ਫਰੀਦਕੋਟ, 28 ਫਰਵਰੀ (ਗੁਰਜੀਤ ਰੋਮਾਣਾ)- ਨੇੜਲੇ ਪਿੰਡ ਨਾਨਕਸਰ ਦੇ ਜੰਮਪਲ ਅਤੇ ਹਾਲੈਂਡ ਨਿਵਾਸੀ ਵੱਲੋਂ ਪਿੰਡ ਦੇ ਹਰ ਘਰ ਅ¤ਗੇ ਘਰ ਦੇ ਮੁਖੀ ਦੇ ਨਾਮ ਦੀ ਤਖਤੀਆਂ ਲਾਈਆਂ ਗਈਆਂ ਹਨ ਜੋ ਕਿ ਇਕ ਪਾਸੇ ਪੰਜਾਬੀ ਦੂਜੇ ਪਾਸੇ ਅੰਗਰੇਜ਼ੀ ਵਿਚ ਲਿਖੀਆਂ ਹੋਈਆਂ ਹਨ। ਤਖਤੀਆਂ ਲਾਉਣ ਦੀ ਸੇਵਾ ਪਿੰਡ ਵਾਸੀ ਗੁਰਸੇਵਕ ਸਿੰਘ ਨੀਲਾ ਦੇ ਹਾਲੈਂਡ ਰਹਿੰਦੇ ਭਰਾ ਗੁਰਜੀਤ ਸਿੰਘ ਚਹਿਲ ਉਰਫ ਰਾਜੂ ਪੁ¤ਤਰ ਗੁਰਮੀਤ ਸਿੰਘ ਚਹਿਲ ਨੇ ਪਿੰਡ ਦੇ ਵਿਕਾਸ ਕੰਮਾਂ ਨੂੰ ਧਿਆਨ ਵਿਚ ਰ¤ਖਦੇ ਕਰੀਬ 75 ਹਜ਼ਾਰ ਦੀ ਰਾਸ਼ੀ ਖਰਚ ਕਰਕੇ ਕੀਤੀ ਗਈ ਹੈ। ਉਨ੍ਹਾਂ ਦੀ ਭਾਵਨਾ ਨੂੰ ਮੁ¤ਖ ਰ¤ਖਦਿਆਂ ਪਿੰਡ ਦੀ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਵਿਚ ਸਮੂਹ ਮੈਂਬਰਾਂ ਨੇ 322 ਘਰਾਂ ਦੇ ਅ¤ਗੇ ਤਖਤੀਆਂ ਲਾਉਣ ਦੀ ਸੇਵਾ ਨਿਭਾਈ। ਇਸਤੋਂ ਇਲਾਵਾ ਰਾਜੂ ਚਹਿਲ ਨੇ ਅਨੁਸੂਚਿਤ ਜਾਤੀ ਧਰਮਸ਼ਾਲਾ ਲਈ 51 ਹਜ਼ਾਰ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਨੂੰ 15 ਹਜ਼ਾਰ ਰੁਪਏ ਅਤੇ 30 ਹਜ਼ਾਰ ਰੁਪਏ ਝੂਲੇ ਲਾਉਣ ਲਈ ਦਿ¤ਤੇ ਗਏ ਹਨ। ਇਸ ਤੋਂ ਇਲਾਵਾ ਸਤਿਕਾਰ ਕਮੇਟੀ ਵ¤ਲੋਂ ਪਿੰਡ ਦੀਆਂ ਗਲੀਆਂ ਵਿਚ ਪਾਣੀ ਦਾ ਛਿੜਕਾਅ ਕਰਨ ਲਈ ਪਾਣੀ ਦੀ ਟੈਂਕੀ ਵੀ ਬਣਾਈ ਗਈ ਹੈ।ਸਮੂਹ ਪਿੰਡ ਵਾਸੀਆਂ ਨੇ ਰਾਜੂ ਚਹਿਲ ਅਤੇ ਉਸਦੇ ਪਰਿਵਾਰ ਦਾ ਧੰਨਵਾਦ ਕੀਤਾ ਹੈ।