Skip to content
Independent perspectives. Global stories.
BREAKING

ਪਾਵਰ ਕਾਮ ’ਚ ਡਿਜੀਟਲ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ’ਤੇ ਜ਼ੋਰ

Share this story

69ਵੇਂ ਗਣਤੰਤਰ ਦਿਵਸ ਮੌਕੇ ਮੁੱਖ ਦਫ਼ਤਰ ਵਿਖੇ ਸ੍ਰੀ ਏ.ਵੈਨੂੰ ਪ੍ਰਸਾਦ ਆਈ.ਏ.ਐਸ, ਸੀ.ਐਮ.ਡੀ, ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਨੇ ਕੌਮੀ ਝੰਡਾ ਲਹਿਰਾਇਆ

ਪਟਿਆਲਾ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਮੁਖ ਦਫਤਰ ਵਿਖੇ 69ਵੇਂ ਗਣਤੰਤਰ ਦਿਵਸ ਮੋਕੇ ਸ੍ਰੀ ਏ.ਵੈਨੂੰ ਪ੍ਰਸਾਦ ਆਈ.ਏ.ਐਸ ਪ੍ਰਿਸੀਪਲ ਸਕਤਰ ਲੋਕਲ ਬਾਡੀਜ ਪੰਜਾਬ ਸਰਕਾਰ ਕਮ ਸੀ.ਐਮ.ਡੀ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਨੇ ਕੌਮੀ ਝੰਡਾ ਲਹਿਰਾਇਆ ਅਤੇ ਪੀ.ਐਸ.ਪੀ.ਸੀ. ਐਲ ਦੇ ਵਿਜੀਲੈਸ ਤੇ ਸੁਰਖਿਆ ਵਿਭਾਗ ਦੀ ਟੁਕੜੀ ਤੋਂ ਸਲਾਮੀ ਲਈ ਅਤੇ ਸੁਰਖਿਆ ਕਰਮਚਾਰੀਆ ਨੂੰ ਲਡੂ ਵੀ ਤਕਸੀਮ ਕੀਤੇ। ਇਸ ਮੌਕੇ ਤੇ ਉਹਨਾਂ ਮਹਾਨ ਅਜਾਦੀ ਘੁਲਾਟੀਆਂ ਨੂੰ ਯਾਦ ਕਰਦਿਆ ਸ਼ਰਧਾ ਦੇ ਫੁਲ ਭੇਂਟ ਕੀਤੇ ਅਤੇ ਉਹਨਾਂ ਕਿਹਾ ਅਜ ਦਾ ਮਹਤਵਪੂਰਨ ਦਿਵਸ ਭਾਰਤ ਦੇਸ਼ ਉਹਨਾਂ ਅਜਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਲੰਮੇ ਸੰਘਰਸ਼ ਤੋਂ ਬਾਅਦ ਮਨਾ ਰਿਹਾ ਹੈ ਉਹਨਾਂ ਕਿਹਾ ਕਿ ਭਾਰਤ ਨੇ ਅਜਾਦੀ ਤੋ ਬਾਅਦ ਵਖ-ਵਖ ਖੇਤਰਾਂ ਵਿਚ ਬਹੁਤ ਤਰਕੀ ਕੀਤੀ ਹੈ ਅਤੇ ਬਹੁਤ ਪ੍ਰਾਪਤੀਆਂ ਕੀਤੀਆਂ ਹਨ ਅਤੇ ਅਜੇ ਬਹੁਤ ਕੁਝ ਪ੍ਰਾਪਤ ਕਰਨਾ ਬਾਕੀ ਹੈ।
