ਸਿੱਖ ਕੌਮ ਦੇ ਪੰਥਕ ਆਗੂਆਂ ਤੇ ਜੰਥੇਬੰਦੀਆ ਦੇ ਹਾਲਾਤ ਬਣੇ ਹਨ ਉਹ ਕਾਫੀ ਤਰਸਯੋਗ ਹਨ ।ਉਹਨਾ ਵਲ ਵੇਖ ਕੇ ਖੁਦ ਪੰਥਕ ਆਗੂ ਹੈਰਾਨ ਤੇ ਪ੍ਰੇਸਾਨ ਹਨ । ਸਿਖ ਕੌਮ ਇਹਨਾ ਆਗੂਆਂ ਤੋ ਕਿਸੇ ਭਲੇ ਦੀ ਆਸ ਤੇ ਰਾਹ ਦੁਸੇਰੇ ਦੀ ਝਾਕ ਚ ਬੈਠੀ ਸੀ ਪਰਤੂੰ ਪੰਥਕ ਆਗੂ ਤੇ ਪੰਥਕ ਜੰਥੇਬੰਦੀਆ ਖੁਦ ਕਿਸੇ ਰਸਤੇ ਦੀ ਤਲਾਸ ਚ ਹਨ ਤੇ ਹੁਣ ਉਹਨਾ ਤੇ ਅਜਿਹਾ ਸਮਾ ਆ ਗਿਆ ਕਿ ਉਹ ਖੁਦ ਖਾਲਿਸਤਾਨ ਨੂੰ ਗੈਗਸਟਰਾਂ ਦੀ ਧੌਣ ਤੇ ਚੜਕੇ ਦੇਖਣ ਦੀ ਕੋਸਿਸ ਕਰ ਰਹੇ ਹਨ ਜਿਸ ਤਰੀਕੇ ਨਾਲ ਖਾਲਿਸਤਾਨ ਦੀਆ ਹਾਮੀ ਜੰਥੇਬੰਦੀਆ ਪੰਜਾਬ ਦੇ ਮੌਜੂਦਾ ਤੇ ਸਾਬਕਾ ਗੈਗਸਟਰਾ ਨੂੰ ਅਗੇ ਕਰਕੇ ਖਾਲਿਸਤਾਨ ਦਾ ਝੰਡਾ ਚੜਾਉਣ ਦੀ ਕੋਸਿਸ ਕਰ ਰਹੀਆ ਉਸ ਨੂੰ ਦੇਖ ਕੇ ਇਹਨਾ ਤੇ ਹਾਸਾ ਵੀ ਆਉਦਾ ਤੇ ਦੁਖ ਵੀ ਪ੍ਰਗਟ ਹੁੰਦਾ ਕੇ ਖਾੜਕੂ ਸੰਘਰਸ ਦੌਰਾਨ ਇਹ ਫੇਲ ਹੋਇਆ ਪੈਤੜਾਂ ਹੀ ਦੁਬਾਰਾ ਵਰਤ ਕੇ ਪੰਜਾਬ ਚ ਪਨਪ ਰਹੀ ਅਜਾਦੀ ਦੀ ਮੰਗ ਦੀ ਭਰੂਣ ਹਤਿਆ ਕਰ ਰਹੇ ਹਨ । ਅਜ ਤੋ ਸਤਾਈ ਸਾਲ ਪਹਿਲਾ ਪਿਛੇ ਜਾਕੇ ਵੇਖੀਏ ਤਾ ਨਬੇ ਇਕਨਵਿਆ ਚ ਖਾੜਕੂ ਲਹਿਰ ਨੇ ਇਸ ਲਈ ਦਮ ਤੋੜ ਦਿਤਾ ਸੀ ਕੇ ਉਹਨਾ ਚ ਹੁਣ ਸਿਖ ਕੌਮ ਤੇ ਖਾਲਿਸਤਾਨ ਲਈ ਮਰ ਮਿਟਣ ਵਾਲੇ ਯੋਧਿਆਂ ਦੀ ਬਜਾਇ ਪੰਜਾਬ ਸਰਕਾਰ ਤੇ ਕੇਦਰੀ ਏਜੰਸੀਆਂ ਨੇ ਆਪਣੇ ਗੈਗਸਟਰਾ ਵਾਲੀ ਸੋਚ ਦੇ ਵਿਆਕਤੀ ਫਿਟ ਕਰ ਦਿਤੇ ਸਨ ਤੇ ਜਿਸ ਕਾਰਨ ਬਹੁਤ ਛੇਤੀ ਖਾੜਕੂ ਲਹਿਰ ਅਖੀਰ ਤੇ ਆਕੇ ਭਰਾਂ ਮਾਰੂ ਜੰਗ ਚ ਉਲਝ ਕੇ ਖਤਮ ਹੋ ਗਈ ਸੀ। ਉਦੋ ਤੋ ਲੈ ਕੇ ਹੁਣ ਤਕ ਸਿਖ ਨੌਜਵਾਨੀ ਨੇ ਸਿਖ ਸਰਗਰਮੀਆ ਚੋ ਪਾਸਾ ਵਟੀ ਰਖਿਆ ਜਿਸ ਦੀ ਬਦੌਲਤ ਮੈਦਾਨ ਖਾਲੀ ਹੋ ਗਿਆ ਇਸ ਖਾਲੀ ਮੈਦਾਨ ਚ ਕੇਦਰੀ ਏਜੰਸੀਆਂ ਨੇ ਆਪਣੇ ਟਟੂ ਫਿਟ ਕਰ ਦਿਤੇ ਜਿਹਨਾ ਨੂੰ ਅਸੀ ਅਜ ਠ ਪੰਥਕ ਆਗੂਆਠ ਦੇ ਨਾਮ ਨਾਲ ਜਾਣਦੇ ਹਾ ਇਹਨਾ ਪੰਥਕ ਆਗੂਆ ਦੀ ਸੰਨ 1990 ਤੋ ਲੈਕੇ ਹੁਣ ਤਕ ਕੀ ਪ੍ਰਾਪਤੀ ਹੈ ਬਜਾਇ ਖਲਿਸਤਾਨ ਜਿੰਦਾਬਾਦ ਕਹਿਣ ਤੋ ਬੜੇ ਦੁਖ ਦੀ ਗਲ ਹੈ ਕਿ ਜਿੰਨਾ ਪੰਥਕ ਆਗੂਆ ਨੇ ਆਪਣੀਆ ਸਿਆਸੀ ਪਾਰਟੀਆ ਖੜੀਆ ਕਰਕੇ ਚੋਣ ਮੈਦਾਨ ਚ ਕੁਦਣ ਦੀ ਕੋਸਿਸ ਕੀਤੀ ਉਹਨਾ ਦੀਆ ਜਮਾਨਤਾ ਤਕ ਜਬਤ ਹੁੰਦੀਆ ਰਹੀਆ ਨੇ ਤੇ ਹੁਣ ਹਾਲਤ ਇਹ ਬਣ ਗਈ ਹੈ ਕਿ ਉਹਨਾ ਨੂੰ ਵਿਧਾਨ ਸਭਾ ਚ ਵਿਧਾਇਕ ਦੀ ਚੋਣ ਲੜਨ ਲਈ ਉਮੀਦਵਾਰ ਤਾ ਕੀ ਮਿਲਣਾ ਸੀ ਉਹਨਾ ਦਾ ਕਿਸੇ ਪਿੰਡ ਚ ਸਰਪੰਚ ਤਕ ਨਹੀ ਹੈ। ਪਿਛਲੇ 27 ਸਾਲਾ ਤੋ ਅਖਬਾਰੀ ਬਿਆਨਾ ਸਹਾਰੇ ਜਿੰਦਾ ਰਹੇ ਇਹ ਆਗੂਆ ਕੋਲ ਜਮੀਨੀ ਪਧਰ ਤੇ ਕੋਈ ਕੇਡਰ ਨਹੀ ਹੈ। ਇਸ ਦਾ ਕਾਰਨ ਸਪਸਟ ਤੇ ਸਿਧਾ ਹੈ ਕਿ ਜੋ ਕੌਮ ਲਈ ਮਰ ਮਿਟਣ ਦੀ ਭਾਵਨਾ ਰਖਣ ਵਾਲੇ ਸਿਖ ਆਗੂ ਨੇ ਉਹਨਾ ਨੂੰ ਇਹਨਾ ਨੇ ਖੂੰਜੇ ਲਾਕੇ ਰਖਿਆ ਹੈ ਕੌਮ ਕੋਲ ਅਜ ਵੀ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਲਜੀਤ ਸਿੰਘ ਬਿਟੂ ਤੇ ਭਪ ਵਰਗੇ ਨੌਜਵਾਨ ਹਨ ਜੋ ਨੌਜਵਾਨੀ ਨੂੰ ਆਪਣੇ ਨਾਲ ਤੋਰਨ ਦੀ ਸਮਰਥਾਂ ਰਖਦੇ ਹਨ ਪਰਤੂੰ ਅਜੌਕੇ ਆਗੂਆ ਨੂੰ ਅਜਿਹੇ ਆਗੂਆ ਦੀ ਵਜਾਇ ਗੈਗਸਟਰ ਜਿਆਦਾ ਚੰਗੇ ਲਗਦੇ ਹਨ ਕਿਉਕਿ ਇਹਨਾ ਦੀ ਦਿਲੀ ਭਾਵਨਾ ਹੈ ਕੇ ਜਿਸ ਤਰਾਂ ਗੈਗਸਟਰ ਹੁਣ ਸਰੇਆਮ ਹਥਿਆਰ ਚੁਕੀ ਫਿਰਦੇ ਹਨ ਇਹੀ ਹਥਿਆਰ ਉਹ ਖਾਲਸਤਾਨ ਦੀ ਪ੍ਰਾਪਤੀ ਲਈ ਚੁਕਣਗੇ ਮੰਨਿਆ ਕੇ ਸਮੁਚੇ ਗੈਗਸਟਰ ਮਾੜੇ ਨਹੀ ਕਈ ਵਖਤ ਤੇ ਹਕੂਮਤਾ ਨੇ ਇਧਰ ਤੋਰੇ ਹਨ ਪਰਤੂੰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕੇ ਖਾਲਿਸਤਾਨ ਦੀ ਵਿਚਾਰਧਾਰਾਂ ਵਾਗ ਠਗੈਗਸਟਰ ਲਹਿਰ ਠ ਵੀ ਇਕ ਨਿਜੀ ਵਿਚਾਰਧਾਰਾ ਹੈ ਜੋ ਸਿਰਫ ਗੋਲੀ ਚਲਾਕੇ ਆਪਣਾਂ ਦਬਦਬਾ ਤੇ ਸਾਮਰਾਜ ਸੰਥਾਪਤ ਕਰਨ ਲਈ ਭਰਾ ਮਾਰੂ ਜੰਗ ਚ ਉਲਝੀ ਹੋਈ ਹੈ। ਅਜਿਹੀ ਮਾਨਸਿਕਤਾ ਵਾਲੇ ਵਿਆਕਤੀਆ ਦੇ ਹਥ ਇਕੋ ਦਮ ਲਹਿਰ ਦੀਆ ਚਾਬੀਆਂ ਦੇ ਦੇਣੀਆ ਆਤਮਘਾਤ ਕਰਨ ਤੋ ਸਵਾਇ ਕੁਝ ਨਹੀ ਹੈ । ਮੰਨਿਆ ਕੇ ਇਕ ਅਧਾ ਗੈਗਸਟਰ ਨੁਮਾ ਵਿਆਕਤੀ ਆਪਣੀ ਨਿਜੀਸਵੀ ਨੂੰ ਸਾਫ ਕਰਨ ਲਈ ਤੇ ਸਮਾਜ ਤੋ ਕਲੀਨ ਚਿਟ ਲੈਣ ਲਈ ਕੋਈ ਨਹਿੰਗ ਅਜੀਤ ਸਿੰਘ ਪੂਹਲਾ ਵਰਗੇ ਕੈਟ ਨੂੰ ਸੋਧਣ ਦਾ ਕਾਰਜ ਕਰ ਦੇਵੇ ਪਰਤੂੰ ਅਜਿਹੀਆ ਇਕਾ ਦੁਕਾ ਘਟਨਾਵਾਂ ਤੋ ਪ੍ਰਭਾਵਿਤ ਹੋਕੇ ਸਮੁਚੇ ਗੈਗਸਟਰਾ ਚ ਕੌਮਪ੍ਰਸਤੀ ਦੇਖਣ ਲਗ ਜਾਣਾ ਮੂਰਖਤਾ ਭਰਿਆ ਕਾਰਜ ਹੈ। ਅਸਲ ਚ ਪਿਛਲੇ 30 ਸਾਲਾ ਤੋ ਖਾਲੀ ਛਣਕਣਿਆਂ ਵਾਗ ਛਣਕਦੇ ਪੰਥਕ ਆਗੂਆ ਦੇ ਮਨ ਚ ਕਪਟ ਭਰਿਆ ਵਿਚਾਰ ਪਨਪ ਰਿਹਾ ਐ ਕਿਉਕਿ ਉਹਨਾ ਨੂੰ ਪਤਾ ਕੇ ਸਾਡੇ ਪਿਛੇ ਸਿਖ ਵਿਚਾਰਧਾਰਾ ਨੂੰ ਸਮਰਪਿਤ ਨੌਜਵਾਨੀ ਕਦੇ ਵੀ ਨਹੀ ਲਗੇਗੀ ਇਸ ਲਈ ਹੁਣ ਇਹ ਆਗੂ ਲੋਕਾ ਚ ਆਪਣਾ ਅਧਾਰ ਗੁਆ ਚੁਕੇ ਹਨ। ਨਿਮੋਸੀ ਦੇ ਆਲਮ ਚ ਗੁਜਰ ਰਹੇ ਇਹਨਾ ਆਗੂਆ ਕੋਲ ਕੁਲ ਮਿਲਾਕੇ ਇਹ ਗੈਗਸਟਰ ਹੀ ਬਚੇ ਹਨ ਜਿੰਨਾ ਆਸਰੇ ਇਹ ਲਹਿਰ ਨੂੰ ਅਗੇ ਤੋਰਨ ਦੀ ਨਾਕਾਮ ਕੋਸਿਸ ਕਰ ਰਹੇ ਹਨ ।ਉਧਰ ਗੈਗਸਟਰਾ ਦੀ ਵੀ ਮਜਬੂਰੀ ਹੈ ਕੇ ਉਹਨਾ ਕੋਲ ਹੁਣ ਕੋਈ ਸਿਆਸੀ ਪਲੇਟ ਫਾਰਮ ਨਹੀ ਰਿਹਾ ਜੋ ਉਹਨਾ ਦੀ ਸੁਰਖਿਆ ਦੀ ਜੁੰਮੇਵਾਰੀ ਚਕੇ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਮਜਬੂਤ ਹੋਈ ਗੈਗਸਟਰ ਲਹਿਰ ਅਕਾਲੀ ਸਰਕਾਰ ਜਾਦਿਆ ਹੀ ਦਮ ਤੋੜਨ ਲਗ ਪਈ ਤੇ ਨਿਰੋਲ ਅਕਾਲੀ ਗੈਗਸਟਰਾਂ ਨੂੰ ਕਾਗਰਸ ਦੀ ਕੈਪਟਨ ਸਰਕਾਰ ਨੇ ਜੇਲ੍ਹਾ ਚ ਤੂੜ ਦਿਤਾ ਅਤੇ ਬਾਕੀ ਬਚੇ ਗੈਗਸਟਰ ਹੁਣ ਕਾਗਰਸ ਦੀ ਸਰਨ ਚ ਆਕੇ ਅਗਲਾ ਭਵਿਖ ਤਲਾਸਣ ਲਈ ਸਿਖ ਜੰਥੇਬੰਦੀਆ ਤੇ ਸਿਖ ਆਗੂਆ ਵਲ ਹਥ ਵਧਾ ਰਹੇ ਹਨ ਤਾ ਕਿ ਕਾਗਰਸ ਦੀ ਸਰਕਾਰ ਵਲੋ ਜੇ ਸਕਤੀ ਵਰਤੀ ਗਈ ਤਾ ਉਹ ਇੰਨਾ ਪੰਥਕ ਆਗੂਆ ਦੇ ਓਟ ਆਸਰੇ ਨਾਲ ਬਚੇ ਰਹਿਣ ਇਸ ਲਈ ਗੈਗਸਟਰਾ ਦੀ ਇਸ ਮਜਬੂਰੀ ਦਾ ਫਾਇਦਾ ਇਹ ਪੰਥਕ ਆਗੂ ਤੇ ਪੰਥਕ ਜੰਥੇਬੰਦੀਆ ਚੁਕਣਾ ਚਹੁੰਦੀਆ ਹਨ ਤਾ ਕੇ ਇੰਨਾ ਆਸਰੇ ਆਪਣੀ ਡਿਗ ਚੁਕੀ ਸਾਂਖ ਨੂੰ ਬਹਾਲ ਕਰ ਸਕਣ । ਪਰਤੂੰ ਇਹ ਪੰਥਕ ਸਫਾਂ ਦਾ ਤੇ ਗੈਗਸਟਰਾ ਦਾ ਗਠਜੋੜ ਜਿਥੇ ਸਮਾਜ ਲਈ ਮਹਿੰਗਾ ਸੌਦਾ ਹੈ ਉਥੇ ਆਉਣ ਵਾਲੇ ਸਮੇ ਚ ਕੌਮਘਾਤੀ ਸਾਬਤ ਹੋਵੇਗਾ।। ਹਾਲਾਕਿ ਇਸ ਮੌਕੇ ਬਹੁਤੇ ਪੰਥਕ ਆਗੂਆ ਨੂੰ ਉਹਨਾ ਦੇ ਨਿਜੀ ਮੁਫਾਦ ਦੇਖਦਿਆ ਇਸ ਗੰਠਜੋੜ ਵਲੋ ਇਕਾ ਦੁਕਾ ਕੀਤੀਆ ਪੰਥਕ ਕਾਰਵਾਈਆ ਦਾ ਨਤੀਜਾ ਵਧੀਆ ਮਿਲਿਆ ਹੋਵੇ ਪਰਤੂੰ ਸਿਆਸੀ ਲਾਲਸਾ ਨੂੰ ਮੁਖ ਰਖ ਕੇ ਕੀਤੇ ਇਹ ਕਾਰਜ ਆਉਣ ਵਾਲੇ ਸਮੇ ਚ ਕੌਮ ਦੀਆ ਬੇੜੀਆਂ ਚ ਵਟੇ ਜਰੂਰ ਪਾਉਣਗੇ। ਇਸ ਲਈ ਕੌਮ ਦੇ ਵਡੇਰੇ ਹਿਤਾ ਨੂੰ ਧਿਆਨ ਚ ਰਖਦਿਆ ਪੰਥਕ ਆਗੂ ਤੇ ਸਿਖ ਜੰਥੇਬੰਦੀਆ ਸਾਰਥਿਕ ਨਤੀਜਿਆ ਲਈ ਚੌਧਰਾ ਤਿਆਗ ਕੇ ਇਕ ਪਲੇਟ ਫਾਰਮ ਤੇ ਇਕਠੀਆ ਹੋਣ ਤੇ ਦੁਸਮਣ ਦੇ ਮਾਰੂ ਹਮਲੇ ਤੋ ਬਚਾਅ ਲਈ ਇਕ ਸਾਂਝਾ ਕੌਮੀ ਪ੍ਰੋਗਰਾਮ ਦੇਣ ਜਿਸ ਚ ਇਕਲੇ ਧਰਮ ਨੂੰ ਪਹਿਲ ਦੇਣ ਦੀ ਬਜਾਇ ਪੰਜਾਬ ਦੇ ਸਿਖਾ ਦੇ ਆਰਥਿਕ ਮਸਲਿਆ ਨੂੰ ਪਹਿਲ ਦੇ ਅਧਾਰਤ ਲਿਆ ਜਾਵੇ। ਬੇਰੁਜਗਾਰ ਹੋ ਰਹੀ ਤੇ ਵਿਦੇਸਾਂ ਵਲ ਭਜ ਰਹੀ ਨੌਜਵਾਨੀ ਨੂੰ ਬਚਾਉਣ ਲਈ ਉਹਨਾ ਦੇ ਰੋਜਗਾਰ ਦੇ ਪ੍ਰਬੰਧ ਕੀਤੇ ਜਾਣ ਆਰਥਿਕਤਾ ਮਜਬੂਤ ਹੋਣ ਤੋ ਬਾਅਦ ਹੀ ਧਰਮ ਮਜਬੂਤ ਹੋ ਸਕਦਾ ਨਹੀ ਤਾ ਜਿੰਨਾ ਮਰਜੀ ਜੋਰ ਲਾ ਲਓ ਕਥਾਂ, ਕੀਰਤਨਾ ਤੇ ਦਿਵਾਨਾ ਚੋ ਗੁਰਸਿਖ ਨੌਜਵਾਨ ਨਿਕਲਣ ਦੀ ਥਾਂ ਤੇ ਚਿਟੇ ਨੂੰ ਚਟਣ ਵਾਲੀ ਤੇ ਡਬ ਚ ਪਿਸਤੌਲਾ ਵਾਲੀ ਪਨੀਰੀ ਹੀ ਨਿਕਲੇਗੀ। ਸਿਖ ਵਿਚਾਰਧਾਰਾ ਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਸਿਖਿਆ ਤੋ ਵਾਝੇ ਰਹੇ ਨੌਜਵਾਨਾ ਵਲੋ ਹਿਕ ਦੇ ਜੋਰ ਨਾਲ ਕੀਤੇ ਕੰਮ ਤੇ ਬਦੂਕ ਦੀ ਗੋਲੀ ਚੋ ਨਿਕਲੇ ਖਾਲਿਸਤਾਨ ਦਾ ਹਸਰ ਵੀ ਪੰਜਾਬ ਦੇ ਟੁਕੜੇ ਕਰਵਾਕੇ ਤੇ 10 ਲਖ ਪੰਜਾਬੀ ਮਰਵਾਂ ਕੇ ਸੰਨ 1947 ਵਾਲੀ ਲਈ ਗਈ ਅਖੌਤੀ ਅਜਾਦੀ ਵਾਲਾ ਹੀ ਹੋਵੇਗਾ।
ਗੈਗਸਟਰਾਂ ਦੇ ਕੰਧੇੜੇ ’ਤੇ ਚੱੜਕੇ ਖਾਲਿਸਤਾਨ ਵੇਖਣ ਵਾਲਿਓ- ਲਹਿਰ ਦੀ ਭਰੂਣ ਹੱਤਿਆ ਨਾ ਕਰੋ



