ਪੰਜਾਬ ਸਰਕਾਰ ਨਸ਼ਿਆਂ ਖਿਲਾਫ਼ ਮੁਹਿਮ ਦੀ ਤਾਂ ਵੱਧ ਚੜ੍ਹ ਕੇ ਗੱਲ ਕਰ ਰਹੀ ਹੈ ਪ੍ਰੰਤੂ ਨਸ਼ੀਲੀਆਂ ਦਵਾਈਆਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਦਵਾਈਆਂ ਨਸ਼ੇ ਵਜੋਂ ਵਰਤੋਂ ਕੋਈ ਨਵਾਂ ਵਰਤਾਰਾ ਨਹੀਂ ਹੈ। ਨਸ਼ੇ ਦੀ ਵਧੀ ਵਰਤੋਂ ਕਾਰਨ ਦਵਾਈਆਂ ਦੀ ਨਸ਼ੇ ਵੱਜੋਂ ਦੁਰਵਰਤੋਂ ਬਹੁਤ ਹੀ ਖਤਰਨਾਕ ਹੱਦ ਤੱਕ ਪਹੁੰਚ ਗਈ ਹੈ। ਇਸ ਕਾਲੇ ਕਾਰੋਬਾਰ ਦਾ ਦਾਇਰਾ ਦਿਨੋ-ਦਿਨ ਫੈਲ ਰਿਹਾ ਹੈ। ਨਸ਼ੇ ਦੇ ਕਾਰੋਬਾਰੀ, ਮਾਫੀਆ ਅਤੇ ਕੁਝ ਦਵਾਈ ਵਿਕਰੇਤਾ ਇਸ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਕਿੱਧਰੇ ਨਾ ਕਿੱਧਰੇ ਇਸ ਕਾਰੋਬਾਰ ਨੂੰ ਅਧਿਕਾਰੀਆਂ ਅਤੇ ਨੇਤਾਵਾਂ ਵੱਲੋਂ ਵੀ ਸਰਪ੍ਰਸਤੀ ਮਿਲ ਰਹੀ ਹੈ। ਦਵਾਈਆਂ ਦੀ ਨਸ਼ੇ ਵਜੋਂ ਦੁਰਵਰਤੋਂ ਨਾਲ ਸਮਾਜ ਤੇਜ਼ੀ ਨਾਲ ਮਾਨਸਿਕ ਤੌਰ ’ਤੇ ਬਿਮਾਰ ਹੁੰਦਾ ਜਾ ਰਿਹਾ ਹੈ। ਪਹਿਲਾਂ ਨਸ਼ੇ ਦੇ ਤੌਰ ’ਤੇ ਜ਼ਿਆਦਾਤਰ ਐਲੋਪੈਥਿਕ ਦਵਾਈਆਂ ਦੀ ਵਰਤੋਂ ਹੋ ਰਹੀ ਸੀ ਹੁਣ ਆਯੂਰਵੈਦਿਕ ਦਵਾਈਆਂ ਵੀ ਇਸ ਦੇ ਘੇਰੇ ਵਿੱਚ ਆ ਗਈਆਂ ਹਨ। ਕੁਝ ਪ੍ਰਸ਼ਾਸਨਿਕ ਅਤੇ ਕਾਨੂੰਨੀ ਕਾਰਨਾਂ ਕਰਕੇ ਆਯੂਰਵੈਦਿਕ ਦਵਾਈਆਂ ਨੂੰ ਨਸ਼ੇ ਵਜੋਂ ਵੇਚ ਕੇ ਕਾਲੀ ਕਮਾਈ ਕਰ ਰਹੇ ਲੋਕਾਂ ਖਿਲਾਫ ਕਾਰਵਾਈ ਹੋਣੀ ਸੰਭਵ ਨਹੀਂ ਹੈ ਇਸ ਕਾਰਨ ਹੀ ਇਹ ਧੰਦਾ ਲਗਾਤਾਰ ਵਧ ਰਿਹਾ ਹੈ। ਦਵਾਈਆਂ ਦੀ ਨਸ਼ੇ ਦੇ ਤੌਰ ’ਤੇ ਵਰਤੋਂ ਅਤੇ ਵਿਕਰੀ ਦੂਸਰੇ ਨਸ਼ਿਆਂ ਵਾਂਗ ਹੀ ਖਤਰਨਾਕ ਹੈ। ਨਸ਼ਿਆਂ ਦੇ ਮਕਾਬਲੇ ਨਸ਼ਿਅ ਲਈ ਦਵਾਈਆਂ ਦੀ ਵਰਤੋਂ ਅਤੇ ਵਿਕਰੀ ਨੂੰ ਠੱਲ੍ਹ ਪਾਉਣੀ ਕੁਝ ਵਧੇਰੇ ਮੁਸ਼ਕਿਲ ਹੈ। ਸਭ ਤੋਂ ਖਤਰਨਾਕ ਇਹ ਹੈ ਕਿ ਦਵਾਈਆਂ ਹਰ ਜਗ੍ਹਾ ਬਿਨਾਂ ਕਿਸੇ ਰੋਕ-ਟੋਕ ਉਪਲੱਬਧ ਹਨ। ਜਦੋਂ ਕਿ ਨਸ਼ਿਆਂ ਦੀ ਉਪਲੱਬਧਤਾ ਖੁੱਲ੍ਹੇਆਮ ਨਹੀਂ ਹੁੰਦੀ। ਇਸ ਲਿਹਾਜ ਨਾਲ ਦਵਾਈਆਂ ਦੀ ਨਸ਼ੇ ਵਜੋਂ ਦੁਰਵਰਤੋਂ ਬਹੁਤ ਹੀ ਮਾੜੇ ਹਾਲਾਤ ਪੈਦਾ ਕਰਦੀ ਜਾ ਰਹੀ ਹੈ। ਐਲੋਪੈਥਿਕ ਦਵਾਈਆਂ ਦੀ ਨਸ਼ੇ ਵਜੋਂ ਵਰਤੋਂ ਰੋਕਣ ਲਈ ਪਹਿਲਾਂ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਐਨਡੀਪੀਐਸ ਐਕਟ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਆਯੂਰਵੈਦਿਕ ਦਵਾਈਆਂ ਨੂੰ ਵੀ ਇਸ ਐਕਟ ਹੇਠ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਜੋ ਗੈਰ ਕਾਨੂੰਨੀ ਢੰਗ ਨਾਲ ਆਯੂਰਵੈਦਿਕ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋ ਸਕੇ। ਇਸ ਸਬੰਧੀ ਐਨਸੀਬੀ ਨੂੰ ਲਿਖਤੀ ਰੂਪ ਵਿ¤ਚ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਮੁ¤ਦੇ ਨੂੰ ਨਾਰਕੋਟਿਕਸ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਵਿ¤ਚ ਵਿਚਾਰਿਆ ਜਾ ਸਕੇ। ਐਨਸੀਬੀ ਵ¤ਲੋਂ ਹੁਣ ਤ¤ਕ ਵ¤ਡੇ ਪ¤ਧਰ ’ਤੇ ਬਰਾਮਦ ਕੀਤੀਆਂ ਨਸ਼ੀਲੀਆਂ ਦਵਾਈਆਂ ਦਾ ਲੇਖਾ-ਜੋਖਾ ਦਸਦਾ ਹੈ ਕਿ ਨਸ਼ੇ ਦੇ ਕਾਰੋਬਾਰੀ ਅਤੇ ਨਸ਼ੇੜੀ ਹੁਣ ਆਯੂਰਵੈਦਿਕ ਦਵਾਈਆਂ ਨੂੰ ਨਸ਼ੇ ਵਜੋਂ ਵਰਤ ਰਹੇ ਹਨ। ਜੇਕਰ ਐਲੋਪੈਧਿਕ ਦਵਾਈਆਂ ਦੀ ਤਰ੍ਹਾਂ ਆਯੂਰਵੈਦਿਕ ਦਵਾਈਆਂ ਨੂੰ ਵੀ ਐਨਡੀਪੀਐਸ ਐਕਟ ਹੇਠ ਲਿਆਂਦਾ ਜਾਂਦਾ ਹੈ ਤਾਂ ਇਸ ਦੀ ਨਾਜਾਇਜ਼ ਵਰਤੋਂ ਅਤੇ ਵਿਕਰੀ ਉ¤ਪਰ ਕੁੱਝ ਹੱਦ ਨਾ ਕੁੱਝ ਰੋਕ ਲੱਗੇਗੀ। ਇਸ ਵੇਲੇ ਇਹ ਦਵਾਈ ਡਰ¤ਗ ਐਂਡ ਕਾਸਮੈਟਿਕ ਐਕਟ ਦੇ ਘੇਰੇ ਹੇਠ ਆਉਂਦੀ ਹੈ, ਜਿਸ ਨੂੰ ਸਿਹਤ ਵਿਭਾਗ ਵ¤ਲੋਂ ਵਿਚਾਰਿਆ ਜਾਂਦਾ ਹੈ।ਸਿਹਤ ਵਿਭਾਗ ਅਜਿਹੀਆਂ ਦਵਾਈਆਂ ਬਰਾਮਦ ਕਰਨ ਮਗਰੋਂ ਅਗਲੀ ਕਾਰਵਾਈ ਅਦਾਲਤ ’ਤੇ ਛ¤ਡ ਦਿੰਦਾ ਹੈ। ਵਿਭਾਗ ਅਜਿਹੇ ਮਾਮਲਿਆਂ ਵਿ¤ਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ।ਚਿੰਤਾ ਵਾਲੀ ਗੱਲ ਇਹ ਹੈ ਕਿ ਐਨਸੀਬੀ ਨੇ ਚੋਣ ਜ਼ਾਬਤਾ ਲ¤ਗਾ ਹੋਣ ਦੌਰਾਨ ਪੰਜਾਬ ਵਿ¤ਚੋਂ ਵ¤ਡੇ ਪ¤ਧਰ ’ਤੇ ਅਜਿਹੀਆਂ ਦਵਾਈਆਂ ਬਰਾਮਦ ਕੀਤੀਆਂ ਹਨ।ਇਸ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਵੀ ਆਪਣੇ ਪੱਧਰ ’ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ।
– ਬਲਜੀਤ ਸਿੰਘ ਬਰਾੜ