ਉਹਨਾਂ ਨੇ ਕਿਹਾ ਕਿ ਮਾਨਯੋਗ ਮੁਖ ਮੰਤਰੀ ਪੰਜਾਬ ਕੈਪਟਨ ਅਮਿੰਰਦਰ ਸਿੰਘ ਜੀ ਨੇ ਸਨਅਤ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦੇ ਦਾ ਮੁਖ ਮਹਤਵ ਪੰਜਾਬ ਵਿਚ ਇੰਡਸ਼ਟਰੀ ਦਾ ਵਿਕਾਸ ਕਰਕੇ ਨੋਜਵਾਨਾਂ ਲਈ ਰੁਜਗਾਰ ਦੇ ਸਾਧਨ ਵਿਕਸਤ ਕਰਨਾ ਅਤੇ ਪੰਜਾਬ ਦੇ ਤਰਕੀ ਕਰਨਾ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਿਟਿਡ ਪੰਜਾਬ ਦੀ ਅਰਥ ਵਿਵਸਥਾ ਅਤੇ ਵਿਕਾਸ ਵਿਚ ਮਹਤਵ ਪੁਰਨ ਭੂਮਿਕਾ ਨਿਭਾਵੇਗਾ ਉਹਨਾਂ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ 85 ਲਖ ਤੋ ਵਧ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਅਤੇ ਚੰਗੀਆ ਖਪਤਕਾਰ ਸੇਵਾਵਾ ਮੁਹਈਆ ਕਰਵਾ ਰਿਹਾ ਹੈ ਜੋ ਕਿ ਬਹੁਤ ਵਡੀ ਪ੍ਰਾਪਤੀ ਹੈ । ਉਹਨਾਂ ਨੇ ਕਿਹਾ ਕਿ ਪੰਜਾਬ ਬਿਜਲੀ ਦੇ ਸਬੰਧ ਵਿਚ ਨਾ ਕੇਵਲ ਆਤਮ ਨਿਰਭਰ ਹੈ , ਬਲਕਿ ਵਾਧੂ ਬਿਜਲੀ ਵਾਲਾ ਸੂਬਾ ਵੀ ਹੈ, ਜਿਸ ਲਈ ਪੀ.ਐਸ.ਪੀ.ਸੀ.ਐਲ ਦੇ ਲਾਇਨਮੈਨ ਤੋ ਲੇ ਕੇ ਮੁਖ ਇੰਜੀਨੀਅਰ ਅਤੇ ਡਾਇਰੈਕਟਰਜ ਦਾ ਵੀ ਇਸ ਵਿਚ ਬਹੁਤ ਹੀ ਮਹਤਵਪੂਰਨ ਯੋਗਦਾਨ ਰਿਹਾ ਹੈ ।ਉਹਨਾਂ ਇਸ ਗਲ ਤੇ ਜੋਰ ਦਿਤਾ ਕਿ ਪੀ.ਐਸ.ਪੀ.ਸੀ.ਐਲ ਵਿਚ ਡਿਜੀਟਲ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ ਉਹਨਾ ਆਸ ਪ੍ਰਗਟ ਕੀਤੀ ਕਿ ਇਸ ਸਾਲ ਦੌਰਾਨ 50ਪ੍ਰਤੀਸ਼ਤ ਖਪਤਕਾਰ ਬਿਜਲੀ ਬਿਲਾ ਦੀ ਅਦਾਇਗੀ ਡਿਜੀਟਲ ਤਰੀਕੇ ਨਾਲ ਕਰਨ ਜਿਸ ਨਾਲ ਪੀ.ਐਸ.ਪੀ.ਸੀ.ਐਲ ਦੀ ਰਿਕਾਵਰੀ, ਅਤੇ ਕੰਮ ਵਿਚ ਪਾਰਦਰਸਤਾ ਵੀ ਆਵੇਗੀ ।