‘ਦੇਰ ਆਏ ਦਰੁਸਤ ਆਏ’ ਆਖ਼ਿਰਕਾਰ ਸਿੱਖਿਆ ਵਿਭਾਗ ਵੱਲੋਂ ਸੈ 2017-18 ਵਿੱਚ ਛੇਵੀਂ ਤੋਂ ਅੱਠਵੀਂ ਸ੍ਰੇਣੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਵਿਸ਼ੇ ਵਿੱਚ ਪ੍ਰੈਕਟੀਕਲ ਸ਼ੁਰੂ ਕਰਕੇ ਇੱਕ ਕ੍ਰਾਂਤੀਕਾਰੀ ਚੁੱਕਿਆ ਗਿਆ ਹੈ ਜਿਸਦੀ ਸਮੁੱਚੇ ਅਧਿਆਪਕ ਵਰਗ ਅਤੇ ਬੱਚਿਆਂ ਦੁਆਰਾ ਪ੍ਰਸੰਸਾ ਕੀਤੀ ਗਈ। ਇਸ ਕਾਰਜ ਨੂੰ ਸਫ਼ਲ ਬਣਾਉਂਣ ਦੇ ਵਿੱਚ ਸ੍ਰੀ ਕ੍ਰਿਸ਼ਨ ਕੁਮਾਰ, ਸਕੱਤਰ ਸਕੂਲ ਸਿੱਖਿਆ ਪੰਜਾਬ ਤੋਂ ਇਲਾਵਾ ਸ੍ਰੀਮਤੀ ਹਰਪ੍ਰੀਤ ਕੌਰ ਸਟੇਟ ਕੋਆਰਡੀਨੇਟਰ ਅੰਗਰੇਜ਼ੀ , ਸ੍ਰੀਮਤੀ ਦਵਿੰਦਰ ਕੌਰ ਸਟੇਟ ਕੋਆਰਡੀਨੇਟਰ ਸਮਾਜਿਕ ਵਿਗਿਆਨ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਅਹਿਮ ਯੋਗਦਾਨ ਰਿਹਾ ਹੈ।ਇਸ ਫੈਸਲੇ ਨੂੰ ਵਿਭਾਗ ਵੱਲੋਂ ਅਧਿਆਪਕ ਵਰਗ ਉਪਰ ਜਬਰਦਸਤੀ ਨਹੀਂ ਥੋਪਿਆ ਗਿਆ ਬਲਕਿ ਇੱਕ ਯੋਜਨਾਬੰਦੀ ਦੇ ਤਹਿਤ 22 ਜਿਲ੍ਹਿਆਂ ਵਿੱਚ ਕੰਮ ਕਰਦੇ ਜਿਲ੍ਹਾ ਮੈਂਟਰਜ਼ ਤੋਂ ਸੁਝਾਅ ਪ੍ਰਾਪਤ ਕੀਤੇ ਗਏ। ਜਿਲ੍ਹਾ ਮੈਂਟਰਜ਼ ਵੱਲੋਂ ਆਪਣੇ ਬਲਾਕਾਂ ਅਧੀਨ ਕੰਮ ਕਰਦੇ 217 ਬਲਾਕ ਮੈਟਰਜ਼ ਤੋਂ ਰਾਇ ਮੰਗੀ ਗਈ।ਅਖੀਰ ਸਰਬਸੰਮਤੀ ਬਣਨ ਨਾਲ ਵਿਸ਼ਿਆਂ ਵਿੱਚ ਪ੍ਰੈਕਟੀਕਨ ਦੀ ਮਹੱਤਤਾ ਨੂੰ ਵੇਖਦੇ ਹੋਏ ਲਾਗੂ ਕਰ ਦਿੱਤਾ ਗਿਆ।ਸਿੱਖਿਆ ਵਿਭਾਗ ਨੇ ਉਕਤ ਵਿਸ਼ਿਆਂ ਸਬੰਧੀ ਪ੍ਰੈਕਟੀਕਲ ਨੂੰ ਨੌਵੀ ਅਤੇ ਦਸਵੀਂ ਸ੍ਰੇਣੀ ਦੇ ਵਿੱਚ ਵੀ ਸੁ ਕਰਨ ਦਾ ਮਨ ਬਣਾ ਲਿਆ ਹੈ ।ਹੁਣ ਸਿੱਖਿਆ ਵਿਭਾਗ ਆਪਣੀਆਂ ਡੰਗ ਟਪਾਊ ਨੀਤੀਆਂ ਨੂੰ ਛੱਡ ਕੇ ਬੱਚਿਆਂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਇਤਿਹਾਸਿਕ ਕਦਮ ਚੁੱਕ ਰਿਹਾ ਹੈ ਜ਼ੋ ਕਿ ਬੜੀ ਹੀ ਖ਼ੁਸ਼ੀ ਦੀ ਗੱਲ ਹੈ।
ਅੰਗਰੇਜ਼ੀ ਵਿਸ਼ੇ ਦੇ 10 ਨੰਬਰ ਦੇ ਪ੍ਰੈਕਟੀਕਲ ਵਿੱਚ ਇੱਕ ਆਡਿਓ ਕਲਿੱਪ ਨੂੰ ਸੁਣਕੇ ਬੱਚਿਆਂ ਨੇ ਪ੍ਰਸ਼ਨਾਂ ਦੇ ਉਤਰ ਦਿੱਤੇ ਸਨ ਜਾਂ ਫਿਰ 12 ਡਿਕਟੇਸ਼ਨ ਸ਼ਬਦਾਂ ਨੂੰ ਲਿਖਿਆ ਸੀ। ਸਟੋਰੀ ਕਾਰਡ ਵਿੱਚੋਂ ਕਿਸੇ ਵੀ ਕਹਾਣੀ ਕੇ ਚਾਰ ਵਾਕ ਬਿਨਾਂ ਦੇਖੇ ਸੁਣਾਇਆ ਗਿਆ॥ ਸਮਾਜਿਕ ਵਿਗਿਆਨ ਵਿਸ਼ੇ ਵਿੱਚ 20 ਨੰਬਰ ਦੇ ਪ੍ਰੈਕਟੀਕਲ ਅੰਦਰ ਆਮ ਗਿਆਨ ਦੇ ਪ੍ਰਸ਼ਨ, ਵਿਸ਼ਾ ਵਸਤੂ ਤੇ ਅਧਾਰਿਤ ਪ੍ਰਸ਼ਨ, ਚਾਰਟ ਮੁਕਾਬਲੇ, ਪ੍ਰੋਜੈਕਟ ਵਰਕ ਆਦਿ ਨੂੰ ਸ਼ਾਮਿਲ ਕੀਤਾ ਗਿਆ।ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਦੇ ਪ੍ਰਸ਼ਨ ਪੱਤਰਾਂ ਦੇ ਵਿੱਚ ਭਾਸ਼ਾ ਦੀਆਂ ਚਾਰ ਨਿਪੁੰਨਤਾਵਾਂ ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ ਆਦਿ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਤਾਂ ਜ਼ੋ ਬੱਚੇ ਦਾ ਸਰਬਪੱਖੀ ਵਿਕਾਸ ਹੋ ਸਕੇ। ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸੇ ਵਿੱਚ ਪ੍ਰੈਕਟੀਕਲ ਲਾਗੂ ਹੋ ਜਾਣ ਨਾਲ ਇਹਨਾਂ ਵਿਸ਼ਿਆਂ ਸਬੰਧੀ ਪਾਈ ਜਾ ਰਹੀ ਨੀਰਸਤਾ ਦਾ ਖਤਮ ਹੋ ਚੁੱਕੀ ਹੈ।ਬੱਚਿਆਂ ਦੇ ਸ਼ੰਕੇ ਦੂਰ ਹੋ ਜਾਣ ਨਾਲ ਉਹਨਾਂ ਦਾ ਗਿਆਨ ਚਿਰ ਸਥਾਈ ਰਹਿਣ ਲੱਗਾ ਹੈ।ਬੱਚਿਆਂ ਅੰਦਰ ਪੜਨ ਦੀ ਰੁਚੀ ਦਾ ਇਜ਼ਾਫਾ ਹੋਇਆ ਹੈ ।ਹੁਣ ਉਹਨਾਂ ਅੰਦਰ ਵਿਸ਼ੇ ਨੂੰ ਡੂੰਘਾਈ ਨਾਲ ਅਧਿਐਨ ਕਰਨ ਦੀ ਜਗਿਆਸਾ ਪੈਦਾ ਹੋਈ ਹੈ।ਚਾਰਟ ਜਾਂ ਪ੍ਰੋਜੈਕਟ ਵਰਕ ਬਣਾਉਂਣ ਨਾਲ ਕਲਾ/ਚਿੱਤਰਕਾਰੀ ਦਾ ਵਿਕਾਸ ਹੋ ਰਿਹਾ ਹੈ।ਬੱਚਿਆਂ ਅੰਦਰ ਆਤਮਵਿਸ਼ਵਾਸ ਵੱਧਣ ਕਾਰਨ ਰੱਟਾ ਲਗਾਉਂਣ ਦੀ ਪ੍ਰਵਿਰਤੀ ਦਾ ਨਾਸ਼ ਹੋ ਰਿਹਾ ਹੈ।ਅੰਗਰੇਜ਼ੀ ਵਿਸ਼ੇ ਵਿੱਚ ਸੁੰਦਰ ਲਿਖਾਈ ਦੇ 3 ਨੰਬਰ ਰੱਖਣ ਕਾਰਨ ਅੱਖਰਾਂ ਦੀ ਬਣਾਵਟ ਵਿੱਚ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ।ਸੁੰਦਰ ਲਿਖਾਈ ਦੇ ਨੰਬਰ ਸਾਰੇ ਵਿਸ਼ਿਆਂ ਦੇ ਪੇਪਰ ਵਿੱਚ ਹੋਣੇ ਚਾਹੀਦੇ ਹਨ।ਅੰਤ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੱਖਿਆ ਵਿਭਾਗ ਦੀਆਂ ਜਿਆਦਾਤਰ ਯੋਜਨਾਵਾਂ ਬੱਚਿਆਂ ਦੇ ਲਈ ਲਾਭਕਾਰੀ ਸਿੱਧ ਹੋ ਰਹੀਆਂ ਹਨ। ਨਿਰਸੰਦੇਹ ਆਉਂਣ ਵਾਲੇ ਸਮੇਂ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਵਿਸ਼ੇ ਵਿੱਚ ਪ੍ਰੈਕਟੀਕਲ ਸ਼ੁਰੂ ਕਰਨ ਦੇ ਵਧੀਆ ਸਿੱਟੇ ਦੇਖਣ ਨੂੰ ਮਿਲਣਗੇ।