June 22, 2026 8:36 pm

ਹਿੰਦੁਸਤਾਨ ਦੇ ਪਹਿਲੇ ਸਿੱਖ ਬਾਦਸ਼ਾਹ ਸੁਲਤਾਨੇ-ਉਲ-ਕੌਮ ਸਿੰਘ ਸਾਹਿਬ ਸ. ਜੱਸਾ ਸਿੰਘ ਆਹਲੂਵਾਲੀਆ

ਸ੍ਰ: ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਈਸਵੀ ਵਿਚ ਪਿ ਸ੍ਰ: ਬਦਰ ਸਿੰਘ ਆਹਲੂਵਾਲੀਆ ਅਤੇ ਮਾਤਾ ਜੀਵਨ ਕੋਰ ਦੇ ਘਰ ਵਿਚ ਪਿੰਡ ਆਹਲੂ ਜਿਲ੍ਹਾਂ ਲਾਹੋਰ ਪਾਕਿਸਤਾਨ ਵਿਖੇ ਹੋਇਆ ਪੰਜ ਸਾਲ ਦੀ ਉਮਰ ਵਿਚ ਹੀ ਸਨ ਕਿ ਆਪ ਦੇ ਪਿਤਾ ਰੱਬ ਨੂੰ ਪਿਆਰੇ ਹੋ ਗਏ ਇਨ੍ਹਾਂ ਦੀ ਮਾਤਾ ਜੀ ਨੇ ਆਪਣੇ ਭਰਾ ਭਾਗ ਸਿੰਘ ਦੀ ਸਹਾਇਤਾ ਨਾਲ ਆਪ ਜੀ ਨੂੰ ਦਿੱਲੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਕੋਲੋ ਭੇਜ਼ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਕੋਲ ਰਹਿ ਕੇ ਸੇਵਾ ਸਿਮਰਨ ਦਾ ਅਭਿਆਸ ਕਰਦੇ ਰਹੇ।ਮਾਤਾ ਸੁੰਦਰੀ ਜੀ ਜੱਸਾ ਸਿੰਘ ਆਹਲੂਵਾਲੀਆ ਦੀ ਨੇਕ ਨੀਤੀ ਤੇ ਬਹੁਤ ਪ੍ਰਸੰਨ ਹੋਏ ਤੇ ਆਪ ਨੁੰ ਆਪਣੇ ਪੁੱਤਰਾ ਵਾਂਗ ਪਿਆਰ ਕਰਦੇ ਸਨ। ਮਾਤਾ ਸੁੰਦਰੀ ਜੀ ਹਮੇਸ਼ਾ ਹੀ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੂੰ ਆਪਣੀਆ ਅੱਖਾਂ ਦਾ ਤਾਰਾ ਸਮਝਦੇ ਸਨ ਅਤੇ ਆਪਣਾ ਲਾਡਲਾ ਪੁੱਤਰ ਬਣਾ ਕੇ ਰੱਖਿਆ ਹੋਇਆ ਸੀ ਤੇ ਸ਼: ਜੱਸਾ ਸਿੰਘ ਆਹਲੂਵਾਲੀਆ ਵੀ ਮਾਤਾ ਸੁੰਦਰੀ ਜੀ ਨੂੰ ਆਪਣੀ ਸਕੀ ਮਾਤਾ ਨਾਲੋ ਵੱਧ ਪਿਆਰ ਕਰਦੇ ਸਨ। ਆਪ ਜੱਸਾ ਸਿੰਘ ਆਹਲੂਵਾਲੀਆ ਕਾਫੀ ਲੰਮਾ ਸਮਾਂ ਮਾਤਾ ਸੰਦਰੀ ਜੀ ਦੀ ਦੇਖ ਰੇਖ ਵਿਚ ਵੱਡੇ ਹੋਏ ਇਸੇ ਦੌਰਾਨ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੇ ਕਈ ਭਾਸਾਵਾਂ ਦਾ ਗਿਆਨ ਪ੍ਰਾਪਤ ਕੀਤਾ।