Skip to content
Independent perspectives. Global stories.
BREAKING

ਤਕਨੀਕੀ ਸਿੱਖਿਆ ਦੇ ਖੇਤਰ ’ਚ ਪੋਲੀਟੈਕਨਿਕ ਅਦਾਰੇ ਦੀ ਮਹੱਤਤਾ

Share this story

ਹੁਣ ਸਹੀ ਮਾਅਨਿਆਂ ਵਿੱਚ ਤਕਨੀਕੀ ਯੁੱਗ ਆ ਗਿਆ ਹੈ ਜਾ ਕਹਿ ਲਓ ਅੱਜਕੱਲ ਤਕਨੀਕੀ ਸਿੱਖਿਆ ਵਿੱਚ ਮਹਾਰਤ ਹਾਸਲ ਕਰਨ ਵਾਲਿਆਂ ਦਾ ਬੋਲਬਾਲਾ ਹੈ। ਅੱਜ ਦੇ ਦੌਰ ਵਿੱਚ ਮਾਪੇ ਚਾਹੁੰਦੇ ਹਨ ਕਿ ਬੱਚਿਆਂ ਕੋਲ ਸਾਧਾਰਣ ਬੀ.ਏ. ਦੀ ਡਿਗਰੀ ਨਾਲੋਂ ਕਿਸੇ ਤਕਨੀਕੀ ਲਾਈਨ ਵਿੱਚ ਡਿਪਲੋਮਾਂ ਜਾਂ ਸਰਟੀਫਿਕੇਟ ਹੋਵੇ। ਗਲੋਬਲ ਰਿਸੇਸ਼ਨ (ਵਿਸ਼ਵ ਮੰਦੀ) ਦੇ ਦੌਰ ਵਿੱਚ ਜਦੋ ਨੋਕਰੀਆਂ ਘਟ ਰਹੀਆਂ ਹਨ, ਕੰਪਨੀਆਂ ਦੇ ਅਧਿਕਾਰੀ ਆਪਣੇ ਕਾਮਿਆਂ ਨੂੰ ਬਾਹਰ ਦਾ ਰਾਹ ਵਿਖਾ ਰਹੇ ਹਨ ਤਾਂ ਅਜੇ ਵੀ ਜਿਹੜੇ ਸਵੈ-ਰੁਜ਼ਗਾਰ ਦੀ ਜੁਗਤ ਜਾਣਦੇ ਹਨ ਜਾਂ ਕਹਿ ਲਓ ਆਪਣਾ ਕਿੱਤਾ ਚਲਾਉਣ ਦੇ ਸਮਰੱਥ ਹਨ, ਉਹਨਾਂ ਦੇ ਰਾਹ ਵਿੱਚ ਕਿਸੇ ਤਰ੍ਹਾਂ ਦੀ ਮੰਦੀ ਰੋੜਾ ਨਹੀਂ ਅਟਕਾ ਸਕਦੀ। ਤਕਨੀਕੀ ਵਿੱਦਿਆ ਹਾਸਲ ਕਰਨ ਦਾ ਸਭ ਤੋ ਸੌਖਾ ਤੇ ਅਸਾਨ ਤਰੀਕਾ ਦੱਸਵੀਂ ਤੋਂ ਬਾਅਦ ਕਿਸੇ ਵੀ ਤਕਨੀਕੀ ਵਿਸ਼ੇ ਵਿੱਚ ਡਿਪਲੋਮਾ ਕਰਨਾ ਹੈ।ਡਿਪਲੋਮਾ ਕਿਸੇ ਵੀ ਮਾਨਤਾ ਪ੍ਰਾਪਤ ਪੋਲੀਟੈਕਨਿਕ ਅਦਾਰੇ ਤੋਂ ਕੀਤਾ ਜਾ ਸਕਦਾ ਹੈ,ਡਿਪਲੋਮਾ ਪਾਸ ਵਿਦਿਆਰਥੀ ਇੰਜੀਨੀਅਰ ਕਹਾਉਂਦਾ ਹੈ ਤੇ ਕਿਸੇ ਵੀ ਪ੍ਰੋਜੈਕਟ ਨੂੰ ਸੁਤੰਤਰ ਤੌਰ ਤੇ ਹੈਂਡਲ ਕਰ ਸਕਦਾ ਹੈ।
