ਸ੍ਰੀ ਫ਼ਤਹਿਗੜ੍ਹ ਸਾਹਿਬ- “ਜੋ ਬੀਤੇ ਦਿਨੀਂ ਇਕ ਬਹੁਤ ਹੀ ਸੂਝਵਾਨ, ਦੂਰਅੰਦੇਸ਼ੀ ਦੀ ਸੋਚ ਰ¤ਖਣ ਵਾਲੇ ਮਾਲਵਾ ਸਹਾਰਾ ਵੈਲਫੇਅਰ ਕਲ¤ਬ ਦੇ ਸੇਵਾਦਾਰ ਅਤੇ ਪ੍ਰਸਿ¤ਧ ਫੋਟੋਗ੍ਰਾਫਰ ਪ੍ਰਦੀਪ ਕੁਮਾਰ ਬਿ¤ਲਾ ਨੇ ਪੂਰੀ ਇਮਾਨਦਾਰੀ, ਸੰਜ਼ੀਦਗੀ, ਦ੍ਰਿੜਤਾ ਅਤੇ ਨਿਰਪ¤ਖਤਾ ਨਾਲ ਵਿਚਾਰ ਪੇਸ਼ ਕਰਦੇ ਹੋਏ ਇੰਡੀਆਂ ਵਿਚ ਵ¤ਸਣ ਵਾਲੇ ਸਭ ਹਿੰਦੂਆਂ ਅਤੇ ਹਿੰਦੂ ਆਗੂਆਂ ਨੂੰ ‘ਖ਼ਾਲਿਸਤਾਨ ਸਟੇਟ‘ ਦੇ ਹ¤ਕ ਵਿਚ ਬਾਦਲੀਲ ਢੰਗ ਨਾਲ ਗ¤ਲ ਕਰਦੇ ਹੋਏ ਖੜਨ ਦੀ ਅਪੀਲ ਕੀਤੀ ਹੈ ਅਤੇ ਹਿੰਦੂਤਵ ਹੁਕਮਰਾਨਾਂ ਨੂੰ ਸਿ¤ਖ ਕੌਮ ਅਤੇ ਖ਼ਾਲਿਸਤਾਨ ਸਟੇਟ ਨੂੰ ਬਦਨਾਮ ਕਰਨ ਲਈ ਦੋਸ਼ੀ ਠਹਿਰਾਉਦੇ ਹੋਏ ਉਨ੍ਹਾਂ ਨੂੰ ਅਜਿਹੀਆ ਫਿਰਕੂ ਕਾਰਵਾਈਆ ਕਰਨ ਅਤੇ ਸਮਾਜ ਵਿਚ ਨਫ਼ਰਤ ਪੈਦਾ ਕਰਨ ਤੋਂ ਰੋਕਣ ਹਿ¤ਤ ਅਜਿਹੇ ਅਮਲਾਂ ਤੋਂ ਤੋਬਾ ਕਰਨ ਦੀ ਗੁਜ਼ਾਰਿਸ ਕੀਤੀ ਹੈ, ਉਹ ਕਾਬਲ-ਏ-ਤਾਰੀਫ ਹੀ ਨਹੀਂ, ਬਲਕਿ ਸਮੁ¤ਚੇ ਇੰਡੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵ¤ਡਮੁ¤ਲੀ ਸੋਚ ਨਾ ਕੋ ਵੈਰੀ, ਨਾਹਿ ਬੈਗਾਨਾ ਸਗਲਿ ਸੰਗਿ ਹਮ ਕੋ ਬਣਿ ਆਇ ਦੀ ਸੋਚ ਨੂੰ ਉਜਾਗਰ ਕਰਨ ਦਾ ਵ¤ਡਾ ਉਦਮ ਕੀਤਾ ਹੈ ਅਤੇ ਜੋ ਅਤਿ ਸਲਾਘਾਯੋਗ ਅਤੇ ਸਮੁ¤ਚੀ ਮਨੁ¤ਖਤਾ ਤੇ ਦੁਨੀਆਂ ਵਿਚ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਕਰਨ ਦਾ ਸੁਹਿਰਦਤਾ ਭਰਿਆ ਉਪਰਾਲਾ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿ¤ਖ ਕੌਮ ਜਿਥੇ ਭਰਪੂਰ ਪ੍ਰਸ਼ੰਸ਼ਾਂ ਕਰਦੀ ਹੈ, ਉਥੇ ਸ੍ਰੀ ਪ੍ਰਦੀਪ ਕੁਮਾਰ ਬਿ¤ਲਾ ਨੂੰ ਹਾਰਦਿਕ ਮੁਬਾਰਕਬਾਦ ਦਿੰਦੀ ਹੈ ਜਿਸਨੇ ਖ਼ਾਲਸਾ ਪੰਥ, ਸਿ¤ਖ ਧਰਮ ਅਤੇ ਸਿ¤ਖ ਕੌਮ ਦੀ ਮਨੁ¤ਖਤਾ ਪ¤ਖੀ ਸੋਚ ਨੂੰ ਅੰਤਰੀਵ ਭਾਵਨਾ ਤੋਂ ਸਮਝਦੇ ਹੋਏ ਇਹ ਵ¤ਡਮੁ¤ਲੇ ਵਿਚਾਰ ਪ੍ਰਗਟਾਏ ਵੀ ਹਨ ਅਤੇ ਹਿੰਦੂ ਕੌਮ ਨੂੰ ਸਹਿਜ ਭਰਿਆ ਸੰਦੇਸ਼ ਦਿ¤ਤਾ ਹੈ ।”ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁ¤ਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਪ੍ਰਦੀਪ ਕੁਮਾਰ ਬਿ¤ਲਾ ਅਤੇ ਉਨ੍ਹਾਂ ਦੇ ਹਮਖਿਆਲ ਵ¤ਡੀ ਗਿਣਤੀ ਵਿਚ ਹਿੰਦੂ ਸਾਥੀਆਂ ਅਤੇ ਉਨ੍ਹਾਂ ਦੇ ਮਾਲਵਾ ਸਹਾਰਾ ਵੈਲਫੇਅਰ ਕਲ¤ਬ ਨਾਲ ਸੰਬੰਧਤ ਸਮੁ¤ਚੇ ਪੰਜਾਬ ਵਿਚ ਕੰਮ ਕਰ ਰਹੇ ਸਮਾਜ ਸੇਵਕਾਂ ਦੇ ਉਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਜੋ ਮੰਦਭਾਵਨਾ ਤੇ ਮੁਤ¤ਸਵੀ ਸੋਚ ਅਧੀਨ ਬੀਤੇ ਲੰਮੇ ਸਮੇਂ ਤੋਂ ਸਿ¤ਖ ਕੌਮ, ਸਿ¤ਖ ਧਰਮ, ਖ਼ਾਲਿਸਤਾਨੀਆਂ ਅਤੇ ਖ਼ਾਲਿਸਤਾਨ ਸਟੇਟ ਵਿਰੁ¤ਧ ਗੈਰ-ਦਲੀਲ ਢੰਗ ਨਾਲ ਨਫ਼ਰਤ ਕਰਨ ਦੀ ਕਾਰਵਾਈਆ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਸ੍ਰੀ ਪ੍ਰਦੀਪ ਕੁਮਾਰ ਬਿ¤ਲਾ ਦੇ ਸਰਬਸਾਂਝੇ ਮਨੁ¤ਖਤਾ ਪ¤ਖੀ ਵਿਚਾਰਾਂ ਉਤੇ ਇਮਾਨਦਾਰੀ ਨਾਲ ਪਹਿਰਾ ਦੇਣ ਅਤੇ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਵਿਚ ਯੋਗਦਾਨ ਪਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿ¤ਖ ਧਰਮ, ਸਿ¤ਖ ਕੌਮ ਅਤੇ ਖ਼ਾਲਿਸਤਾਨੀਆਂ ਦਾ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ, ਮੁਲਕ ਆਦਿ ਨਾਲ ਕੋਈ ਰਤੀਭਰ ਵੀ ਨਾ ਤਾਂ ਵੈਰ-ਵਿਰੋਧ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਨਫ਼ਰਤ ਦੀ ਕਣ ਹੈ । ਕਿਉਂਕਿ ਸਾਨੂੰ ਗੁਰੂ ਸਾਹਿਬਾਨ ਨੇ ‘ਸਰਬ¤ਤ ਦੇ ਭਲੇ‘ ਦੀ ਵ¤ਡਮੁ¤ਲੀ ਸੋਚ ਦਿੰਦੇ ਹੋਏ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀ ਅਤੇ ਵਿਤਕਰਿਆ ਵਿਰੁ¤ਧ ਦ੍ਰਿੜਤਾ ਨਾਲ ਆਵਾਜ਼ ਉਠਾਉਣ, ਮਜ਼ਲੂਮਾਂ, ਬੇਸਹਾਰਿਆ, ਸਰੀਰ ਤੋਂ ਅਪੰਗਾ ਅਤੇ ਲੋੜਵੰਦਾਂ ਦੀ ਹਰ ਸਮੇਂ ਸਹਾਇਤਾ ਕਰਨ ਅਤੇ ਮਨੁ¤ਖਤਾ ਦੀ ਬਿਹਤਰੀ ਕਰਨ ਦਾ ਸੰਦੇਸ਼ ਦਿ¤ਤਾ ਹੈ ਜਿਸ ਉਤੇ ਸਮੁ¤ਚੇ ਖ਼ਾਲਿਸਤਾਨੀ ਅਤੇ ਸਿ¤ਖ ਕੌਮ ਪਹਿਰਾ ਦਿੰਦੇ ਆ ਰਹੇ ਹਨ । ਇਹ ਤਾਂ ਮੁਤ¤ਸਵੀ ਸੋਚ ਵਾਲੇ ਫਿਰਕੂ ਹੁਕਮਰਾਨਾਂ ਦਾ ਕਾਰਾ ਹੈ ਅਤੇ ਇੰਡੀਆਂ ਦੀ ਬਹੁਤੀ ਪ¤ਖਪਾਤ ਰ¤ਖਣ ਵਾਲੀ ਪ੍ਰੈਸ ਅਤੇ ਮੀਡੀਆ ਦਾ ਹੈ ਜੋ ਸਰਬ¤ਤ ਦਾ ਭਲਾ ਚਾਹੁੰਣ ਵਾਲੀ ਸਿ¤ਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਅਤੇ ਸਿ¤ਖਾਂ ਨੂੰ ਅ¤ਤਵਾਦੀ, ਵ¤ਖਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਗਰਦਾਨਕੇ ਗੈਰ-ਕਾਨੂੰਨੀ ਤਰੀਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ ਅਤੇ ਉਨ੍ਹਾਂ ਉਤੇ ਅਣਮਨੁ¤ਖੀ ਜ਼ਬਰ-ਜੁਲਮ ਕਰਨ ਦਾ ਮਾਹੌਲ ਪੈਦਾ ਕਰ ਰਹੇ ਹਨ । ਜੇਕਰ ਸਮੁ¤ਚੇ ਹਿੰਦੂ ਆਗੂ, ਹਿੰਦੂ ਕੌਮ ਅਤੇ ਇਥੋਂ ਦੀ ਬਹੁਤੀ ਪ੍ਰੈਸ ਆਪਣੀ ਨੈਤਿਕ ਅਤੇ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵ¤ਲੋਂ ਸਰਬਸਾਂਝੇ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਦੀ ਸੋਚ ਉਤੇ ਅਮਲ ਕਰਦੇ ਹੋਏ ਸ੍ਰੀ ਪ੍ਰਦੀਪ ਕੁਮਾਰ ਬਿ¤ਲਾ ਦੀ ਤਰ੍ਹਾ ਸਹਿਯੋਗ ਕਰ ਸਕਣ ਤਾਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕੇਵਲ ਪੰਜਾਬ ਜਾਂ ਇੰਡੀਆਂ ਵਿਚ ਹੀ ਨਹੀਂ, ਪੂਰੇ ਸੰਸਾਰ ਵਿਚ ਸਥਾਈ ਤੌਰ ਤੇ ਜਿਥੇ ਅਮਨ-ਚੈਨ ਕਾਇਮ ਹੋ ਸਕੇਗਾ, ਉਥੇ ਹਰ ਕੌਮ ਦੇ ਨਾਗਰਿਕ ਆਪਸੀ ਪਿਆਰ, ਮਿਲਵਰਤਨ ਅਤੇ ਸਹਿਜ ਨਾਲ ਰਹਿੰਦੇ ਹੋਏ ਬੇਗਮਪੁਰਾ ਸਿਰਜਣ ਵਿਚ ਯੋਗਦਾਨ ਪਾ ਸਕਣਗੇ ਅਤੇ ਕਿਸੇ ਤਰ੍ਹਾਂ ਦੀ ਕਿਸੇ ਪਾਸੇ ਕੋਈ ਬੇਚੈਨੀ ਨਹੀਂ ਰਹੇਗੀ।