ਅੱਜ ਨੌਜਵਾਨ ਵਰਗ ਦੇ ਮੁੰਡੇ ਅਤੇ ਕੁੜੀਆਂ ਆਪਣੇ ਤਿਉੁਹਾਰਾਂ ਨੂੰ ਭੁਲ ਕੇ, ਹੋਰਾਂ ਦੇ ਤਿਉੁਹਾਰ ਮਨਾ ਰਹੇ ਮਨਾਉਣ ਵੀ ਕਿਉੁ ਨਾ, ਇਹ ਸਭ ਮਾਪਿਆਂ ਦੀਆਂ ਗਲਤੀਆਂ ਕਰਕੇ ਹੋ ਰਹੀਆ, ਸਭ ਤੋ ਪਹਿਲਾ ਇਹਦੇ ਵਡੇ ਪਧਰ ਤੇ ਮਾਪੇ ਜੁੰਮੇਵਾਰ ਇਸ ਕਰਕੇ ਹਨ ਕਿ ?ੁਹ ਆਪਣੇ ਬਚਿਆਂ ਵਲ ਧਿਆਨ ਨਹੀ ਦੇ ਰਹੇ, ਉੁਹਨਾਂ ਨੂੰ ਗਲਤੀਆ ਦਾ ਅਹਿਸਾਸ ਨਹੀ ਕਰਵਾ ਰਹੇ, ਜਿਸ ਕਰਕੇ ਬਚੇ ਸੁਧਰਨ ਬਾਰੇ ਸੋਚਣ ਲਗਣ, ਜੋ ਤਿਉਹਾਰ ਅਜ ਨੌਜਵਾਨ ਵਰਗ ਦੇ ਮੁੰਡੇ ਕੁੜੀਆਂ ਮਨਾ ਰਹੇ ਹਨ, ਉੁਹਨਾਂ ਵਿਚ ਤਿਉਹਾਰ ਹਨ ਜਿਵੇ ਕਿ ਰੋਜ – ਡੇ , ਪਰਪੋਜ – ਡੇ ਅਤੇ ਵੈਲੇਨਟਾਈਨ – ਡੇ ਆਦਿਕ ਹਨ, ਜੋ ਨੌਜਵਾਨ ਵਰਗ ਦੇ ਮੁੰਡੇ – ਕੁੜੀਆਂ ਘਰੋ ਬਾਹਰ ਇਹੋ ਜਿਹੇ ਤਿਉੁਹਾਰ ਜਾਂ ਦਿਨ ਮਨਾਉਣ ਨਿਕਲਦੇ ਹਨ, ਉਹ ਇਕ ਵਾਰ ਬੈਠ ਕੇ ਸੋਚ ਜਰੂਰ ਲੈਣ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ 17-18 ਸਾਲ ਪਿਆਰ ਕਰਕੇ ਕੀ ਗਲਤੀ ਕੀਤੀ ਹੈ, ਕੀ ਉੁਹਨਾਂ ਨੇ ਤੁਹਾਡੀ ਹਰ ਖੁਆਇਸ ਪੂਰੀ ਨਹੀ ਕੀਤੀ, ਜੋ ਤੁਸੀ ਮੰਗਿਆਂ ਉਹਨਾਂ ਨੇ ਕਦੇ ਲੈ ਕੇ ਨਹੀ ਦਿਤਾ, ਫਿਰ ਕੀ ਘਾਟ ਆ ਉਹਨਾਂ ਦੇ ਪਿਆਰ ਵਿਚ ਜੋ ਤੁਹਾਨੂੰ ਅਜ ਰੋਜ – ਡੇ , ਪਰਪੋਜ- ਡੇ ਅਤੇ ਵੈਲੇਨਟਾਈਨ- ਡੇ ਮਨਾਉਣ ਦੀ ਲੋੜ ਪੈ ਗਈ। ਅਜ ਮੁੰਡੇ – ਕੁੜੀਆਂ ਜਿਥੇ ਮਰਜੀ ਜਾਣ ਆਉਣ ਕਿਸੇ ਨੂੰ ਕੋਈ ਰੋਕ – ਟੋਕ ਨਹੀ ਹੈ, ਪਰ ਜਾਣ ਤੋ ਪਹਿਲਾ ਇਕ ਸੋਚ ਆਪਣੇ ਮਾਤਾ – ਪਿਤਾ, ਭਰਾਵਾਂ ਅਤੇ ਭੈਣਾ ਬਾਰੇ ਸੋਚ ਕਿ ਜਾ?ਿਓ ਕਿ ਜੇ ਕਿਤੇ ਉਹਨਾਂ ਨੂੰ ਪਤਾ ਲਗ ਗਿਆ ਤਾਂ ਕੀ ਇੱਜ਼ਤ ਰਹਿ ਜਾਵੇਗੀ ਉਹਨਾਂ ਦੀਆਂ ਨਜਰਾਂ ਵਿਚ ਤੁਹਾਡੀ, ਮੁੰਡੇ – ਕੁੜੀਆਂ ਨੂੰ ਸੋਚਣਾ ਚਾਹੀਦਾ ਕਿ ਇਕ ਚਿਟੇ ਕਪੜੇ ਵਾਂਗ ਇਜਤ ਆ ਉਹਨਾਂ ਦੀ ਤੇ ਉੁਹਨਾਂ ਦੇ ਮਾਪਿਆਂ ਦੀ ਸਮਾਕ ਵਿਚ, ਇਜਤ ਕਰਕੇ ਹੀ ਸਮਾਜ ਵਿਚ ਰਹਿ ਰਹੇ ਹਨ, ਜੇ ਕਿਤੇ ਕੋਈ ਛੋਟੀ – ਮੋਟੀ ਗਲਤੀ ਕਰਕੇ ਇੱਕ ਵਾਰ ਇਜਤ ਨੂੰ ਦਾਗ ਲਵਾ ਲਿਆ ਨਾ, ਫਿਰ ਇਕ ਵਾਰੀ ਲਗਿਆ ਦਾਗ ਸਾਰੀ ਜ਼ਿੰਦਗੀ ਨੀ ਲਹਿੰਦਾ, ਸਾਰੀ ਜ਼ਿੰਦਗੀ ਇਕ ਵਾਰੀ ਲਗਿਆ ਦਾਗ ਤੁਹਾਡੇ ਅਤੇ ਮਾਪਿਆਂ ਦੇ ਨਾਲ ਰਹੇਗਾ, ਫਿਰ ਉਹ ਦਾਗ ਜੋ ਲਗ ਗਿਆ ਉੁਸ ਦਾਗ ਕਰਕੇ ਤੁਹਾਡੀਆਂ ਅਤੇ ਤੁਹਾਡੇ ਮਾਪਿਆਂ ਦੀਆਂ ਲੋਕੀ ਗਲਾਂ ਬਣਾਉਗੇ, ਜਿਸ ਨਾਲ ਨਾ ਤਾਂ ਸਮਾਜ ਵਿਚ ਤੁਸੀ ਸੁਖ ਪ੍ਰਾਪਤ ਕਰੋਗੇ ਅਤੇ ਨਾ ਹੀ ਤੁਹਾਡੇ ਮਾਪੇ, ਚੰਗੇ ਲੋਕ ਜੋ ਸਮਾਜ ਵਿਚ ਰਹਿ ਰਹੇ ਹਨ ਉਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੋ ਪਾਸਾ ਵਟਣ ਲਗ ਜਾਣਗੇ, ਜਿਵੇ ਸਿਆਣਿਆ ਦੀ ਕਹਾਵਤ ਆ ਇਕ ਕਿ ਠਡੁਲੇ ਬੇਰਾਂ ਦਾ ਕੁਝ ਨਹੀ ਵਿਗੜਿਆ, ਅਜੇ ਵੀ ਚੁਗ ਝੋਲੀ ਵਿਚ ਪਾ ਲੈ’’ ਹਾਲੇ ਵੀ ਸਮਾਂ ਏ ਸੁਧਰਨ , ਸੁਧਰ ਜਾਵੋ, ਪਹਿਲਾ ਸਾਡੇ ਵਡੇ – ਵੰਡੇਰਿਆਂ ਨੇ ਅੰਗਰੇਜਾਂ ਦੀ ਗੁਲਾਮੀ ਕੀਤੀ, ਫਿਰ ਉਹਨਾਂ ਨੇ ਅਜਾਦ ਹੋਣ ਲਈ ਦਿਨ ਰਾਤ ਇਕ ਕੀਤੀ ਆਖਿਰਕਾਰ ਅਜਾਦੀ ਲੈ ਹੀ ਲਈ ਸੀ, ਪਰ ਅਜ ਦੇ ਮੁੰਡੇ – ਕੁੜੀਆਂ ਨੂੰ ਉਹਨਾਂ ਦਾ ਕਲਚਰ ਹੀ ਚੰਗਾ ਲਗਣ ਲਗ ਗਿਆ ਏੇ, ਤੁਸੀ ਆਪਣੀ ਕੀਤੀ ਹੋਈ ਪੜ੍ਹਾਈ ਦੀਆਂ ਸਾਰੀਆਂ ਕਿਤਾਬਾਂ ਦੇ ਵਰਕੇ ਫਰੋਲ ਕੇ ਵੇਖ ਲੈ, ਕਿਥੇ ਲਿਖਿਆ ਹੋਇਆ ਕਿ ਮਾਂ ਬਾਪ ਦੀਆ ਅਖਾਂ ’ਚ ਮਿਟੀ ਪਾ ਕੇ ਉਹਨਾਂ ਦੀ ਇਜ਼ਤ ਨੂੰ ਰੋਲਦੇ ਫਿਰੋ। ਜਦੋ ਜ਼ਿੰਦਗੀ ਦਾ ਟਾਇਮ ਲੰਘ ਜਾਵੇ ਨਾ ਫਿਰ ਸਿਰਫ ਪਛਤਾਵਾਂ ਪਲੇ ਆਉਂਦਾ ਏ, ਹੋਰ ਕੁਝ ਨੀ, ਪਿਛੋ ਪਛਤਾਉਣ ਨਾਲੋ ਚੰਗਾ ਪਹਿਲਾ ਸੁਧਰਿਆ ਜਾਵੇ, ਅੰਗਰੇਜਾਂ ਦੇ ਰੀਤੀ – ਰਿਵਾਜ਼ਾਂ ਨੂੰ ਛਡ ਕੇ ਸਿਰਫ ਆਪਣੇ ਪੰਜਾਬੀ ਸਭਿਆਚਾਰ ਨੂੰ ਅਪਨਾਓ, ਮੁੰਡੇ ਪਗਾਂ ਬੰਨਣ ਅਤੇ ਕੁੜੀਆਂ ਪੰਜਾਬੀ ਸੂਟ ਪਾਓੁ ਅਤੇ ਗੁਤਾਂ ਕਰੋ, ਛਡੋ ਆਹ ਜੀਨਾਂ – ਸੀਨਾ ਪਾਉਣੀਆ ਤੇ ਪੋਨੀਆਂ – ਪੂਨੀਆਂ ਕਰਨੀਆ, ਇਹ ਸਾਡੇ ਪੰਜਾਬੀ ਵਿਰਸੇ ਦਾ ਹਿਸਾ ਨਹੀ ਹਨ, ਆਪਣਾ ਵਿਰਸਾ ਅਪਨਾਓ ਪੰਜਾਬੀ ਹੋ ਪੰਜਾਬੀ ਬਣਕੇ ਅਣਖ ਨਾਲ ਰਹੋ। ਜੇ ਦਿਨ ਜਾਂ ਤਿਉਹਾਰ ਮਨਾਉਣੇ ਆ ਤਾਂ ਆਪਣੇ ਮਨਾਓੁ ਅੰਗਰੇਜ਼ਾਂ ਵਾਲੇ ਨਾ ਮਨਾਓ।।



