May 4, 2026 7:01 pm

ਅੱਜ ਮਾਂ-ਬੋਲੀ ਦਿਵਸ ’ਤੇ ਵਿਸ਼ੇਸ਼ /ਬੋਲੀ ਹੋ ਗਈ ਗੰਧਲੀ

ਅੱਜ ਮਾਂ-ਬੋਲੀ ਦਿਵਸ ’ਤੇ ਵਿਸ਼ੇਸ਼ /ਬੋਲੀ ਹੋ ਗਈ ਗੰਧਲੀ
ਚਲ ਕਮਲਿਆ ਕਿਤੋਂ ਢੂੰਡ ਲਿਆਈਏ
ਮਿੱਠੀ ਬੋਲੀ ਵਾਲੇ ਮਾਨਸ
ਬੋਲੀ ਹੋ ਗਈ ਗੰਧਲੀ ਸਾਡੀ
ਗੰਧਲਾ ਹੋਇਆ ਪਹਿਰਾਵਾ
ਅੰਗਰੇਜ਼ੀ ਤੋਂ ਬਿਨ੍ਹਾਂ ਅਸੀਂ ਟਿੱਚ ਜਾਣਦੇ
ਭਾਂਵੇ ਹੋਵੇ ਕੋਈ ਵੀ ਖੇਤਰੀ ਭਾਸ਼ਾ
ਲੱਗਦਾ ਪੱਛਮ ਦੇ ਰੰਗ ਵਿੱਚ ਰੰਗੀ ਗਈ
ਸਾਡੀ ਮਾਂ-ਬੋਲੀ ਪੰਜਾਬੀ ਭਾਸ਼ਾ।
ਚੱਲ ਕਮਲਿਆ ਕਿਤੋਂ ਢੂੰਡ ਲਿਆਈਏ
ਪੰਜਾਬੀ ਭਾਸ਼ਾ ਦੇ ਰਖਵਾਲੇ
ਹੱਥਾਂ ਵਿੱਚ ਜਿਹਨਾਂ ਦੇ ਹੋਵਣ ਕਲਮਾਂ
ਜ਼ੁਬਾਨ ਤੇ ਹੋਵੇ ਮਾਂ-ਬੋਲੀ ਪੰਜਾਬੀ
ਮਾਂ-ਬੋਲੀ ਲਈ ਜੋ ਕਰ ਦੇਵਣ ਐਸਾ ਕਾਰਜ
ਜਿਨ੍ਹਾਂ ਤੋਂ ਝਲਕੇ ਕੋਈ ਵੱਡੀ ਜਿਹੀ ਆਸ਼ਾ
ਲੱਗਦਾ ਪੱਛਮ ਦੇ ਰੰਗ ਵਿੱਚ ਰੰਗੀ ਗਈ
ਸਾਡੀ ਮਾਂ-ਬੋਲੀ ਪੰਜਾਬੀ ਭਾਸ਼ਾ।
ਚੱਲ ਕਮਲਿਆ ਕਿਤੇ ਕੱਠੇ ਹੋ ਕੇ
ਮਾਂ-ਬੋਲੀ ਲਈ ਦਿਨ ਰਾਤ ਇੱਕ ਕਰੀਏ
ਗਿਆਨ ਵਿਹੂਣੇ ਆਪਾਂ ਹੋਣਾ ਨਹੀਂ
ਸਤਿਕਾਰ ਸਾਰੀਆਂ ਭਾਸ਼ਾਵਾਂ ਦਾ ਕਰੀਏ
ਆਓ ਪੰਜਾਬੀ ਦੇ ਹੱਕ ਵਿੱਚ ਇੱਕੋ ਨਾਅਰਾ ਲਾਈਏ
ਕਿ ਪੈਂਤੀ ਅੱਖਰੀ ਹੀ ਹੈ ਇੱਕ ਸੰਪੂਰਨ ਭਾਸ਼ਾ
ਲੱਗਦਾ ਪੱਛਮ ਦੇ ਰੰਗ ਵਿੱਚ ਰੰਗੀ ਗਈ
ਸਾਡੀ ਮਾਂ-ਬੋਲੀ ਪੰਜਾਬੀ ਭਾਸ਼ਾ।

Send this to a friend