ਉਹਨਾਂ ਨੇ ਕਿਹਾ ਕਿ ਸਾਨੂੰ ਅਜ ਦੇ ਦਿਨ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀ ਆਪਣੀ ਡਿਊਟੀ ਹੋਰ ਵਧੇਰੇ ਇਮਾਨਦਾਰੀ ਅਤੇ ਲਗਨ ਨਾਲ ਨਿਭਾਵਾਗੇ ਅਤੇ ਪੰਜਾਬ ਵਿਚ ਬਿਜਲੀ ਖਪਤਕਾਰਾਂ ਦੀ ਉਮੀਦਾਂ ਤੇ ਪੂਰੇ ਉਤਰਾਗੇਂ । ਉਹਨਾਂ ਇਸ ਮੋਕੇ ਤੇ ਡਾਇਰੈਕਟਰ ਪ੍ਰਬੰਧਕੀ ਸ਼੍ਰੀ ਆਰ.ਪੀ.ਪਾਡਵ ਅਤੇ ਪ੍ਰਬੰਧਕਾ ਨੂੰ ਇਸ ਸਫਲ ਅਤੇ ਪ੍ਰਭਾਵਸਾਲੀ ਸਮਾਗਮ ਲਈ ਵਧਾਈ ਦਿਤੀ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ 20 ਵਖ-ਵਖ ਦਫਤਰਾਂ ਤੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਲਈ ਸਨਮਾਨਤ ਕੀਤਾ ਗਿਆ ਅਜ ਦੇ ਇਸ ਸਮਾਗਮ ਵਿਚ ਸ਼੍ਰੀ ਐਸ.ਸੀ. ਅਰੋੜਾ ਡਾਇਰੈਕਟਰ, ਵਿਤ, ਸ਼੍ਰੀ ਆਰ ਪੀ ਪਾਡਵ ਡਾਇਰੈਕਟਰ ਪ੍ਰਬੰਧਕੀ , ਸ਼੍ਰੀ ਐਨ, ਕੇ ਸ਼ਰਮਾ ਡਾਇਰੈਕਟਰ ਵੰਡ, ਇੰਜੀਨੀਅਰ ਓ.ਪੀ.ਗਰਗ ਡਾਇਰੈਕਟਰ ਵਣਜ, ਬਹੁਤ ਸਾਰੇ ਵਿਭਾਗਾਂ ਦੇ ਮੁਖੀ, ਮੁਖ ਇੰਜੀਨੀਅਰ ਅਤੇ ਵਡੀ ਗਿਣਤੀ ਵਿਚ ਕਰਮਚਾਰੀਆਂ ਨੇ ਭਾਗ ਲਿਆ ਇਸ ਮੋਕੇ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਕਲਾਕਾਰਾਂ ਵਲੋਂ ਦੇਸ਼ ਭਗਤੀ ਦੇ ਗੀਤਾ ਦੇ ਅਧਾਰਤ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਸ਼੍ਰੀ ਲਖਵਿੰਦਰ ਕਨੇਡੀ ,ਸ਼੍ਰੀ ਜਸਵੰਤ ਸਿੰਘ,ਸ਼੍ਰੀ ਵਤਨ ਮਾਹੀ,ਸ਼੍ਰੀ ਭਾਗਸੰਦਲ ਅਤੇ ਅਵਤਾਰ ਅਟਵਾਲ ਨੇ ਸਭਿਆਚਾਰ ਪ੍ਰੋਗਰਾਮ ਵਿਚ ਭਾਗ ਲਿਆ ਮਨਚ ਦਾ ਸਚਾਲਨ ਸ਼੍ਰੀ ਮਨਜੀਤ ਸਿੰਘ ਚਹਿਲ ਆਈ.ਪੀ. ਆਰ.ਓ ਅਤੇ ਸ਼੍ਰੀ ਐਮ ਚਹਿਲ ਵਧੀਕ ਨਿਗਰਾਨ ਇੰਜੀਨੀਅਰ ਵਲੋਂ ਕੀਤਾ ਗਿਆ।
। – ਜਾਰੀ ਕਰਤਾ
ਉਪ ਸਕਤਰ ਪੀ.ਆਰ.

WRITTEN BY