ਅੱਜ ਪੰਜਾਬ ਵਿੱਚ ਸਿਵਲ, ਇਲੈਕਟਰੀਕਲ, ਮਕੈਨੀਕਲ, ਇਲੈਕਟਰਾਨਿਕਸ, ਕੰਪਿਊਟਰ, ਫਾਰਮੈਸੀ, ਆਟੋਮੋਬਾਇਲ ਤੇ ਹੋਰ ਵਿਸ਼ਿਆਂ ਵਿੱਚ ਡਿਪਲੋਮੇ ਦਿੱਤੇ ਜਾ ਰਹੇ ਹਨ। ਦਸਵੀਂ ਪਾਸ ਕਰਕੇ ਪੰਜਾਬ ਦੇ ਬਹੁਤਕਨੀਕੀ ਕਾਲਜਾਂ ਵਿੱਚ ਦਾਖਲਾ ਮਿਲ ਜਾਂਦਾ ਹੈ। ਮਾਪਿਆਂ ਲਈ ਸਭ ਤੋਂ ਔਖਾ ਫੈਸਲਾ ਹੁੰਦਾ ਹੈ – ਕਿਹੜਾ ਕਾਲਜ ਚਣਿਆ ਜਾਵੇ ਤੇ ਕਿਹੜਾ ਵਿਸ਼ਾ ਲਿਆ ਜਾਵੇ। ਪਹਿਲਾ ਮੈਂ ਵਿਸ਼ੇ ਵੱਲ ਆਉਦਾ ਹਾਂ। ਆਪਣੇ ਬੱਚੇ ਤੇ ਕੋਈ ਫੈਸਲਾ ਠੋਸਣ ਤੋਂ ਪਹਿਲਾਂ ਉਸ ਦੀ ਰੁਚੀ ਜਾਨਣੀ ਬਹੁਤ ਜਰੂਰੀ ਹੈ। ਕੀ ਉਸ ਨੂੰ ਕੰਪਿਊਟਰ ਪੜ੍ਹਨਾ ਚੰਗਾ ਲੱਗਦਾ ਹੈ ਜਾਂ ਕਿਤੇ ਕਲਪੁਰਜ਼ੇ, ਮਸ਼ੀਨਾਂ ਤੇ ਗੱਡੀਆਂ ਦਾ ਸ਼ੌਕ ਤਾਂ ਨਹੀਂ।ਕਈ ਬੱਚੇ ਡਰਾਇੰਗ ਵਿੱਚ ਮਾਹਿਰ ਹੁੰਦੇ ਹਨ ਤੇ ਕਈ ਫੀਲਡ ਕੰਮਾਂ ਵਿੱਚ । ਵਿਦਿਆਰਥੀ ਦੀ ਲੋੜ ਅਤੇ ਰੁਚੀ ਅਨੁਸਾਰ ਹੀ ਵਿਸ਼ਾ ਚੁਣਨਾ ਚਾਹੀਦਾ ਹੈ।ਫਿਰ ਵੇਖਣਾ ਬਣਦਾ ਹੈ ਕਿ ਸਬੰਧਤ ਵਿਸ਼ੇ ਦੀਆਂ ਅੱਗੋ ਕੀ ਸੰਭਾਵਨਾਵਾਂ ਹਨ। ਕੀ ਤੁਸੀਂ ਬੱਚੇ ਨੂੰ ਬਾਹਰ ਭੇਜਣਾ ਚਾਹੁੰਦਾ ਹੋ ਜਾਂ ਫਿਰ ਕਿਸੇ ਦਾ ਇੰਡਸਟਰੀ ਲਾਉਣ ਦਾ ਵਿਚਾਰ ਹੈ ਜਾਂ ਕੋਈ ਜੱਦੀ ਕੰਮ ਹੈ,ਜਿਵੇਂ ਠੇਕੇਦਾਰੀ, ਫੈਕਟਰੀ ਆਦਿ। ਹੁਣ ਆਉਂਦੀ ਹੈ ਕਾਲਜ ਚੁਣਨ ਦੀ ਗੱਲ। ਇਹਦੇ ਲਈ ਮੈਂ ਮਾਪਿਆਂ ਨੂੰ ਸੁਝਾਅ ਦੇਣ ਚਾਹੁੰਦਾ ਹਾਂ ਕਿ ਉਹ ਨੈਟ ਤੋਂ ਅਧਿਅਨ ਕਰਕੇ ਆਪਣੀ ਪਸੰਦ ਦੇ ਪੰਜ-ਸੱਤ ਕਾਲਜ ਚੁਣ ਲੈਣ ਤੇ ਫਿਰ ਉਥੇ ਜਾ ਕੇ ਪੁਰਾਣੇ ਵਿਦਿਆਰਥੀਆਂ ਤੇ ਕਾਲਜ ਦੇ ਅਧਿਆਪਕਾਂ ਕੋਲੋ ਜਾਣਕਾਰੀ ਹਾਸਲ ਕੀਤੀ ਜਾਵੇ। ਕਾਲਜ ਸਿਰਫ ਦਿੱਖ ਵਿੱਚ ਹੀ ਸੋਹਣਾ ਨਹੀਂ ਹੋਣਾ ਚਾਹੀਦਾ, ਉਸ ਕੋਲ ਲੈਬਾਂ, ਕਲਾਸ ਰੂਮ ਤੇ ਹੋਰ ਇਨਫਰਾਸਟਰਕਚਰ ਵੀ ਹੋਵੇ। ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਕਾਲਜ ਵਿੱਚ ਭੇਜਣਾ ਹੈ, ਕਿਸੇ ਫਾਈਵ ਸਟਾਰ ਹੋਟਲ ਵਿੱਚ ਨਹੀਂ। ਉ¤ਥੇ ਪੜ੍ਹਾਉਣ ਵਾਲੇ ਅਧਿਆਪਕ ਕੁਆਲੀਫਾਈਡ ਹਨ ? ਕਿੰਨਾ ਕੁ ਤਜਰਬਾ ਰੱਖਦੇ ਹਨ। ਕਾਲਜ ਦੀ ਕੀ ਮਾਨਤਾ ਹੈ ਤੇ ਕਿੰਨਾ ਕੁ ਪੁਰਾਣਾ ਹੈ। ਹੁਣ ਮੈਂ ਉਨ੍ਹਾਂ ਮਾਪਿਆਂ ਦੀ ਮੁਸ਼ਕਲਾਂ ਵੱਲ ਆਉਂਦਾ ਹਾਂ, ਜਿਹੜੇ ਬੱਚਿਆਂ ਨੂੰ ਡਿਗਰੀ ਤੇ ਪੋਸਟ ਗਰੈਜੂਏਟ ਕਰਵਾਉਣਾ ਚਾਹੁੰਦੇ ਹਨ। ਉਹਨਾਂ ਲਈ ਦਸੱਣਾ ਚਾਹੁੰਦਾ ਹਾ ਕਿ ਡਿਪਲੋਮਾ ਕਰਕ ਲੀਟ (ਲੈਟਰਲ ਇੰਜੀਨੀਅਰਿੰਗ) ਰਾਹੀਂ ਵਿਦਿਆਰਥੀ, ਕਿਸੇ ਟੈਸਟ ਤੋਂ ਬਗੈਰ ਹੀ ਇੰਜੀਨੀਅਰਿੰਗ ਕਾਲਜ ਦੇ ਦੂਜੇ ਸਾਲ ਵਿੱਚ ਦਾਖਲਾ ਲੈ ਸਕਦੇ ਹਨ। ਵੇਖਣ ਵਿੱਚ ਆਇਆ ਹੈ, ਜਿਹੜੇ ਬੱਚੇ ਡਿਪਲੋਮਾ ਕਰਕੇ ਡਿਗਰੀ ਕਰਦੇ ਹਨ, ਉਹ ਹਮੇਸ਼ਾ ਹੀ ਦੂਜਿਆਂ ਨਾਲੋਂ ਅੱਗੇ ਰਹਿੰਦੇ ਹਨ ਕਿਉਂਕਿ ਉਹਨਾਂ ਕੋਲ ਪ੍ਰੈਕਟੀਕਲ ਤਜ਼ਰਬਾ ਹੁੰਦਾ ਹੈ। ਦੂਜੇ ਪਾਸੇ +1 ਤੇ +2 ਵਿੱਚ ਹੁੰਦੀ ਮਾਨਸਿਕ ਪਰੇਸ਼ਾਨੀ ਤੋਂ ਬੱਚੇ ਹੀ ਨਹੀਂ ਬਚਦੇ, ਮਾਪੇ ਵੀ ਟਿਊਸ਼ਨ ਵਾਲਿਆਂ ਦੀ ਲੁੱਟ-ਖਸੁਟ ਤੋਂ ਬਚਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਐਵਰੇਜ (ਸਾਧਾਰਣ) ਬੱਚਾ ਵੀ ਡਿਪਲੋਮੇ ਨੂੰ ਅਸਾਨੀ ਨਾਲ ਕਰ ਜਾਂਦਾ ਹੈ, ਕਿਉਂਕਿ ਇਥੇ ਪ੍ਰੇੈਕਟੀਕਲ ਵਧੇਰੇ ਤੇ ਥਿਊਰੀ ਘੱਟ ਹੁੰਦੀ ਹੈ। ਡਿਪਲੋਮਾ ਕਰਕੇ ਵੀ ਰੁਜ਼ਗਾਰ ਮਿਲ ਜਾਂਦਾ ਹੈ, ਪਰ ਤੇਜ਼ ਅਤੇ ਹੁਸ਼ਿਆਰ ਬੱਚਿਆਂ ਨ, ਜਿਹਨਾਂ ਨੂੰ ਆਰਥਿਕ ਔਕੜਾਂ ਨਾ ਹੋਣ, ਡਿਪਲੋਮੇ ਤੋਂ ਬਾਅਦ ਡਿਗਰੀ ਜਰੂਰੀ ਕਰਨੀ ਚਾਹੀਦੀ ਹੈ। ਪਹਿਲੇ ਸਾਲ ਵਿੱਚ ਮੈਥ, ਫਿਜ਼ਿਕਸ ਤੇ ਕੈਮਸਟਰੀ ਤੋਂ ਡਰਦੇ ਕਈ ਵਾਰ ਵਿਦਿਆਰਥੀ ਡਿਪਲੋਮਾਂ ਵਿੱਚੇ ਹੀ ਛੱਡ ਜਾਂਦੇ ਹਨ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾ ਕਿ ਉਹਨਾਂ ਦਾ ਫੈਸਲਾ ਖੁਦਕੁਸ਼ੀ ਦੇ ਬਰਾਬਰ ਹੈ। ਨਿਤ ਦੀ ਹਾਜਰੀ ਤੇ ਥੋੜਾ ਜਿਹਾ ਧਿਆਨ ਦੇਣ ਨਾਲ ਵਿਦਿਆਰਥੀ ਸਹਿਜੇ ਹੀ ਪਹਿਲਾ ਸਾਲ ਪਾਸ ਕਰ ਲੈਦੇ ਹੈ। ਦੂਜੇ ਤੇ ਤੀਜੇ ਸਾਲ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਂਉਦੀ ਕਿੳਕਿ ਪ੍ਰੈਕਟੀਕਲ ਕੰਮ ਵਧੇਰੇ ਹੂੰਦਾ ਹੈ, ਜਿਨ੍ਹਾਂ ਨੂੰ ਵਿਦਿਆਰਥੀ ਪਸੰਦ ਕਰਦੇ ਹਨ। ਜੇ ਤੁਸੀ ਆਈ.ਟੀ.ਆਈ, ਵੋਕੇਸ਼ਨਲ ਜਾਂ +2 ਸਾਇੰਸ ਪਾਸ ਕਰਕੇ ਆੳ, ਤਾਂ ਤਹਾਨੂੰ ਸਿੱਧਾ ਹੀ ਦੂਜੇ ਸਾਲ ਵਿੱਚ ਦਾਖਲਾ ਮਿਲ ਜਾਂਦਾ ਹੈ। ਡਿਪਲੋਮਾ ਪੂਰਾ ਕਰਕੇ ਕੋਈ ਵੀ ਵਿਦਿਆਰਥੀ ਵਿਹਲਾ ਨਹੀਂ ਰਹਿੰਦਾ।