤੇ ਭਾਜਪਾ ਦੇ ਵ¤ਡੇ ਨੇਤਾਵਾਂ ਦਾ ਚੋਣ ਯੁ¤ਧ ਜਾਰੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੂੰ ਕਿਸਾਨਾਂ ਦੀ ਪ੍ਰਵਾਹ ਨਹੀਂ। ਉਸਨੇ ਕਿਸਾਨਾਂ ਨੂੰ ਇ¤ਕ ਰੁਪਿਆ ਵੀ ਨਹੀਂ ਦਿ¤ਤਾ ਜਦਕਿ ਅਮੀਰ ਲੋਕਾਂ ਨੂੰ 2,50,000 ਕਰੋੜ ਦਿ¤ਤੇ ਹਨ। ਮੋਦੀ ਦਲਿਤਾਂ ਦੀ ਹ¤ਤਿਆ ਤੇ ਖਾਮੋਸ਼ ਰਹਿੰਦੇ ਹਨ ਤੇ ਭਾਜਪਾ ਮੈਨੂੰ ਠਚੋਣਾਂ ਵਾਲਾ ਹਿੰਦੂਠ ਕਰਾਰ ਦਿੰਦੀ ਹੈ। ਉਧਰ ਮੋਦੀ ਦਾ ਕਹਿਣਾ ਹੈ ਕਿ ਕਾਂਗਰਸ ਦੇ ਦਿਲ ਵਿ¤ਚ ਦਲਿਤਾਂ ਲਈ ਥਾਂ ਨਹੀਂ ਹੈ। ਉਹਨਾ ਕਿਹਾ ਕਿ ਉਹਨਾ ਦੀ ਸਰਕਾਰ ਨੇ ਸਟੈਂਡ ਅ¤ਪ ਤੇ ਮੁਦਰਾ ਯੋਜਨਾਵਾਂ ਲਾਗੂ ਕੀਤੀਆਂ ਹਨ। ਤੇ ਸਭ ਦਾ ਵਿਕਾਸ ਕੀਤਾ ਹੈ। ਕਰਨਾਟਕ ਚੋਣਾਂ ਵਿ¤ਚ ਪ੍ਰਚਾਰ ਨੂੰ ਲੈਕੇ ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਕਿਹਾ ਜ਼ਰੂਰੀ ਨਹੀਂ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬੁ¤ਧੀਮਾਨ ਹੋਵੇ। ਉਹਨਾ ਨੇ ਇਹ ਵੀ ਕਿਹਾ ਕਿ ਅ¤ਜ ਚੋਣ ਪ੍ਰਚਾਰ ਥੰਮ ਜਾਏਗਾ। ਧਨ, ਬ¤ਲ ਦੇ ਬਾਵਜੂਦ ਲੋਕਾਂ ਦੀ ਸ਼ਕਤੀ ਜਿ¤ਤੇਗੀ।
ਨੇਤਾ ਟਾਹਰਾਂ ਮਾਰਦੇ ਨੇ, ਠਅਸੀਂ ਦੇਸ਼ ਦਾ ਬਹੁਤ ਵਿਕਾਸ ਕੀਤਾ ਹੈਠ। ਬਿਲਕੁਲ ਸਹੀਂ! ਆਬਾਦੀ ਵਧੀ, ਭ੍ਰਿਸ਼ਟਾਚਾਰ ਵਧਿਆ, ਬੇਰੁਜ਼ਗਾਰੀ ਵਧੀ, ਇਸ ਤੋਂ ਵ¤ਡਾ ਹੋਰ ਕਿਹੜਾ ਵਿਕਾਸ ਹੋ ਸਕਦਾ ਹੈ? ਨੇਤਾ ਟਾਹਰਾਂ ਮਾਰਦੇ ਨੇ, ਠਲੋਕਤੰਤਰ ਨੂੰ ਅਸੀਂ ਮਜ਼ਬੂਤ ਕੀਤਾ।