ਸਾਡੇ ਸਮਾਜ ਵਿੱਚ ਕਈ ਵਾਰ-ਵਾਰ ਛੋਟੀਆਂ ਅਣਗਹਿਲੀਆਂ ਭਿਆਨਕ ਹਾਦਸਿਆਂ ਦਾ ਕਾਰਨ ਹੋ ਨਿੱਬੜਦੀਆਂ ਹਨ।ਅਤੇ ਅਕਸਰ ਹੀ ਅਣਸੁਖਾਵੀਂ ਘਟਨਾ ਦੇ ਅੰਜ਼ਾਮ ਤੋਂ ਬਾਅਦ ਸੰਬੰਧਿਤ ਅਣਗਹਿਲੀ ਦੀ ਦਰੁਸਤੀ ਵੀ ਹੋ ਜਾਂਦੀ ਹੈ।ਪਤਾ ਨਹੀਂ ਕਿਉਂ ਸਾਡੇ ਵਿਭਾਗ ਸਮਾਂ ਰਹਿੰਦੇ ਆਪਣੀਆਂ ਗਲਤੀਆਂ ਨੂੰ ਸੁਧਾਰਨ ਤੋਂ ਹਮੇਸ਼ਾ ਹੀ ਪਾਸਾ ਵੱਟਦੇ ਹਨ।ਜਨਤਾਂ ਦੀਆਂ ਸ਼ਿਕਾਇਤਾਂ ਅਤੇ ਤਕਲੀਫਾਂ ਨੂੰ ਸਹਿਜ਼ੇ ਹੱਲ ਕਰ ਦੇਣਾ ਸ਼ਾਇਦ ਸਾਡੇ ਵਿਭਾਗਾਂ ਦੀ ਕਾਰਜ਼ਸ਼ੈਲੀ ਦਾ ਹਿੱਸਾ ਨਹੀਂ ਹੈ।
ਬਰਨਾਲਾ ਸ਼ਹਿਰ ਦੀ ਵੱਖੀ ‘ਚ ਵਸੀ ਥੋੜ੍ਹੀ ਜਿਹੀ ਆਬਾਦੀ ਕੋਠੇ ਦੁਲਟ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਵੀ ਅਜਿਹਾ ਹੀ ਦ੍ਰਿਸ਼ ਵੇਖਣ ਨੂੰ ਮਿਲਦਾ ਹੈ,ਜੋ ਕਿਸੇ ਵੀ ਸਮੇਂੇ ਬੇਹੱਦ ਦਰਦਨਾਕ ਘਟਨਾ ਨੂੰ ਅੰਜ਼ਾਮ ਦੇ ਸਕਦਾ ਹੈ।ਚਾਈਂ ਚਾਈਂ ਆਪਣੇ ਬੱਚਿਆਂ ਨੂੰ ਤੀਜਾ ਨੇਤਰ ਖੋਲਣ ਲਈ ਸਕੂਲੇ ਭੇਜ ਰਹੇ ਮਾਪਿਆਂ ਨੂੰ ਸ਼ਾਇਦ ਨਹੀਂ ਪਤਾ ਕਿ ਉਹਨਾਂ ਦੇ ਬੱਚੇ ਸਕੂਲ ਵਿੱਚ ਖਤਰੇ ਦੇ ਕਿੰਨ੍ਹੇ ਨਜ਼ਦੀਕ ਜਾ ਰਹੇ ਹਨ।ਸਕੂਲ ਦੀ ਚਾਰਦਿਵਾਰੀ ਦੇ ਅੰਦਰ ਵਿਛਿਆ ਬਿਜਲੀ ਦੀਆਂ ਤਾਰਾਂ ਦਾ ਜਾਲ ਕਿਸੇ ਗਰਿੱਡ ਦੀ ਹੋਂਦ ਦਾ ਭੁਲੇਖਾ ਪਾਉਂਦਾ ਹੈ।