ਚੋਗਾ ਲੈਣ ਘਰੋ ਨਿਕਲੇ ਪੰਛੀਆ ਦਾ ਕਤਲ ਹੋਣਾ ਬਹੁਤ ਪੀੜਾ ਦਾਇਕ

ਜੇਕਰ ਅਪਣੇ ਆਲ੍ਹਣੇ ਦੇ ਆਪ ਪਾਸ ਚੋਗਾ ਨਾ ਮਿਲੇ ਤਾ ਪੰਛੀਆ ਨੂੰ ਬਹੁਤ ਲੰਮੀ ਉਡਾਰੀ ਭਰਨੀ ਪੈਦੀ ਹੈ ।ਪਰ ਜੇਕਰ ਆਪਣੇ ਬੱਚਿਆ ਲਈ ਚੋਗੇ ਦੀ ਭਾਲ ਚ ਆਲ੍ਹਣੇ ਤੋ ਦੂਰ ਗਏ ਪੰਛੀਆ ਦਾ ਕੋਈ ਬਿਨ ਕਸੂਰੋ ਕਤਲ ਕਰ ਦੇਵੇ ਤਾ ਸੋਚੋ ਉਹਨਾ ਦੇ ਆਲ੍ਹਣਿਆ ਵਿੱਚ ਬੈਠੇ ਬੋਟਾ ਦਾ ਕੀ ਹਾਲ ਹੋਵੇਗਾ ਜੋ ਚੋਗੇ ਦਾ ਇੰਤਜਾਰ ਕਰ ਰਹੇ ਸਨ । 39 ਭਾਰਤੀ ਜਿਂਨਾ ਵਿੱਚ 31 ਪੰਜਾਬੀ ਹਨ ਨੂੰ ਇਰਾਕ ਵਿੱਚ ਕਤਲ ਕਰ ਦਿੱਤਾ ਗਿਆ ਜੋ ਕਿ ਆਪਣੀ ਰੋਜੀ ਰੋਟੀ ਦੀ ਤਲਾਸ ਵਿੱਚ ਨਿਕਲੇ ਸਨ । ਬਹੁਤ ਲੰਮੇ ਸਮੇ ਬਾਅਦ ਇਸ ਗੱਲ ਦੀ ਪੁਸਟੀ ਸ੍ਰੀ ਮਤੀ ਸ਼ੁਸਮਾ ਸਵਰਾਜ ਨੇ ਕਰ ਦਿੱਤੀ ਹੈ । ਆਪਣਿਆ ਦੇ ਵਾਪਸ ਆਉਣ ਦੀਆ ਉਡੀਕਾ ਲਾਈ ਬੈਠੀਆ ਆਸਾ ਹੁਣ ਟੁੱਟ ਗਈਆ ਹਨ ਤੇ ਪਰਿਵਾਰਾ ਵਿੱਚ ਮਾਤਮ ਦਾ ਮਹੌਲ ਹੈ ਜੋ ਕਿ ਵੇਖਿਆ ਨਹੀ ਜਾ ਸਕਦਾ । ਇਹ ਸਾਰੇ ਮ੍ਰਿਤਕ ਨੌਜਵਾਨ ਬਹੁਤ ਹੀ ਗਰੀਬ ਪਰਿਵਾਰਾ ਨਾਲ ਸਬੰਧ ਰਖੱਦੇ ਸਨ ਜੋ ਕਿ ਆਪਣੀ ਰੋਜੀ ਰੋਟੀ ਕਮਾਉਣ ਲਈ ਇਕਾਰ ਵਰਗੇ ਖਤਰਨਾਕ ਹਲਾਤਾ ਵਾਲੇ ਮੁਲਕ ਵਿੱਚ ਜਾਣ ਲਈ ਮਜਬੂਰ ਹੋਏ । ਸਭ ਆਪਣੀਆ ਆਪਣੀਆ ਸਿਆਸੀ ਰੋਟੀਆ ਸੇਕ ਰਹੇ ਨੇ ਵਰੋਧੀ ਧਿਰ ਸਰਕਾਰ ਨੂੰ ਇਸ ਮੁਦੇ ਘੇਰਨ ਦਾ ਯਤਨ ਕਰ ਰਿਹਾ ਹੈ ਤੇ ਸਰਕਾਰ ਅਪਣੇ ਬਚਾਅ ਦਾ । ਤੇ ਮਸਾਲੇ ਲਾ ਲਾ ਕੇ ਮੀਡੀਆ ਅਪਣੀਆ ਖਬਰਾ ਵੇਚ ਰਿਹਾ ਹੈ । ਇਹ ਸਮਾ ਪਰਿਵਾਰਾ ਦੇ ਨਾਲ ਖੜਨ ਤੇ ਉਹਨਾ ਨੂੰ ਹੌਸਲਾ ਦੇਣ ਦਾ ਹੈ।
ਵਿਦੇਸ਼ ਮੰਤਰੀ ਦੁਆਰਾ ਤਕਰੀਬਨ 25 ਮਿੰਟ ਦਿੱਤੇ ਭਾਸਣ ਵਿੱਚ ਦੱਸਿਆ ਕਿ ਆਈ . ਐਸ . ਆਈ ਦੇ ਕਬਜੇ ਚੋ ਮੈਸੂਲ ਸਹਿਰ ਛਡਾਉਣ ਤੋ ਬਾਅਦ ਸਰਕਾਰ ਦੀਆ ਕੋਸੀਸ਼ਾ ਨੇ ਰਫਤਾਰ ਫੜੀ ਸੀ ।1 ਨੂੰ ਛੱਡ ਕੇ ਬਾਕੀ 38 ਲਾਸਾ ਦੀ ਪਹਿਚਾਣ ਡੀ.ਐਨ.ਏ ਰਾਹੀ ਹੋਣ ਦੀ ਪੁਸਟੀ ਹੋ ਗਈ ਹੈ । ਕੁਝ ਲਾਸਾ ਦੇ ਬਹੁਤ ਲੰਮੇ ਕੇਸ ਹਨ ਜੋ ਕਿ ਸਿੱਖ ਨੌਜਵਾਨਾ ਦੀਆ ਮ੍ਰਿਤਕ ਦੇਹਾ ਹੋਣ ਦਾ ਸੰਕੇਤ ਹਨ । ਸੁਣਨ ਵਿੱਚ ਆਈਆ ਹੈ ਕਿ ਨਿਰਦਈ ਅੱਤਵਾਦੀਆ ਨੇ ਉਹਨਾ ਨੂੰ ਸਿਰਫ ਇਸ ਕਰਕੇ ਮਾਰ ਦਿੱਤਾ ਕਿਉ ਕਿ ਉਹ ਗੈਰ ਮੁਸਲਮਾਨ ਸਨ । ਬੰਗਲਾਦੇਸੀਆ ਨੂੰ ਉਹਨਾ ਨੇ ਛੱਡ ਦਿਤਾ ਕਿਉੇ ਕਿ ਉਹ ਮੁਸਲਮਾਨ ਸਨ । ਰਾਖਸਸ਼ ਬਣ ਚੁੱਕੇ ਮਨੁੱਖ ਨੂੰ ਦੁਨੀਆ ਦੀ ਕੋਈ ਵੀ ਫਿਲਾਸਫੀ ਬੰਦਾ ਨਹੀ ਬਣਾ ਸਕਦੀ ਉਸਦਾ ਇਲਾਜ ਫਿਰ ਗੋਲੀ ਹੀ ਰਹਿ ਜਾਦਾ ਹੈ।
ਇਰਾਕ ਵਿੱਚ ਹਲਾਤ ਕਿਵੇ ਵਿਗੜੇ ਇਸ ਸਭ ਤੇ ਹੁਣ ਚਰਚਾ ਕਰਨ ਦਾ ਸਹੀ ਸਮਾ ਨਹੀ ਹੈ ਇਰਾਕ ਵਿੱਚ ਹਲਾਤ ਠੀਕ ਕਿਵੇ ਹੋਣ ਇਸ ਲਈ ਪੂਰੀ ਦੁਨੀਆ ਨੂੰ ਗੰਭੀਰ ਹੋਣਾ ਪਵੇਗਾ । ਅਮਰੀਕਾ ਯੂ ਐਨ ਊ ਦੀਆ ਫੌਜਾ ਜੇਕਰ ਸਹੀ ਤਰੀਕੇ ਨਾਲ ਐਕਸਨ ਕਰਨ ਦਾ ਇਹਨਾ ਅੱਤਵਾਦੀਆ ਦਾ ਪਲਾ ਵਿੱਚ ਸਫਾਇਆ ਹੋ ਸਕਦਾ ਹੈ ਪਰ ਇਸ ਪਿਛੇ ਕਿਹੜੀ ਲੁਕੀ ਹੋਈ ਰਣਨੀਤੀ ਹੈ ਕਿ ਐਕਸਨ ਐਨਾ ਢਿੱਲਾ ਚੱਲ ਰਿਹਾ ਰੱਬ ਹੀ ਜਾਣਦਾ ਹੈ । ਬਹੁਤਾਤ ਗਿਣਤੀ ਵਿੱਚ ਪੰਜਾਬੀ ਨੌਜਵਾਨ ਉਥੇ ਅਮਰੀਕੀ ਫੌਜ ਦੀ ਮਦਦ ਲਈ ਜਾਦੇ ਹਨ । ਪਰਾਈਵੇਟ ਕੰਪਨੀਆ ਦੁਆਰਾ ਅਮਰੀਕੀ ਫੌਜ ਨੰ ਖਾਣਾ ਸਪਲਾਈ ਕਰਨ, ਕੱਪੜੇ ਧੋਣ , ਟਰਾਸਪੋਟੇਸਨ ਦੇ ਠੇਕੇ ਫੌਜ ਕੋਲੋ ਲਏ ਜਾਦੇ ਹਨ । ਇਹ ਪਰਾਈਵੇਟ ਕੰਪਨੀਆ ਅੱਗੇ ਆਪਣੇ ਸਟਾਫ ਕੰਮ ਕਰਨ ਲਈ ਵਿਦੇਸ਼ਾ ਤੋ ਭਰਤੀ ਕਰਦੀਆ ਹਨ ਪੰਜਾਬੀ ਇਹਨਾ ਕੰਪਨੀਆ ਦੀ ਪਹਿਲੀ ਪਸੰਦ ਹਨ । ਪੰਜਾਬੀਆ ਵਿੱਚ ਬਾਹਰ ਜਾ ਕੇ ਪੈਸਾ ਕਮਾਉਣ ਦਾ ਬਹੁਤ ਰੁਜਾਨ ਹੈ ਪੰਜਾਬੀਆ ਦਾ ਸੁਭਾਅ ਹੈ ਕਿ ਮੰਗ ਕੇ ਨਹੀ ਖਾਣਾ ਹੱਕ ਹਲਾਲ ਦੀ ਕਮਾ ਕੇ ਖਾਣੀ ਹੈ ਭਾਵੇ ਉਹਨਾ ਨੂੰ ਇਹ ਰੋਟੀ ਮੌਤ ਦੇ ਮੂੰਹ ਵਿੱਚ ਵੀ ਜਾ ਕੇ ਕਿਉ ਨਾ ਕਮਾਉਣੀ ਪਵੇ। ਇਹ ਦੁਖਦਾਈ ਘਟਨਾ ਇਸ ਦੀ ਉਦਾਹਰਨ ਹੈ।
ਗੁਰੂ ਭਲੀ ਕਰੇ ਸਭ ਨੂੰ ਚੋਗਾ ਆਪਣੇ ਆਲਣਿਆ ਤੇ ਨਜਦੀਕ ਨਸੀਬ ਹੋਵੇ।
ਕਿਸੇ ਨੂੰ ਵੀ ਐਨਾ ਮਜਬੂਰ ਨਾ ਹੋਣਾ ਪਵੇ ਕਿ ਪਰਿਵਾਰ ਨੂੰ ਛੱਡ ਕੇ ਆਪਣੇ ਚੋਗੇ ਦੀ ਤਸਾਲ ਚ ਮੌਤ ਦੇ ਮੂੰਹ ਚੋ ਗੁਜਨਾ ਪਵੇ ।ਹਜਾਰਾ ਪੰਛੀਆ ਦੀਆ ਡਾਰਾ ਇੱਕ ਦੇਸ ਤੋ ਦੂਜੇ ਦੇਸ ਜਾਦੀਆ ਨੇ ਸਭ ਦਾ ਸਫਰ ਸੁਹਾਵਣਾ ਹੋਵੇ ਸਭ ਸਹੀ ਸਲਾਮਤ ਵਤਨਾ ਨੂੰ ਆਉਣ । ਸਰਕਾਰਾ ਅੱਗੇ ਹੱਥ ਬੰਨ ਕੇ ਬੇਨਤੀ ਹੈ ਕਿ ਨੌਜਵਾਨਾ ਲਈ ਰੋਜਗਾਰ ਮੁਹਈਆ ਕਰਾਉਣ ਤਾ ਜੋ ਸਾਰੇ ਅਪਣੇ ਘਰ ਰਹਿ ਸਕਣ ਕਿਸੇ ਨੂੰ ਲੰਮੀ ਉਡਾਰੀ ਨਾ ਭਰਨੀ ਪਵੇ । ਨੌਜਵਾਨਾ ਨੂੰ ਸਲਾਹ ਹੈ ਵਿਦੇਸ ਜਾਣ ਤੋ ਪਹਿਲਾ ਸਹੀ ਪੁਛ ਪੜਤਾਲ ਕਰਕੇ ਜਾਣ ਤੇ ਕੋਸਿਸ ਕਰਨ ਕੇ ਰੋਜਗਾਰ ਤੇ ਮੌਕੇ ਪੰਜਾਬ ਵਿੱਛ ਤਲਾਸੇ ਜਾਣ ਹੋਣ ਨੂੰ ਸਭ ਕੁਝ ਹੋ ਸਕਦਾ ਹੈ । ਉਹਨਾ ਸਾਰੇ ਪਰਿਵਾਰਾ ਦੀ ਸਰਕਾਰ ਨੂੰ ਬਾਹ ਫੜਨੀ ਚਾਹੀਦੀ ਜੋ ਇਸ ਘਟਨਾ ਨਾਲ ਪ੍ਰਭਾਵਿਤ ਹੋਏ ਹਨ ਤੇ ਸਾਨੂੰ ਸਾਰਿਆ ਨੂੰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ ਕੇ ਦੁੱਖ ਵਡਤਉਣਾ ਚਾਹੀਦਾ ਹੈ । ਅਖੀਰ ਵਿੱਚ ਮੈਨੂੰ ਮੇਰੇ ਇਰਾਕ ਜੰਗ ਉਪਰ ਲਿਖੇ ਮੇਰੇ ਪ੍ਰਕਾਸ਼ਿਤ ਹੋਏ ਨਾਟਕ ਤੇਲ ਡਕੈਤੀ ਵਿਚਲਾ ਗੀਤ ਯਾਦ ਆ ਰਿਹਾ ਜੋ ਇਕਾਰ ਵਿੱਚ ਹੋਏ ਕਲਤੋਗਾਰਤ ਦੀ ਗੱਲ ਕਰਦਾ ਹੈ।
ਇਹ ਲੋਕ ਗਿਰਜਾ ਦੀਆਂ ਡਾਰਾਂ ਜਹੇ ਇਜ ਮਾਸ ਦੇ ਦਿਸਦੇ ਤੇ ਅੰਦਰੋ ਨੇ ਪੱਥਰ ਮਾਰੂ ਜਾਲਮ ਹਥਿਆਰਾ ਜਹੇ
ਇਹ ਲੋਕ ਗਿਰਜਾ ਦੀਆਂ ਡਾਰਾਂ ਜਹੇ

Send this to a friend