Skip to content
Independent perspectives. Global stories.
BREAKING

ਇਤਿਹਾਸਕ ਪਿੰਡ ਹੋ ਕੇ ਵੀ ਇਤਿਹਾਸ ਨਾਲ ਨਹੀਂ ਜੁੜ ਸਕਿਆ ਪਿੰਡ ਸੰਗਤਪੁਰਾ

Share this story

‘‘ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਗਤਪੁਰਾ ਨੂੰ ਮਾਣ ਪ੍ਰਾਪਤ ਹੈ ਪੰਜ ਪਿਆਰਿਆਂ ਵਿੱਚ ਸ਼ਹੀਦ ਹੋਣ ਵਾਲੇ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਦੀ ਜਨਮ ਭੂਮੀ ਹੋਣ ਦਾ। ਪਰ ਭਾਈ ਹਿਮੰਤ ਸਿੰਘ ਦੇ ਵਾਰਿਸ ਪਿੰਡ ਵਾਸੀਆਂ ਨੂੰ ਅਫਸੋਸ ਵੀ ਹੈ ਕਿ ਪਿੰਡ ਸੰਗਤਪੁਰਾ ਇਤਿਹਾਸਕ ਹੋਣ ਦੇ ਬਾਵਜੂਦ ਵੀ ਇਤਿਹਾਸ ਨਾਲ ਨਹੀਂ ਜੁੜ ਸਕਿਆ।’’ ਅੱਜ ਤੋਂ 356 ਸਾਲ ਪਹਿਲਾਂ ਭਾਈ ਹਿੰਮਤ ਸਿੰਘ ਨੇ ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਦੇ ਪਿੰਡ ਸੰਗਤਪੁਰਾ ਵਿਖੇ ਪਿਤਾ ਜੋਤੀ ਰਾਮ (ਝਿਊਰ) ਦੇ ਘਰ ਮਾਤਾ ਰਾਮੋ ਜੀ ਦੀ ਕੁੱਖੋਂ 5 ਮਾਘ 1718 ਸੰਮਤ ਨੂੰ ਜਨਮ ਲਿਆ ਸੀ। ਭਾਈ ਹਿੰਮਤ ਸਿੰਘ ਜੀ ਦਾ ਬਚਪਨ ਦਾ ਨਾਮ ਹਿੰਮਤ ਰਾਏ ਸੀ। ਉਨ੍ਹਾਂ ਨੇ ਆਪਣੇ ਬਚਪਨ ਦੇ ਦਿਨ ਪਿੰਡ ਸੰਗਤਪੁਰਾ (ਲਹਿਰਾਗਾਗਾ) ਦੀਆਂ ਗਲੀਆਂ ਵਿੱਚ ਗੁਜਾਰਨ ਉਪਰੰਤ ਜਵਾਨੀ ਦੀ ਦਹਿਲੀਜ ਉਪਰ ਆਪਣਾ ਪੈਰ ਰੱਖਿਆ ਹੀ ਸੀ ਕਿ ਉਹ 1675 (1732) ਈਸਵੀ ’ਚ ਸਿੱਖਾਂ ਦੇ ਨੌਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪ੍ਰਭਾਵਿਤ ਹੋਕੇ, ਮਨ ਵਿੱਚ ਜੁਲਮ ਦੇ ਖਿਲਾਫ ਲੜਨ ਦੀ ਇੱਛਾ ਲੈਕੇ ਪਿੰਡ ਸੰਗਤਪੁਰਾ ਨੂੰ ਛੱਡਕੇ ਚੱਕਰ ਵਰਤੀ ਹੋ ਗਏ ਅਤੇ ਫਿਰ ਕਦੇ ਉਨ੍ਹਾਂ ਪਿੱਛੇ ਮੁੜਕੇ ਨਾ ਦੇਖਿਆ। ਔਰੰਗਜੇਬ ਦੇ ਜਬਰ ਦਾ ਮੁਕਾਬਲਾ ਕਰਨ ਲਈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਿਸਾਖ 1756 (ਅਪ੍ਰੈਲ 13, 1699) ਖਾਲਸਾ ਫ਼ੌਜ ਦੀ ਸਿਰਜ਼ਣਾ ਕਰਨ ਲਈਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉਪਰ ਸੰਗਤਾਂ ਦਾ ਵਿਸ਼ਾਲ ਇਕੱਠ ਕੀਤਾ ਤਦ ਭਾਈ ਹਿੰਮਤ ਰਾਏ ਜੀ ਵੀ ਜਗਨਨਾਥਪੁਰੀ ਤੋਂ ਇਸ ਸਿਰਜਣਾ ਸਮਾਗਮ ਵਿੱਚ ਸ਼ਮਲ ਹੇਏ ਸਨ। ਗੁਰੂ ਜੀ ਦੀ ਮੁਖਾਰਬਿੰਦ ਤੋਂ ‘‘ਪੀਵਹੁ ਪਾਹੁਲ ਖੰਡੇਦਾਰ, ਹੋਇ ਜਨਮ ਸੁਹੇਲਾ।’’ ਸੁਣੇ ਸ਼ਬਦਾਂ ਨੇ ਹਿੰਮਤ ਰਾਏ ਜੀ ਦੇ ਮਨ ਉਪਰ ਹੋਰ ਗਹਿਰਾ ਅਸਰ ਕੀਤਾ, ਭਾਈ ਹਿੰਮਤ ਰਾਏ ਜੀ ਵੀ ਖੰਡੇ-ਬਾਟੇ ਦੀ ਪਾਹੁਲ ਪੀਕੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣਕੇ ਪੰਜ ਪਿਆਰਿਆਂ ਦੀ ਫੋਜ ਦੇ ਜਾਂਬਾਜ ਸ਼ਿਪਾਹੀ ਬਣ ਗਏ। ਜਿਹੜੇ ਜੁਲਮ ਦੇ ਖਿਲਾਫ ਲੜਦੇ ਲੜਦੇ 8 ਪੋਹ, 1761 ਨੂੰ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ। ਜਿਨਾਂ ਦੀ ਸ਼ਹੀਦੀ ’ਤੇ ਸਿੱਖ ਜਗਤ ਦੇ ਨਾਲ ਨਾਲ ਪਿੰਡ ਸੰਗਤਪੁਰਾ ਨਿਵਾਸੀਆਂ ਨੂੰ ਭਾਰੀ ਨਾਜ਼ ਹੈ। ਪਿੰਡ ਵਾਸੀ ਸਦੀਆਂ ਤੋਂ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਨ ਉਨ੍ਹਾਂਦੇ ਜੱਦੀ ਪਿੰਡ ਸੰਗਤਪੁਰਾ ਵਿਖੇ 5 ਮਾਘ ਅਤੇ ਸ਼ਹੀਦੀ ਦਿਹਾੜਾ 8 ਪੋਹ ਨੂੰ ਮਨਾਉਂਦੇ ਆ ਰਹੇ ਹਨ। ਇਨ੍ਹਾਂ ਗੌਰਵਮਈ ਦਿਨਾਂ ’ਤੇ ਪਿੰਡ ਦੇ ਗੁਰੂਦੁਵਾਰਾ ਸਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਕੇ 7 ਮਾਘ ਅਤੇ 10 ਪੋਹ ਨੂੰ ਭੋਗ ਪਾਏ ਜਾਂਦੇ ਹਨ। ਇਸ ਮੌਕੇ ਲਗਾਤਾਰ ਸਮੁੱਚਾ ਪਿੰਡ ਖਾਲਸਾਈ ਰੰਗ ਵਿੱਚ ਰੰਗਿਆ ਹੁੰਦਾ ਹੈ। ਇਨ੍ਹਾਂ ਦਿਨਾਂ ਵਿੱਚ ਪਿੰਡ ਵਾਸੀ ਰੰਗ, ਜਾਤੀ ਅਤੇ ਉਚ-ਨੀਚ ਦੇ ਭੇਦਭਾਵ ਤੋਂ ਮੁਕਤ ਹੋਕੇ ਇਕੱਠਾ ਬੈਠਕੇ ਲੰਗਰ ਛੱਕਦੇ ਹਨ। ਪਿੰਡ ਸੰਗਤਪੁਰਾ ਦਾ ਨਾਮ ਇਤਿਹਾਸਿਕ ਪਿੰਡਾਂ ਦੀ ਸ਼੍ਰੇਣੀ ਵਿੱਚ ਨਾ ਜੁੜਨ ਦਾ ਕਾਰਣ ਪਿੰਡ ਵਾਸੀਆਂ ਦੀ ਅਗਿਆਨਤਾ ਤੋਂ ਇਲਾਵਾ ਸ਼੍ਰੋਮਣੀ ਗੁਰੂਦਵਾਰਾ ਪ੍ਰੰਬਧਕ ਕਮੇਟੀ ਅਮਿੰ੍ਰਤਸਰ ਨੂੰ ਵੀ ਜਿੰਮੇਵਾਰ ਮੰਨਿਆ ਜਾਂਦਾ ਹੈ। ਪੰਥ ਰਤਨ ਸਵਰਗੀ ਗੁਰਚਰਨ ਸਿੰਘ ਟੌਹੜਾ ਜੀ 21 ਜਨਵਰੀ 1980 ਨੂੰ ਜਦੋਂ ਪਿੰਡ ਸੰਗਤਪੁਰਾ ਵਿਖੇ ਭਾਈ ਹਿੰਮਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ ਸਮਾਗਮ ਵਿੱਚ ਪਹੁੰਚੇ ਸਨ ਤਦ ਉਨ੍ਹਾਂ ਨੇ ਵੀ ਆਪਣੀ ਮੁਖਾਰਬਿੰਦ ’ਚੋਂ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਭਾਈ ਹਿੰਮਤ ਸਿੰਘ ਜੀ ਦੀ ਯਾਦ ਵਿੱਚ ਬਣੇ ਗੁਰਦੁਵਾਰਾ ਸਾਹਿਬ ਲਈ ਦਸ ਹਜਾਰ ਰੁਪਏ ਦੀ ਗਰਾਂਟ ਜਾਰੀ ਕਰਕੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਪਿੰਡ ਵਾਸੀਆਂ ਦੇ ਉਪਰਾਲੇ ਅਤੇ ਸਹਿਯੋਗ ਨਾਲ ਪ੍ਰਕ੍ਰਿਆ ਪੂਰੀ ਕਰਕੇ ਪਿੰਡ ਸੰਗਤਪੁਰਾ ਦਾ ਨਾਮ ਇਤਹਿਾਸਕ ਪਿੰਡਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਉਪਰੰਤ 2004 ਵਿੱਚ ਆਪਣੀ ਅਗਲੀ ਫੇਰੀ ਦੌਰਾਨ ਟੌਹੜਾ ਸਾਹਿਬ ਨੇ ਗੁਰੂਦਵਾਰਾ ਸਹਿਬ ਦੀ ਇਮਾਰਤ ਲਈ 11 ਲੱਖ ਰੁਪਏ ਦੀ ਵਿਸ਼ੇਸ਼ ਗਰਾਟ ਵੀ ਦਿੱਤੀ ਸੀ। ਪਿੰਡ ਵਾਸੀ ਬੇਸ਼ੱਕ ਪਿੰਡ ਸੰਗਤਪੁਰਾ ਦਾ ਨਾਮ ਇਤਿਹਾਸਕ ਪਿੰਡਾਂ ਦੀ ਸ਼੍ਰੇਣੀ ਵਿੱਚ ਨਾ ਜੁੜਨ ਲਈ ਸ਼੍ਰੋਮਣੀ ਕਮੇਟੀ ਅਮ੍ਰਿੰਤਸਰ ਨੂੰ ਦੋਸ਼ੀ ਆਖਕੇ ਆਪਣਾ ਪੱਲਾ ਝਾੜਦੇ ਆ ਰਹੇ ਹਨ ਪ੍ਰੰਤੂ ਗੁਰਦੁਵਾਰਾ ਪ੍ਰਬੰਧਕ ਕਮੇਟੀ ਸੰਗਤਪੁਰਾ ਦੇ ਆਗੂ ਸਹਿਬਾਨ, ਪੰਚਾਇਤੀ ਆਗੂ ਅਤੇ ਹੋਰ ਪ੍ਰਮੁੱਖ ਹਸਤੀਆਂ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਹਾੜਾ 5 ਮਾਘ ਅਤੇ ਸ਼ਹੀਦੀ ਦਿਹਾੜਾ 8 ਪੋਹ ਨੂੰ ਮਨਾਉਣ ਉਪਰੰਤ ਮੁੜ ਆਪਣੇ ਰੁਝੇਵੇਂ ਅਤੇ ਪਰਿਵਾਰਾਂ ਨੂੰ ਆਰਥਿਕ ਤੌਰ ਉਪਰ ਮਜਬੂਤ ਕਰਨ ਅਤੇ ਰੋਜਮਰ੍ਹਾ ਦੀਆਂ ਲੋੜਾਂ ਦੀ ਪੂਰਤੀ ਲਈ ਆਪਣੇ ਕੰਮਾਂ ਵਿੱਚ ਮਸ਼ਰੂਫ ਹੋਕੇ ਭੁੱਲ ਜਾਂਦੇ ਹਨ ਪਿੰਡ ਸੰਗਤਪੁਰਾ ਨੂੰ ਇਤਿਹਾਸਕ ਸ਼੍ਰੇਣੀ ਵਿੱਚ ਸ਼ਾਮਲ ਕਰਵਾਉਣ ਦੇ ਮਾਮਲੇ ਨੂੰ ਅਤੇ ਸਾਂਭਕੇ ਰੱਖ ਦਿੰਦੇ ਹਨ ਠੰਡੇ ਬਸਤੇ ਵਿੱਚ। ਜਦੋਂ ਪੋਹ ਦੀ ਸਰਦੀ ਆਮ ਸ੍ਰਿਸਟੀ ਨੂੰ ਜਕੜ ਰਹੀ ਹੁੰਦੀ ਹੈ ਉਦੋਂ ਪਿੰਡ ਸੰਗਤਪੁਰਾ ਨਿਵਾਸੀਆਂ ਦਾ ਤਨਮਨ ਭਾਈ ਹਿੰਮਤ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰਕੇ ਗਰਮੀ ਛੱਡਦਾ ਹੈ ਅਤੇ ਪੋਹ-ਮਾਘ ਦੀ ਸਰਦੀ ਵਿੱਚ ਜੁਟ ਜਾਂਦੇ ਹਨ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਨ ਅਤੇ ਸ਼ਹੀਂਦੀ ਦਿਹਾੜਾ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਉਣ ਵਿੱਚ। ਅੱਜ ਵੀ ਜੁੱਟੇ ਹੋਏ ਹਨ ਪਿੰਡ ਵਾਸੀ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਵਿੱਚ। ਅੱਜ ਵੀ ਪਿੰਡ ਵਾਸੀ ਆਪਣੇ ਪਿੰਡ ਸੰਗਤਪੁਰਾ ਨੂੰ ਇਤਹਿਾਸਕ ਪਿੰਡਾਂ ਦੀ ਲੜੀ ਵਿੱਚ ਪਰੋਣ ਵਾਲੀ ਘੜੀ ਦੀ ਉਡੀਕ ਵਿੱਚ ਹਨ।

WRITTEN BY