ਹਾਂ ਉਸ ਵਿੱਚ ਕੰਮ ਕਰਨ ਦੀ ਚਾਹਤ ਹੋਣੀ ਚਾਹੀਦੀ ਹੈ। ਕਈ ਵਿਦਿਆਰਥੀ ਜਮੀਨ ਗਹਿਣੇ ਰੱਖ ਕੇ, ਮਾਪਿਆਂ ਦੀ ਸੰਘੀ ਘੁਟ ਕੇ ਦੂਜੇ ਮੁਲਕ ਵਿੱਚ ਚਲੇ ਜਾਂਦੇ ਹਨ ਤੇ ਉ¤ਥੇ ਸਾਰੀ ਉਮਰ ਲਈ ਕਰਜ਼ਈ ਹੋ ਜਾਂਦੇ ਹਨ। ਉਹ ਆਪਣੇ ਮੁਲਕ ਵਿੱਚ ਤਾਂ ਕੰਮ ਕਰਨ ਨੂੰ ਤਿਆਰ ਨਹੀਂ ਪਰ ਬੇਗਾਨੀ ਮਾਂ ਦੀਆਂ ਲੱਤਾਂ ਘੁਟੱਣ ਦੀ ਹਾਮੀ ਭਰ ਦਿੰਦੇ ਹਨ।
ਮੈਂ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿੱਚ 1993 ਤੋਂ ਤਕਨੀਕੀ ਅਧਿਆਪਕ ਦੇ ਤੌਰ ਤੇ ਕੰਮ ਕਰ ਰਿਹਾ ਹਾਂ। 2009 ਨੂੰ ਪ੍ਰਿੰਸੀਪਲ ਦਾ ੳਹੁਦਾ ਸੰਭਾਲਿਆ। ਇਸ ਕਾਲਜ ਵਿੱਚ ਅਸੀਂ ਇਸ ਗੱਲ ਤੇ ਜ਼ੋਰ ਦਿੰਦੇ ਹਾਂ ਕਿ ਸਾਡੇ ਵਿਦਿਆਰਥੀ ਵਧੀਆ ਇੰਨਜੀਨੀਅਰ ਬਣਨ ਦੇ ਨਾਲ ਨਾਲ ਬੇਹਤਰ ਇਨਸਾਨ ਵੀ ਬਣਨ। ਉਹਨਾਂ ਨੂੰ ਪ੍ਰੈਕਟੀਕਲ ਕੰਮ ਦਾ ਪੂਰਾ ਗਿਆਨ ਹਾਸਲ ਹੋਵੇ। ਸਰਬਪੱਖੀ ਵਿਕਾਸ (੍ਹੋਲਸਿਟਚਿ ਓਦੁਚੳਟੋਿਨ) ਲਈ ਵਿਦਿਆਰਥੀਆਂ ਨੂੰ ਮਾਹਿਰਾਂ ਕੋਲੋ ਸਪੈਸ਼ਲ ਗੈਸਟ ਲੈਕਚਰ ਲੁਆਏ ਜਾਂਦੇ ਹਨ।ਉਹਨਾਂ ਨੂੰ ਕੋ-ਕਰੀਕੁਲਰ ਐਕਟੀਵਿਟੀਜ਼ ਵਿੱਚ ਭਾਗ ਲੈਣ ਲਈ ਪ੍ਰੇਰਿਆ ਜਾਂਦਾ ਹੈ। ਅਕਾਡਮਿਕ ਪੱਖੋ ਪੱਛੜ ਚੁੱਕੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਧਿਆਨ ਦੇ ਕੇ ਵਾਧੂ ਸਮੇਂ ਵਿੱਚ ਕਲਾਸਾਂ ਲਗਾਈਆਂ ਜਾਂਦੀਆਂ ਹਨ।