ਬਰਨਾਲਾ- ਆਪਣੀਆਂ ਪ੍ਰਸਾਸਨਿਕ ਜਿਮੇਵਾਰੀਆਂ ਨਾਲ ਸਮਾਜਿਕ ਬੁਰਾਈਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਸਰਗਰਮ ਬੀਬੀ ਬਲਜੀਤ ਕੌਰ ਢਿੱਲੋਂ ਨੇ ਇੱਕ ਹੋਰ ਪਿੰਡ ਗੋਦ ਲੈਣ ਦਾ ਐਲਾਨ ਕੀਤਾ ਹੈ। ਬਲਾਕ ਪੱਖੋਵਾਲ ’ਚ ਬਤੋਰ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਵਜੋਂ ਨਿਯੁਕਤ ਬੀਬੀ ਬਲਜੀਤ ਕੌਰ ਢਿੱਲੋਂ ਨੇ ਸਰਵਪੱਖੀ ਵਿਕਾਸ ਲਈ ਪਿੰਡ ਗੋਦ ਲੈਣ ਦੀ ਅਗਲੀ ਲੜੀ ਵਜੋਂ ਬਰਨਾਲਾ ਜ਼ਿਲ੍ਹੇ ਦੇ ਮਸਹੂਰ ਪਿੰਡ ਮਹਿਲ ਕਲਾਂ ਸੋਢਾ ਨੂੰ ਗੋਦ ਲੈ ਲਿਆ ਹੈ। ਪਿੰਡ ਢਿੱਲੋਂ ਨੇ ਆਪਣੇ ਨਜ਼ਦੀਕੀ ਰਿਸਤੇਦਾਰ ਇਲਾਕੇ ’ਚ ਚੰਗਾ ਅਸਰ ਸਲੂਕ ਰੱਖਣ ਵਾਲੇ ਮਹਿਲਾਂ ਕਲਾਂ ਸੋਢਾ ਦੇ ਘੁਮੰਡ ਸਿੰਘ ਦੇ ਪਰਿਵਾਰ ਦੀ ਮੰਗ ਤੇ ਉਂਕਤ ਪਿੰਡ ਨੂੰ ਗੋਦ ਲੈਣ ਦਾ ਐਲਾਨ ਪਿਛਲੇ ਦਿਨੀ ਮਹਿਲ ਕਲਾਂ ਸੋਢਾ ਵਿਖੇ ਕੀਤਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਲਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਇਸ ਪਿੰਡ ਦਾ ਰਿਕਾਰਡ ਤੋੜ ਵਿਕਾਸ ਕਰਵਾ ਕੇ ਇਸ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਧੀਆਂ ਭੈਣਾ ਦੀ ਸਿੱਖਿਆ ਲਈ ਪਹਿਲ ਦੇ ਅਧਾਰ ਤੇ ਠੋਸ ਕਦਮ ਚੁੱਕੇ ਜਾਣਗੇ ਤੇ ਗੁਰੂ ਸਹਿਬਾਨ ਦੀ ਸਿੱਖਿਆ ਅਨੁਸਾਰ ਔਰਤ ਜਾਤ ਪ੍ਰਤੀ ਲੋਕਾਂ ਨੂੰ ਜਾਗੂਰਕ ਕੀਤਾ ਜਾਵੇਗਾ। ਬੀਬੀ ਢਿੱਲੋਂ ਦੇ ਪਿੰਤਾ ਸ਼ਹੀਦ ਜਸਵੰਤ ਸਿੰਘ ¦ਮਾ ਸਮਾਂ ਆਪਣੇ ਪਿੰਡ ਦੇ ਸਰਪੰਚ ਰਹੇ, ਜਿਨ੍ਹਾਂ ਵੱਲੋਂ ਬਤੌਰ ਸਰਪੰਚ ਕੀਤੇ ਵਿਕਾਸ ਦੇ ਕੰਮ ਲੋਕਾਂ ਦੀ ਜੁਬਾਨ ਤੇ ਹਨ। ਅੱਤਵਾਦ ਦੇ ਸਮੇਂ ਦੌਰਾਨ ਆਪਣੇ ਪਰਿਵਾਰ ਤੇ ਕਹਿਰ ਬਣ ਕੇ ਬਹੁੜੀ ਬਿਪਤਾ ਦੇ ਦ੍ਰਿਸ ਨੂੰ ਅੱਖੀ ਦੇਖਣ ਤੇ ਹੱਡਾ ਤੇ ਹਡਾਉਣ ਵਾਲੀ ਬੀਬੀ ਢਿੱਲੋਂ ਤਕੜੇ ਜਿਗਰੇ ਨਾਲ ਇਨ੍ਹਾਂ ਬੁਰੇ ਹਲਾਤਾਂ ਤੋਂ ਬਾਹਰ ਨਿੱਕਲੀ ਹੈ ਅਤੇ ਸਮਾਜ ਦੇ ਲਿਤਾੜੇ ਲੋਕਾਂ ਲਈ ਕੁਝ ਕਰ ਗੁਜਰਨ ਦੀ ਮੁਹਿੰਮ ਸੁਰੂ ਕੀਤੀ ਹੈ। ਪੰਜਾਬ ਦੇ ਵੱਖ ਵੱਖ ਬਲਾਕਾਂ ਵਿੱਚ ਜਿੱਥੇ ਕਿਤੇ ਵੀ ਬੀਬੀ ਢਿੱਲੋਂ ਉੱਥੇ ਆਪਣੀ ਕਾਰਜ ਸੈਲੀ ਦੀ ਛਾਪ ਛੱਡੀ ਹੈ।
ਇਸ ਮੌਕੇ ਬੀਬੀ ਢਿੱਲੋਂ ਨਾਲ ਘੁਮੰਡ ਸਿੰਘ ਦੇ ਪਰਿਵਾਰ ਮੈਂਬਰ ਕੈਨੇਡਾ ਅਮਰੀਕਾਂ ਦੇ ਬਿਜਨਸਮੈਨ ਅਮਰਜੀਤ ਸਿੰਘ ਵੀ ਹਾਜ਼ਰ ਸਨ। ਪਹਿਲਾ ਵੀ ਢਿੱਲੋਂ ਆਪਣੇ ਜੰਦੀ ਪਿੰਡ ਢਿੱਲਵਾ ਸਮੇਂਤ ਚਾਰ ਹੋਰ ਪਿੰਡ ਸਰਬਪੱਖੀ ਵਿਕਾਸ ਤੇ ਸਹੁਲਤਾਂ ਨਾਂਲ ਲੈਸ ਕਰਨ ਲਈ ਗੋਦ ਲਏ ਹੋਏ ਹਨ।
– ਕੁਲਦੀਪ ਗਰੇਵਾਲ
ਬੀਡੀਪੀਓ ਬੀਬਾ ਬਲਜੀਤ ਕੌਰ ਢਿੱਲੋਂ ਨੇ ਆਪਣੇ ਪਿਤਾ ਤੇ ਭੈਣ ਜੀ ਦੀ ਯਾਦ ’ਚ ਪਿੰਡ ਸੋਢੇ ਮਹਿਲ ਕਲਾਂ ਗੋਦ ਲਿਆ



