Skip to content
Independent perspectives. Global stories.
BREAKING

ਦੁੱਖ ਨਿਵਾਰਨ ਪਟਿਆਲਾ ਵਿਖੇ ਬਸੰਤ ਪੰਚਵੀਂ ਨੂੰ ਭਾਰੀ ਮੇਲਾ ਲੱਗਦੈ

Share this story

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਦਾ ਸਿਖ ਇਤਿਹਾਸ ਵਿਚ ਇਕ ਅਹਿਮ ਅਤੇ ਵਿਸ਼ੇਸ਼ ਸਥਾਨ ਹੈ।ਇਸ ਅਸਥਾਨ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਪਵਿਤਰ ਚਰਨਾਂ ਛੋਹ ਹੋਣ ਦਾ ਸੁਭਾਗ ਪ੍ਰਾਪਤ ਹੈ।ਧਾਰਮਿਕ ਅਹਿਮੀਅਤ ਦੇ ਨਾਲ ਨਾਲ ਪਟਿਆਲਾ ਸ਼ਹਿਰ ਦੀ ਖੂਬਸੂਰਤੀ ਵਿਚ ਵੀ ਇਸ ਅਸਥਾਨ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ।ਇਥੇ ਆਲੀਸ਼ਾਨ, ਰਣਮੀਕ ਅਤੇ ਅਤਿ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਰੂ ਸਾਹਿਬ ਦੀ ਯਾਦ ਵਿਚ ਉਸਾਰੀ ਗਈ ਹੈ, ਜਿਥੇ ਹਰ ਸਮੇਂ ਸਿਖ ਸੰਗਤਾਂ ਅਤੇ ਸ਼ਰਧਾਲੂ ਆਪਣੀ ਆਤਮਿਕ ਸ਼ਾਂਤੀ ਨਤਮਸਤਕ ਹੁੰਦੀਆਂ ਹਨ ਅਤੇ ਇਥ ਹਰ ਸਮੇਂ ਗੁਰਬਾਣੀ ਅਤੇ ਕੀਰਤਨ ਦਾ ਪ੍ਰਵਾਹ ਚਲਦਾ ਰਹਿੰਦਾ ਹੈ।ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਸ਼ੀਤਲ ਅਤੇ ਸਵਛ ਜਲ ਵਿਚ ਇਸ਼ਨਾਨ ਕਰਕੇ ਸੰਗਤਾਂ ਆਪਣੇ ਆਪ ਨੂੰ ਭਾਗੀਸ਼ਾਲੀ ਮੰਨਦੀਆਂ ਹਨ।ਇਹ ਗੁਰਦੁਆਰਾ ਸਾਹਿਬ ਪਟਿਆਲਾ ਬਸ ਸਟੈਂਡ ਤੋਂ ਉਤਰ ਵਲ ਇਕ ਕਿਲੋਮੀਟਰ ਦੂਰੀ ਤੇ ਸਥਿਤ ਹੈ।
ਇਤਿਹਾਸ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਲਈ ਆਪਣੇ ਸ਼ਰਧਾਲੂਆਂ ਨੂੰ ਨਾਮ ਬਾਣੀ ਦੇ ਪ੍ਰਚਾਰ ਰਾਹੀਂ ਨਿਹਾਲ ਕਰਦੇ ਗੁਰਬਾਣੀ ਜੋੜਦੇ ਹੋਏ ਸੈਫਾਬਾਦ (ਬਹਾਦਰਗੜ੍ਹ) ਵਿਖੇ ਠਹਿਰੇ ਹੋਏ ਸਨ।ਗੁਰੂ ਸਾਹਿਬ ਨੇ ਆਪਣੇ ਇਕ ਅਨਿਨ ਸੇਵਕ ਭਾਗ ਰਾਮ ਝਿਉਰ ਦੀ ਬੇਨਤੀ ਤੇ ਇਸ ਅਸਥਾਨ ਤੇ ਆਪਣੇ ਪਵਿਤਰ ਚਰਨ ਪਾਏ ਸਨ।।
ਸਿਖ ਇਤਿਹਾਸ ਅਤੇ ਇਥੇ ਮੌਜੂਦ ਹੱਥ ਲਿਖਤ ਸਬੂਤ ਮੁਤਾਬਿਕ ਗੁਰੂ ਸਾਹਿਬ ਨੂੰ ਉਹਨਾਂ ਦੇ ਪਿਆਰੇ ਅਤੇ ਪੱਕੇ ਸੇਵਕ ਭਾਈ ਭਾਗ ਰਾਮ ਨੇ ਸੈਫਾਬਾਦ ਜਾ ਕੇ ਬੇਨਤੀ ਕੀਤੀ ਸੀ ਕਿ ਉਹ ਪਿੰਡ ਲਹਿਲ ਵਿਖੇ ਆਪਣੇ ਚਰਨ ਪਾਉਣ ਤਾਂ ਕਿ ਪਿੰਡ ਵਿੱਚ ਬੱਚਿਆਂ ਵਿਚ ਫੈਲੀ ਸੋਕੇ ਦੀ ਭਿਆਨਕ ਅਤੇ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।ਭਾਈ ਭਾਗ ਰਾਮ ਸੇਵਕ ਦੀ ਬੇਨਤੀ ਮੰਨ ਕੇ ਪਿੰਡ ਵਾਸੀਆਂ ਨੂੰ ਸੰਕਟ ਤੋਂ ਛੁਟਕਾਰਾ ਦਿਵਾਉਣ ਲਈ ਗੁਰੂ ਸਾਹਿਬ 5 ਮਾਘ ਸੁਦੀ ਬਿਕਰਮੀ ਸੰਮਤ 1728 (24 ਜਨਵਰੀ 1672ਈਸਵੀ)ਨੂੰ ਇਸ ਅਸਥਾਨ ਤੇ ਇੱਕ ਛੱਪੜ ਦੇ ਕੰਢੇ ਬੋਹੜ੍ਹ ਦੇ ਦਰੱਖਤ ਥੱਲੇ ਆ ਕੇ ਬਿਰਾਜਮਾਨ ਹੋਏ ਸਨ।ਗੁਰੂ ਸਾਹਿਬ ਦੀ ਦਿੱਬਿਆ ਦ੍ਰਿਸ਼ਟੀ ਨਾਲ ਪਿੰਡ ਵਾਸੀਆਂ ਦੀ ਬਿਮਾਰੀ ਠੀਕ ਹੋ ਗਈ ਅਤੇ ਹੁਕਮ ਕੀਤਾ ਸੀ ਕਿ ਜੋ ਪ੍ਰਾਣੀ ਸ਼ਰਧਾ ਨਾਲ ਇਥੇ ਇਸ਼ਨਾਨ ਕਰੇਗਾ ਉਸਦੇ ਸਾਰੇ ਰੋਗ ਦੂਰ ਹੋ ਜਾਣਗੇ।ਉਹਨਾਂ ਇਹ ਵੀ ਬਚਨ ਕੀਤਾ ਕਿ ਜੋ ਪ੍ਰਾਣੀ ਇਥੇ ਬਸੰਤ ਪੰਚਵੀਂ ਨੂੰ ਇਸ਼ਨਾਨ ਕਰਨਗੇ, ਉਹਨਾਂ ਨੂੰ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ।
ਗੁਰੂ ਜੀ ਆਮਦ ਬਾਰੇ ਸੁਣ ਕੇ ਇੱਕ ਦੁਖਿਆਰੀ ਕਰਮਾ ਦੇਵੀ ਖਤਰਾਣੀ ਨੇ ਆ ਗੁਰੂ ਜੀ ਨਿਮਰਤਾ ਸਹਿਤ ਬੇਨਤੀ ਕੀਤੀ, ਠਮਹਾਰਾਜ, ਅਠਰਾਏ ਨਾਲ ਮੇਰੇ ਬਚੇ ਸ਼ਾਂਤ ਹੋ ਜਾਂਦੇ ਹਨ ਅਤੇ ਮੇਰੀ ਗੋਦ ਖਾਲੀ ਹੈ।ਮੇਰੇ ’ਤੇ ਮਿਹਰ ਦੀ ਨਜ਼ਰ ਕਰੋ।ਠਗੁਰੂ ਜੀ ਨੇ ਹੁਕਮ ਕੀਤਾ ਕਿ ਇਸ ਅਸਥਾਨ ਤੇ ਇਸ਼ਨਾਨ ਕਰੋ, ਸਾਰੇ ਦੁੱਖ ਦੂਰ ਹੋ ਜਾਣਗੇ।ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸੇਵਕਾਂ ਦੇ ਦੁੱਖ ਹਰਣ ਕੀਤੇ।ਗੁਰੂ ਸਾਹਿਬ 6 ਮਾਘ ਸ਼ੁਕਲ ਪੰਚਮੀ 1728 ਬਿਕਰਮੀ ਸੰਮਤ ਨੂੰ ਇੱਥੋਂ ਅਗਲੇ ਪੜਾਅ ਲਈ ਚਲੇ ਗਏ। ਗੁਰੂ ਜੀ ਆਮਦ ਦੀ ਯਾਦ ਵਿੱਚ ਰਾਜਾ ਅਮਰ ਸਿੰਘ ਨੇ ਇਥੇ ਸੁੰਦਰ ਬਾਗ ਲਗਵਾਇਆ ਸੀ।ਸੰਨ 1930 ਵਿਚ ਮਹਾਰਾਜਾ ਭੁਪਿੰਦਰ ਸਿੰਘ ਨੇ ਇੱਥੇ ਗੁਰਦੁਆਰਾ ਸਾਹਿਬ ਬਣਵਾਇਆ ਸੀ।ਜਿਸ ਸਥਾਨ ’ਤੇ ਗੁਰੂ ਜੀ ਨੇ ਆ ਕੇ ਬਿਰਾਜਮਾਨ ਹੋਏ ਸਨ, ਉਸ ਅਸਥਾਨ ’ਤੇ ਗੁਰੂ ਜੀ ਦੀ ਯਾਦ ’ਚ ਸੁੰਦਰ ਅਤੇ ਅਲੌਕਿਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਬਣਿਆ ਹੋਇਆ ਹੈ ਅਤੇ ਨਾਲ ਹੀ ਸੀਤਲ ਜਲ ਨਾਲ ਭਰਪੂਰ ਪਵਿੱਤਰ ਸਰੋਵਰ ਬਣਿਆ ਹੋਇਆ ਹੈ, ਜਿਸ ਵਿੱਚ ਸੰਗਤਾਂ ਇਸ਼ਨਾਨ ਕਰਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਹਨ,।ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੁਭ ਹੱਥ ਨਾਲ ਲਿਖਿਆ ਪਵਿਤਰ ਹੁਕਮਨਾਮਾ ਸਾਹਿਬ ਵੀ ਸ਼ੁਸ਼ੋਭਿਤ ਹੈ।ਗੁਰੂ ਜੀ ਆਪਾਰ ਕਿਰਪਾ ਨਾਲ ਛੱਪੜ ਪਵਿੱਤਰ ਸਰੋਵਰ ਵਿਚ ਬਦਲ ਗਿਆ।ਪਹਿਲਾਂ ਇਥੇ ਬੋਹੜ੍ਹ ਦੇ ਦਰੱਖਤ ਕੋਲ ਹਰ ਵੇਲੇ ਜੋਤ ਜਗਦੀ ਸੀ, ਪਰ ਹੁਣ ਬੋਹੜ ਦਾ ਦਰੱਖਤ ਕੱਟ ਕੇ ਹੁਣ ਜੋਤ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸੁਭਾਇਮਾਨ ਹੈ।ਹੁਣ ਹਰ ਮਹੀਨੇ ਚਾਨਣੀ ਪੱਖ ਦੀ ਪੰਚਵੀਂ ਨੂੰ ਦੂਰ ਨੇੜਿਓਂ ਸੰਗਤਾਂ ਆ ਕੇ ਇਥੇ ਸੀਸ ਨਿਵਾਉਂਦੀਆਂ ਅਤੇ ਸਰੋਵਰ ’ਚ ਇਸ਼ਨਾਨ ਕਰਕੇ ਮਾਨਸਿਕ ਸਾਂਤੀ ਪ੍ਰਾਪਤ ਕਰਦੀਆਂ ਹਨ।
ਗੁਰੂ ਜੀ ਦੇ ਹੁਕਮ ਅਨੁਸਾਰ ਇੱਥੇ ਹਰ ਸਾਲ ਬਸੰਤ ਪੰਚਵੀਂ ਨੂੰ ਭਾਰੀ ਮੇਲਾ ਲੱਗਦਾ ਹੈ।ਇਸ ਦਿਨ ਢਾਡੀ ਵਾਰਾਂ ਦਾ ਇੱਕ ਮਹਾਨ ਕੁੰਭ ਵੀ ਹੁੰਦਾ ਹੈ। ਇੱਥੇ ਦੇਸ਼ ਵਿਦੇਸ਼ ਤੋਂ ਆ ਕੇ ਸੰਗਤਾਂ ਇੱਥੇ ਨਤਮਸਤਕ ਹੋ ਕੇ ਸਜਦਾ ਕਰਦੀਆਂ ਹਨ ਅਤੇ ਗੁਰੂ ਘਰ ਦੀ ਖੁਸ਼ੀ ਦੀ ਪ੍ਰਾਪਤੀ ਲਈ ਆਸ਼ੀਰਵਾਦ ਲੈਂਦੀਆਂ ਹਨ।।

WRITTEN BY