Skip to content
Independent perspectives. Global stories.
BREAKING

ਪਾਰਟੀਆਂ ਨੂੰ ਭੁਲ ਜਾਓ – ਵੋਟਾਂ ਉਮੀਦਵਾਰਾਂ ਨੂੰ ਜਾਂਚ ਕੇ ਪਾਓ

Share this story

ਅਸੀਂ ਆਜ਼ਾਦ ਵੀ ਹੋ ਗਏ ਸਾਂ ਅਤੇ ਅਸੀਂ ਪਰਜਾਤੰਤਬ ਵੀ ਬਣ ਗਏ ਸਾਂ, ਪਰ ਨਾਂ ਤਾਂ ਸਾਨੂੰ ਆਜ਼ਾਦੀ ਦਾ ਕੋਈ ਲਾਭ ਪੁਜਾ ਹੈ ਅਤੇ ਨਾ ਹੀ ਇਹ ਪਰਜਾਤੰਤਰ ਹੀ ਸਾਡੇ ਵਾਸਤੇ ਕੁਝ ਲੈਕੇ ਆਇਆ ਹੈ। ਗੁਲਾਮੀ ਬਾਅਦ ਅਗਰ ਸਾਨੂੰ ਕੋਈ ਲਾਭ ਪੁਜਾ ਸੀ ਜਾਂ ਕੋਈ ਨਵਾਂ ਅਧਿਕਾਰ ਆਇਆ ਸੀ ਤਾਂ ਉਹ ਵੀ ਬਸ ਇਤਨਾ ਹੀ ਸੀ ਕਿ ਸਾਨੂੰ ਵੋਟ ਪਾਉਣ ਦਾ ਹਕ ਮਿਲ ਗਿਆ ਸੀ ਅਤੇ ਇਹ ਹਕ ਅਜ ਸਤ ਦਹਾਕਿਆ ਦਾ ਸਮਾਂ ਬਿਤਾਕੇ ਅਜ ਤਕ ਸਾਨੂੰ ਕੁਝ ਵੀ ਨਾ ਦਿਲਾ ਸਕਿਆ। ਅਰਥਾਤ ਅਸੀਂ ਉਥੇ ਦੇ ਉਥੇ ਹੀ ਖਲੌਤੇ ਹਾਂ ਜਿਥੇ ਅੰਗਰੇਜ਼ ਸਾਮਰਾਜੀਏ ਸਾਨੂੰ ਛਡ ਗਏ ਸਨ। ਕਈ ਵਾਰੀਂ ਇਹ ਸ਼ੰਕਾ ਵੀ ਖੜਾ ਹੋ ਉਠਦਾ ਹੈ ਕਿ ਅੰਗਰੇਜ਼ ਸਾਥੋਂ ਬਦਲਾ ਲੈਣ ਲਈ ਜਾਣ ਬੁਝਕੇ ਸਾਨੂੰ ਰਾਜਸੀ ਲੋਕਾਂ ਹਵਾਲੇ ਕਰ ਗਏ ਸਨ ਅਤੇ ਇਹ ਚੋਣਾਂ ਦਾ ਸਿਲਸਿਲਾ ਵੀ ਆਪ ਹੀ ਚਲਾ ਗਏ ਸਨ ਅਤੇ ਮਾੜੀਆਂ ਮੋਟੀਆਂ ਤਬਦੀਲੀਆਂ ਲਿਆਕੇ ਉਹੀ ਚੋਣਾਂ ਦਾ ਸਿਲਸਿਲਾ ਚਲਦਾ ਆ ਰਿਹਾ ਹੈ। ਅੰਗਰੇਜ਼ਾਂ ਨੇ ਚੋਣਾ ਦਾ ਸਿਲਸਿਲਾ ਜਿਹੜਾ ਚਲਾਇਆ ਸੀ ਉਹ ਰਾਜਸੀ ਪਾਰਟੀਆਂ ਦਾ ਸੀ ਅਤੇ ਅਜ ਤਕ ਅਸੀਂ ਉਮੀਦਵਾਰਾਂ ਦੀ ਜਾਂਚ ਨਹੀਂ ਕਰ ਰਹੇ ਬਲਕਿ ਰਾਜਸੀ ਪਾਰਟੀਆਂ ਦੇਖਕੇ ਵੋਟਾ ਪਾ ਰਹੇ ਹਾਂ ਅਤੇ ਸਾਡੀਆਂ ਵੋਟਾ ਨਾਲ ਹੀ ਰਾਜਸੀ ਪਾਰਟੀਆਂ ਹੋ-ਦ ਵਿੱਚ ਆ ਰਹੀਆਂ ਹਨ, ਖੜੀਆਂ ਹਨ ਅਤੇ ਮਜ਼ਬੂਤ ਵੀ ਹੋ ਰਹੀਆਂ ਹਨ ਅਤੇ ਅਜ ਤਕ ਦਾ ਇਤਿਹਾਸ ਇਹ ਦਸ ਰਿਹਾ ਹੈ ਕਿ ਸਾਡੀਆਂ ਵੋਟਾ ਨਾਲ ਹੀ ਰਾਜਸੀ ਪਾਰਟੀਆਂ ਖਾਨਦਾਨੀ ਅਸਰ ਤਲੇ ਚਲ ਰਹੀਆਂ ਹਨ ਅਤੇ ਇਨ੍ਹਾਂ ਖਾਨਦਾਨਾ ਵਿਚੋਂ ਹੀ ਵਿਅਕਤੀ ਵਿਸ਼ੇਸ਼ ਪੈਦਾ ਹੋ ਰਹੇ ਹਨ ਅਤੇ ਅਜ ਤਕ ਖਾਨਦਾਨੀ-ਵਿਆਕਤੀ ਵਿਸ਼ੇਸ਼ ਰਾਜ ਹੀ ਚਲਦਾ ਆ ਰਿਹਾ ਹੈ ਅਤੇ ਇਹ ਵਿਅਕਤੀ ਵਿਸ਼ੇਸ਼ ਹੀ ਰਾਜਸੀ ਲੋਕਾਂ ਦੀ ਭਰਤਹ ਕਰਦੇ ਆ ਰਹੇ ਹਨ ਅਤੇ ਐਸੇ ਲੋਕਾਂ ਦੀ ਭਰਤੀ ਕਰਦੇ ਰਹੇ ਹਨ ਜਿਹੜੇ ਸਿਰਫ ਜੀ ਹਜ਼ੂਰੀ ਕਰਨਾ ਜਾਣਦੇ ਹੋਣ ਅਤੇ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਫੈਸਲਾ ਕਰਨ ਦੀ ਬਜਾਏ ਵਿਅਕਤੀ ਵਿਸ਼ੇਸ਼ ਦਾ ਹੁਕਮ ਮਨਣਾ ਹੀ ਜਾਂਦ ਦੇ ਹੋਣ।
ਇਸ ਲਈ ਰਾਜਸੀ ਪਾਰਟੀਆਂ ਵੀ ਕਿਸੇ ਸਿਧਾਂਤ ਉਤੇ ਕਾਇਮ ਨਹੀਂ ਹੋ ਰਹੀਆਂ ਬਲਕਿ ਇਹ ਵੀ ਖਾਨਦਾਨ-ਵਿਅਕਤੀਵਿਸ਼ੇਸ਼ਾਂ ਅਧੀਨ ਹੀ ਖੜੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅਗਰ ਪਿਛਲੇ ਸਤ ਦਹਾਕਿਆਂ ਦਾ ਇਤਿਹਾਸ ਵਾਚਿਆ ਜਾਵੇ ਤਾਂ ਸਾਫ ਦਿਖਾਈ ਦੇ ਰਿਹਾ ਹੈ ਕਿ ਉਹੀ ਖਾਨਦਾਨ-ਵਿਆਕਤੀ ਵਿਸ਼ੇਸ਼ੀ ਰਾਜ ਕਰਦੇ ਆ ਰਹੇ ਹਨ ਅਤੇ ਬਾਕੀ ਦੀ ਰਾਜਸੀ ਲੋਕਾਂ ਦੀ ਫੌਜ ਜੀਹਜ਼ੂਰੀਆਂ ਦੀ ਖੜੀ ਕੀਤੀ ਜਾ ਰਹੀ ਹੈ ਅਤੇ ਜਿਵੇਂ ਵੀ ਇਹ ਖਾਨਦਾਨੀ-ਵਿਅਕਤੀਵਿਸ਼ੇਸ਼ ਚਾਹੁੰਦੇ ਹਨ ਉਵੇਂ ਹੀ ਚਲਿਆ ਆ ਰਿਚਹਾ ਹੈ ਅਤੇ ਅਸੀਂ ਸਦਨਾ ਵਿੱਚ ਬੈਠੇ ਮੈਂਬਰਾਂ ਨੂੰ ਵੀ ਦੇਖ ਰਹੇ ਹਾਂ ਕਿ ਅਗਰ ਕੋਈ ਬੋਲਦਾ ਵੀ ਹੈ ਤਾਂ ਉਹ ਵਿਅਕਤੀ ਵਿਸ਼ੇਸ਼ ਹੀ ਬੋਲਦਾ ਜਾਂ ਉਸਦੇ ਆਖੇ ਕਦੀ ਕਦੀ ਕੋਈ ਹੋਰ ਵੀ ਬੋਲਦਾ ਹੈ। ਬਹੁਤੇ ਮੈਂਬਰ ਆਪਣਾ ਵਕਤ ਕਟਣ ਲਈ ਜਾ ਬੈਠਦੇ ਹਨ ਅਤੇ ਕਦੀ ਇਸ਼ਾਰਾ ਹੁੰਦਾ ਹੈ ਤਾਂ ਉਹ ਮੇਜ਼ਾਂ ਉਤੇ ਹਥ ਮਾਰਨ ਲਗ ਪੈਂਦੇ ਹਨ, ਕਦੀ ਤਾਲੀਆਂ ਲਗਾ ਲੈਂਦੇ ਹਨ, ਕਦੀ ਵਾਅਕ ਆਊਅ ਅਤੇ ਜਦ ਵੋਟਾ ਪੈਂਦੀਆਂ ਹਨ ਤਾਂ ਪਾਰਟੀ ਮੁਖੀਆਂ ਦਾ ਹੁਕਮ ਮਨਣਾ ਪੈਂਦਾ ਹੈ ਅਤੇ ਇਸਨੂੰ ਪਾਰਟੀ ਹੁਕਮ ਨਾਮਾ ਆਖਦੇ ਹਨ ਅਤੇ ਕੋਈ ਵੀ ਮੈਂਬਰ ਪਾਰਟੀ ਮੁਖੀਆਂ ਦੇ ਹੁਕਮ ਮਨਣ ਤੋਂ ਇਨਕਾਰ ਨਹੀਂ ਕਰ ਸਕਦਾ ਅਤੇ ਇਸ ਤਰ੍ਹਾਂ ਉਹ ਆਪਣੀ ਮਰਜ਼ੀ ਨਾਲ ਵੋਟ ਨਹੀਂ ਪਾ ਸਕਦਾ ਬਲਕਿ ਪਾਰਟੀ ਮੁਖੀਆਂ ਦਾ ਫੈਸਲਾ ਮਨਣਾ ਪੈਂਦਾ ਹੈ। ਇਸ ਲਈ ਇਹ ਪ੍ਰਜਾਤੰਤਰ ਨਹੀਂ ਹੈ ਬਲਕਿ ਇਹ ਆਖਿਆ ਜਾ ਸਕਦਾ ਹੈ ਕਿ ਇਹ ਪਾਰਟੀ ਰਾਜ ਹੈ, ਜਾਂ ਇਹ ਆਖ ਲਓ ਕਿ ਪਾਰਟੀ ਦੇ ਵਿਅਕਤੀਵਿਸ਼ੇਸ਼ਾਂ ਦਾ ਰਾਜ ਹੈ। ਇਹ ਰਾਜਸੀ ਲੋਕਾਂ ਦੀ ਭਰਤੀ ਵੀ ਵਿਅਕਤੀ ਵਿਸ਼ੇਸ਼ ਕਰਦੇ ਹਨ, ਇਹ ਮੈਂਬਰ ਵੀ ਵਿਅਕਤੀ ਵਿਸ਼ੇਸ਼ ਦਾ ਹੁਕਮ ਮਨਦੇ ਹਨ ਅਤੇ ਇਸ ਤਰ੍ਹਾਂ ਇਹ ਆਖਿਆ ਜਾ ਸਕਦਾ ਹੈ ਕਿ ਵੋਟਾ ਤਾਂ ਮਹਿਜ਼ ਇਕ ਡਰਾਮਾ ਹੈ ਅਤੇ ਨਾ ਤਾਂ ਇਹ ਚੁਣੇ ਜਾਂਦੇ ਲੋਕੀਂ ਲੋਕਾਂ ਦੇ ਨੁਮਾਇੰਦੇ ਹਨ, ਨਾ ਹੀ ਇਹ ਲੋਕਾਂ ਵਿਚੋਂ ਹਨ ਅਤੇ ਨਾ ਹੀ ਲੋਕਾਂ ਦੀ ਸੇਵਾ ਕਰਨ ਲਈ ਇਹ ਵਚਨਬਧ ਹਲ। ਇਹ ਤਾਂ ਬਸ ਪਾਰਅੀ ਮੁਖਆਂ ਅਰਥਾਤ ਵਿਅਕਤੀ ਵਿਸ਼ੇਸ਼ ਦੇ ਗੁਲਾਮ ਹਨ ਅਤੇ ਉਸਦਾ ਕਹਿਣਾ ਮਨਕੇ ਇਕ ਅਜੀਬ ਕਿਸਮ ਦੀ ਤਾਨਾਸ਼ਾਹੀ ਆ ਚੁਕੀ ਹੈ ਜਿਸਨੂੰ ਅਸੀਂ ਪਰਜਾਤੰਤਰ ਪਏ ਆਖਦੇ ਹਾਂ।
ਇਸ ਖਾਨਦਾਨੀ-ਵਿਅਕਤੀ ਵਿਸ਼ੇਸ਼ਾਂ ਦੇ ਰਾਜ ਨੂੰ ਅਸੀਂ ਰਾਜਸੀ ਪਾਰਟੀਆਂ ਦਾ ਰਾਜ ਆਖਦੇ ਪਏ ਹਾਂ ਅਤੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਅਸੀਂ ਹਾਲਾਂ ਵੀ ਗੁਲਾਮ ਹੀ ਹਾਂ ਅਤੇ ਅਗਰ ਸਹੀ ਕਿਸਮ ਦਾ ਰਾਜ ਆ ਜਾਂਦਾ ਤਾਂ ਇਨ੍ਹਾਂ ਸਤ ਦਹਾਕਿਆਂ ਵਿੱਚ ਇਸ ਮੁਲਕ ਵਿੱਚ ਬਹੁਤ ਕੁਝ ਹੋ ਜਾਣਾ ਸੀ। ਇਹ ਮੁਲਕ ਕਦੀ ਸੋਨੇ ਦੀ ਚਿੜੀਆਂ ਅਖਵਾਉਂਦਾ ਸੀ, ਪਰ ਸਾਰਾ ਸੋਨਾ ਬਾਹਰੀ ਹਮਲਿਆ ਵਿੱਚ ਕਦੋਂ ਦਾ ਲੁਟਿਆ ਜਾ ਚੁਕਾ ਹੈ ਪਰਅਜ ਵੀ ਸਾਡੇ ਪਾਸ ਪਹਾੜ, ਦਰਿਆ, ਖਣਿਜ ਪਦਾਰਥ, ਗੈਸ, ਕੋਲਾ, ਉਪਜਾਊ ਘਰਤੀ, ਮਿਹਨਤੀ ਲੋਕੀਂ, ਵਧੀਆਂ ਜਲਵਾਯੂ ਹੈ ਅਤੇ ਅਗਰ ਅਸੀਂ ਮੁਲਕ ਅੰਦਰ ਸਹੀ ਢੰਗ ਦਾ ਪਰਜਾਤੰਤਰ ਲਿਆ ਸਕਦੇ ਤਾਂ ਸਤ ਦਹਾਕਿਆਂ ਵਿੱਚ ਬਹੁਤ ਕੁਝ ਹੋ ਜਾਣਾ ਸੀ। ਪਰ ਅਜ ਵੀ ਲੋਕੀਂ ਭੁਖੇ ਨੰਗੇ ਹਨ, ਅਨਪੜ੍ਹ ਹਨ, ਲੋਕਾਂ ਪਾਸ ਸਿਖਲਾਈ ਨਹੀਂ ਹੈ, ਰੁਜ਼ਗਾਰ ਨਹੀਂ ਹੀੈ, ਵਾਜਬ ਆਮਦਨ ਨਹੀਂ ਹੈ ਇਸ ਲਈ ਅਜ ਵੀ ਝੁਗੀਆਂ, ਕਚੇ ਅਤੇ ਛੋਟੇ ਮਕਾਨ ਹਨ ਅਤੇ ਆਦਮੀ ਦਾ ਮੂੰਹ ਦੇਖਦਿਆ ਹੀ ਉਸਦੀ ਹਾਲਤ ਦਾ ਪਤਾ ਲਗ ਜਾਂਦਾ ਹੈ। ਦੁਨੀਆਂ ਦੇ ਲੋਕੀਂ ਅਜ ਵੀ ਸਾਨੂੰ ਭੀੜ, ਪਛੜੇ ਹੋਏ ਅਤੇ ਗਰੀਬਾਂ ਦਾ ਦੇਸ਼ ਆਖਦੇ ਹਨ।