ਲਾਈਬਰੇਰੀ ਵਿੱਚ ਰੱਖੀਆਂ ਮਹਾਂਪੁਰਖਾਂ ਦੀਆਂ ਜੀਵਨੀਆਂ ਪੜਨ ਲਈ ਵਿਦਿਆਰਥੀਆਂ ਨੂੰ ਪੁਸਤਕ ਮੇਲੇ ਲਾ ਕੇ ਪ੍ਰੇਰਿਆ ਜਾਂਦਾ ਹੈ। ਆਖਰੀ ਸਾਲ ਵਿੱਚ ਇੰਡਸਟਰੀ ਵਾਸਤੇ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਫਿਨਿਸ਼ਿੰਗ ਸਕੂਲ ਚਲਾਇਆ ਜਾਂਦਾ ਹੈ। ਵਿਦਿਆਰਥੀਆਂ ਦੇ ਬੋਧਿਕ ਵਿਕਾਸ ਲਈ ਸੇਵ ਅਰਥ ਸੁਸਾਇਟੀ , ਦਯਾਨੰਦ ਚੇਤਨ ਮੰਚ, ਯੂਥ ਕੱਲਬ ਵਰਗੇ ਕਲੱਬ ਸਥਾਪਿਤ ਕੀਤੇ ਗਏ ਹਨ।ਵਿਦਿਆਰਥੀਆਂ ਦੇ ਛੋਟੇ ਛੋਟੇ ਗਰੁਪ ਬਣਾ ਕੇ ਪ੍ਰਿੰਸੀਪਲ ਆਪ ਕਲਾਸਾਂ ਲੈਂਦੇ ਹਨ। ਇਸ ਨੂੰ ਮੰਥਨ ਦਾ ਨਾਂ ਦਿੱਤਾ ਗਿਆ ਹੈ। ਜੇ ਅਸੀਂ ਆਪਣੇ ਬੱਚੇ ਲਈ ਸਹੀ ਕਾਲਜ ਦੀ ਚੋਣ ਕਰ ਸਕੀਏ, ਤਾਂ ਅੱਧਾ ਮੈਦਾਨ ਪਹਿਲਾਂ ਹੀ ਜਿਤ ਲੈਂਦੇ ਹਾਂ। ਬੱਚਾ ਵੀ ਸਾਡਾ ਹੈ ਤੇ ਉਸਦੇ ਭੱਵਿਖ ਦੀ ਜੁੰਮੇਵਾਰੀ ਵੀ ਸਾਡੀ ਹੈ।
ਭਵਿੱਖ ਸਾਡੇ ਸਾਹਮਣੇ ਖੜਾ ਹੈ। ਆਪਣੀ ਜਿੰਦਗੀ ਤੇ ਆਪਣੇ ਕੈਰੀਅਰ ਨੂੰ ਸੰਵਾਰਨਾ ਸਾਡਾ ਕਰਤੱਵ ਹੈ। ਯਾਦ ਰਹੇ ਖੁੰਝਿਆ ਵੇਲਾ ਕਦੇ ਹੱਥ ਨਹੀਂ ਆਉਂਦਾ।ਅੱਜ ਦੇ ਯੁਗ ਵਿੱਚ ਕਿੱਤਾ ਮੁਖੀ ਕੋਰਸ ਕਰਨ ਨਾਲ ਨਾਂ ਸਿਰਫ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਦੇ ਹਾਂ, ਨਾਂ ਸਿਰਫ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਦੇ ਹਾਂ, ਅਸੀਂ ਆਪਣੇ ਤਜ਼ਰਬੇ ਤੇ ਗਿਆਨ ਨਾਲ ਦੇਸ਼ ਦੀ ਵੱਡਮੁੱਲੀ ਸੇਵਾ ਵੀ ਕਰ ਸਕਦੇ ਹਾਂ।

WRITTEN BY