ਠ ਬਿਲਕੁਲ ਸਹੀ! ਚੋਣਾਂ ‘ਚ ਪੈਸਾ ਮੀਂਹ ਵਾਂਗਰ ਵਰ੍ਹਦਾ ਹੈ। ਚੋਣਾਂ ‘ਚ ਡੰਡਾ ਅੰਦਰੋ ਗਤੀ ਚਲਾਇਆ ਜਾਂਦਾ ਹੈ। ਚੋਣਾਂ ‘ਚ ਪੁਲਿਸ, ਪ੍ਰਸ਼ਾਸ਼ਨ ਹਾਕਮਾਂ ਲਈ ਅਸਿ¤ਧਾ ਨਹੀਂ, ਹੁਣ ਤਾਂ ਸਿ¤ਧਾ ਕੰਮ ਕਰਦਾ ਹੈ। ਇਸ ਤੋਂ ਵ¤ਡਾ ਹੋਰ ਕਿਹੜਾ ਲੋਕਤੰਤਰ ਹੋ ਸਕਦਾ ਹੈ? ਨੇਤਾ ਟਾਹਰਾਂ ਮਾਰਦੇ ਨੇ,ਠ ਕੰਮ ਉਹਨਾ ਨੇ ਬਹੁਤ ਮਹਾਨ ਕੀਤੇਠ ਬਿਲਕੁਲ ਸਹੀ। ਹੜ੍ਹ ਆਏ, ਭੁਚਾਲ ਆਏ. ਸੋਕਾ ਆਇਆ। ਨੇਤਾ ਲੋਕ ਸਰਕਾਰੀ ਰਿਲੀਫ ਫੰਡ ਕੁਝ ਲੋਕਾਂ ਨੂੰ ਦਿੰਦੇ ਨੇ, ਕੁਝ ਆਪਣੇ ਖੀਸੇ ਪਾਉਂਦੇ ਨੇ। ਭੁ¤ਖ-ਨੰਗ ਵਧਦੀ ਏ ਤਾਂ ਵਧੇ। ਗਰੀਬੀ ਵਧਦੀ ਏ ਤਾਂ ਵਧੇ। ਇਹ ਤਾਂ ਭਾਈ ਰ¤ਬ ਦੀ ਮਰਜ਼ੀ ਏ। ਨੇਤਾ ਦਾ ਕੰਮ ਤਾਂ ਚੋਣਾਂ ‘ਚ ਤੋਹਮਤਾਂ ਦੀਆਂ ਧੂੜਾਂ ਪੁ¤ਟਣਾ ਹੈ। ਇਲਜ਼ਾਮਾਂ ਦੀ ਝੜੀ ਲਾਉਣਾ ਹੈ। ਧਰਤੀ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਕਰਨਾਟਕ ਵਿ¤ਚ ਤਾਂ ਨੇਤਾਵਾਂ ਨੇ ਪ੍ਰਚਾਰ ਦੀਆਂ ਧੂੜਾਂ ਪੁ¤ਟ ਦਿ¤ਤੀਆਂ, ਜਿਵੇਂ ਉਤਰ ਭਾਰਤ ‘ਚ ਬੀਕਾਨੇਰ ‘ਚ, ਸ਼ਿਮਲੇ ‘ਚ ਕੁਦਰਤ ਨੇ ਧੂੜਾ ਪੁ¤ਟੀਆਂ। ਕੁਦਰਤ ਨੇ ਧਰਤੀ ਹਿਲਾ ਦਿ¤ਤੀ। ਨੇਤਾਵਾਂ ਨੇ ਦੇਸ਼ ਹਿਲਾ ਦਿ¤ਤਾ। ਤਦੇ ਕਹਿੰਦੇ ਨੇ ਠਧਰਤੀ ਵ¤ਢਕੇ ਧੂੜ ਦੇ ਬਣੇ ਬ¤ਦਲ, ਜੈਸੇ ਚੜ੍ਹੇ ਆਕਾਸ਼ ਪਤੰਗ ਮੀਆਂਠ।
ਅਸ਼ਕੇ ਤੇਰੇ ਬ¤ਲਿਆ!
ਖ਼ਬਰ ਹੈ ਕਿ ‘ਹਨੇਰ ਨਗਰੀ ਚੌਪਟ ਰਾਜਾ‘ ਵਰਗੀ ਇ¤ਕ ਵ¤ਖਰੀ ਵੰਨਗੀ ਦਾ ਸਮਝਿਆ ਜਾਂਦਾ ਦਸ ਸਾਲ ਰਾਜ ਬਦਲਕੇ ਬਦਲਵੇਂ ‘ਰਾਜੇ‘ ਦੀ ਇ¤ਕ ਦਹਾਕੇ ਪਿਛੋਂ ਮੁੜ ਤੋਂ ਸ਼ੁਰੂ ਹੋਈ ਦੂਸਰੀ ਪਾਰੀ ਨੂੰ ਵੀ ਭਾਵੇਂ ਇ¤ਕ ਸਾਲ ਤੋਂ ਉਪਰ ਦਾ ਵਕਤ ਬੀਤ ਚੁ¤ਕਾ ਹੈ, ਪਰ ਪੰਜਾਬ ਦੀਆਂ ਸੜਕਾਂ ‘ਤੇ ਕੁਝ ਖਾਸ ਤੇ ਸ਼ਹਿਨਸ਼ਾਹੀ ਪਰਿਵਾਰਾਂ ਦੀਆਂ ਬੰਦੇ ਖਾਣੀਆਂ ਬ¤ਸਾਂ ਅਤੇ ਉਹਨਾ ਬ¤ਸਾਂ ਵਿ¤ਚ ਬੰਦਿਆਂ ਦੇ ਭੇਸ ਵਿ¤ਚ ਵਿਚਰਦੇ ਗੁੰਡਾ ਗਿਰੋਹਾਂ ਦੇ ਕਹਿਰ ਦੀ ਦਾਸਤਾਂ ਹਾਲੇ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਨਿ¤ਤ ਦਿਨ ਇਹਨਾ ਤੇਜ਼ ਬ¤ਸਾਂ ਦੀ ਲਪੇਟ ਵਿ¤ਚ ਯਾਤਰੂ ਆਉਂਦੇ ਹਨ ਅਤੇ ਇਹ ਬ¤ਸਾਂ ਵਾਲੇ ਸਰਕਾਰੀ ਬ¤ਸਾਂ ਦੀਆਂ ਸਵਾਰੀਆਂ ਤ¤ਕ ਖੋਹਕੇ ਲੈ ਜਾਂਦੇ ਹਨ।
ਸੁਣਿਆ ਤੇ ਪੜ੍ਹਿਆ ਤਾਂ ਇਹ ਸੀ ਕਿ ਪੰਜਾਬ ‘ਚੋਂ ਨਸ਼ੇ, ਇਕੋ ਮਹੀਨੇ ‘ਚ ਖਤਮ ਹੋ ਜਾਣਗੇ! ਪਿੰਡ, ਸ਼ਹਿਰ ਦਾ ਕਿਹੜਾ ਕੋਨਾ ਹੈ, ਕਿਥੇ ਨਸ਼ੇ ਆਪਣਾ ਗੁ¤ਲ ਨਹੀਂ ਖਿਲਾ ਰਹੇ। ਸੁਣਿਆ ਤੇ ਪੜ੍ਹਿਆ ਤਾਂ ਇਹ ਸੀ ਕਿ ਪੰਜਾਬ ‘ਚ ਹਰ ਘਰ ਨੌਕਰੀ ਮਿਲੇਗੀ ਨੌਜਵਾਨਾਂ ਨੂੰ। ਮੁੰਡੇ ਕੁੜੀਆਂ ਵਿਚਾਰੇ ਡਿਗਰੀਆਂ ਪ¤ਲੇ ਬੰਨ੍ਹ ਸੜਕਾਂ ‘ਤੇ ਤੁਰੇ ਫਿਰਦੇ ਆ। ਸ਼ੁਕਰ ਆ ਵਿਦੇਸ਼ੀ ਸਰਕਾਰ ਦੇ ਪਰਉਪਕਾਰ ਦੇ ਜਿਹੜੇ ਆਇਲਿਟਸ ਰਾਹੀਂ ਪੜ੍ਹਿਆਂ ਨੂੰ ਆਪਣੇ ਦੇਸ਼ ਲਿਜਾ ਰਹੇ ਆ, ਅਤੇ ਨਾਲ ਹੀ ਲੁ¤ਟ ਰਹੇ ਆ ਪੰਜਾਬ ਦੀ ਧੰਨ ਦੌਲਤ ਫੀਸਾਂ ਰਾਹੀਂ। ਸੁਣਿਆ ਤੇ ਪੜ੍ਹਿਆ ਸੀ ਕਿ ਗੁੰਡਿਆਂ ਨੂੰ ਨ¤ਥ ਪਏਗੀ, ਮਾਫੀਆ ਖਤਮ ਹੋਏਗਾ। ਪਰ ਭਾਈ ਮਾਫੀਆ ਤਾਂ ਸੜਕਾਂ, ਬਜ਼ਾਰਾਂ, ਦਫ਼ਤਰਾਂ ਤੇ ਬ¤ਸਾਂ ‘ਚ ਉਵੇਂ ਹੀ ਵੇਖਣ ਨੂੰ ਮਿਲ ਰਿਹਾ ਆ। ਗ¤ਲ ਭਾਈ ਰਾਜ ਭਾਗ ਦੀ ਆ। ਨੇਤਾ ਬਦਲ ਗਏ ਆ। ਅਫ਼ਸਰ ਤਾਂ ਉਹੀ ਆ। ਨੇਤਾ ਬਦਲ ਗਏ ਆ ਬਾਬੂ ਤਾਂ ਉਹੀ ਆ ਜਿਹੜੇ ਝੋਲੀਆਂ ਅ¤ਡੀ ਬੈਠੇ ਆ। ਅਤੇ ਨੇਤਾ ਨੂੰ ਤਾਂ ਖੁਸ਼ਾਮਦ ਚਾਹੀਦੀ ਆ। ਨੇਤਾ ਨੂੰ ਤਾਂ ਬ¤ਲੇ ਬ¤ਲੇ ਚਾਹੀਦੀ ਆ। ਤਦੇ ਤਾਂ ਨੇਤਾਵਾਂ ਨੂੰ ਕੁਝ ਵੀ ਬਦਲਣ ਦੀ ਲੋੜ ਨਹੀਂ ਆ। ਨਾ ਬ¤ਸਾਂ, ਨਾ ਮਾਫੀਆ। ਨਾ ਠੇਕੇਦਾਰ, ਨਾ ਸਲਾਹਕਾਰ। ਤਦੇ ਹਾਕਮ ਆਪਣੇ ਅਹਿਲਕਾਰਾਂ ਨੂੰ ਆਖੀ ਜਾਂਦਾ, ਠਅਸ਼ਕੇ ਤੇਰੇ ਬ¤ਲਿਆ, ਨਹੀਂ ਰੀਸਾਂ, ਤੂੰ ਤਾਂ ਪਹਿਲਾਂ ਨਾਲੋਂ ਕੁਝ ਵੀ ਬਦਲਣ ਨਹੀਂ ਦਿ¤ਤਾ, ਬ¤ਸ ਇਵੇਂ ਹੀ ਰੇਹੜੀ ਜਾ ਗ¤ਡੀ।’’
ਚ¤ਲ ਆਈ ਸਰਕਾਰ ਦੁਆਰ ਸਾਡੇ,
ਸਾਡੇ ਉਤੇ ਹੈ ਹੋਣ ਉਪਕਾਰ ਲ¤ਗਾ।
ਖ਼ਬਰ ਹੈ ਕਿ ਸ਼ਾਹਕੋਟ ਵਿ¤ਚ ਜ਼ਿਮਨੀ ਚੋਣ ਦੇ ਸਬੰਧ ਵਿ¤ਚ ਚੋਣ ਮੈਦਾਨ ਭ¤ਖ ਗਿਆ ਹੈ। ਵ¤ਖੋ-ਵ¤ਖਰੀਆਂ ਪਾਰਟੀਆਂ ਨੇ ਆਪਣੇ ਨੇਤਾ ਚੋਣ ਮੈਦਾਨ ‘ਚ ਉਤਾਰ ਦਿ¤ਤੇ ਹਨ। ਸੂਬੇ ਦੇ ਮੁ¤ਖ ਮੰਤਰੀ ਨੇ ਆਪਣੀ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੋਵਾਲੀਆਂ ਨੂੰ, ਅਕਾਲੀ ਦਲ ਨੇ ਨੈਬ ਸਿੰਘ ਕੁਹਾੜ ਨੂੰ, ਅਤੇ ਆਮ ਆਦਮੀ ਪਾਰਟੀ ਨੇ ਰਤਨ ਸਿੰਘ ਨੂੰ ਚੋਣ ‘ਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ(ਅ), ਬਹੁਜਨ ਮੁਕਤੀ ਮੋਰਚਾਂ ਵਲੋਂ ਵੀ ਉਮੀਦਵਾਰ ਦੇ ਹ¤ਕ ‘ਚ ਕਤਾਰ ਬੰਦੀ ਕਰਕੇ ਚੋਣ ਮੈਦਾਨ ‘ਚ ਆ ਉਤਰੇ ਹਨ।