ਇਸ ਲਈ ਵਕਤ ਆ ਗਿਆ ਹੈ ਕਿ ਅਸੀਂ ਆਪਣਾ ਸਵੈਨਿਰੀਖਣ ਕਰੀਏ ਅਤੇ ਹਿਹ ਦੇਖਣ ਦੀ ਖੇਚਲ ਕਰੀਏ ਕਿ ਅਸੀਂ ਕਿਥੇ ਗਲਤੀ ਕਰ ਗਏ ਹਾਂ ਅਤੇ ਅਗਰ ਸਾਡੀ ਨਜ਼ਰ ਰਾਜਸੀ ਲੋਕਾਂ ਉਤੇ ਪੈਂਦੀ ਹੈ ਜਾਂ ਆ ਟਿਕਦੀ ਹੈ ਤਾਂ ਇਸ ਸਮਸਿਆ ਨੂੰ ਹਲ ਕਰਨ ਬਾਰੇ ਸੋਚਿਆ ਜਾਣਾ ਚਾਹੀਦਾ ਹੈ। ਰਾਜਸੀ ਪਾਰਟਹੀਆਂ ਅਗਰ ਖਾਨਦਾਨੀ-ਵਿਅਕਤੀ ਵਿਸ਼ੇਸ਼ਾਂ ਅਧੀਨ ਆ ਗਈਆਂ ਹਨ ਤਾ ਇਹ ਸਮਸਿਆ ਵੀ ਹੱਲ ਕੀਤੀ ਜਾ ਸਕਦੀ ਹੈ। ਅਸੀਂ ਅਜ ਹੀ ਇਹ ਫੈਸਲਾ ਕਰ ਲਈਏ ਕਿ ਅਸੀਂ ਪਾਰਟੀ ਦੇਖਕੇ ਵੋਟਾਂ ਨਹੀਂ ਪਾਉਣੀਆਂ, ਬਲਕਿ ਵਿਅਕਤੀ ਅਰਥਾਤ ਉਮੀਦਵਾਰ ਦੀ ਘੋਖ ਕਰਨੀ ਹੈ ਅਤੇ ਕਾਬਲ ਵਿਅਕਤੀ ਨੂੰ ਹੀ ਵੋਟ ਪਾਉਣਾ ਹੈ। ਇਹ ਵਿਆਕਤੀ ਅਗਰ ਕਿਸੇ ਪਾਰਟੀ ਦਾ ਵੀ ਹੈ ਤਾਂ ਵੀ ਅਸੀਂ ਉਮੀਦ ਰਖ ਸਕਦੇ ਹਾ ਕਿ ਇਹ ਆਦਮੀ ਆਪਣੀ ਜ਼ਮੀਰ ਦੀ ਆਵਾਜ਼ ਸੁਣਕੇ ਸਦਨ ਵਿੱਚ ਕੰਮ ਕਰੇਗਾ ਅਤੇ ਖਾਨਦਾਨੀ-ਵਿਅਕਤੀ ਵਿਸੋ ਦਾ ਹੁਕਮ ਵੀ ਸੋਚ ਸਮਝਕੇ ਮਨੇਗਾ। ਇਹ ਜੀ ਹਜ਼ੂਰੀਆਂ ਦੀ ਫੌਜ ਦਾ ਖਾਤਮਾ ਕਰਨ ਦਾ ਇਹੀ ਇਕ ਢੰਗ ਹੈ ਅਤੇ ਇਸ ਨਾਲ ਇਹ ਖਾਨਦਾਨੀ ਵਿਆਕਤੀ ਵਿਸ਼ੇ ਦਾ ਰਾਜ ਵੀ ਖਤਮ ਕੀਤਾ ਜਾ ਸਕਦਾ ਹੈ। ਆਜ਼ਾਦੀ ਅਤੇ ਪ੍ਰਜਾਤੰਤਰ ਦਾ ਇਹੀ ਮਤਲਬ ਨਿਕਲਦਾ ਹੈ। ਇਹ ਵੋਟ ਪਾਉਣਾ ਅਧਿਕਾਰ ਨਹੀਂ ਹੈ ਬਲਕਿ ਇਹ ਡਿਉਟੀ ਹੈ ਅਤੇ ਆਪਣੀ ਡਿਊਟੀ ਬਹੁਤ ਹੀ ਸਾਵਧਾਨੀ ਅਤੇ ਸਿਆਣਪ ਨਾਲ ਨਿਭਾਈ ਜਾਦੀ ਚਾਹੀਦੀ ਹੈ। ਅਸੀਂ ਮੁਲਕ ਲਈ ਸਰਕਾਰ ਚੁਣਨ ਜਾ ਰਹੇ ਹਾਂ ਅਤੇ ਜੈਸੀ ਵੀ ਅਸੀਂ ਸਰਕਾਰ ਚੁਣਾਗੇ ਵੈਸਾ ਹੀ ਦੇਸ਼ ਬਣ ਜਾਵੇਗਾ ਅਤੇ ਇਸ ਗਲ ਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਅਸੀਂ ਪਿਛਲੇ ਸਤ ਦਹਾਕਿਆਂ ਵਿੱਚ ਆਪਣੀ ਵੋਟ ਵਾਉਦ ਦੀ ਡਿਊਟੀ ਸਹੀ ਢੰਗ ਨਾਲ ਨਿਭਾਉਂਦੇ ਨਹੀਂ ਰਹੇ ਹਾਂ ਅਤੇ ਇਹ ਖਾਨਦਾਨੀ ਤਾਨਾਸ਼ਾਹੀਆਂ, ਇਹ ਵਿਅਕਤੀ ਵਿਸ਼ੇਸ਼ਾਂ ਦਾ ਰਾਜ ਸਾਡੀਆਂ ਹੀ ਦੇਣਾ ਹਨ ਅਤੇ ਇਸ ਲਈ ਅਸੀਂ ਹੀ ਭਵਿਖ ਦੇ ਦੇਸ਼ ਵਾਸੀਆਂ ਅਗੇ ਜਵਾਬ ਦੇਹ ਹਾਂ।
2019 ਦੀਆਂ ਚੋਣਾ ਨਜ਼ਦੀਕ ਆ ਰਹੀਆਂ ਹਨ ਅਤੇ ਇਸ ਲਈ ਸਾਡਾ ਮੀਡੀਆਂ ਅਤੇ ਜਨਤਾ ਦੀ ਭਲਾਈ ਚਾਹੁਣ ਵਾਲੇ ਅਗੇ ਆਉਣ ਅਤੇ ਕੋਸਿੋ ਕੀਤੀ ਜਾਵੇ ਕਿ ਅਜ ਪਾਰਟੀਆਂ ਨੂੰ ਅਸੀਂ ਮਜਬੂਰ ਕਰ ਦਈਏ ਕਿ ਉਹ ਉਮੀਦਵਾਰਾਂ ਦੀ ਨਾਮਜ਼ਦਗੀ ਕਰਨ ਵਕਤ ਉਸਦੀ ਲਿਆਕਤ ਅਤੇ ਗੁਣਾ ਨੂੰ ਧਿਆਨ ਵਿੱਚ ਰਖਣ ਅਤੇ ਐਵੇਂ ਹੀ ਪੈਸਾ ਦੇਣ ਵਾਲਿਆਂ ਅਤੇ ਜੀ ਹਜ਼ੂਰੀਆਂ ਦੀ ਫੌਜ ਖੜੀ ਕਰਨਾ ਬੰਤਦ ਕਰ ਦੇਣ। ਅਗਰ ਐਸਾ ਹੋ ਜਾਂਦਾ ਹੈ ਤਾਂ ਹੋਲੀ ਹੋਲੀ ਇਹ ਖਾਨਦਾਨੀ-ਵਿਅਕਤੀ ਵਿਸ਼ੇ ਦਾ ਰਾਜ ਵੀ ਖਤਕ ਹੋ ਜਾਵੇਗਾ ਅਤੇ ਇਸ ਮੁਲਕ ਦੇ ਲੋਕਾਂ ਦੀਆਂ ਸਮਸਿਆਵਾਂ ਵੀ ਹਲ ਹੋ ਜਾਣਗੀਆਂ। ਸਿਆਣੇ ਅਤੇ ਗੁਣਾ ਵਾਲੇ ਲੋਕੀਂ ਕਿਸੇ ਵੀ ਪਾਰਟੀ ਦੇ ਹੋਣ ਉਹ ਲੋਕਾਂ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਆਸ ਨਾਲ ਸਾਨੂੰ 2019 ਦੀਆਂ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ ਹੈ।

WRITTEN BY