ਸ੍ਰੀ ਅਨੰਦਪੁਰ ਸਾਹਿਬ- ਪੰਜਾਬ ਦੇ ਲੋਕ ਸਮੂਚੇ ਸੰਸਾਰ ਵਿੱਚ ਆਪਣੀ ਬਹਾਦਰੀ ਅਤੇ ਬਲੀਦਾਨ ਲਈ ਪ੍ਰਰੇਣਾ ਸਰੋਤ ਰਹੇ ਹਨ। ਪੰਜਾਬੀਆਂ ਨੇ ਨੰਗਲ ਵਿੱਚ ਮਹਾਨ ਸ਼ਾਸ਼ਕ ਮਹਾਰਾਣਾ ਪ੍ਰਤਾਪ ਦੀ ਸੁੰਦਰ ਪ੍ਰਤਿਮਾਂ ਨੂੰ ਸਥਾਪਿਤ ਕਰਕੇ ਰਾਜਸਥਾਨ ਦੇ ਗੌਰਵ ਦੇ ਪ੍ਰਤੀਕ ਮਹਾਰਾਣਾ ਪ੍ਰਤਾਪ ਦਾ ਹੌਰ ਮਾਣ ਵਧਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਹਾਂਮਹੀਨ ਰਾਜਪਾਲ ਪੰਜਾਬ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਸ਼ਿਵਾਲਿਕ ਐਵੀਨਿਉ ਨੰਗਲ ਦੇ ਸ਼ਹੀਦ ਕੈਪਟਨ ਅਮੋਲ ਕਾਲੀਆ ਪਾਰਕ ਵਿੱਚ ਨਗਰ ਕੌਂਸਲ ਵੱਲੋਂ ਸਥਾਪਿਤ ਕੀਤੇ ਮਹਾਰਾਣਾ ਪ੍ਰਤਾਪ ਦੀ 18 ਫੁੱਟ ਉ੍ਯੱਚੀ ਪ੍ਰਤਿਮਾਂ ਨੂੰ ਪਰਦਾ ਹੱਟਾ ਕੇ ਲੋਕ ਅਰਪਣ ਕਰਨ ਉਪਰੰਤ ਇੱਥੇ ਆਯੋਜਿਤ ਇੱਕ ਭਰਵੇਂ ਅਤੇ ਪ੍ਰਭਾਵਸ਼ਾਲੀ ਸਮਾਰੌਹ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਇਸਤੋਂ ਪਹਿਲਾਂ ਕਾਰਗਿਲ ਦੇ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਪ੍ਰਤਿਮਾਂ ਤੇ ਜਾ ਕੇ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਵਿਸ਼ਸ਼ ਯੁੱਧ ਇਕ ਅਤੇ ਦੋ ਦੌਰਾਨ, 1965 ਦੀ ਜੰਗ ਅਤੇ ਕਾਰਗਿਲ ਯੁੱਧ ਦੌਰਾਨ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਉਹ ਕਿਸੇ ਨੇ ਨਹੀਂ ਦਿੱਤੀਆਂ ਹਨ। ਪੰਜਾਬ ਦੇ ਨਾਲ ਰਾਜਸਥਾਨ ਦੇ ਪਵਿੱਤਰ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਦਾ ਪਾਣੀ ਜੋ ਜੈਸਲਮੇਰ ਤੱਕ ਦੇ ਲੋਕਾਂ ਲਈ ਇੱਕ ਜੀਵਨ ਰੇਖਾ ਹੈ, ਅਸੀਂ ਰਾਜਸਥਾਨ ਵਿੱਚ ਉਸ ਪਵਿੱਤਰ ਪਾਣੀ ਦੀ ਪੂਜਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਦੀਆਂ ਵੱਖ-ਵੱਖ ਆਕਾਰ ਦੀਆਂ ਬਹੁਤ ਸਾਰੀਆਂ ਪ੍ਰਤਿਮਾਂ ਦੇਖੀਆਂ ਹਨ ਪ੍ਰੰਤੂ ਨੰਗਲ ਦੇ ਵਿੱਚ ਜੋ ਪ੍ਰਤਿਮਾਂ ਸਥਾਪਿਤ ਹੋਈ ਹੈ ਉਸ ਤਰ੍ਹਾਂ ਦੀ ਸੁੰਦਰ ਅਤੇ ਆਕਰਸ਼ਿਤ ਪ੍ਰਤਿਮਾਂ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਨਿੱਜੀ ਯਤਨਾਂ ਸਦਕਾ ਨੰਗਲ ਵਿੱਚ ਇਹ ਮੂਰਤੀ ਸਥਾਪਿਤ ਹੋਈ ਹੈ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਸੰਸਾਰ ਭਰ ਵਿੱਚ ਇਹ ਪ੍ਰੇਰਣਾ ਦਿੱਤੀ ਹੈ ਕਿ ਮਾਤਰ ਭੂਮੀ ਸਰਵਸ੍ਰੇਸ਼ਟ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਨੰਗਲ ਵਿੱਚ ਮਹਾਰਾਣਾ ਪ੍ਰਤਾਪ ਦੀ ਇਸ ਪ੍ਰਤਿਮਾਂ ਨੂੰ ਸਥਾਪਿਤ ਕਰਕੇ ਭਾਰਤ ਦੇ ਗੌਰਵਮਈ ਇਤਿਹਾਸ ਦੇ ਪ੍ਰਤੀਕ ਮਹਾਨ ਸ਼ਾਸ਼ਕ ਮਹਾਰਾਣਾ ਪ੍ਰਤਾਪ ਦੇ ਜੀਵਨ ਬਾਰੇ ਸਮੂਚੇ ਖਿੱਤੇ ਦੇ ਲੋਕਾਂ ਨੂੰ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਰਾਜਪਾਲ ਜੋ ਕਿ ਰਾਜਾ ਜੈਮਲ ਫੱਤਾ ਦੇ ਪਰਿਵਾਰ ਵਿੱਚੋਂ ਹਨ ਉਨ੍ਹਾਂ ਦਾ ਸਮੂਚਾ ਜੀਵਨ ਵੀ ਬਹੁਤ ਹੀ ਆਦਰਸ਼ਵਾਦੀ ਰਿਹਾ ਹੈ। ਇਸ ਸਮਾਰੌਹ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਅਤੇ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਰਾਜਪੂਤ ਵੈਲਫੇਅਰ ਸੋਸਾਇਟੀ ਨਯਾ ਨੰਗਲ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਰਾਜਪਾਲ ਅਤੇ ਸਪੀਕਰ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਜਿੰਦਰ ਸਿੰਘ, ਐਮ.ਈ. ਮੁਕੇਸ਼ ਕੁਮਾਰ ਅਤੇ ਏ.ਐਮ.ਈ. ਯੁੱਧਵੀਰ ਸਿੰਘ ਦਾ ਬੇਹਤਰੀਨ ਸੇਵਾਵਾਂ ਲਈ ਸਨਮਾਨ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸ੍ਰੀ ਅਸ਼ੋਕ ਪੁਰੀ ਅਤੇ ਉਨ੍ਹਾਂ ਦੇ ਸਹਿਯੋਗੀ ਕੌਂਸਲਰਾਂ ਵੱਲੋਂ ਕੀਤੇ ਇਸ ਸ਼ਾਨਦਾਰ ਉਪਰਾਲੇ ਲਈ ਰਾਜਪਾਲ ਅਤੇ ਸਪੀਕਰ ਨੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ। ਲੋਰਡ ਦਲਜੀਤ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਅਤੇ ਰਾਜਸਥਾਨ ਦੇ ਲੋਕ ਆਪਣੀ ਬਹਾਦਰੀ ਅਤੇ ਬਲੀਦਾਨ ਦੇ ਕਾਰਨ ਸਮੂਚੇ ਵਿਸ਼ਵ ਲਈ ਪ੍ਰੇਰਣਾ ਸਰੋਤ ਹਨ। ਪੰਜਾਬੀ ਯੂਨੀਵਰਸਿਟੀ ਦੀ ਡੀਨ ਪ੍ਰੋ. ਜਸਪਾਲ ਕੌਰ ਨੇ ਕਿਹਾ ਕਿ ਮਾਣਯੋਗ ਰਾਜਪਾਲ ਅਤੇ ਸਪੀਕਰ ਵਿਧਾਨ ਸਭਾ ਦੇ ਯਤਨਾ ਸਦਕਾ ਪੰਜਾਬੀ ਯੁਨਿਵਰਸਿਟੀ ਵਿੱਚ ਮਹਾਰਾਣਾ ਪ੍ਰਤਾਪ ਚੇਅਰ ਸਥਾਪਿਤ ਹੋ ਚੁੱਕੀ ਹੈ। ਪੰਜਾਬ ਦੇ ਰਾਜਪਾਲ ਵੱਲੋਂ ਮਹਾਰਾਣਾ ਪ੍ਰਤਾਪ ਦੇ ਜੀਵਨ ’ਤੇ ਆਧਾਰਿਤ ਲਿਖੀ ਗਈ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਵੀ ਹੋ ਚੁੱਕਾ ਹੈ ਜਿਸ ਦਾ ਮਹਾਮਹਿਮ ਤੋਂ ਜਲਦੀ ਉਦਘਾਟਨ ਕਰਵਾਇਆ ਜਾਵੇਗਾ। ਰਾਜਸਥਾਨ ਦੇ ਮੇਵਾੜ ਤੋਂ ਆਏ ਸ੍ਰੀ ਅਸ਼ੋਕ ਕੁਮਾਰ ਨੇ ਮਹਾਰਾਣਾ ਪ੍ਰਤਾਪ ਦੇ ਜੀਵਨ ’ਤੇ ਬਹੁਤ ਹੀ ਜ਼ਜ਼ਬਾਤੀ ਅਤੇ ਜੌਸ਼ੀਲੇ ਵਿਚਾਰ ਪ੍ਰਗਟ ਕੀਤੇ। ਮੇਵਾੜ ਤੋਂ ਆਏ ਸ੍ਰੀ ਬਾਦਲ ਨੇ ਆਪਣੀ ਇੱਕ ਕਵਿਤਾ ਰਾਹੀਂ ਮਾਹਾਰਾਣਾ ਪ੍ਰਤਾਪ ਦੇ ਜੀਵਨ ਦੀ ਜੌਸ਼ੀਲੀ ਗਾਥਾ ਗਾਈ। ਉ੍ਯੱਘੇ ਗਾਇਕ ਮੁਹੰਮਦ ਸਦੀਕ ਨੇ ਮਹਾਰਾਣਾ ਪ੍ਰਤਾਪ ਅਤੇ ਰਾਜਾ ਜੈਮਲ ਫੱਤਾ ਦੇ ਮੁਗਲਾਂ ਨਾਲ ਹੋਏ ਸੰਘਰਸ਼ ਦੀਆਂ ਗਾਥਾਵਾਂ ਦਾ ਗੁਣਗਾਣ ਕੀਤਾ। ਰਾਜਪਾਲ ਸ੍ਰੀ ਬਦਨੌਰ ਨੇ ਸਭ ਤੋਂ ਪਹਿਲਾਂ ਕਾਰਗਿਲ ਦੇ ਸ਼ਹੀਦ ਕੈਪਟਨ ਅਮੋਲ ਕਾਲੀਆ ਦੀ ਪ੍ਰਤਿਮਾਂ ਤੇ ਜਾਕੇ ਫੁੱਲ ਭੇਂਟ ਕੀਤੇ। ਇਸ ਉਪਰੰਤ 10 ਫੁੱਟ ਉ੍ਯੱਚੀ ਪੋਡੀਅਮ ’ਤੇ ਸਥਾਪਿਤ 18 ਫੁੱਟ ਉ੍ਯੱਚੀ ਮਹਾਰਾਣਾ ਪ੍ਰਤਾਪ ਦੀ ਪੰਜ ਧਾਤੂ ਨਾਲ ਬਣੀ ਪ੍ਰਤਿਮਾਂ ਦਾ ਲੋਕ ਅਰਪਣ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਮੁੱਖ ਧਾਰਮਿਕ ਸ਼ਖਸ਼ੀਅਤਾਂ ਸਵਾਮੀ ਮੁਲਖ ਰਾਜ ਜੀ, ਸਵਾਮੀ ਗੋਪਾਲਾ ਨੰਦ ਜੀ, ਸ੍ਰੀਮਤੀ ਸ਼ਸ਼ੀ ਰਾਣਾ, ਸ੍ਰੀਮਤੀ ਵਿਦਿਆ ਕੰਵਰ, ਠਾਕੁਰ ਰਾਮਲਾਲ ਵਿਧਾਇਕ ਕੋਟ ਗਹਿਲੂ (ਨੈਣਾਂ ਦੇਵੀ), ਸ੍ਰੀ ਸਤਪਾਲ ਰਾਏਜਾਦਾ ਵਿਧਾਇਕ ਉਨਾ, ਸ੍ਰੀ ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਸ੍ਰੀ ਡੀ.ਕੇ. ਸ਼ਰਮਾ ਚੇਅਰਮੈਨ ਬੀ.ਬੀ.ਐਮ.ਬੀ., ਐਨ.ਐਫ.ਐਲ. ਦੇ ਸੀ.ਜੀ.ਐਮ. ਸ੍ਰੀ ਨਿਰਲੇਪ ਸਿੰਘ ਰਾਏ, ਬੀ.ਬੀ.ਐਮ.ਬੀ. ਦੇ ਚੀਫ ਇੰਜ. ਸ੍ਰੀ ਸੰਜੀਵ ਸੂਰੀ, ਡਿਪਟੀ ਚੀਫ ਇੰਜ. ਸ੍ਰੀ ਐਚ.ਐਲ. ਕੰਬੋਜ਼, ਸ੍ਰੀ ਰਾਜ ਬਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ, ਸ੍ਰੀ ਲੋਰਡ ਦਲਜੀਤ ਸਿੰਘ ਰਾਣਾ, ਪ੍ਰੋ. ਜਸਪਾਲ ਕੌਰ, ਐਸ.ਡੀ.ਐਮ. ਸ੍ਰੀ ਰਾਕੇਸ਼ ਕੁਮਾਰ ਗਰਗ, ਐਸ.ਪੀ. ਸ੍ਰੀ ਮਨਮੀਤ ਸਿਘ ਢਿੱਲੋਂ, ਡੀ.ਐਸ.ਪੀ. ਸ੍ਰੀ ਰਮਿੰਦਰ ਸਿੰਘ ਕਾਹਲੋਂ, ਕਾਰਜਸਾਧਕ ਅਫਸਰ ਸ੍ਰੀ ਮਨਜ਼ਿੰਦਰ ਸਿੰਘ ਤੇ ਸ੍ਰੀ ਭੂਸ਼ਣ ਅਗਰਵਾਲ, ਸ੍ਰੀ ਅਸ਼ੋਕ ਕੁਮਾਰ ਸਵਾਮੀਪੁਰ, ਸ੍ਰੀ ਅਸ਼ੋਕ ਸੈਣੀ, ਸ੍ਰੀ ਉਮਾਕਾਂਤ ਸ਼ਰਮਾਂ, ਸ੍ਰੀ ਰਾਕੇਸ਼ ਸ਼ਰਮਾ, ਨਗਰ ਕੌਂਸਲ ਪ੍ਰਧਾਨ ਸ੍ਰੀ ਅਸ਼ੋਕ ਪੁਰੀ, ਸ੍ਰੀ ਸੰਜੇ ਸਾਹਨੀ, ਸ੍ਰੀ ਵਿਦਿਆ ਸਾਗਰ, ਸ੍ਰੀ ਸੰਜੀਵ ਰਾਣਾ, ਸ੍ਰੀ ਆਰ.ਪੀ. ਬੱਟੂ, ਮੈਡਮ ਅਨੀਤਾ ਸ਼ਰਮਾ, ਮੈਡਮ ਅੰਜੂ ਸ਼ਰਮਾ, ਮੈਡਮ ਰੌਜੀ ਸ਼ਰਮਾ ਡਾ. ਪ੍ਰਸ਼ੌਤਮ ਦਾਸ, ਮੈਡਮ ਸ਼ਿਵਾਨੀ ਠਾਕੁਰ, ਸ੍ਰੀ ਹਰੀਸ਼ ਕਪਿਲਾ, ਸ੍ਰੀ ਵਿਕਰਾਂਤ ਪ੍ਰਮਾਰ, ਸ੍ਰੀ ਕੁਸ਼ਲ ਸਿੰਘ ਰੈਣੀ, ਸ੍ਰੀ ਦਵਿੰਦਰ ਰਾਣਾ, ਸ੍ਰੀ ਰਣਬਹਾਦੁਰ ਰਾਣਾ, ਟੌਨੀ ਸਹਿਗਲ , ਸ੍ਰੀ ਕਮਲਦੇਵ ਜੌਸ਼ੀ, ਸ੍ਰੀ ਰਮੇਸ਼ ਚੰਦਰ ਦਸਗਰਾਂਈਂ ਆਦਿ ਹਾਜ਼ਰ ਸਨ।
– ਦਵਿੰਦਰਪਾਲ ਸਿੰਘ/ਅੰਕੁਸ਼
ਪੱਤਰਕਾਰ ਰੋਜ਼ਾਨਾ ‘ਪੰਜਾਬ ਟਾਇਮਜ਼’
ਸ੍ਰੀ ਆਨੰਦਪੁਰ ਸਾਹਿਬ