ਅਜ ਕਲ੍ਹ ਮਨੁਖੀ ਮਨ ਦੀ ਪਵਿਤਰਤਾ ਨੂੰ ਉਨਾਂ ਖ਼ਤਰਾ ਹੋਰ ਕਿਸੇ ਵੀ ਚੀਜ਼ ਤੋਂ ਨਹੀਂ ਹੈ ਜਿਨਾਂ ਕਿ ਵਧ ਰਹੇ ਨਸ਼ਿਆਂ ਦੇ ਰੁਝਾਨ ਤੋਂ ਹੈਂ। ਨਸ਼ਿਆਂ ਦੇ ਮਾਰੂ ਪਖ ਤੋਂ ਸਾਰਾ ਸੰਸਾਰ ਤ੍ਰਾਹ ਤ੍ਰਾਹ ਕਰ ਰਿਹਾ ਹੈ, ਕਿਓਂਕਿ ਇਹ ਨਾ ਕੇਵਲ ਆਪਣਾ ਨੁਕਸਾਨ ਕਰਦੇ ਹਨ ਸਗੋਂ ਦੂਜਿਆਂ ਨੂੰ ਵੀ ਲੈ ਡੁਬਦੇ ਹਨ।।ਜਿਵੇਂ ਕਿ ਗੁਰ ਬਿਲਾਸ ਪਾਤਸ਼ਾਹੀ 6 ਵਿਚ ਕਿਹਾ ਗਿਆ ਹੈ :-
ਠਤਾਂ ਤੇ ਜੋ ਮਦ ਪਾਨ ਕਰ ਬਿਰਥਾ
ਜਨਮ ਸੁ ਜਾਇ।
ਨੀਉਧਾਰ ਕੋ ਨਾ ਕਿਊ,
ਪਰਾ ਨਰਕ ਮਹਿ ਜਾਇ’’
ਨਸ਼ਾ ਪੀਣ ਜਾਂ ਕਰਨ ਵਾਲਾ , ਪਰਿਵਾਰ ਤੇ ਦੇਸ਼ ਨੂੰ ਬਰਬਾਦ ਕਰਨ ਵਿਚ ਵਡਾ ਰੋਲ ਅਦਾ ਕਰਦਾ ਹੈ। ਪੰਜਾਬ ਵਿਚ ਨਸ਼ੇ ਦੇ ਛੇਵੇਂ ਦਰਿਆ ਦੀ ਦੁਹਾਈ ਪਾਈ ਜਾ ਰਹੀ ਹੈ, ਨਸ਼ਿਆਂ ਦੇ ਹੜ੍ਹ ਦੀ ਗਲ ਕੀਤੀ ਜਾ ਰਹੀ ਹੈ, ਪਰ ਕਿਧਰੋਂ ਵੀ ਹਾਂ ਪਖੀ ਤਸਲੀ ਬਖਸ਼ ਆਵਾਜ਼ ਨਹੀਂ ਮਿਲ ਰਹੀ।ਸਾਰੇ ਗੋਂਗਲੂਆਂ ਤੋਂ ਮਿਟੀ ਹੀ ਝਾੜ ਰਹੇ ਨੇ। ਪੰਜਾਬ ਦਾ ਸਭਿਆਚਾਰਕ ਵਿਰਸਾ ਜਿਥੇ ਬਾਬਾ ਨਾਨਕ, ਬਾਬਾ ਫ਼ਰੀਦ ਤੇ ਸਾਈਂ ਬੁਲ੍ਹੇ ਸ਼ਾਹ ਵਰਗਿਆਂ ਨੇ ਅਮੀਰ ਕੀਤਾ ਹੈ। ਉਥੇ ਇਸ ਗਲੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਾਡੇ ਸੌੜੀ ਸੋਚ ਵਾਲੇ ਗੀਤਕਾਰ ਅਤੇ ਗਾਇਕ ਵੀ ਲਚਰ ਸਾਹਿਤ ਅਤੇ ਨਸ਼ਿਆਂ ਨੂੰ ਬੜ੍ਹਾਵਾ ਦੇ ਰਹੇ ਹਨ। : –
* ਪੁਤ ਜਟਾਂ ਦੇ ਬਲਾਉਂਦੇ ਬਕਰੇ….