ਸ਼ਸਤਰ ਵਿਦਿਆ ਵੀ ਮਾਤਾ ਸੁੰਦਰੀ ਜੀ ਦੀ ਦੇਖ ਰੇਖ ਵਿਚ ਪ੍ਰਾਪਤ ਕੀਤੀ ਜਦੋ ਮੁੱਛ ਫੁੱਟ ਗੱਬਰੂ ਜਵਾਨ ਹੋ ਗਏ ਤਾਂ ਮਾਤਾ ਸੁੰਦਰੀ ਜੀ ਕੋਲੋ ਵਿਦਾ ਹੋਣ ਲਗੇ ਤਾਂ ਮਾਤਾ ਸੁੰਦਰੀ ਜੀ ਨੇ ਆਪ ਜੀ ਦੇ ਸਿੱਖੀ ਸਿਦਕ ਅਤੇ ਉਚੇ ਸੁੱਚੇ ਜੀਵਨ ਉਚੇ ਆਚਰਨ ਅਤੇ ਪ੍ਰਭੂ ਭਗਤੀ ਨੂੰ ਦੇਖਦਿਆ ਆਪ ਨੂੰ ਇੱਕ ਕਿਰਪਾਨ, ਇੱਕ ਢਾਲ, ਗੁਰਜ, ਤੀਰ ਕਮਾਨ, ਅਤੇ ਇੱਕ ਚਾਂਦੀ ਦੀ ਚੋਬ ਦੇ ਕੇ ਨਵਾਜਿਆ। ਆਪ ਦਿੱਲੀ ਤੋ ਸਿੱਧੇ ਪੰਜਾਬ ਦੀ ਧਰਤੀ ਦੇ ਪਹੁੰਚੇ ਨਵਾਬ ਕਪੂਰ ਸਿੰਘ ਨੂੰ ਪਤਾ ਲੱਗਾ ਚੱਕਾ ਸੀ ਕਿ ਦਿੱਲੀ ਤੋ ਮਾਤਾ ਸੁੰਦਰੀ ਜੀ ਨੇ ਇੱਕ ਬਹੁਤ ਵੱਡਾ ਜ਼ੋਧਾ ਤਿਆਰ ਕਰਕੇ ਸਾਡੇ ਕੋਲ ਭੇਜ਼ ਦਿੱਤਾ ਹੈ।ਪੰਜਾਬ ਪਹੁੰਚਦਿਆ ਹੀ ਨਵਾਬ ਕਪੂਰ ਸਿੰਘ ਨੇ ਆਪਣੇ ਨਾਲ ਰੱਖ ਲਿਆ। ਨਵਾਬ ਕਪੂਰ ਸਿੰਘ ਇਨ੍ਹਾਂ ਦਾ ਨੇਕ ਸਭਾਅ ਤੇ ਉਚੀ ਸੁੱਚੀ ਸੋਚ ਤੇ ਇੱਕ ਬਾਦਸ਼ਾਹ ਵਾਲੇ ਗੁਣ ਵੇਖ ਕੇ ਇੱਕ ਖਾਸ ਥਾਂ ਦਿੱਤੀ ਨਵਾਬ ਕਪੂਰ ਸਿੰਘ ਨੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਵਿਚ ਉਹ ਗੁਣ ਦੇਖ ਲਏ ਸਨ ਕਿਉਕਿ ਨਵਾਬ ਕਪੂਰ ਸਿੰਘ ਇੱਕ ਬਹੁਤ ਵੱਡੇ ਜ਼ੋਧਾ ਅਤੇ ਦੂਰ ਦਰਸ਼ੀ ਸਨ।ਪ੍ਰਮਾਤਮਾ ਨਾਲ ਵੀ ਜੁੜ ਚੁੱਕੇ ਸਨ ਉਨ੍ਹਾਂ ਨੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਦਾ ਮਸਤਕ ਵੇਖ ਕੇ ਪੜ੍ਹ ਲਿਆ ਸੀ ਕਿ ਇਸ ਨੌਜਵਾਨ ਦੀ ਬਹਾਦਰੀ ਦੇ ਕਿੱਸੇ ਜਿਨਾਂ ਚਿਰ ਤੱਕ ਇਹ ਸੰਸਾਰ ਹੈ ਉਨ੍ਹਾਂ ਚਿਰ ਤੱਕ ਗੁਝਦੇ ਰਹਿਣਗੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਇੱਕ ਵੱਖਰੀ ਸ਼ਖਸੀਅਤ ਹੋਣ ਕਰਕੇ ਬਾਕੀ ਜਰਨੈਲਾਂ ਨਾਲੋ ਅੱਡ ਦਿਖਾਈ ਦਿੰਦੇ ਸਨ, ਜ਼ੋ ਕਿਸੇ ਉਪਰ ਜਬਰ ਜੁਲਮ ਨਹੀ ਸੀ ਵੇਖ ਸਕਦੇ। ਦਾਨੀ ਏਨੇ ਸਨ ਕਿ ਆਪ ਭੁੱਖੇ ਰਹਿ ਕੇ ਵੀ ਦੂਸਰਿਆ ਦਾ ਪੇਟ ਭਰਨ ਦੀ ਕੋਸ਼ਿਸ ਕਰਦੇ ਸਨ 1748 ਈਸਵੀ ਨੂੰ ਨਵਾਬ ਕਪੂਰ ਸਿੰਘ ਅਤੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੇ ਮੁਗਲ ਸਲਾਬਤ ਖਾਂਨ ਨੂੰ ਹਰਾਇਆ ਤੇ ਵਿਸਾਖੀ ਤੇ ਸ੍ਰੀ ਅਕਾਲ ਤੱ ਸਾਹਿਬ 65 ਜੇਥਿਆ ਨੂੁੰ 11 ਮਿਸਲਾ (12 ਵੀ ਮਿਸਲ ਫੁਲਕਿਆ ਪਾ ਕੇ) ਵਿਚ ਵੰਡਿਆ ਅਤੇ ਦਲ ਖਾਲਸਾ ਦੀ ਸਥਾਪਨਾ ਕੀਤੀ ਇਨ੍ਹਾਂ ਮਿਸਲਾਂ ਦੇ ਸਰਦਾਰਾਂ ਨੇ ਸਾਰੇ ਪੰਜਾਬ ਅਤੇ ਹੋਰ ਦੂਰ ਦੁਰਾਂਡੇ ਵੰਡ ਲਏ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੂੰ ਇਨ੍ਹਾਂ ਮਿਸਲਾ ਦਾ ਕਰਤਾ ਧਰਤਾ ਵੀ ਬਣਾ ਦਿੱਤਾ ।ਅਹਿਮਦਸ਼ਾਹ ਅਬਦਾਲੀ ਹੜ ਵਾਗ ਲਾਹੋਰ ਤੋ ਟਿੱਡੀ ਦਲ ਫੌਜ਼ ਜ਼ੋ ਲੱਖਾ ਦੀ ਤਦਾਦ ਵਿਚ ਸੀ ਸਭ ਨੂੰ ਜਿੱਤਦਾ ਦਾ ਹੋਇਆ ਦਿੱਲੀ ਪਹੁੰਚ ਗਿਆ ਅਤੇ ਹਰ ਪਾਸੇ ਉਸ ਨੇ ਲੁੱਟ ਮਾਰ ਸੁਰੂ ਕਰ ਦਿੱਤੀ ਅਤੇ ਬਹੂ ਬੇਟੀਆਂ ਦੀ ਇਜਤ ਲੁੱਟੀ ਜਾਣ ਲੱਗੀ। ਬਾਦਸ਼ਾਹ ਆਲਮਗੀਰ ਦੀ ਖੂਬਸੂਰਤ ਅਤੇ ਜਵਾਨ ਬੇਟੀ ਜੂਹਰਾ ਬੇਗਮ ਦਾ ਨਗਾਹ ਆਪਣੇ ਪੁੱਤਰ ਤਾਮੂਰਸ਼ਾਹ ਨਾਲ ਕਰ ਦਿੱਤਾ ਦਿੱਲੀ ਤੋ ਲੁੱਟ ਦਾ ਹੋਇਆ ਆਗਰਾ ਵੀ ਲੁਟ ਲਿਆ ਹੋਲੀਆ ਦੇ ਦਿਨ ਵਿਚ ਬਿੰਦਰਾਬਨ ਪਹੁੰਚ ਕੇ ਹਿੰਦੂਆ ਦੇ ਮੰਦਿਰ ਲੁਟੇ ਸੋਨੇ ਚਾਂਦੀ ਦੀਆ ਮੂਰਤੀਆ ਲੁਟ ਲਈਆ, ਨੋਜਾਵਾਨ ਲੜਕੀਆ ਦੀ ਬੇ-ਪਤੀ ਕੀਤੀ ਹਿੰਦੂਆਂ ਨੇ ਉਸ ਅੱਗੇ ਗੋਡੇ ਟੇਕ ਦਿੱਤੇ ਕਿਸੇ ਵੀ ਹਿੰਦੂ ਛੋਟੇ ਵੱਡੇ ਰਾਜੇ ਨੇ ਉਸ ਅੱਗੇ ਹਿੰਮਤ ਨਾ ਕੀਤੀ ਹੁਣ ਕੋਈ ਵੀ ਐਸਾ ਆਸ ਪਾਸ ਸੂਰਮਾ ਨਹੀ ਸੀ ਜ਼ੋ ਅਹਿਮਦਸ਼ਾਹ ਅਬਦਾਲੀ ਨੂੰ ਡੱਕਾ ਲਾ ਸਕੇ ਜਦੋ ਇਸ ਗੱਲ ਦੀ ਭਿਣੱਖ ਸ੍ਰ: ਜੱਸਾ ਸਿੰਘ ਆਹਲੂਵਾਲੀਆ ਦੇ ਕੰਨਾ ਵਿਚ ਪਈ ਤਾ ਉਹ ਆਪਣੇ ਨਾਲ ਕੁਝ ਜਥੇ ਲੈ ਕੇ ਤੁਫਾਨ ਦੀ ਤਰ੍ਹਾਂ ਅੱਗੇ ਅਹਿਮਦ ਸ਼ਾਹ ਅਬਦਾਲੀ ਦੇ ਕਹਿਰ ਨੂੰ ਰੋਕਣ ਲਈ ਤੇਜੀ ਨਾਲ ਅੱਗੇ ਵਧੇ। ਅਹਿਮਦ ਸਾ ਅਬਦਾਲੀ ਨੇ ਹਿੰਦੁਸਤਾਨੀ ਲੜਕੀਆ ਅਤੇ ਹਿਦੂੰਆ ਤੇ ਇਨ੍ਹਾ ਕਰੂਰਤਾਪਣ ਵਿਵਹਾਰ ਕੀਤਾ ਸੀ ਕਿ ਲੋਕ ਕਹਿਣ ਲੱਗ ਪਏ ਸਨ ਕਿ ਖਾਧਾ ਪੀਤਾ ਲਾਹੇ ਦਾ ਵਾਧਾ ਅਹਿਮਦ ਸ਼ਾਹ ਦਾ, ਅਹਿਮਦ ਸ਼ਾਹ ਅਬਦਾਲੀ ਦੀ ਦਹਿਸ਼ਤ ਹੀ ਇੰਨੀ ਸੀ ਜਿਹੜੇ ਪਾਸੇ ਵਧਦਾ ਸੀ ਲੋਕਾ ਨੂੰ ਤਬਾਹ ਕਰਦਾ ਜਿਆਦਾ ਸੀ ਖਾਸ ਕਰਕੇ ਹਿੰਦੂਆਂ ਦੀ ਖੂਬਸਰਤ ਲੜਕੀਆ ਨੂੰ ਆਪਣੀਆ ਦਾਸੀਆ ਬਣਾ ਲੈਦਾ ਸੀ।ਜਦ ਸ਼ਾਹੀ ਖਾਨਦਾਨ ਦੀਆ 17 ਜਵਾਨ ਸ਼ਹਿਜਾਦੀਆ ਦੇ 20 ਹਜ਼ਾਰ ਹਿੰਦੂ ਲੜਕੀਆ ਔਰਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਰਬਾਂ ਰੁਪਇਆ ਦਾ ਲੁਟਿਆ ਮਾਲ ਮੱਝਾ, ਗਾਵਾਂ, ਬਹੁ ਬੇਟੀਆ ਦੇ ਹੱਥ ਪੈਰ ਬੰਨ ਕੇ ਇਹ ਗੱਡਿਆ ਤੇ ਬਠਾ ਕੇ ਚਾਰੇ ਪਾਸੇ ਸਾ ਫੌਜਾਂ ਦਾ ਪਹਿਰਾ ਲਗਾ ਕੇ ਅਪ੍ਰੈਲ 1757 ਈ: ਨੁੰ ਦਿੱਲੀ ਤੋ ਕਾਬਲ ਵੱਲ ਚੱਲ ਪਿਆ ਤੱਦ ਸ੍ਰ: ਜੱਸਾ ਸਿੰਘ ਆਹਲੂਵਾਲੀਆ ਪੂਰੇ ਗੁੱਸੇ ਦੇ ਰੋਹ ਵਿਚ ਆ ਕੇ ਹਿੰਦੂਆ ਤੇ ਭੜਕਿਆ ਕਿ ਤੁਸੀ ਮਰ ਗਏ ਹੋ ਜਾ ਤੁਹਾਡੀ ਗੈਰਤ ਮਰ ਗਈ ਹੈ ਕਿ ਤੁਹਾਡੀ ਕਿਸੇ ਦੀ ਵੀ ਹਿੰਮਤ ਨਹੀ ਪਈ ਕਿ ਉਸ ਜਾਲਮ ਅਹਿਮਦ ਸ਼ਾਹ ਅਬਦਾਲੀ ਕੋਲੋ ਆਪਣੀਆਂ ਬਹੁ ਬੇਟੀਆਂ ਨੂੰ ਨਹੀ ਬਚਾ ਸਕੇ ਉਸ ਵੇਲੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਦੇ ਚੇਹਰੇ ਤੇ ਇੱਕ ਅਲੌਕਿਕ ਰੂਪ ਆਇਆ ਜਿਵੇ ਸ਼ੇਰ ਗਰਜਦਾ ਹੋਵੇ ਤਾਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘ ਨੂੰ ਲਲਕਾਰਿਆ ਜਿਥੇ ਜਿਥੇ ਵੀ ਸਿੰਘ ਸਨ ਸੁਨੇਹਾ ਭੇਜ਼ ਕੇ ਇਕੱਠਾ ਕੀਤਾ ਅਤੇ ਮਿਆਨ ਵਿਚ ਕਿਰਪਾਨ ਬਾਹਰ ਕੱਢ ਕੇ ਕਿਹਾ ਕਿ ਸਾਹਿਬੇ ਕਮਾਲ ਕਲਗੀਧਰ ਪਾਤਿਸ਼ਾਹ ਨੂੰ ਕੀ ਮੂੰਹ ਵਿਖਾਵਾਗੇ। ਅਸੀ ਅਬਦਲੀ ਦੇ ਐਸੇ ਦੰਦ ਖੱਟੇ ਕਰਨੇ ਹਨ ਕਿ ਉਸ ਨੂੰ ਪਤਾ ਲੱਗ ਸਕੇ ਕਿ ਸਿੰਘ ਕੌਮ ਕੀ ਹੈ, ਸੁਨੇਹ ਮਿਲਦਿਆ ਹੀ ਖਾਲਸ਼ਾ ਤਿਆਰ ਹੋ ਗਿਆ ਹੈ ਖ਼ਾਲਸਾ ਸੋਇ ਜੋ ਚੜਹਿ ਤੁਰੰਗ। ਖ਼ਾਲਸਾ ਸੋ ਜੋ ਕਰੇ ਨਿਤ ਜੰਗ। ਤਾਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘ ਨੂੰ ਨਾਲ ਲੈ ਕੇ ਅੱਧੀ ਰਾਤ 12 ਵਜੇ ਦਾ ਸਮਾਂ ਅਬਦਾਲੀ ਸ਼ਾਹ ਤੇ ਹਮਲਾ ਕਰ ਦਿੱਤਾ ਅਤੇ ਸਾਰਾ ਲੁੱਟਿਆ ਹੋਇਆ ਮਾਲ ਆਪਣੇ ਕਬਜ਼ੇ ਵਿਚ ਲਿਆ ਅਬਦਾਲੀ ਸ਼ਾਹ ਦੀ ਫੌਜ਼ ਨੂੰ ਇੱਝ ਭੁਨਿਆ ਜਿਵਂੇ ਭੱਠੀ ਵਿਚ ਦਾਣੇ ਭੁੱਜਦੇ ਹਨ ਅਹਿਮਦ ਸ਼ਾਹ ਅਬਦਾਲੀ ਲੁੱਟਿਆ ਹੋਇਆ ਮਾਲ ਸ਼ਬਾਬ ਤੇ 20 ਹਜ਼ਾਰ ਹਿੰਦੂ ਲੜਕੀਆ ਨੂੰ ਉਥੇ ਹੀ ਛੱਡ ਕੇ ਆਪਣੀ ਜਾਨ ਬਚਾ ਕੇ ਭੱਜ ਗਿਆ, ਤਦ ਹੀ ਤਾ ਸਾਰਾ ਸੰਸਾਰ ਅੱਜ ਵੀ ਕਿਸੇ ਨੂੰ ਵੀ ਨੀਵਾਂ ਵੇਖਾਉਣਾ ਹੋਵੇ ਤਾਂ ਕਹਿੰਦੇ ਹਨ ਕਿ ’ਤੂੰ ਵੱਡਾ ਆਹਲੂਵਾਲੀਆ’ ਇਥੇ ਵਰਨਯੋਗ ਹੈ, ਕਿ ਇਹ ਗੱਲ ਲਿਖਣੀ ਪੈ ਰਹੀ ਹੈ ਕਿ ਸੰਸਾਰ ਦੇ ਲੋਕਾ ਨੂੰ ਇਹ ਭੁਲੇਖਾ ਨਾ ਰਹੇ ਜ਼ੋ ਸਿੱਖ ਨੂੰ ਮਜ਼ਾਕ ਕਰਦੇ ਹਨ ਕਿ ਤੁਹਾਡੇ 12 ਵੱਜ ਗਏ ਹਨ ਅਸਲ ਹਕੀਕਤ ਇਹ ਸੀ ਕਿ ਜ਼ੋ ਇਤਿਹਾਸ ਗਵਾਹ ਹੈ, ਕਿ ਇੱਕ ਐਸੇ ਮੁਗਲ ਬਾਦਸਾਹ ਨੂੰ ਜਿਸ ਨੇ ਭਾਰਤ ਤੇ 1747 ਤੋ ਲੈ 1769 ਤੱਕ 10 ਹਮਲੇ ਕੀਤੇ ਸਨ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੇ ਹਰ ਵਾਰੀ ਉਸ ਨੂੰ ਮੂੰਹ ਲਕਾਉਣ ਲਈ ਨਹੀ ਛੱਡਿਆ 12 ਵਜੇ ਦੀ ਹਕੀਕਤ ਇਹ ਹੈ ਕਿਉਕਿ ਅਬਦਾਲੀ ਸੁੱਤੇ ਪਿਆ ਉਠ ਕੇ ਹੜਬਾ ਕੇ ਇਹ ਕਹਿੰਦਾ ਸੀ ਕਿ 12 ਵੱਜ ਗਏ ਸ੍ਰ: ਜੱਸਾ ਸਿੰਘ ਆਹਲੂਵਾਲੀਆ ਆ ਗਿਆ ਹੈ । ਸ੍ਰ: ਜੱਸਾ ਸਿੰਘ ਆਹਲੂਵਾਲੀਆ ਦੇ ਨਾਲ ਕਈ ਹਮਲਿਆ ਵਿਚ ਬਾਬਾ ਦੀਪ ਸਿੰਘ ਜੀ ਨੇ ਵੀ ਸਾਥ ਦਿੱਤਾ ਅਤੇ ਅਬਦਾਲੀ ਦਾ ਲੁੱਟਿਆ ਮਾਲ ਅਤੇ ਬਹੁ ਬੇਟੀਆਂ ਨੂੰ ਘਰ ਵਿਚ ਪਹੁੰਚਾਇਆ ਅਤੇ ਅਬਦਾਲੀ ਦਾ ਲੁੱਟਿਆ ਹੋਇਆ ਮਾਲ ਉਸ ਕੋਲੋ ਲੁੱਟ ਕੇ ਸਾਰੇ ਇਲਾਕੇ ਵਿਚ ਵੰਡ ਦਿੱਤਾ ।ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਦੀ ਸਾਰੀ ਫੌਜ਼ ਮਾਰ ਦਿੱਤੀ ਕਿ ਅਬਦਾਲੀ ਜਾਨ ਬਚਾ ਕੇ ਇਹ ਕਹਿੰਦਾ ਹੋਇਆ ਭੱਜ ਗਿਆ ਕਿ ਮੇਰੇ ਪਿਛੇ ਆਹਲੂਵਾਲੀਆ ਸਰਦਾਰ ਆ ਰਿਹਾ ਜੇ ਉਸ ਵੇਲੇ ਸਾਰੀ ਸਿੱਖ ਕੋਮ ਅਤੇ ਬਾਬਾ ਦੀਪ ਸਿੰਘ ਨੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨੇ-ਉਲ-ਕੋਮ ਦਾ ਰੁਤਬਾ ਦਿੱਤਾ।, 1762 ਈ: ਨੂੰ ਅਬਦਾਲੀ ਨੇ ਫਿਰ ਫੌਜ਼ ਇੱਕਠੀ ਕਰਕੇ ਅਤੇ ਕਈ ਰਾਜਿਆ ਨੂੰ ਨਾਲ ਰਲਾ ਕੇ ਤਕਰੀਬਨ 20 ਹ ਦੇ ਕਰੀਬ ਬੱਚੇ, ਬੁੱਢੇ, ਔਰਤਾ ਜਵਾਨਾਂ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਅਤੇ ਇਹ ਸਿੱਖ ਇਤਿਹਾਸ ਵਿਚ ਵੱਡਾ ਘੁੂੱਲਘਾਰਾ ਕਰਕੇ ਜ੍ਯਾਿਣਆ ਜਾਦਾ ਹੈ। ਇਸ ਲੜਈ ਵਿਚ ਸ੍ਰ: ਜੱਸਾ ਸਿੰਘ ਆਹਲੂਵਾਲੀਆ ਦੇ 22 ਗਹਿਰੇ (ਜਖ਼ਮ) ਫੱਟ ਲੱਗੇ ਸਨ, ਵਾਪਸ ਮੁੜਦਿਆ ਅਬਦਾਲੀ ਨੇ ਗੁੱਸੇ ਵਿਚ ਸ੍ਰੀ ਹਰਮਿੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਅਤੇ ਸਰੋਵਰ ਮਿੱਟੀ ਨਾਲ ਭਰ ਦਿੱਤਾ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੇ ਛੋਟੇ ਛੋਟੇ ਰਾਜਿਆ ਨੂੰ ਇਕੱਠੇ ਕਰਕੇ ਦਲ ਖਾਸਲਾ ਸੁਰਜੀਤ ਕੀਤਾ 1764 ਈ: ਨੁੰ ਸਰਹੰਦ ਤੇ ਹਮਲਾ ਕਰਕੇ ਫੌਜਦਾਰ ਸੈਨ ਖਾਨ ਨੂੰ ਮਾਰ ਦਿੱਤਾ ਤੇ ਸਾਰਾ ਸ਼ਹਿਰ ਮਿੱਟੀ ਵਿਚ ਮਿਲਾ ਦਿੱਤਾ।, 1766 ਈ; ਨੂੰ ਅਬਦਾਲੀ ਨੇ ਫਿਰ ਹਮਲਾ ਕੀਤਾ ਇਸ ਹਮਲੇ ਦੌਰਾਨ ਅਬਦਾਲੀ ਨੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਦੀ ਵੱਧਦੀ ਹੋਈ ਤਾਕਤ ਨੂੰ ਵੇਖ ਕੇ ਸਮਝੌਤਾ ਕਰਨ ਦਾ ਯਤਨ ਕੀਤਾ ਤਾਂ ਸ੍ਰ: ਜੱਜਾ ਸਿੰਘ ਨੇ ਇਸ ਨੂੰ ਠੁਕਰਾ ਦਿੱਤਾ।