Skip to content
Independent perspectives. Global stories.
BREAKING

ਕਾਲਜਾਂ ’ਚ ਵਧਦੀਆਂ ਰੈਗਿੰਗ ਦੀਆਂ ਘਟਨਾਵਾਂ

Share this story

ਮਾਣਯੋਗ ਸਰਵ ਉ੍ਯੱਚ ਅਦਾਲਤ ਨੇ ਦੇਸ਼ ਦੇ ਵਿਦਿਅਕ ਅਦਾਰਿਆਂ ’ਚ ਰੈਗਿੰਗ ’ਤੇ ਪੂਰਣ ਰੂਪ ’ਚ ਰੋਕ ਦਾ ਕਾਨੂੰਨ ਲਾਗੂ ਕੀਤਾ ਹੈ ਪਰ ਦੇਸ਼ ’ਚ ਰੈਗਿੰਗ ਦੇ ਵਧਦੇ ਮਾਮਲਿਆਂ ਨਾਲ ਇਹ ਕਾਨੂੰਨ ਮਜਾਕ ਬਣਦਾ ਜਾ ਰਿਹਾ ਹੈ।ਸਰਵ ਉ੍ਯੱਚ ਅਦਾਲਤ ਦੇ ਨਿਰਦੇਸ਼ਾਂ ਦੇ ਮੁਤਾਬਕ ਉ੍ਯੱਚ ਵਿਦਿਅਕ ਅਦਾਰਿਆਂ ’ਚ ਐਂਟੀ ਰੈਗਿੰਗ ਕਮੇਟੀ ਹੋਣੀ ਚਾਹੀਦੀ ਹੈ ।ਕਮੇਟੀ ’ਚ ਅਧਿਆਪਕ,ਮਾਪੇ ਅਤੇ ਨੌਨ ਟੀਚਿੰਗ ਫੈਕਲਟੀ ਹੋਣੀ ਚਾਹੀਦੀ ਹੈ।ਐਂਟੀ ਰੈਗਿੰਗ ਨਿਯਮਾਂ ਦਾ ੳਲੰਘਣ ਕਰਨ ’ਤੇ ਅਦਾਰੇ ਦੀ ਮਾਨਤਾ ਰੱਦ ਹੋ ਸਕਦੀ ਹੈ। ਰੈਗਿੰਗ ਗੈਰ ਕਾਨੂੰਨੀ ਹੈ ਪ੍ਰੋਸਪੈਕਟਸ ’ਚ ਇਸਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।ਵਿਦਿਆਰਥੀਆਂ ਨੂੰ ਐਂਟੀ ਰੈਗਿੰਗ ਕਮੇਟੀ ਦੇ ਫੋਨ ਨੰਬਰ ਅਤੇ ਉਸ ਨਾਲ ਜੁੜੀਆਂ ਹੋਰ ਜਾਣਕਾਰੀਆਂ ਦੇਣ ਦੇ ਨਿਰਦੇਸ਼ ਹੋਣੇ ਚਾਹੀਦੇ ਹਨ।ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ਦੀਆਂ ਧੱਜੀਆਂ ਉੜਾਈਆਂ ਜਾ ਰਹੀਆਂ ਹਨ।ਤਾਜਾ ਘਟਨਾ ’ਚ ਬਿਹਾਰ ਦੇ ਦਰਭੰਗਾ ਦੇ ਮੈਡੀਕਲ ਕਾਲਜ ’ਚ ਇੱਕ ਜੂਨੀਅਰ ਵਿਦਿਆਰਥੀ ਦੇ ਨਾਲ ਰੈਗਿੰਗ ਦੀ ਸ਼ਿਕਾਇਤ ਐਮਸੀਆਈ ਤੋਂ ਆਈ ਸੀ ਉਸ ’ਤੇ ਗੌਰ ਕਰਦੇ ਹੋਏ ਕਮੇਟੀ ਨੇ ਰੈਗਿੰਗ ਦੇ ਦੋਸ਼ ’ਚ 61 ਮੈਡੀਕਲ ਵਿਦਿਆਰਥੀਆਂ ’ਤੇ 25 -25 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।25 ਨਵੰਬਰ ਤੱਕ ਰਕਮ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਜੇਕਰ ਜੁਰਮਾਨਾ ਨਾ ਭਰਿਆ ਗਿਆ ਤਾਂ ਦੋਸ਼ੀ ਵਿਦਿਆਰਥੀਆਂ ਨੂੰ ਕਾਲਜ ’ਚੋਂ ਸਸਪੈਂਡ ਕੀਤਾ ਜਾ ਸਕਦਾ ਹੈ।ਪੂਰੇ ਦੇਸ਼ ਹਿਮਾਚਲ ਦਾ ਚਰਚਿਤ ਅਮਨ ਕਾਚਰੂ ਰੈਗਿੰਗ ਕਾਂਡ ਅੱਜ ਵੀ ਲੋਕ ਨਹੀਂ ਭੁੱਲੇ ਹਨ।