ਸਕੂਲ ਦੀ ਚਾਰਦਿਵਾਰੀ ਦੇ ਅੰਦਰ ਬਿਜਲੀ ਦੇ ਦੋ ਖੰਭੇ ਅਤੇ ਅੱਧਾ ਟਰਾਂਸਫਾਰਮਰ ਲੱਗਿਆ ਹੋਇਆ ਹੈ। ਟ੍ਰਾਂਸਫਾਰਮਰ ਨੂੰ ਟਿਕਾਉਣ ਲਈ ਇੱਕ ਖੰਭਾ ਸਕੂਲ ਵਿੱਚ ਅਤੇ ਦੂਜਾ ਖੰਭਾ ਗਲੀ ਵਿੱਚ ਲੱਗਿਆ ਹੋਇਆ ਹੈ।ਟ੍ਰਾਂਸ਼ਫਾਰਮਰ ਦਾ ਇਹ ਖੰਭਾ ਸਕੂਲ ਦੀ ਚਾਰਦਿਵਾਰੀ ਵਿੱਚ ਲਗਾਉਣ ਦੀ ਗੱਲ ਮੂਲੋਂ ਹੀ ਸਮਝੋਂ ਬਾਹਰ ਹੈ,ਕਿਉਂਕਿ ਸਕੂਲ ਦੇ ਨਾਲ ਗੁਜ਼ਰਦੀ ਗਲੀ ਬਹੁਤ ਹੀ ਖੁੱਲੀ ਹੈ ਅਤੇ ਟ੍ਰਾਂਸਫਾਰਮਰ ਦੇ ਦੋਵੇ ਖੰਭੇ ਬੜੀ ਆਸਾਨੀ ਨਾਲ ਗਲੀ ਵਿੱਚ ਲਗਾ ਕੇ ਟ੍ਰਾਂਸਫਾਰਮਰ ਗਲੀ ਵਿੱਚ ਹੀ ਰੱਖਿਆ ਜਾ ਸਕਦਾ ਹੈ।ਗੱਲ ਇਹਨਾਂ ਖੰਭਿਆਂ ਤੱਕ ਹੀ ਸੀਮਿਤ ਨਹੀਂ ਇਹਨਾਂ ਤਿੰਨੇ ਖੰਭਿਆਂ ਨੂੰ ਸਥਿਰ ਰੱਖਣ ਲਈ ਤਕਰੀਬਨ ਚਾਰ-ਪੰਜ ਖਿੱਚਾਂ ਵੀ ਪਾਈਆਂ ਹੋਈਆਂ ਹਨ। ਇਹ ਖਿੱਚਾਂ ਅਕਸਰ ਹੀ ਬਿਜਲੀ ਦੀਆਂ ਤਾਰਾਂ ਦੇ ਨੇੜੇ ਤੋਂ ਗੁਜ਼ਰਦੀਆਂ ਹੁੰਦੀਆਂ ਹਨ।ਸਕੂਲ ਵਿੱਚ ਦਸ ਵਰ੍ਹਿਆਂ ਦੀ ਉਮਰ ਤੋਂ ਛੋਟੇ-ਛੋਟੇ ਅਤੇ ਖਤਰਿਆਂ ਤੋਂ ਬਿਲਕੁੱਲ ਹੀ ਅਣਜਾਣ ਤਕਰੀਬਨ ਤੀਹ ਪੈਂਤੀ ਬੱਚੇ ਪੜ੍ਹਦੇ ਹਨ। ਇਹ ਛੋਟੇ ਬੱਚੇ ਇਹਨਾਂ ਖਿੱਚਨੁਮਾ ਤਾਰਾਂ ਨਾਲ ਕਦੇ ਵੀ ਝੂਟਣ ਦੀ ਗਲਤੀ ਕਰ ਸਕਦੇ ਹਨ ਅਤੇ ਖੁਦਾ ਨਾ ਖਾਸਤਾ ਜੇਕਰ ਇਹ ਖਿੱਚਨੁਮਾ ਤਾਰਾਂ ਉ¤ੱਪਰ ਬਿਜਲੀ ਦੀਆਂ ਤਾਰਾਂ ਨਾਲ ਖਹਿ ਜਾਣ ਤਾਂ ਵਾਪਰਨ ਵਾਲੇ ਹਾਦਸੇ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ।ਬਰਸਾਤ ਦੇ ਦਿਨਾਂ ਦੌਰਾਨ ਇਹ ਖਤਰਾ ਹੋਰ ਵੀ ਵੱਧ ਜਾਂਦਾ ਹੈ।ਸਕੂਲ ਵਿੱਚ ਸੇਵਾ ਨਿਭਾਉਂਦੀਆਂ ਦੋ ਅਧਿਆਪਕਾਵਾਂ ਦਾ ਪੜਾਈ ਨਾਲੋਂ ਵੀ ਬਹੁਤਾ ਧਿਆਨ ਬੱਚਿਆਂ ਨੂੰ ਇਸ ਬਿਜਲਈ ਖਤਰੇ ਵਾਲੇ ਜ਼ੋਨ ਵਿੱਚ ਜਾਣ ਤੋਂ ਰੋਕਣ ‘ਤੇ ਲੱਗਿਆ ਰਹਿੰਦਾ ਹੈ।
ਛੋਟੇ-ਛੋਟੇ ਬੱਚਿਆਂ ਦੀ ਜਿੰਦਗੀ ’ਤੇ ਮੰਡਰਾਉਂਦੇ ਇਸ ਬਿਜਲਈ ਖਤਰੇ ਦਾ ਆਲਮ ਕਈ ਸਾਲ ਪੁਰਾਣਾ ਹੈ।ਜਦਕਿ ਸਕੂਲ ਵਿੱਚੋਂ ਖੰਭੇ ਅਤੇ ਬਿਜਲੀ ਦੀਆਂ ਤਾਰਾਂ ਹਟਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ ਕਿਉਂਕਿ ਸਕੂਲ ਦੇ ਤਕਰੀਬਨ ਚਾਰੇ ਪਾਸੇ ਖੁੱਲੀਆਂ ਗਲੀਆਂ ਅਤੇ ਖੁੱਲ੍ਹੀ ਜਗ੍ਹਾ ਹੈ। ਕਿਸੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਤਾਂ ਇਸ ਤਰ੍ਹਾਂ ਸਕੂਲ ਵਿੱਚ ਖੰਭਿਆਂ ਦੀ ਭਰਮਾਰ ਸਮਝ ਆ ਸਕਦੀ ਹੈ, ਪਰ ਇਸ ਪੇਂਡੂ ਆਬਾਦੀ ਵਾਲੀ ਖੁੱਲੀ ਜਗ੍ਹਾ ’ਤੇ ਪਾਵਰਕਾਮ ਦਾ ਇਹ ਵਰਤਾਰਾ ਸਮਝ ਤੋਂ ਬਾਹਰ ਹੈ।
ਸੋ ਪਾਵਰਕਾਮ ਦੇ ਉ¤ਚ ਅਧਿਕਾਰੀਆਂ ਵੱਲੋਂ ਖੁਦ ਨਿੱਜੀ ਧਿਆਨ ਦੇ ਕੇ ਬਿਨਾਂ ਕਿਸੇ ਦੇਰੀ ਦੇ ਨੰਨੀਆਂ ਜਾਨਾਂ ‘ਤੇ ਮੰਡਰਾਉਂਦੇ ਇਸ ਬਿਜਲਈ ਖਤਰੇ ਨੂੰ ਬਿਨਾਂ ਕਿਸੇ ਦਰਦਨਾਕ ਖਤਰੇ ਦੀ ਉਡੀਕ ਦੇ ਤੁਰੰਤ ਦੂਰ ਕਰਨਾ ਬਣਦਾ ਹੈ।