ਲਉ ਆ ਗਈ, ਵੋਟਰਾਂ ਦੀ ਸ਼ਾਮਤ! ਸਵੇਰੇ, ਦੁਪਿਹਰੇ, ਸ਼ਾਮੀ, ਤੜਕੇ, ਰਾਤੀਂ ਸਮਝੋ ਵੋਟਰਾਂ ਦੇ ਬੂਹਿਆਂ ਮੂਹਰੇ ਲ¤ਗਣਗੀਆਂ ਕਤਾਰਾਂ ਨੇਤਾਵਾਂ ਦੀਆਂ। ਕੁਝ ਨੇਤਾ ਵੋਟਰਾਂ ਅ¤ਗੇ ਨ¤ਕ ਰਗੜਨਗੇ। ਖਿਮਾ ਮੰਗਣਗੇ। ਪੰਜ ਸਾਲ ਉਹਨਾ ਦੇ ਨਾ-ਕੀਤੇ ਕੰਮਾਂ ਤੇ ਮੁਆਫੀਆਂ ਮੰਗਣਗੇ। ਵਿਰੋਧੀਆਂ ਨੂੰ ਭੰਡਣਗੇ। ਨਾ ਸਰਦਿਆਂ ਨੂੰ ਵੋਟਰਾਂ ਦੀ ਗੋਲਕ ‘ਚ ਨੋਟ ਪਾਉਣ ਦਾ ਯਤਨ ਵੀ ਕਰਨਗੇ। ਕੰਜਕਾਂ ਹ¤ਥ ਸ਼ਗਨ ਫੜਾਉਣਗੇ। ਧੀਆਂ ਧਿਆਣੀਆਂ ਨੂੰ ਆਪਣਾ ਸਮਝ ਉਹਨਾ ਬੋਝੇ ਮਾਇਆ ਪਾਉਣਗੇ। ਅਗਲੀਆਂ ਪਿਛਲੀਆਂ ਰਿਸ਼ਤੇਦਾਰੀਆਂ ਵੀ ਵੋਟਰਾਂ ਨਾਲ ਕ¤ਢਣਗੇ।
ਪੰਜ ਸਾਲ ਜਿਹੜੀ ਸਰਕਾਰ ਨੇ ਵੋਟਰਾਂ ਨੂੰ ਮੂੰਹ ਨਹੀਂ ਦਿਖਾਇਆ, ਲਉ ਭਈ ਕਰ ਲਉ ਦਰਸ਼ਨ ਰ¤ਜ-ਰ¤ਕ ਕੇ। ਲੈ ਲਉ ਗ¤ਫੇ ਸਰਕਾਰਾਂ ਦੇ ਵਾਅਦਿਆਂ ਦੇ! ਔਹ ਵੇਖੋ ਮੋਦੀ ਨੇ ਕਰਨਾਟਕ ਦੇ ਵੋਟਰਾਂ ਨੂੰ ਬੂਥੋ-ਬੂਥ ਕਰਤਾ ਵਾਅਦਿਆ ਨਾਲ, ਅਖੇ ਜਿਵੇਂ ਪੂਰੇ ਦੇਸ਼ ‘ਚ ਵਿਕਾਸ ਕੀਤਾ, ਇਵੇਂ ਹੀ ਕਰਨਾਟਕ ‘ਚ ਹੋਊ। ਇਧਰ ਕੈਪਟਨ ਨੇ ਵੀ ਫੀਲਰ ਸੁ¤ਟਿਆ ਆ, ਮੇਰਾ ਉਮੀਦਵਾਰ ਜਿਤਾਉ, ਸ਼ਾਹਕੋਟ ਨੂੰ ਨੰਬਰ ਵੰਨ ਬਣਾ ਦਊਂ! ਬਈ ਵਾਹ! ਕਵੀ ਦਾ ਕਹਿਣਾ ਤਾਂ ਸੁਣੋ, ਠਚ¤ਲ ਆਈ ਸਰਕਾਰ ਦੁਆਰ ਸਾਡੇ, ਸਾਡੇ ਉਤੇ ਹੈ ਹੋਣ ਉਪਕਾਰ ਲ¤ਗਾਠ ਪਰ ਭਾਈ ਕਿੰਨੇ ਦਿਨਾਂ ਲਈ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿ¤ਚ ਕੁ¤ਲ 66687 ਕਿਲੋਮੀਟਰ ਲੰਮਾ ਨੈਟਵਰਕ ਹੈ। ਉਤਰ ਪ੍ਰਦੇਸ਼ ਵਿ¤ਚ ਸਭ ਤੋਂ ਜਿਆਦਾ 9000 ਕਿਲੋਮੀਟਰ ਲੰਮੀ ਰੇਲ ਪਟੜੀ ਵਿਛੀ ਹੋਈ ਹੈ।
ਇ¤ਕ ਵਿਚਾਰ
ਜੇਕਰ ਤੁਸੀਂ ਉਹ ਕੰਮ ਕਰ ਰਹੇ ਹੋ, ਜਿਸਦੀ ਤੁਸੀਂ ਪ੍ਰਵਾਹ ਕਰਦੇ ਹੋ, ਤਾਂ ਸਫਲਤਾ ਦੇ ਲਈ ਕਿਸੇ ਸਹਾਰੇ ਦੀ ਲੋੜ ਨਹੀਂ।…
– ਸਟੀਵ ਜਾਬਸ

WRITTEN BY