ਐਨੇ ਵੱਡੇ ਰੈਗਿੰਗ ਕਾਂਡ ਦੇ ਬਾਅਦ ਵੀ ਇਹ ਰੈਗਿੰਗ ਦਾ ਸੰਕਰਮਣ ਵੱਧਦਾ ਜਾ ਰਿਹਾ ਹੈ। ਪਿਛਲੇ ਸਾਲਾਂ ’ਚ ਅਜਿਹੇ ਭਿਆਨਕ ਮਾਮਲੇ ਵਾਪਰ ਚੁੱਕੇ ਹਨ ।ਅਖਬਾਰਾਂ ਦੇ ਮੁਤਾਬਕ ਅਕਤੂਬਰ ਮਹੀਨੇ ’ਚ ਕਾਨਪੁਰ ’ਚ ਰੈਗਿੰਗ ਦੇ ਮਾਮਲੇ ’ਚ 22 ਵਿਦਿਆਰਥੀਆਂ ਨੂੰ ਸਸਪੈਂਡ ਕੀਤਾ ਗਿਆ ਸੀ।ਨੋਇਡਾ ’ਚ ਵੀ 10 ਵਿਦਿਆਰਥੀਆਂ ’ਤੇ ਰੈਗਿੰਗ ਦਾ ਕੇਸ ਦਰਜ ਕੀਤਾ ਗਿਆ ਸੀ। ਪਰ ਇਹ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਹਨ।ਪਿਛਲੇ ਸਾਲ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਰੈਗਿੰਗ ਤੋਂ ਤੰਗ ਆ ਕੇ ਇਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਸੀ ਵਿਦਿਆਰਥਣ ਦੇ ਸੁਸਾਈਡ ਨੋਟ ਦੇ ਅਧਾਰ ’ਤੇ ਪੁਲਿਸ ਨੇ ਚਾਰ ਲੜਕੀਆਂ ਅਤੇ ਇੱਕ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਸੀ।ਰੈਗਿੰਗ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾਂ ਹੋ ਚੁੱਕੀਆਂ ਹਨ।ਐਨੀਆਂ ਵਾਰਦਾਤਾਂ ਹੋਣ ਦੇ ਬਾਵਜੂਦ ਦੀ ਰੈਗਿੰਗ ਦੇ ਮਾਮਲਿਆਂ ’ਤੇ ਰੋਕ ਨਹੀਂ ਲੱਗ ਰਹੀ ਹੈ। ਰੈਗਿੰਗ ਵਿਦਿਆਰਥੀਆਂ ਦੇ ਲਈ ਜਾਨਲੇਵਾ ਸਾਬਤ ਹੋ ਰਹੀ ਹੈ। ਰੈਗਿੰਗ ਦੀਆਂ ਇਨ੍ਹਾਂ ਵਾਰਦਾਤਾਂ ਤੋਂ ਵਿਦਿਆਰਥੀ ਖੌਫ ਦੇ ਸਾਏ ਵਿੱਚ ਡੁੱਬਦੇ ਜਾ ਰਹੇ ਹਨ।ਜੇਕਰ ਇਹੀ ਹਾਲ ਰਿਹਾ ਤਾਂ ਵਿਦਿਆਰਥੀਆਂ ਦੇ ਭਵਿੱਖ ’ਤੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ ।ਕਿਉਂਕਿ ਇਨ੍ਹਾਂ ਵਾਰਦਾਤਾਂ ਨਾਲ ਮਾਪੇ ਆਪਣੇ ਬੱਚਿਆਂ ਨੂੰ ਅਸੁਰੱਖਿਅਤ ਸਮਝ ਰਹੇ ਹਨ।ਮੱਧ ਪ੍ਰਦੇਸ਼ ’ਚ ਵਾਪਰੀ ਇਸ ਘਟਨਾ ਨੇ ਇੱਕ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ। ਦੇਸ਼ ਦੇ ਵਿਦਿੱਅਕ ਅਦਾਰਿਆਂ ’ਚ ਰੋਕ ਦੇ ਬਾਵਜੂਦ ਵੀ ਇਹ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਹਨ।ਬੀਤੇ ਹਾਦਸੇ ਨਾਲ ਨਾ ਤਾਂ ਪ੍ਰਸ਼ਾਸਨ ਨੇ ਸਬਕ ਸਿੱਖਿਆ ਅਤੇ ਨਾ ਹੀ ਵਿਦਿਆਰਥੀਆਂ ਨੇ ਕੋਈ ਸਬਕ ਲਿਆ।ਜੇਕਰ ਸਖਤ ਕਦਮ ਚੁੱਕੇ ਹੁੰਦੇ ਤਾਂ ਅੱਜ ਇਹ ਹਾਦਸਾ ਨਾ ਹੁੰਦਾ। ਇਹ ਇੱਕ ਵੱਡਾ ਸਵਾਲ ਬਣਦਾ ਜਾ ਰਿਹਾ ਹੈ ।ਰੈਗਿੰਗ ਦੀ ਇਹ ਬਿਮਾਰੀ ਯੂਨੀਵਰਸਿਟੀਆਂ,ਕਾਲਜਾਂ ਤੋਂ ਬਾਅਦ ਹੁਣ ਸਕੂਲਾਂ ’ਚ ਆਪਣੇ ਪੈਰ ਪਸਾਰ ਚੁੱਕੀ ਹੈ ਅਤੇ ਜੇਕਰ ਇਸ ’ਤੇ ਸਮਾਂ ਰਹਿੰਦੇ ਰੋਕ ਨਾ ਲਾਈ ਗਈ ਤਾਂ ਆਉਣ ਵਾਲੇ ਸਮੇਂ ’ਚ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।ਦੇਸ਼ ’ਚ ਸਮੇਂ ਸਮੇਂ ’ਤੇ ਅਜਿਹੇ ਦੁਖਦ ਹਾਦਸੇ ਹੁੰਦੇ ਰਹਿੰਦੇ ਹਨ ਪਰ ਉਹ ਰੁਕਣ ਦੀ ਬਜਾਏ ਲਗਾਤਾਰ ਵਧਦੇ ਹੀ ਜਾ ਰਹੇ ਹਨ।ਇਕ ਸਮਾਂ ਸੀ ਕਿ ਕਾਲਜਾਂ ’ਚ ਰੈਗਿੰਗ ਦਾ ਨਾਂਅ ਤੱਕ ਨਹੀਂ ਸੀ ਪਰ ਪਿਛਲੇ ਕੁਝ ਸਾਲਾਂ ਰੈਗਿੰਗ ਦੇ ਆਂਕੜਿਆਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਕਾਲਜ ਦੇ ਕੁਝ ਵਿਗੜੈਲ ਕਿਸਮ ਦੇ ਵਿਦਿਆਰਥੀ ਕਾਲਜ ਦਾ ਮਾਹੌਲ ਵਿਗਾੜਨ ’ਚ ਮਸ਼ਕੂਲ ਰਹਿੰਦੇ ਹਨ,ਅਜਿਹੇ ਮੁੱਠੀ ਭਰ ਅਸਮਾਜਿਕ ਤੱਤ ਵਿਦਿਆਰਥੀਆਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਦੇ ਹਨ। ਅਜਿਹੇ ਹੁੜਦੰਗੀਆਂ ਨੂੰ ਕਾਨੂੰਨ ਦੇ ਮੁਤਾਬਕ ਸਜਾ ਦੇਣੀ ਚਾਹੀਦੀ ਹੈ।ਅੱਜ ਇਹ ਰੈਗਿੰਗ ਭਿਆਨਕ ਹੁੰਦੀ ਜਾ ਰਹੀ ਹੈ। ਪਿਛਲੇ ਸਾਲ ਹਿਮਾਚਲ ਦੇ ਕਾਲਜਾਂ ’ਚ ਵੀ ਰੈਗਿੰਗ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸਨ ਜਿਸ ’ਚ ਦੋ ਵਿਦਿਆਰਥੀ ਰੈਗਿੰਗ ਦਾ ਸ਼ਿਕਾਰ ਹੋਏ ਸੀ ਹਾਲਾਂਕਿ ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਸੀਨੀਅਰ ਲੜਕਿਆਂ ਨੂੰ ਕਾਲਜ ’ਚੋਂ ਬਾਹਰ ਕੱਢ ਦਿੱਤਾ ਸੀ ਪਰ ਕਾਲਜ ਤੋਂ ਬਾਹਰ ਕਰਨਾ ਇਸਦਾ ਹੱਲ ਨਹੀਂ ਹੈ।ਕੇਂਦਰ ਸਰਕਾਰ ਅਤੇ ਯੂਨੀਵਰਸਿਟੀ ਕਮੀਸ਼ਨ ਨੂੰ ਇਨ੍ਹਾਂ ਮਾਮਲਿਆਂ ’ਤੇ ਗੌਰ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਸਮਾਂ ਰਹਿੰਦੇ ਕਾਰਗਰ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਬੇਕਾਬੂ ਹੋ ਜਾਣਗੇ, ਵਿਦਿਆਰਥੀ ਰੈਗਿੰਗ ਦੇ ਡਰੋਂ ਦਾਖਲੇ ਨਹੀਂ ਲੈਣਗੇ।ਕਾਲਜਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਤੱਤਾਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ।ਇਨ੍ਹਾਂ ਦੇ ਕਾਰਨਾ ਕਈ ਹੁਨਰ ਵਾਲੀਆਂ ਸਖਸ਼ੀਅਤਾਂ ਖਤਮ ਹੋ ਰਹੀਆਂ ਹਨ।ਅਜਿਹੇ ਲੋਕਾਂ ਨੂੰ ਸਜਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਜੁਰਮਾਨਾ ਲਗਾਉਣਾ ਚਾਹੀਦਾ ਹੈ।ਰੈਗਿੰਗ ਦਾ ਸਾਫ ਜਿਹਾ ਅਰਥ ਇੱਕ ਦੂਜੇ ਦਾ ਪਰਿਚੈ ਭਾਵ ਜਾਣ-ਪਹਿਚਾਣ ਹੁੰਦਾ ਸੀ ਪਰ ਹੁਣ ਇਸ ਦਾ ਰੂਪ ਬਦਲਦਾ ਜਾ ਰਿਹਾ ਹੈ।ਰੈਗਿੰਗ ਹੁਣ ਤਸੀਹਾ ਬਣ ਗਈ ਹੈ ਵਿਦਿਆਰਥੀਆਂ ਨੂੰ ਮਾਨਸਿਕ ਰੂਪ ਤੋਂ ਪ੍ਰਤਾੜਿਤ ਕੀਤਾ ਜਾਂਦਾ ਹੈ,ਮਾਰ ਕੁੱਟ ਕੀਤੀ ਜਾਂਦੀ ਹੈ।ਅੱਜ ਤੱਕ ਪਤਾ ਨਹੀਂ ਕਿੰਨੇ ਹੀ ਵਿਦਿਆਰਥੀ ਰੈਗਿੰਗ ਦੇ ਕਾਰਨ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਅਜਿਹੀ ਵੀ ਕੀ ਰੈਗਿੰਗ ਕਿ ਵਿਦਿਆਰਥੀ ਪੜ੍ਹਾਈ ਤੱਕ ਛੱਡ ਦਿੰਦੇ ਹਨ।ਅੱਜ ਤੱਕ ਹਜਾਰਾਂ ਵਿਦਿਆਰਥੀ ਇਸ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ।ਫਿਰ ਵੀ ਇਹ ਪ੍ਰਵਿਰਤੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ।ਮਨੁੱਖਤਾ ਨੂੰ ਇੱਕਜੁੱਟ ਹੋ ਕੇ ਇਸ ਦਾ ਖਾਤਮਾ ਕਰਨਾ ਹੋਵੇਗਾ ਤਾਂ ਕਿ ਵਿਦਿਆਰਥੀ ਨਿਡਰ ਅਤੇ ਬੇਖੌਫ ਹੋ ਕੇ ਆਪਣੀ ਪੜ੍ਹਾਈ ਕਰ ਸਕਣ।
ਇਸ ਬੁਰਾਈ ਦੇ ਖਿਲਾਫ ਇੱਕ ਅੰਦੋਲਣ ਕਰਨਾ ਹੋਵੇਗਾ ਅਤੇ ਹੁਨਰ ਵਾਲੇ ਵਿਦਿਆਰਥੀਆਂ ਨੂੰ ਬਚਾਉਣਾ ਹੋਵੇਗਾ।ਰੈਗਿੰਗ ਦਾ ਪੂਰਣ ਰੂਪ ’ਚ ਵਿਨਾਸ਼ ਕਰਨਾ ਹੋਵੇਗਾ ਤਾਂ ਕਿ ਇਹ ਨਾਸੂਰ ਨਾ ਬਣ ਸਕੇ।

WRITTEN BY