* ਖਾਣ ਬਕਰੇ ਤੇ ਪੀਣ ਸ਼ਰਾਬਾਂ ਨੀ ਪੁਤ ਸਰਦਾਰਾਂ ਦੇ..।
* ਮੈਨੂੰ ਇਕ ਦਿਨ ਲਈ ਹੋਸਟਲ ਵਾਲਾ ਕਮਰਾ ਦੇ ਦਿਓ ਜੀ , ਮੈਂ ਰਲ ਯਾਰਾਂ ਨਾਲ ਉਥੇ ਦਾਰੂ ਪੀਣੀ ਆ ਆਦਿ….. ਸਾਡਾ ਰਾਜਨੀਤਕ ਢਾਂਚਾ ਵੀ ਬੁਰੀ ਤਰ੍ਹਾਂ ਸੁਰਾ ਅਤੇ ਸੁੰਦਰੀ ਦੇ ਸੁਮੇਲ ਵਿਚ ਗ੍ਰਸਤ ਹੈ। ਕੋਈ ਵੀ ਰਾਜਨੀਤਕ ਕੰਮ ਸੰਪੂਰਨ ਨਹੀਂ ਸਮਝਿਆਂ ਜਾਂਦਾ , ਵੋਟਾਂ ਪੈਣ- ਪਵਾਉਣ ਤੋਂ ਲੈਕੇ ਕੁਰਸੀ ਸੰਭਾਲਣ ਤਕ । ਹਰ ਵਿਆਕਤੀ ਨੂੰ ਜਦ ਤਕ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਚ ਨਹਾਇਆ ਨੀ ਜਾਂਦਾ। ਮਹਾਤਮਾ ਗਾਂਧੀ ਨੇ ਇਕ ਵਾਰ ਕਿਹਾ ਸੀ,ਠ ਮੈਂ ਭਾਰਤ ਵਿਚ ਕੁਝ ਹਜ਼ਾਰ ਸ਼ਰਾਬੀ ਦੇਖਣ ਦੀ ਥਾਂ, ਦੇਸ਼ ਨੂੰ ਬਹੁਤ ਗਰੀਬ ਦੇਖਣਾਂ ਹੀ ਪਸੰਦ ਕਰਾਂਗਾ। ਜੇਕਰ ਪੂਰਨ ਨਸ਼ਾਬੰਦੀ ਲਈ ਪੂਰਾ ਦੇਸ਼ ਅਨਪੜ੍ਹ ਵੀ ਰਹਿ ਜਾਵੇ ਤਾਂ ਵੀ ਨਸ਼ਾਬੰਦੀ ਦੀ ਉਦੇਸ਼- ਪੂਰਤੀ ਲਈ ਇਹ ਕੋਈ ਮੁਲ ਨਹੀਂ।’’ ਜਦੋਂ ਕਿਸੇ ਦੇਸ਼, ਸੂਬੇ , ਸਮਾਜ ਜਾਂ ਪਰਿਵਾਰ ਨੂੰ ਤਬਾਹ ਕਰਨਾ ਹੋਵੇ ਤਾਂ ਉਸਨੂੰ ਨਸ਼ੇ ਤੇ ਲਗਾ ਦਿਉ। ਏਹ ਮਿਠੀ ਜ਼ਹਿਰ ਹੈ ਅਪਣੇ ਆਪ ਤਬਾਹ ਕਰ ਦੇਵੇਗਾ ਤੇ ਮਾਰ ਦੇਵੇਗਾ। ਨਸ਼ਾ ਇਕ ਦਿਨ ਵਿਚ ਨਹੀਂ ਆ ਗਿਆ, ਏਸ ਦੇ ਬਹੁਤ ਸਾਰੇ ਕਾਰਨ ਹਨ, ਜਿੰਨਾ ਕਰਕੇ ਨੌਜਵਾਨ ਏਸ ਰਾਹ ਤੁਰ ਪਏ ਹਨ।। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਨੌਕਰੀ ਨਾ ਮਿਲਣਾ , ਕੰਮ ਦਾ ਬੋਝ ਤੇ ਨਸ਼ਿਆਂ ਦਾ ਹਰ ਜਗ੍ਹਾ ਤੇ ਹਰ ਇਕ ਨੂੰ ਅਰਾਮ ਨਾਲ ਮਿਲ ਜਾਣਾ। ਅਜ ਬਹੁਤ ਸਾਰੇ ਸੋਹਣੇ ਸੁਨਖੇ ਨੌਜਵਾਨ ਏਸ ਮਕੜ ਜਾਲ ਵਿਚ ਫਸ ਗਏ ਹਨ। ਹਾਂ,ਟੀ ਵੀ ਚੈਨਲਾਂ ਉਤੇ ਨਸ਼ਿਆਂ ਬਾਰੇ ਬਹਿਸ ਹੁੰਦੀ ਹੈ ਪਰ ਕੋਈ ਇਸ ਪਾਸੇ ਗਲ ਨਹੀਂ ਕਰਦਾ ਕਿ ਮਾਵਾਂ ਦੇ ਪੁਤਾਂ ਨੂੰ ਇਸ ਦਲਦਲ ਵਿਚੋਂ ਕਢਣ ਲਈ ਇਕਠੇ ਹੋਈਏ, ਨਸ਼ੇ ਵਰਗੀ ਅਲਾਮਤ ਨੂੰ ਆਪਣੇ ਸਮਾਜ ਵਿਚੋਂ ਬਾਹਰ ਕਢ ਦਈਏ,ਆਪਣੇ ਨੌਜਵਾਨਾਂ ਨਾਲ ਕਿਸੇ ਨੂੰ ਦਿਲੋਂ ਹਮਦਰਦੀ ਹੀ ਨਹੀਂ। ਉਹ ਤਾਂ ਕਰਵਾਏ ਗਏ ਸਰਵੇ ਨੂੰ ਗਲਤ ਤੇ ਠੀਕ ਸਿਧ ਕਰਨ ਵਿਚ ਸਮਾਂ ਖਰਾਬ ਕਰ ਦਿੰਦੇ ਹਨ , ਇਕ ਦੂਸਰੇ ਨੂੰ ਦੋਸ਼ੀ ਸਾਬਤ ਕਰਨ ਵਿਚ ਜੋਰ ਲਗਾ ਰਹੇ ਹੁੰਦੇ ਹਨ। ਕਦੇ ਨਸ਼ਾ ਨਾ ਹੋਣ ਦੀ ਗਲ ਕਰਦੇ ਨੇ, ਕਦੇ ਥੋੜਾ ਤੇ ਕਦੇ ਬਹੁਤਾ। ਕਦੇ ਕਿਸੇ ਨੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਹੈ ? ਲੋਕ ਤਾਂ ਗਲ ਵਿਚ ਢੋਲ ਪਾਕੇ ਢੰਡੋਰਾ ਪਿਟ ਰਹੇ ਹਨ ਕਿ ਅਸੀਂ ਬਰਬਾਦ ਹੋ ਰਹੇ ਹਾਂ। ਘਰਾਂ ਦੇ ਘਰ ਤਬਾਹ ਹੋ ਗਏ ਨੇ। ਟੈਗੋਰ ਨੇ ਲਿਖਿਆ ਹੈ,ਠ ਸਮੁੰਦਰਾਂ ਤੇ ਦਰਿਆਵਾਂ ਦੀ ਨਿਸਬਤ ,ਸ਼ਰਾਬ ਦੀ ਪਿਆਲੀ ਨੇ ਜ਼ਿਆਦਾ ਮਨੁਖਾਂ ਨੂੰ ਡੋਬਿਆ ਹੈ ਠ।ਹੁਣ ਤਾਂ ਨਸ਼ਿਆਂ ਦੀਆਂ ਕਿਸਮਾਂ ਤੇ ਵੰਨਗੀਆਂ ਦਾ ਪਤਾ ਹੀ ਨਹੀਂ। ਹੁਣ ਤਾਂ ਸੁਨਾਮੀ ਦਾ ਕਹਿਰ ਹੈ। ਪੜ੍ਹੇ ਲਿਖੇ ਨੌਜਵਾਨ, ਆਪਣੇ ਮਾਪਿਆਂ ਦੇ ਪੈਸਿਆਂ ਨਾਲ ਪੜ੍ਹਨ ਦੀ ਥਾਂ ਵੇਖੋ ਵੇਖੀ ਏਸ ਵਹਿਣ ਵਿਚ ਵਹਿ ਜਾਂਦੇ ਹਨ। ਕਈ ਵਾਰ ਬਦਕਿਸਮਤੀ ਉਸ ਤੋਂ ਵੀ ਅਗੇ ਲੈ ਤੁਰਦੀ ਹੈ ਅਤੇ ਆਪਣਾ ਨਸ਼ਾ ਮੁਫ਼ਤ ਕਰਨ ਦੇ ਚਕਰ ਵਿਚ ਉਹ ਵੇਚਣ ਲਗ ਜਾਂਦੇ ਹਨ। ਨੌਕਰੀ ਨਾ ਮਿਲਣਾ ਤੇ ਮਾਨਸਿਕ ਤੌਰ ਤੇ ਇਸਦਾ ਦਬਾਅ ਹੋਣਾ ਵੀ ਨਸ਼ੇ ਵਲ ਨੂੰ ਲੈ ਜਾਂਦਾ ਹੈ। ਡਿਗਰੀਆਂ ਹਥਾਂ ਵਿਚ ਫੜੀ, ਨੌਕਰੀ ਦੀ ਪ੍ਰੇਸ਼ਾਨੀ ਤੇ ਮਾਪਿਆਂ ਦੀ ਉਮੀਦਾਂ ਤੇ ਖਰੇ ਨਾ ਉਤਰ ਸਕਣਾ, ਵੀ ਨਸ਼ੇ ਵਲ ਜਾਣ ਦਾ ਕਾਰਨ ਹੈ। ਪਤਾ ਨਹੀਂ ਇੰਨੇ ਕਾਲਜ ਤੇ ਯੂਨੀਵਰਸਟੀਆਂ ਨੂੰ ਕਿਵੇਂ ਵਿਕਾਸ ਦਾ ਨਾ ਦਿਤਾ ਜਾ ਰਿਹਾ ਹੈ, ਜੇਕਰ ਉਥੋਂ ਨਿਕਲਕੇ ਨੌਕਰੀ ਨਹੀਂ, ਰੁਜ਼ਗਾਰ ਨਹੀਂ ਤਾਂ ਇਹ ਸਭ ਬੇਕਾਰ ਹਨ।। ਸਰਕਾਰਾਂ ਨੂੰ ਰੁਜ਼ਗਾਰ ਵਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।। ਜਿੰਨਾ ਘਰਾਂ ਵਿਚ ਨਸ਼ਾ ਵੜ ਗਿਆ ਹੈ ,ਉਹ ਘਰਾਂ ਨੂੰ ਤਬਾਹ ਕਰ ਰਿਹਾ ਹੈ। ਨੌਜਵਾਨ ਪੁਤ ਮਾਪਿਆਂ ਤੇ ਹਥ ਚੁਕਦੇ ਨੇ, ਪਤਨੀ ਤੇ ਹਥ ਚੁਕਦੇ ਨੇ। ਉਨ੍ਹਾਂ ਦੇ ਬਚੇ ਪੜ੍ਹ ਰਹੇ ਨੇ! ਮਾਪਿਆਂ ਨੂੰ ਦਵਾ ਦਾਰੂ ਮਿਲ ਰਿਹਾ ਹੈ ਜਾਂ ਨਹੀਂ ? ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਅਜਿਹੀ ਹਾਲਤ ਹੈ ਕਿ ਮਾਪੇ ਜਵਾਨ ਪੁਤਾਂ ਤੋਂ ਦੁਖੀ ਹੋਏ ਮੌਤ ਮੰਗਦੇ ਨੇ, ਜੇ ਮਰ ਜਾਵੇ ਤਾਂ ਅਰਥੀ ਨੂੰ ਕੰਧਾਂ ਦੇਣਾ ਔਖਾ ਹੋ ਜਾਂਦਾ। ਕਦੇ ਉਨ੍ਹਾਂ ਘਰਾਂ ’ਚ ਜਾਕੇ ਘਰਾਂ ਦਾ ਦਰਦ ਵੇਖੋ! ਅਗਰ ਜਰਾ ਜਿੰਨੀ ਵੀ ਇਨਸਾਨੀਅਤ ਹੋਵੇਗੀ ਤਾਂ ਦਿਲ ਰੋ ਪਵੇਗਾ। ਘਰਾਂ ਵਿਚ ਵਿਛੇ ਸਥਰ ਤੇ ਬੈਠਿਆਂ ਦਾ ਦਰਦ ਸੁਣੋ , ਕਈਆਂ ਨੇ ਆਪਣੇ ਉਜੜੇ ਘਰ ਦਾ ਦਰਦ ਸੁਣਾ ਦੇਣਾ ਹੈ। ਭਾਵੇਂ ਨਸ਼ਾ ਛੁਡਾਉ ਕੇਂਦਰ , ਸਰਕਾਰ ਨੇ ਖੋਲੇ ਨੇ , ਨਾ ਡਾਕਟਰ ਪੂਰੇ ਤੇ ਨਾ ਦਵਾਈਆਂ । ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰ ਵਧੇਰੇ ਕਰਕੇ ਲੁਟ ਦਾ ਕੇਂਦਰ ਬਣ ਕੇ ਰਹਿ ਗਏ। ਦੁਖੀਆਂ ਦੀ ਮਜ਼ਬੂਰੀ ਦਾ ਫਾਇਦਾ ਚੁਕਿਆ ਜਾ ਰਿਹਾ ਹੈ ,ਅਠ ਦਸ ਹਜ਼ਾਰ ਤੋਂ ਲੈਕੇ ਪਚੀ ਹਜ਼ਾਰ ਮਹੀਨਾ ਤਕ ਲਿਆ ਜਾਂਦਾ ਹੈ। ਕੋਈ ਕੋਂਸਲਿੰਗ ਨਹੀਂ, ਕੋਈ ਮਨੋਵਿਗਿਆਨੀ ਡਾਕਟਰ ਨਹੀਂ, ਬਸ ਪੈਸੇ ਬਟੋਰਨ ਦਾ ਸਾਧਨ ਬਣਕੇ ਰਹਿ ਗਏ ਨੇ। ਹੋਰ ਵੀ ਬਦਕਿਸਮਤੀ ਦੀ ਗਲ ਕਿ ਲੜਕੀਆਂ ਵੀ ਨਸ਼ੇ ਦੀ ਦਲਦਲ ਵਿਚ ਫਸ ਗਈਆਂ। ਜਦੋਂ ਹਾਲਾਤ ਇਹੋ ਜਿਹੇ ਬਣ ਜਾਣ ਤੇ ਵੀ ਕਿਸੇ ਦੀ ਨੀਂਦ ਨਾ ਖੁਲ੍ਹੇ ਤਾਂ ਤਬਾਹੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਲੜਕੀਆਂ ਦਾ ਨਸ਼ਾ ਛੁਡਾਉ ਕੇਂਦਰ ਖੋਲਣਾ, ਪਿਠ ਥਪ ਥਪਾਉਣ ਵਾਲੀ ਗਲ ਨਹੀਂ ਹੈ, ਏਹ ਸ਼ਰਮ ਵਾਲੀ ਗਲ ਹੈ।। ਫੇਰ ਵੀ ਟੀ ਵੀ ਚੈਨਲਾਂ ਤੇ ਬੈਠਕੇ ਏਹ ਝਜੂ ਪਾਉਣਾ ਨਸ਼ਾ ਹੈ ਜਾਂ ਨਹੀਂ ? ਤਾਂ ਸਿਧੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਲੋਕਾਂ ਬਾਰੇ ਗੰਭੀਰ ਹੀ ਨਹੀਂ ਹੈ।। ਇਹ ਤਬਾਹੀ ਐਸੀ ਤਬਾਹੀ ਹੈ ਜਿਸ ਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੈ।। ਇਹ ਖਤਰਨਾਕ ਤਬਾਹੀ ਹੈ। ਮਿਲਟਨ ਨੇ ਲਿਖਿਆ ਹੈ, ਠਸੰਸਾਰ ਦੀਆਂ ਸਾਰੀਆਂ ਸੈਨਾਵਾਂ ਮਿਲਕੇ ਇੰਨੇ ਮਨੁਖਾਂ ਤੇ ਐਨੀ ਜਾਇਦਾਦ ਨੂੰ ਤਬਾਹ ਨਹੀਂ ਕਰ ਸਕਦੀਆਂ, ਜਿੰਨੀ ਕਿ ਨਸ਼ੇ ਕਰਨ ਦੀ ਆਦਤ’’ ਹਰ ਸੰਬੰਧਿਤ ਵਿਭਾਗ, ਪ੍ਰਸ਼ਾਸਨ ਤੇ ਸਰਕਾਰਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ,ਹਰ ਕੋਈ ਨਸ਼ੇ ਰੂਪੀ ਬਾਰੂਦ ਤੇ ਬੈਠਾ ਹੈ। ਕਰ ਭਲਾ ਹੋ ਭਲਾ, ਲੋਕਾਂ ਦੇ ਘਰ ਉਜਾੜ ਕੇ ਕਦੇ ਤਾਂ ਉਸਦਾ ਹਿਸਾਬ ਦੇਣਾ ਹੀ ਪਵੇਗਾ। ਸਰਕਾਰਾਂ ਨੂੰ ਇਕ ਗਲ ਸਮਝ ਲੈਣੀ ਚਾਹੀਦੀ ਹੈ ਕਿ ਨਸ਼ਾ ਸਮਾਜ ਤੇ ਦੇਸ਼ ਦੀ ਤਬਾਹੀ ਹੈ। ਜੇਕਰ ਇਸ ਕੋਹੜ ਦਾ ਇਲਾਜ਼ ਨਾ ਕੀਤਾ ਗਿਆ ਤਾਂ ਭਵਿਖ ਬਹੁਤ ਬੁਰਾ ਹੋਵੇਗਾ।
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ …



