May 20, 2026 6:12 pm

ਸਮਾਜ ਵਿੱਚ ਨੈਤਿਕਤਾ ਦਾ ਪਤਨ ਕਿਓੁਂ

ਜਦੋ ਵੀ ਕੋਈ ਬੱਚਾ ਜਨਮ ਲੈਦਾਂ ਹੈ ਤਾਂ ਉਸ ਦੀ ਕੋਈ ਜਾਤ ਗੋਤ, ਧਰਮ ਦੇਸ਼ ਨਾਂ ਫਿਰਕਾ ਹੁੰਦਾ ਹੈ ਪ੍ਰੰਤੂ ਉਹ ਜਿਸ ਪ੍ਰਵਾਰ ਵਿੱਚ ਜਨਮ ਲੈਦਾਂ ਹੈ। ਉਸ ਦੇ ਮਾਪਿਆ ਵਾਲਾ ਗੋਤ, ਜਾਤ ਧਰਮ ਅਤੇ ਨਾਗਰਿਕਤਾ ਕੁਦਰਤੀ ਤੌਰ ਤੇ ਉਸ ਬੱਚੇ ਦੀ ਹੋ ਜਾਂਦੀ ਹੈ। ਜਨਮ ਤੋ ਇਨਸਾਨ ਨੂੰ ਸਰਕਾਰ (ਸਟੇਟ) ਧਰਮ ਅਤੇ ਸਮਾਜ, ਤਿੰਨ ਧਿਰਾਂ ਉਸ ਤੇ ਕੁਝ ਬੰਦਨ ਲਾਉਦੀਆਂ ਹਨ ਉਸ ਨੂੰ ਜਿੳਂ-ਜਿਉਂ ਵੱਡਾ ਹੁੰਦਾ ਹੈ, ਉਹਨਾਂ ਦੇ ਹੁਕਮ ਤਹਿਤ ਵਿਚਰਨਾ ਪੈਂਦਾ ਹੈ। ਜਿਥੇ ਜੰਮਦਾ ਹੈ ਉਸ ਰਾਜ ਦੀ ਸਰਕਾਰ ਦੇ ਕਨੂੰਨ , ਕਾਇਦ ਨਿਯਮਾਂ ਦੀ ਪਾਲਣਾ ਉਸ ਲਈ ਲਾਜਮੀ ਹੁੰਦੀ ਹੈ। ਉਸ ਸਮਾਜ ਦੇ ਰੀਤੀ ਰਿਵਾਜ, ਰਸਮਾਂ ਅਤੇ ਨਿਯਮਾਂ ਦੀ ਪਾਲਣਾ ਕਰਨਾ ਜਰੂਰੀ ਹੋ ਜਾਂਦੀ ਹੈ। ਜਿਸ ਤਰ੍ਹਾਂ ਦਾ ਧਰਮ ਉਸ ਦੇ ਮਾਪਿਆ ਦਾ ਹੁੰਦਾ ਹੈ। ਉਸ ਧਰਮ ਦੀਆਂ ਰਸਮਾਂ ਸੰਸਕਾਰਾ ਅਤੇ ਰਵਾਇਤਾ ਤੇ ਕਰਮਕਾਂਡ ਉਸ ਨੂੰ ਮੰਨਣੇ ਜਰੂਰੀ ਹੁੰਦੇ ਹਨ। ਇਨਸਾਨ ਤਿੰਨਾ ਵਿਹਾਂ ਵਿਚਕਾਰ ਇਕ ਸਾਂਝੀ ਵਿਸ਼ਾ ਵਸਤੂ ਹੈ। ਤਿੰਨਾ ਵਿਚਕਾਰ ਨੈਤਿਕਤਾ ਸਾਂਝੀ ਹੈ।ਸਟੇਟ, ਸਮਾਜ ਅਤੇ ਧਰਮ ਨੈਤਕਿਤਾ ਤੇ ਅਧਾਰਤ ਹਨ ਕੋਈ ਰਾਜ ਅਨੈਤਿਕ ਕਨੂੰਨ ਨਹੀ ਬਣਾ ਸਕਦਾ ਹੈ ਨਾ ਲਾਗੂ ਕਰ ਸਕਦਾ ਹੈ ਇਸ ਤਰ੍ਹਾਂ ਸਮਾਜ ਅਤੇ ਧਰਮ ਤਿੰਨੇ ਨੈਤਿਕਤਾ ਤੇ ਅਧਾਰਤ ਹਨ। ਦੁਨਿਆ ਦੇ ਵਖਰੇ ਵਖਰੇ ਖਿਤਿਆ ਵਿਚ ਕਿਧਰੇ ਸਟੇਟ(ਸਰਕਾਰ) ਦਾ ਬੋਲਬਾਲਾ ਭਾਰੂ ਹੈ ਕਿਤੇ ਕਿਤੇ ਸਮਾਜ ਦਾ ਅਤੇ ਕਿਤੇ ਧਰਮ ਦਾ । ਤਿੰਨਾ ਧਿਹਾਂ ਦਰਮਿਆਨ ਆਦਮੀ ਅਤੇ ਨੈਤਿਕਤਾ ਸਾਝੀਂ ਹੈ। ਲੋਕ-ਰਾਜੀ ਢਾਂਚੇ ਵਿਚ ਉਥੋਂ ਦੇ ਰਾਜਨੀਤਕ ਲੀਡਰ ਜ਼ੋ ਕਨੂੰਨ ਬਣਾਉਂਦੇ ਹਨ ਨੈਤਿਕਤਾ ਦੇ ਨਿਯਮ ਨਿਰਧਾਰਤ ਕਰਦੇ ਹਨ ਜਾਂ ਰਾਜਵਾੜਾਸ਼ਾਹੀ ਸਟੇਟ ਵਿਚ ਡਿਕਟੇਟਰ ਅਤੇ ਰਾਜੇ ਦੀ ਉ¤ਚੀ ਸਖਸ਼ੀਅਤ ਅਤੇ ਉਸ ਦੇ ਬੋਲ ਦਾ ਕਨੂੰਨ ਕੰਮ ਕਰਦਾ ਹੈ। ਉਸ ਇਨਸਾਨ ਦੀ ਨਿਜੀ ਸਖਸ਼ੀਅਤ ਦੇ ਗੁਣ ਸਾਰੇ ਰਾਜ ਦੇ ਲੋਕਾਂ ਲਈ ਰੋਲ ਮਾਡਲ ਅਤੇ ਆਦਰਸ਼ਮਈ ਬਣ ਜਾਦੇਂ ਹਨ। ਇਸ ਤਰ੍ਹਾਂ ਹੀ ਜੇਹੜੇ ਧਰਮ ਦੇ ਬਾਨੀੇ ਅਤੇ ਪੈਰੋਕਾਰ ਜ਼ੋ ਲੋਕਾਂ ਨੂੰ ਧਰਮ ਬਾਰੇ ਵਿਆਖਿਆ ਸਕੰਲਪ ਅਤੇ ਕਰਮ ਕਾਂਡ ਤੇ ਮਰਿਆਦਾ ਵਾਲੇ ਮਾਰਗ ਦਰਸ਼ਨ ਦਿੰਦੇ ਹਨ, ਭਾਵ ਉਹ ਕਿਸੇ ਧਾਰਮਿਕ ਗ੍ਰੰਥ ਦੇ ਅਧਾਰ ਅਤੇ ਸਿਖਿਆਵਾਂ ਤੇ ਅਧਾਰਤ ਹੁੰਦਾ ਹੈ। ਪ੍ਰੰਤੂ ਲੋਕ ਉਸ ਧਾਰਮਿਕ ਆਗੂ ਅਤੇ ਪੈਰੋਕਾਰਾ ਦੀ ਸਮੂਚੀ ਟੀਮ ਨੂੰ ਰੋਲ ਮਾਡਲ ਮੰਨਦੇ ਹਨ।ਧਾਰਮਿਕ ਗ੍ਰੰਥ ਵਿਚ ਲਿਖਿਆ ਸੰਦੇਸ਼ ਹਰ ਇਕ ਜਨ ਸਧਾਰਨ ਲਈ ਪੜਨਾ ਤੇ ਸਮਝਣਾ ਸੋਖਾ ਨਹੀਂ ਹੁੰਦਾ ਇਸ ਲਈ ਉਹਨਾਂ ਧਾਰਮਿਕ ਆਗੂਆਂ ਦੇ ਨਿਜੀ ਚਰਿੱਤਰ ਅਤੇ – ਜੀਵਨ ਤੋਂ ਮਾਰਗ ਦਰਸ਼ਨ ਲੈਦੇ ਹਨ।
ਸਮਾਜ ਵਿੱਚ ਪਿੰਡ ਗਲੀ ਮੁੱਹਲੇ ਦੇ ਸਿਆਣੇ ਵੱਡੇ ਪੁਰਸ਼ ਜ਼ੋ ਸਤਕਾਰੇ ਜਾਣ ਵਾਲੇ ਹੁੰਦੇ ਹਨ ਉਹ ਉਮਰ, ਲਿਆਕਤ, ਤਜਰਬੇ ਅਤੇ ਕਿਰਦਾਰ ਵਿਚ ਵੱਡੇ ਹੁੰਦੇ ਹਨ। ਉਹ ਕੁਝ ਕਰਨ ਤੇ ਕੁਝ ਨਾ ਕਰਨ ਯੋਗ ਸੰਕੇਤ ਦਿੰਦੇ ਹਨ। ਜ਼ੋ ਉਸ ਦੀਆਂ ਹਿਦਾਇਤਾ ਅਤੇ ਰਵਾਜਾ ਅਨੂਸਾਰ ਚਲਦਾ ਹੈ। ਹਰ ਸਮਾਜ ਦੇ ਕੁਝ ਨਾ ਕੁਝ ਵਖਰੇ ਰਿਵਾਜ, ਰੀਤੀਆਂ ਤੇ ਸੰਸਕਾਰ ਹੁੰਦੇ ਹਨ ਉਹਨਾਂ ਦੀ ਉਲਘੰਣਾਂ ਕਰਨਾਂ ਉਹਨਾਂ ਲਈ ਬੜਾ ਮੁਸ਼ਕਲ ਹੋ ਜਾਂਦਾ ਹੈ। ਜੇਹੜਾ ਆਦਮੀ ਸਮਾਜ ਤੋਂ ਬਾਗੀ ਹੋਣ ਦੀ ਕੋਸ਼ਿਸ਼ ਕਰਦਾ ਹੈ ਕਈ ਵਾਰੀ ਜਾਨ ਤੋਂ ਹੱਥ ਧੋਣਾਂ ਪੈਦਾ ਹੈ।ਸਮਾਜਿਕ ਸਜਾ ਹੁੱਕਾ ਪਾਣੀ ਬੰਦ ਕਰਨ ਤੋਂ ਸਮਾਜਿਕ ਬਾਈਕਾਟ ਤੋ ਲੈ ਕੇ ਬਹੁਤ ਦੂਰ ਤੱਕ ਚਲੀ ਜਾਂਦੀ ਹੈ।ਕਈ ਵਾਰੀ ਸਮਾਜ ਦੇ ਕਨੂੰਨੀ ਚੋਧਰੀ ਤੇ ਹਲੂਸ ਬੰਦੇ ਦੀ ਜਾਨ ਤੱਕ ਲੈ ਲੈਂਦੇ ਹਨ।
ਇਸ ਤਰ੍ਹਾਂ ਇਨਸਾਨ ਨੂੰ ਕੰਟਰੋਲ ਕਰਨ ਲਈ ਰਾਜ,ਧਰਮ ਅਤੇ ਸਮਾਜ ਤਿੰਨਾ ਧਿਹਾਂ ਦਾ ਕਈ ਵਾਰੀ ਟਕਰਾਅ ਵੀ ਹੋਇਆ ਹੇ। ਕਦੇ ਕਦੇ ਦੋ ਧਿਹਾਂ ਇਕਠੀਆਂ ਹੋ ਜਾਂਦੀਆਂ ਹਨ। ਤਿੰਨਾਂ ਦਾ ਇਕੱਠਾ ਹੋਣਾ ਅਕਸਰ ਅਸੰਭਵ ਹੋ ਜਾਂਦਾ ਹੈ। ਕਿਸੇ ਖਿਤੇ ਚ ਸਟੇਟ, ਜਿਵੇਂ ਪੱਛਮ ਵਿਚ, ਜਿਥੇ ਭਾਵੇਂ ਧਰਮ ਤੇ ਸਮਾਜ ਵੀ ਹੋਣ ਪਰ ਸਟੇਟ ਦਾ ਕਨੂੰਨ ਸੁਪਰੀਮ ਹੈ ਉਸ ਦੀ ਉਲਘੰਣਾ ਸਭੰਵ ਨਹੀਂ।ਜਿੱਥੇ ਲੋਕ ਸਟੇਟ (ਸਰਕਾਰ ਦੇ ਕਨੂੰਨ, ਇਨਸਾਫ, ਸਮਾਜਿਕ ਸੁਰਖਿਆ ਸਿਹਤ ਸਿਖਿਆ ਅਤੇ ਹੋਰ ਆਰਥਿਕ ਲੋਕਾਂ ਤੇ ਜੀਵਨ ਦੇ ਹਰ ਪੱਖ ਤੋਂ ਸੰਤੁਸ਼ਟ ਹੋਣ ਤਾਂ ਉਹ ਧਰਮ ਅਤੇ ਸਮਾਜ ਦੇ ਠੇਕੇਦਾਰਾਂ ਦੀ ਪ੍ਰਵਾਹ ਨਹੀਂ ਕਰਦੇ। ਕਈ ਮੁਲਕ ਅਜਿਹੇ ਹਨ ਜਿਵੇਂ , ਹਾਲੈਂਡ, ਬੈਲਜੀਆਂ, ਸਵੀਡਨ ਆਦਿ ਜਿਥੇ 80% ਤੋਂ ਵੱਧ ਲੋਕੀ ਨਾਸਤਿਕ ਹਨ ਜ਼ੋ ਧਰਮ ਤਾ ਕੀ ਰੱਬ ਦੇ ਹੋਂਦ ਚ ਹੀ ਵਿਸ਼ਵਾਸ ਨਹੀਂ ਰਖਦੇ। ਉ¤ਥੇ ਸਮਾਜ ਟੁੱਟ ਚੁੱਕੇ ਹਨ ਸਿਰਫ ਸਟੇਟ ਸਰਬ ਪੱਖੀ ਜੁਮੇਵਾਰੀਆਂ ਬਾਖੂਬੀ ਨਿਭਾ ਰਿਹਾ ਹੈ ਉਹਨਾਂ ਮੁਲਕਾਂ ਚ ਚੋਰੀ, ਕਤਲ, ਬਲਾਤਕਾਰ, ਡਾਕੇ ਆਦਿ ਬਹੁ ਘੱਟ ਭਾਵ ਨਾਮਾਤਰ ਹੀ ਹਨ।ਉਹ ਕਹਿੰਦੇ ਹਨ ਧਰਤੀ ਤੇ ਸਭ ਕੁਝ ਠੀਕ ਹੈ, ਰੱਬ ਸਵਰਗ ਵਿਚ ਹੀ ਰਹੇ ਤਾਂ ਚੰਗਾ ਹੈ।ਇਕ ਅਰਬ ਦੇਸ਼ਾਂ ਦਾ ਇਸਲਾਮਿਕ ਧਰਮ ਨੂੰ ਜਿਥੇ ਸ਼ਰੀਅਤ ਦੇ ਕਨੂੰਨ ਅਨੂਸਾਰ ਅਤੇ ਧਾਰਮਿਕ ਗ੍ਰੰਥਾਂ ਮੁਤਾਬਿਕ ਫੈਸਲੇ ਲੈਂਦੇ ਹਨ। ਕਤਲ ਕਰਨ ਵਾਲੇ ਨੂੰ ਫਾਂਸੀ, ਬਲਾਤਕਾਰ, ਚੋਰੀ, ਡਾਕਾ ਮਾਰਨ ਵਾਲੇ ਨੂੰ ਸ਼ਰੀਅਤ ਕਨੁੰਨ ਤਹਿਤ ਪੱਥਰ ਮਾਰਨੇ, ਸਿਰ ਕਲਮ ਕਰਨਾ ਫਾਂਸੀ ਆਦਿ ਸਖਤ ਸਜਾ ਦਿੰਦੇ ਹਨ। ਉਥੇ ਜਾਨ ਮਾਲ ਤੇ ਇੱਲਤ ਦੀ ਰਾਖੀ ਮਹਿਫੂਜ਼ ਹੈ। ਜੁਰਮ ਨਾਮਾਤਰ ਹੈ ਸ਼ੇਖ ਦੇ ਪਰਵਾਰ ਨੂੰ ਵੀ ਜੁਰਮ ਜ਼ਾਂ ਗਲਤੀ ਕਰਨ ਤੇ ਸਜਾ ਮਿਲਦੀ ਹੈ। ਉਥੇ ਧਰਮ ਅਤੇ ਰਾਜ ਇਕੱਠਾ, ਬਾਖੁਬੀ ਚਲਦਾ ਹੈ। ਕਾਜੀ ਅਤੇ ਸ਼ੇਖ ਰੋਲ ਮਾਡਲ ਹਨ।ਮਨਹੋਰ ਅਤੇ ਮੁੱਖਹੋਰ ਨਹੀ। ਲੋਕ ਸੰਤੂਸ਼ਟ ਹਨ ਜਿੱਥੇ ਕਿਤੇ ਸੁਲਤਾਨ ਜਾਂ ਸ਼ੇਖ ਕਰਮ ਧਰਮ ਭੁੱਲ ਗਿਆ ਰਾਜ ਪਲਟਾ ਆ ਗਿਆ।ਕਿਸੇ ਜਮਾਨੇ ਵਿਚ ਧਾਰਮਿਕ ਆਗੂ ਇਹ ਵਿਸ਼ਵਾਸ ਪੈਦਾ ਕਰਦੇ ਸਨ ਕਿ ਸੱਤ ਜਨਮ ਪੁੰਨ , ਧਰਮ, ਪੂਜਾ ਅਤੇ ਤਪਸਿਆ ਕਰਨ ਉਪਰਾਂਤ ਪ੍ਰਮਾਤਮਾ ਨੇ ਰਾਜੇ ਦੀ ਜੁਨੀ ਵਿਚ ਰਾਜੇ ਨੂੰ ਰਾਜ ਕਰਨ ਲਈ ਭੇਜਿਆ ਹੈ ਉਸ ਦਾ ਹੁਕਮ ਮੰਨਣਾ ਅਤੇ ਉਸ ਦੇ ਰਾਜ ਵਿਚ ਸ਼ਰਧਾ ਅਤੇ ਵਫਾਦਾਰੀ ਰਖਣਾ ਪਰਜਾ ਦਾ ਧਰਮ ਹੈ। ਰਾਜੇ ਰੋਲ ਮਾਡਲ ਹੁੰਦੇ ਸਨ। ਪਰਜਾ ਸਤਿਕਾਰ ਅਤੇ ਪਾਲਣਾ ਕਰਦੀ ਸੀ।ਧਰਮ ਅਤੇ ਨੈਤਿਕਤਾ ਨੂੰ ਮੁੱਖ ਰੱਖ ਕੇ ਇਨਸਾਫ, ਸਚਾਈ ਲੋਕ ਭਲਾਈ ਤੇ ਜਨਤਕ ਹਿੱਤਾ ਦੀ ਰਾਖੀ ਲਈ ਰਾਜ ਕਰਦੇ ਸਨ। ਕਈ ਥਾਈ ਜਿਵੇਂ ਤਾਲੀਬਾਨ ਸਟੇਟ, ਖਾਪ ਪੰਚਾਇਤ, ਪੰਥ ਚੋਂ ਛੇਕਣਾ ਆਦਿ ਵਰਗੇ ਫਤਵੇ ਸਮਾਜ ਦੇ ਠੇਕੇਦਾਰਾਂ ਨੂੰ ਸੁਣਾਣੇ ਅਤੇ ਉਲਘਣਾ ਕਰਨ ਦੀ ਸੂਰਤ ਵਿਚ ਕਤਲ ਕਰਨ ਦੀ ਨੋਬਤ ਵੀ ਆਈ।
ਜਨ ਸਧਾਰਨ ਦੀ ਲੋੜ ਕੁਲੀ, ਗੁਲੀ, ਜੂੱਲੀ ਤੋ ਅਗੇ ਚਲ ਕੇ ਸਮਾਜਿਕ ਸਰਮਾਇਆ ਸੁਰਖਿਆ ਜਾਨ ਮਾਲ ਦੀ ਰਾਖੀ, ਸੇਹਤ , ਸਿਖਿਆ, ਇਨਸਾਫ, ਆਜਾਦੀ , ਬਰਾਬਰੀ ਅਤੇ ਭਾਈਚਾਰਾ ਹੁੰਦੀ ਹੈ।ਜਿਹੜਾ ਪ੍ਰਬੰਧ ਉਹਨਾ ਲਈ ਬੇਹਤਰ ਸਹੂਲਤਾਂ ਦੇਦਾ ਹੈ ਅਤੇ ਕਹਿਣੀ ਤੇ ਕਰਨੀ ਤੇ ਪੂਰਾ ਉਤਰਣ ਵਿਚ ਵਿਸ਼ਵਾਸ ਰਖਦਾ ਹੈ, ਉਹ ਉਸ ਦੇ ਹੁਕਮ ਦੀ ਪਾਲਣਾ ਕਰਨ ਨੂੰ ਤਰਜੀਹ ਦੇਂਦੇ ਹਨ ਕਿਉਕੀ ਉਹ ਪ੍ਰਬੰਧ ਉਹਣਾ ਨੂੰ ਮਾਫਕ ਹੈ।
ਜਿਹੜਾ ਸਟੇਟ ਦੇ ਕਨੂੰਨ ਦੀ ਉਲਘੰਣਾ ਕਰਦਾ ਹੈ, ਸਟੇਟ ਉਸ ਨੂੰ ਜੇਲ, ਥਾਨਾ, ਕਚਹਿਰੀ ਰਾਹੀਂ ਜੁਰਮਾਣਾ ਅਤੇ ਸਜਾ ਦਿੰਦਾ ਹੈ। ਜਿਹੜਾ ਧਾਰਮਿਕ ਗ੍ਰੰਥਾ ਦੀ ਉਲਘੰਣਾ ਕਰਦਾ ਹੈ ਅਤੇ ਧਾਰਮਿਕ ਆਗੂਆ ਦੇ ਅਨੂਸਾਰ ਨਹੀਂ ਚਲਦਾ ਉਸ ਨੂੰ ਨਰਕ ਦਾ ਅਤੇ ਜਮਦੂਤਾ ਦਾ ਡਰ, ਅਗਲੇ ਜਨਮ ਵਿਚ ਪਾਪਾਂ ਦਾ ਭਾਗੀ ਹੋ ਕੇ ਸਜਾ ਮਿਲਣ ਦਾ ਡਰਾਵੇ ਨਾਲ, ਸਮਾਜਿਕ ਚੋਧਰੀ ਸਮਾਜਿਕ ਸਜਾਵਾਂ ਦੇਣ ਦੇ ਡਰ ਨਾਲ ਲੋਕਾਂ ਨੂੰ ਕਾਬੂ ਵਿਚ ਰਖੱਦੇ ਸਨ। ਸਾਰੇ ਤਿਨੌ ਖੇਤਰਾਂ ਦੇ ਚੋਧਰੀ,ਧਾਰਮਿਕ ਆਗੂ, ਲੀਡਰ ਜਿਹਨਾਂ ਦਾ ਆਪਣਾ ਨਿਜੀ ਤੇ ਜਨਤੱਕ ਜੀਵਨ ਉ¤ਚਾ ਸੂੱਚਾ, ਰੋਲ ਮਾਡਲ ਆਦਰਸ਼ਮਈ ਹੁੰਦਾ ਸੀ, ਉਸ ਦੇ ਹੁਕਮ ਦੀ ਪਾਲਣਾ ਕਰਨਾ ਅੱਛਾ ਸਮਝਦੇ ਸਨ।ਉਸ ਦੇ ਪ੍ਰਤੀ ਵਫਾਦਾਰੀ ਤੇ ਸ਼ਰਧਾ ਵੀ ਜਾਹਰ ਕਰਦੇ ਸਨ।
ਪਿਛਲੇ ਕੁਝ ਸਮਿਆਂ ਤੋ ਸੰਸਾਰੀਕਰਨ, ਸਰਲੀਕਰਨ ਅਤੇ ਸੰਚਾਰੀਕਰਨ ਦੇ ਸਦਕਾ ਦੁਨੀਆਂ ਦੇ ਹਰ ਹਿਸੇ ਵਿਚ ਹੋ ਰਹੇ ਵਰਤਾਰੇ, ਕਨੂੰਨ ਜਾਬਤਾ ਅਤੇ ਰਾਜਨੀਤਕ ਪ੍ਰਣਾਲੀ ਵਾਰੇ ਸਾਰੀ ਦੁਨੀਆਂ ਦੇ ਲੋਕਾਂ ਨੂੰ ਤੁਰੰਤ ਪਤਾ ਲਗਦਾ ਰਹਿੰਦਾ ਹੈ। ਇਸ ਲਈ ਸਾਰੀਆਂ ਪ੍ਰਣਾਲੀਆਂ ਦੇ ਚੰਗੇ ਤੇ ਮਾੜੇ ਤਜਰਬੇ ਵਿਸ਼ਵ ਪੱਧਰ ਤੇ ਸਾਂਝੇ ਹੁੰਦੇ ਰਹਿੰਦੇ ਹਨ। ਸੱਚ ਹੀ ਕਿਸੇ ਨੇ ਕਿਹਾ ਹੈ ਕਿ ਸਰਕਾਰ ਦੀ ਕਿਸਮ ਅਤੇ ਪ੍ਰਣਾਲੀ ਲਈ ਮੂਰਖ ਝਗੜਦੇ ਹਨ, ਜਿਹੜੀ ਵੀ ਪ੍ਰਣਾਲੀ ਜਿੱਥੇ ਵੱਧੀਆ ਕੰਮ ਕਰਦੀ ਹੈ ਉਹ ਉਥੇ ਹੀ ਵਧੀਆ ਹੈ ਜਿਥੇ ਲੋਕ ਸੰਤੂਸ਼ਟ ਹਨ ਕਈ ਰੱਬ ਦੀ ਹੋਂਦ ਸਦਕਾ, ਰੱਬ ਦੀ ਮੰਨਤਾ ਸਦਕਾ ਖੁਸ਼ ਹਨ। ਕਈ ਰੱਬ ਦੀ ਹੋਂਦ ਤੋ ਮੂਨਕਰ ਹੋ ਕੇ ਵੀ ਅਤੀ ਪ੍ਰੰਸਨ ਤੇ ਖੁਸ਼ਹਾਲ ਹਨ। ਤਿਨੇ ਧਿਰਾਂ ਆਦਮੀ ਨੂੰ ਆਪਣੇ ਆਪਣੇ ਹੁਕਮ ਅੰਦਰ ਰੱਖਣ ਲਈ ਯਤਨਸ਼ੀਲ ਹਨ। ਸਿੱਖ ਧਰਮ ਦੀ ਹੀ ਗੱਲ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਵਿਚ ਫਰਮਾਉਂਦੇ ਹਨ ਕਿ ਪਰਮਾਤਮਾ ਇਕ ਹੈ, ਸਦਾ ਸਾਰੀ ਦੁਨੀਆਂ ਦਾ ਸਿਰਜਣਹਾਰ ਹੈ। ਨਾ ਕਿਸੇ ਦੇ ਭੈਅ ਹੇਠ ਹੈ, ਨਾ ਕਿਸੇ ਨਾਲ ਵੈਰ ਰੱਖਦਾ ਹੈ। ਆਕਾਰ ਰਹਿਤ ਅਤੇ ਜਨਮ ਮਰਣ ਤੋ ਨਿਰਲੇਪ ਹੈ। ਆਪਣੇ ਆਪ ਵਿਚ ਵਿਦਮਾਨ ਹੈ। ਉਸ ਦਾ ਨਾਮ ਜਪੋ, ਜੋ ਅਦਿ ਅੰਤ ਤੋ ਲੈ ਕੇ ਸਦਾ, ਸੱਚਾ ਹੀ ਰਹੇਗਾ ਜਿੰਨੀ ਵਾਰ ਮਰਜੀ ਸੋਚ ਵਿਚਾਰ ਕਰ ਲਉ ਪਰ ਸੋਚਣ ਨਾਲ ਤੇ ਚੁਪ ਰਹਿਣ, ਮੋਣ ਵਰਤ, ਭੂਖੇ ਰਹਿਣ ਨਾਲ ਅਤੇ ਬਹੁਤ ਜਿਆਦਾ ਸਿਆਣਪ ਕਰ ਲੈ, ਇਕ ਵੀ ਨਾਲ ਨਹੀਂ ਚਲਨੀ ਹੈ। ਹੁਣ ਸਭ ਕੂਝ ਵਰਣਨ ਕਰ ਕੇ ਗੁਰੂ ਸਾਹਿਬ ਖੁਦ ਹੀ ਸਵਾਲ ਕਰਦੇ ਹਨ, ਕਿਵ ਸਚਿਆਰਾ ਹੋਇਐ ਕਿਵ ਕੂੜੇ ਤੁਟੇ ਪਾਲਿ। ਅੱਗੇ ਜਵਾਬ ਚ ਸਪਸ਼ਟ ਕਰ ਦਿੰਦਾ ਹੈ, ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ। ਸੱਬ ਕੋਈ ਹੁਕਮ ਦੇ ਅੰਦਰ ਹੈ ਹੁਕਮ ਤੋ ਬਾਹਰ ਕੋਈ ਨਹੀ। ਜ਼ੋ ਹੁਕਮ ਨੂੰ ਬੁਝ ਲੈਂਦਾ ਹੈ ਉਸ ਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੁਝ ਨਹੀਂ ਵਿਗੜ ਸਕਦਾ। ਹੁਕਮ ਬੂਝ ਪਰਮ ਪਦ ਪਾਇਐ। ਗੁਰੂ ਮਤ ਵਿਚ ਸੱਭ ਤੋ ਉਚੀ ਉਪਾਦੀ ਪਰਮ ਪੱਦ ਹੈ। ਸਾਡੇ ਸਾਰੇ ਧਰਮ ਸਰਕਾਰ, ਸਮਾਜ ਮਨੂੱਖ ਨੁੰ ਉਸ ਦੀ ਰਜਾ, ਹੁਕਮ ਜਾਬਤਾ , ਨਿਯਮ ਵਿਧੀ ਵਿਧਾਨ ਤਹਿਤ ਰਹਿਣ ਦਾ ਉਪਦੇਸ਼ ਅਤੇ ਆਦੇਸ਼ ਦਿੰਦਾ ਹੇ।ਜਿਹੜਾ ਉਸ ਦੇ ਹੁਕਮ , ਰਜਾ, ਭਾਣੇ, ਸਿਖਿਆ ਵਿਚ ਰਹਿੰਦਾ ਹੇ। ਉਸ ਲਈ ਸਮਾਜ ਸਰਕਾਰ ਅਤੇ ਧਰਮ ਸਭ ਕੁਝ ਕਰਨ ਲਈ ਤਿਆਰ ਹੈ। ਪਰੰਤੂ ਜਿਹੜਾ ਬਾਗੀ ਹੈ ਉਸ ਨੂੰ ਦੁਰਸਤ ਕਰਨ ਲਈ ਆਪਣੇ ਆਪਣੇ ਢੰਗ ਨਾਲ ਤਿਨੋ ਧਿਰਾ ਡਰਾਵਾ ਦੇ ਕੇ ਯਤਨਸ਼ੀਲ ਹਨ। ਦੁਖਾਂਤ ਉਸ ਵੇਲੇ ਵਾਪਰਦਾ ਹੈ ਜਦੋ ਦੇਸ਼ ਦੇ ਲੀਡਰ ਆਪ ਕਨੂੰਨ ਦੀ ਪਾਲਣਾ ਨਹੀਂ ਕਰਦੇ। ਕਨੂੰਨ ਦੇ ਰਾਖੇ ਕਨੂੰਨ ਤੋੜਦੇ ਹਨ, ਧਰਮ ਦੇ ਪਹਿਰੇਦਾਰ ਤੇ ਪੈਰੋਕਾਰ ਜ਼ੋ ਉਪਦੇਸ਼ ਲੋਕਾਂ ਨੂੰ ਦਿੰਦੇ ਹਨ ਤੇ ਸਮਾਜ ਦੇ ਠੇਕੇਦਾਰ ਭਾਵੇ ਆਪ ਹੋਣ ਤੇ ਭਾਵੇਂ ਵਡੇ ਵਡੇਰੇ ਤੇ ਚੋਧਰੀ ਮੋਹਰੀ ਹੋਣ, ਉਹ ਜ਼ੋ ਕੁਝ ਆਮ ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਉਲਾਦ ਨੁੰ ਸਿਖਿਆ ਦਿੰਦੇ ਨੇ ਧਾਰਮਿਕ ਆਗੂ ਸਿਖਿਆ ਤੇ ਪਰਚਾਰ ਕਰਦੇ ਨੇ ਪਰ ਖੁੱਦ ਉਸ ਦੇ ਰਾਹ ਤੇ ਨਹੀਂ ਤਾਂ ਪ੍ਰਜਾ ਵੀ ਉਹਨਾਂ ਦਾ ਸਤਿਕਾਰ ਨਹੀਂ ਕਰਦੀ, ਹੁਕਮ ਨਹੀਂ ਮਨੰਦੀ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:
ਰੋਗ ਦਾਰੂ ਦੋਵੇਂ ਲਭੇ ਤਾਂ ਵੈਦੁ ਸੁਜਾਨਿ।
ਨਾਨਕ ਪਰਖੇ ਆਪ ਕੋਂ ਤਾਂ ਪਾਰਖੂ ਜਾਣਿ।
ਆਪਣੇ ਕਰਮ,ਧਰਮ,ਫਰਜ ਅਤੇ ਕਿਰਦਾਰ ਤੋਂ ਡਿੱਗੇ ਹੋਏ ਪੋਪਟ ਲੀਲਾ ਕਰਨ ਵਾਲੇ ਲੋਕਾਂ ਲਈ ਗੁਰੂਨਾਨਕ ਸਾਹਿਬ ਨੇ :
ਰਾਜੇ ਸ਼ੀਹ ਮੁਕਦਮ ਕੁੱਤੇ, ਤਿਨੂ ਗਲਿ ਛੁਰੀ ਵਗਾਇਣ ਸੁੱਤੇ।
ਜਦੋਂ ਬਾਬਰ ਨੇ ਐਨੇ ਨਿਹੱਥੇ ਲੋਕਾਂ ਤੇ ਹਮਲਾ ਕਰਕੇ ਕਤਲੇਆਮ ਕੀਤਾ ਤਾਂ ਉਹਨਾ ਨੇ ਰੱਬ ਨੂੰ ਵੀ ਉਲਾਭਾਂ ਦਿਤਾ,
ਏਤੀ ਮਾਰ ਪਈ ਕੁਰਲਾਣੀ, ਤੈਂਕੀ ਦਰਦ ਨਾ ਆਇਆ।
ਗੁਰੂ ਸਾਹਿਬਾਨ ਨੇ ਸੱਚ ਅਤੇ ਸੱਚ ਦੇ ਕਿਰਦਾਰ ਵਾਰੇ ਇਉੁਂ ਵਰਨਣ ਕੀਤਾ, ‘ਸੋਚ ਉਰੇ ਸਭਿ ਕੋ ਉਪਰ ਸਚੁ ਅਚਾਰਿ। ਜਿਹੜੇ ਪੀਰ ਪੈਗੰਬਰ ਅਲੀ ਮੋਲੀਏ ਮਹਾਤਮਾ ਬੁੱਧ, ਕਬੀਰ ਜੀ, ਫਰੀਦ ਜੀ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀਕਾਰ ਹੋਏ ਉਹਨਾ ਨੈ ਜੀਵਨ ਵਿਚ ਜ਼ੋ ਪਰਚਾਰ ਕਿਤਾ ਉਹ ਜਿਹਾ ਜੀਵਨ ਬਸਰ ਕੀਤਾ। ਉਹ ਕਹਿਣੀ ਅਤੇ ਕਰਨੀ ਦੇ ਪੱਕੇ ਰਹੇ ਇਸ ਕਰਕੇ ਉਹਨਾਂ ਨੂੰ ਸਾਡੇ ਧਰਮ ਵਿਚ ਆਦਰਸ਼ ਮਨੂੱਖ, ਗੁਰਮੁੱਖ, ਬ੍ਰਹਮਗਿਆਨੀ ਦਾ ਦਰਜਾ ਦਿੱਤਾ ਜਾਂਦਾ ਹੈ। ਹੁਣ ਜਿੰਨੀ ਸਰਬ ਧਰਮਾਂ ਦੇ ਪੈਰੋਕਾਰਾਂ ਅਤੇ ਅਨੁਆਈਆਂ ਵਿਚ ਗਿਰਾਵਟ ਹੈ ਉਹ ਅੱਤ ਦਰਜੇ ਦੀ ਹੈ। ਜ਼ੋ ਕੁਝ 550 ਸੋ ਸਾਲ ਹੁੰਦਾ ਸੀ ਜਿਸ ਤੋਂ ਪਰਭਾਵਿਤ ਹੋ ਕੇ ਗੁਰੂਆਂ , ਫਕੀਰਾਂ, ਭਗਤਾਂ ਨੇ ਸਮਾਜ ਸੁਧਾਰ ਲਹਿਰ ਚਲਾਈ, ਸਮਕਾਲੀ ਧਰਮਾਂ, ਰਾਜਿਆਂ ਅਤੇ ਸਮਾਜ ਦੇ ਠੇਕੇਦਾਰਾਂ ਨੂੰ ਵੀ ਵੰਗਾਰਿਆ। ਉਹ ਕਾਰਜ ਅੱਜ ਵੀ ਮੁੜ ਕਰਨ ਦੀ ਲੋੜ ਹੈ। ਕਿਊਂਕੀ ਸਾਡੇ ਚੋਧਰੀ ਤੇ ਸਿਕਦਾਰ ਜ਼ੋ ਕੁਝ ਕਹਿੰਦੇ ਨੇ ਉਸ ਦੇ ਉਲਟ ਕਰਦੇ ਹਨ।