ਜੱਸਾ ਸਿੰਘ ਰਾਮਗੜੀਆ ਅਤੇ ਹੋਰ ਸਰਦਾਰਾ ਨੂੰ ਨਾਲ ਲੈ ਕੇ ਦਿੱਲੀ ਤੇ ਹਮਲਾ ਕੀਤਾ ਅਤੇ ਸਭ ਮੁਗਲਾ ਨੁੰ ਮਾਰ ਮੁਕਾ ਕੇ ਦਿੱਲੀ ਤੱਖਤ ਤੇ ਕਬਜ਼ਾ ਕਰ ਲਿਆ ਅਤੇ ਲਾਲ ਕਿਲ੍ਹੇ ਤੇ ਵੀ ਕਬਜ਼ਾ ਕਰਕੇ ਕੇਸਰੀ ਝੰਡਾ ਲਾਲ ਕਿਲ੍ਹੇ ਤੇ ਲਹਿਰਾ ਦਿੱਤਾ ਤਾਂ ਉਸ ਵੇਲੇ ਸਮੂੰਹ ਜਥੇਦਾਰਾਂ ਅਤੇ ਸਿੱਖ ਸੰਗਤਾਂ ਨੇ ਉਸੇ ਤੱਖਤ ਤੇ ਬਠਾ ਕੇ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਥਾਪਿਆ ।ਸ੍ਰ: ਜੱਸਾ ਸਿੰਘ ਆਹਲੂਵਾਲੀਆ ਨੇ ਸ੍ਰੀ ਹਰਮਿੰਦਰ ਸਾਹਿਬ ਦੀ ਦੁਬਾਰਾ ਉਸਾਰੀ ਕਰਵਾਈ ਅਤੇ ਸਰੋਵਰ ਨੁੰ ਖਾਲੀ ਕਰਵਾ ਕੇ ਫਿਰ ਪਹਿਲਾ ਵਰਗਾ ਰੂਪ ਦਿੱਤਾ ਜਿਸ ਕਰਕੇ ਇਤਿਹਾਸ ਕਾਰ ਨੇ ਲਿਖਿਆ ਸ੍ਰ: ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਵਰਗਾ ਦਾਨੀ ਤੇ ਉਚੇ ਆਚਰਨ ਵਾਲਾ ਹੋ ਨਹੀ ਸਕਦਾ ਤੇ ਇਨੇ ਸਿੱਖੀ ਸਿਦਕ ਵਾਲਾ ਜਿਸ ਨੇ ਆਪਣੀ ਸਾਰੀ ਉਮਰ ਗੁਰੂ ਘਰ ਦੇ ਲੇਖੇ ਲਾ ਕੇ ਸਿੱਖੀ ਦੀ ਆਣ ਤੇ ਸ਼ਾਨ ਨੁੰ ਬਰਕਰਾਰ ਰੱਖਿਆ। ਅੰਤ ਵਿਚ 20 ਅਕਤੂਬਰ 1783 ਈ: ਨੁੰ ਮਹਾਨ ਜਰਨੈਲ, ਬਾਦਸ਼ਾਹ ਸੁਲਤਾਨੇ-ਉਲ ਕੋਮ ਗੁਰੂ ਚਰਨਾ ਵਿਚ ਜਾ ਬਿਰਾਜੇ ਇਹ ਇੱਕ ਐਸਾ ਜ਼ੋਧਾ ਸੀ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸੰਦਰੀ ਜੀ ਆਪਣਾ ਲਾਲ ਕਹਿੰਦੇ ਸਨ ਤਾਂਹੀਉ ਤਾਂ ਅੱਜ ਵੀ ਕਿਸੇ ਨੂੰ ਗੱਲ ਕਰਨ ਲੱਗਿਆ ਕਿਹਾ ਜਾਦਾ ਹੈ ’ਤੂੰ ਵੱਡ ਆਹਲੂਵਾਲੀਆ ਸਰਦਾਰ’।

Send this to a friend