ਧਰਮ ਚੋਂ ਸਦਾਚਾਰ ਅਤੇ ਨੈਤਿਕਤਾ ਗੁੰਮ ਹੋ ਕੇ ਕਰਮ ਕਾਂਡ ਵਿਖਾਵਾ ਤੇ ਪੋਪ ਲੀਲਾ ਭਾਰੂ ਹੋ ਗਈ, ਸਰਕਾਰ ਦਾ ਲੀਡਰ ਅਫਸਰ ਕਨੂੰਨ ਬਣਾਉਂਦੇ ਤੇ ਲਾਗੂ ਕਰਦੇ ਹਨ ਪਰ ਆਪਣੇ ਤੇ ਨਹੀਂ ਸਿਰਫ ਲੋਕਾਂ ਤੇਂ। ਸਮਾਜ ਦਾ ਚੋਧਰੀ, ਸਰਪੰਚ, ਪੰਚ ਨਬੰਰਦਾਰ, ਟੀਚਰ, ਡਾਕਟਰ ਅਤੇ ਸਾਰੀ ਹੀ ਨਵੀਂ ਪੀੜ੍ਹੀ ਲਈ ਉਪਦੇਸ਼ ਦਿੰਦੇ ਨੇ ਪਰ ਖੁੱਦ ਉਹਨਾਂ ਅਲਾਮਤਾ ਦਾ ਸ਼ਿਕਾਰ ਨੇ।
ਜਨਤਕ ਜੀਵਨ, ਪਰਵਾਰਿਕ ਸਾਂਝ ਭਾਈਚਾਰਕ ਤੰਦਾ ਤੇ ਸਰਕਾਰ ਦੇ ਆਗੂਆ ਦੇ ਜੀਵਨ ਅਤੇ ਕਿਰਦਾਰ ਚੋਂ ਨੈਤਿਕਤਾ ਗਾਇਬ ਹੋ ਗਈ ਹੈ ਜਿਸ ਦੀ ਵਜਹਾ ਕਾਰਨ ਆਮ ਮਨੁੱਖ ਭਬੰਲਭੂਸੇ ਪੈ ਰਿਹੈ।ਉਹ ਕਿਧਰ ਜਾਵੇ ਕਿਸ ਨੂੰ ਰੋਲ ਮੋਡਲ ਮੰਨੇ। ਉਸ ਦੀਆਂ ਸਮਾਜਿਕ, ਰਾਜਨਿਤੀਕ,ਪ੍ਰਵਾਰਿਕ ਅਤੇ ਨੈਤਿਕਤਾ ਕੀਮਤਾਂ ਦੀ ਰਾੱਖੀ ਲਈ ਕੋਣ ਪਹਿਰਾ ਦੇਵੇ ਅਤੇ ਉਸ ਦੀ ਲੀਡਰਸ਼ੀਪ ਕੌਣ ਕਰੇ ਜਿਸ ਦਾ ਖੁਦ ਦਾ ਜੀਵਨ ਸੁੱਚਾ ਤੇ ਉ¤ਚਾ ਹੋਏ। ਧਰਮ ਰਾਜਨੀਤੀ ਨੂੰ ਸੁਧਾਰਦਾ ਹੋਇਆ ਰਾਜਨੀਤਕ ਹੋ ਗਿਆ। ਰਾਜਨੀਤੀ ਧਰਮ ਦਾ ਸ਼ੁਧੀਕਰਨ ਕਰਦੇ ਹੋਏ ਧਰਮ ਦਾ ਰਾਜਨੀਤੀਕਰਨ ਕਰ ਦਿੱਤਾ। ਮਾਪਿਆ ਨੇ ਉਲਟ ਰੋਲ ਮੋਡਲ ਬਣਨ ਦੀ ਬਜਾਏ ਰੋਲ ਮਾਡਲ ਦੇ ਮਾਇਨੇ ਹੀ ਬਦਲ ਕੇ ਰੱਖ ਦਿੱਤੇ ਹਨ।
ਕਨੂੰਨ- ਰੀਤੀ ਰਿਵਾਜ ਸਾਰੇ ਨੈਤਿਕਤਾ ਦੇ ਅਧਾਰ ਤੇ ਬਣਦੇ ਹਨ ਲੇਕਿਨ ਲਾਗੂ ਕਰਨ ਵਾਲਿਆ ਦੇ ਜੀਵਨ ਤੋਂ ਅਮਲੀ ਰੂਪ ਵਿੱਚ ਖਤਮ ਹੋ ਗਈ ਹੈ। ਪੁਰਾਣੀ ਕਹਾਵਤ ਹੈ ’ਇਕ ਨੂੰ ਇਕ ਹੋਇਆ ਆਵਾ ਹੀ ਊਤ ਗਿਆ’ ਬਿਲਕੁਲ ਸੱਚ ਹੋ ਰਹੀ ਹੈ। ਸਾਡੇ ਮੁਲਕ ’ਚ ਵੇਖਦੇ ਹਾਂ ਕਿਹੜਾ ਵਿੰਗ ਨੈਤਿਕਤਾ ਲਾਗੂ ਕਰਨ ਲਈ ਖੁਦ ਦਾ ਉ¤ਚਾ ਸੁੱਚਾ ਜੀਵਨ ਤੇ ਕਿਰਦਾਰ ਲੈ ਕੇ ਉਭਰਦਾ ਹੈ।’

Send this to a friend