Skip to content
Independent perspectives. Global stories.
BREAKING

ਭਾਰਤੀ ਅਦਲਾਤਾਂ ਵਿੱਚ ਸਿੱਖਾਂ ਲਈ ਇਨਸਾਫ ਦਮ ਤੋੜ ਗਿਆ!

Share this story

ਜਾਂ ਤਾਂ ਸੱਚ ਨੂੰ ਇਹ ਕਹਿ ਦਿਉ ਕਿ ਉਹ ਸੱਚ ਦਾ ਢੰਡੋਰਾ ਨਾ ਪਿੱਟੇ ਜਾਂ ਫਿਰ ਭਾਰਤੀ ਅਦਲਾਤਾਂ ਨੂੰ ਕਹਿ ਦਿਓ ਕਿ ਉਹ ਸਦਾ ਲਈ ਖਮੋਸ਼ ਹੋ ਜਾਣ ਨਹੀਂ ਤੇ ਹਰ ਸਾਲ ਨਵੰਬਰ ਮਹੀਨਂੇ ਦੀ ਆਮਦ ਤੇ ਰੱਤ ਭਿੱਜੀ ਰੁੱਤ ਗੱਮਾਂ ਦੀਆਂ ਹਨੇਰੀਆਂ ਲਿਆਉਂਦੀ ਰਹੇਗੀ ਜਿਹੜੀ ਨਸੂਰ ਬਣੇ ਜਖਮਾਂ ਨੂੰ ਹਵਾਂ ਦੇ ਬੁਲੇਂ ਨਾਲ ਉਹਨਾਂ ਵਿੱਚਂੋ ਦਰਦਾਂ ਦੇ ਦਰਿਆਂ ਛੇੜੇਗੀ ਜਿਹੜੇ ਦੁੱਖਾਂ ਦੇ ਪਹਾੜਾਂ ਨਾਲ ਟਕਰਾਉਂਦੇ ਹੋਏ ਚੀਸਾਂ ਰੂਪੀ ਸੁਮੰਦਰ ਵਿੱਚ ਵਲੀਨ ਹੋ ਜਾਵਣਗੇਂ । ਜਿਸ ਵਿੱਚਂੋ ਅਸਿਹ ਪੀੜ ਜਨਮ ਲਵੇਗੀ ਜਿਹੜੀ ਅਸਮਾਨ ਰੋਣ ਅਤੇ ਧਰਤੀ ਕੰਬਣ ਲਾ ਦੇਵੇਗੀ । ਉਹ ਅਸਿਹ ਅਤੇ ਅਕਿਹ ਪੀੜ੍ਹ ਨਾਂ ਸਹਾਰਦੀਆਂ ਹੋਈਆਂ ਹਜ਼ਾਰਾਂ ਵਿਧਵਾਵਾਂ ਦੇ ਕੀਂਰਨੇ ਅਤੇ ਸੈਂਕੜੇ ਬੇਪੱਤ ਹੋਈਆਂ ਭੈਣਾ, ਧੀਆਂ ਅੱਜ ਵੀ ਭਾਰਤੀ ਅੰਨੇ ਬੋਲੇ ਕਾਨੂੰਨ ਅੱਗੇ ਹੱਥ ਅੱਡ ਇੰਨਸਾਫ ਦੀ ਮੰਗ ਕਰਦੀਆਂ ਹੌਕਿਆਂ ਤੇ ਹਾਵਿਆਂ ਨਾਲ ਅਦਲਾਤਾਂ ਦੀਆਂ ਕੰਧਾਂ ਹਿਲਾਂਈ ਜਾਂਦੀਆਂ ਹਨ । ਕਿਉਂਕਿ ਉਹਨਾਂ ਦੇ ਜਿਗਰ ਦੇ ਟੋਟਿਆਂ ਅਤੇ ਸਿਰ ਦੇ ਸਾਂਈਆਂ ਨੂੰ ਮਸਤੀ ਹੋਈ ਭੀੜ ਨੇ ਕਾਵਾਂ ਅਤੇ ਕੁਤਿਆਂ ਦਾ ਭੋਜਨ ਬਣਾਂ ਦਿੱਤਾ । ਪਰ ਅਫਸੋਸ ਭਾਰਤੀ ਕਾਨੂੰਨ ਅੰਨਾਂ ਬੋਲਾਂ ਤਾਂ ਹੈ ਈ ਸੀ ਨਾਲ ਨਿਕਾਰਾਂ ਵੀ ਹੋ ਗਿਆਂ ਹੈ ਜਿਹੜਾਂ ਅਜੇ ਤੱਕ ਨਰ-ਸੰਘਾਰ ਦੇ ਸੂਤਰ ਧਾਰ ਤੱਕ ਪਹੁੰਚਣ ਤਂੋ ਵੀ ਅਸਮਰਥ ਹੈ । ਕਿਸੇ ਦਾ ਅਦਲਾਤ ਵਿੱਚ ਦਿੱਤਾ ਹਲਫ ਗਲਤ ਹੋ ਸਕਦਾ ਹੈ ਕਿਸੇ ਐਸ ਆਈ ਟੀ ਦੀ ਰਿਪੋਟ ਗਲਤ ਹੋ ਸਕਦੀ ਹੈ ਪਰ ਉਹਨਾਂ ਵਿਧਵਾਵਾਂ ਦੇ ਦਾਵੇ ਕਦੀ ਝੂਠੇ ਨਹੀਂ ਹੋ ਸਕਦੇ ਜਿਹੜੀਆਂ ਜੋਬਨ ਰੁੱਤੇ ਰੰਡੀਆਂ ਹੋਈਆਂ ਇੰਨਸਾਫ ਲਈ ਚੀਕ ਚਿਹਾੜਾਂ ਪਾ ਰਹੀਆਂ ਹਨ । ਤਿੰਨ ਦਹਾਕੇ ਬੀਤਣ ਮਗਰੋਂ ਵੀ ਭਾਰਤ ਦੇ ਅੰਨੇ ਕਨੂੰਨ ਨੂੰ ਉਹ ਸੈਕਂੜੇ ਇਜਤ ਤਂੋ ਆਬਰੂ ਹੋਈਆਂ ਅਬਲਾਵਾਂ ਪੁੱਛ ਦੀਆਂ ਹਨ, ਦਸ ਕੀ ਮੁੱਲ ਪਾਇਆਂ ਈ ਸਾਡੀ ਇਜਤ ਦਾ ਕੀ ਅਹਿਸਾਨ ਤਾਰਿਆਂ ਈ ਤੇਰੇ ਲਈ ਕੀਤੀ ਸਾਡੇ ਵੱਡੇ ਵਾਡੇਰਿਆਂ ਨੇ ਕੁਰਬਾਨੀ ਦਾ ਬਸ ਇਹ ਤਾਂ ਸਵਾਲ ਹੀ ਹਨ, ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀਂ ਨਾਂ ਤਾਂ ਭਾਰਤੀ ਨਿੰਆਂ ਪ੍ਰਨਾਲੀ ਕੋਲ ਅਤੇ ਨਾਂ ਹੀ ਕੇਂਦਰ ਵਿੱਚ ਚੌਧਰ ਕਰ ਚੁੱਕੀ ਕਾਂਗਰਸ ਕੋਲ ਜਿਸਦੇ ਨੱਕ ਹੇਠ ਇਹ ਸੱਭ ਕੁੱਝ ਹੋਇਆਂ ਸੀ ਅਤੇ ਨਾਂ ਹੀ ਭਾਜਪਾਂ ਕੋਲ ਜਿਹੜੀ ਪਹਿਲਾਂ ਵੀ ਪੰਜ ਸਾਲ ਰਾਜ ਕਰ ਗਈ ਅਤੇ ਤਤਕਾਲ ਵਿੱਚ ਰਾਜ ਤੇ ਬਿਰਾਜਮਾਨ ਹੈ ਅਤੇ ਨਾਂ ਹੀ ਫਕਰੇ ਏ ਕੌਮ ਬਾਦਲ ਸ੍ਹਾਬ ਕੋਲ ਜਿਹੜਾਂ ਸੰਨ 1984 ਤਂੋ ਲੈ ਕਿ ਅੱਜ ਤੱਕ ਕਾਂਗਰਸ ਨੂੰ ਇਸ ਮੁੱਦੇ ਉਪਰ ਘੜੀਸ ਦਾ ਆ ਰਿਹਾ ਹੈ । ਜੇਕਰ ਸਤਾ ਵਿੱਚ ਰਹਿ ਕਿ ਕਾਂਗਰਸ ਨੇ ਸਿੱਖਾਂ ਦੇ ਜੱਖਮਾਂ ਤੇ ਮੱਲਮ ਤੱਕ ਨਹੀ ਲਾਈ ਤੇ ਭਾਜਪਾਂ ਨੂੰ ਇਸ ਉਪਰ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਕਿਉਂਕਿ ਭਾਜਪਾ ਨੇ ਕਿਹੜੀ ਜ਼ਖਮਾਂ ਉਪਰ ਪੱਟੀ ਕਰ ਦਿੱਤੀ ਹੈ । ਸਿੱਖ ਕੌਮ ਦਾ ਯਕੀਨ ਇਸ ਭਾਰਤੀ ਤੰਤਰ ਤੋ ਭੁਰ ਚੁੱਕਾ ਹੈ ਕਿੳਂਕਿ ਜਾਂਚ ਦੇ ਨਾਮ ਤੇ ਸਿਆਸਤਾਨਾਂ ਮੈਚ ਖੇਡਿਆਂ ਜਾ ਰਿਹਾ ਹੈ । ਇੱਕ ਨਹੀਂ ਸਗਂੋ ਕਈ ਜਾਂਚ ਕਮਿਸ਼ਨਾਂ ਨੇ ਸਿੱਧ ਕੀਤਾ ਸੀ ਕਿ ਭੀੜ ਨੇ ਇਨ੍ਹੇ ਬੰਦੇ ਕਤਲ ਕੀਤੇ ਇਨ੍ਹੀਆਂ ਭੈਣਾ ਦੀ ਇਜਤ ਲੁੱਟੀ ਜੇਕਰ ਅਦਾਲਤ ਨੇ ਪੁਛਿਆਂ ਕਿ ਉਸ ਭੀੜ ਵਿੱਚ ਕੌਣ ਕੌਣ ਸਨ, ਉਸ ਭੀੜ ਦੀ ਅਗਵਾਈ ਕੌਣ ਕੌਣ ਕਰ ਰਿਹਾ ਸੀ ਤਾਂ ਜਾਂਚ ਕਮਿਸ਼ਨ ਦਾ ਜਵਾਬ ਸੀ ਕਿ ਕੋਈ ਅਤਾ ਪਤਾ ਨਹੀਂ । ਦੱਸੋ ਸਿੱਖਾਂ ਦੇ ਘਰਾਂ ਨੂੰ ਲੂਹਣ ਲਈ ਹਜਾਰਾਂ ਮਣ ਪਟਰੌਲ ਕਿਥਂੋ ਆਇਆ ਸੀ ਜਾਂਚ ਟੀਮ ਨੂੰ ਕੋਈ ਪਤਾ ਨਹੀਂ । ਜਲਣਸ਼ੀਲ਼ ਕੈਮੀਕਲ ਦੀ ਸਪਲਾਈ ਕਿਸ ਨੇ ਕੀਤੀ ਅਤੇ ਰਾਤ ਨੂੰ ਸਿੱਖਾਂ ਦੇ ਘਰਾਂ ਦੇ ਬਾਹਰ ਲਾਲ ਰੰਗ ਦੇ ਨਿਸ਼ਾਨ ਕੌਣ ਲਾ ਕਿ ਗਿਆ ਸੀ, ਕੋਈ ਪਤਾ ਨਹੀਂ । ਹਸਪਤਾਲਾਂ ਵਿੱਚ ਕਿਸ ਤਰਾਂ ਪਤਾ ਲੱਗਾ ਕਿ ਇਹ ਨਵ ਜੰਮੇ ਬੱਚੇ ਸਿੱਖਾਂ ਦੇ ਹਨ ਜਾਂਚ ਕਮਿਸ਼ਨ ਨੂੰ ਕੋਈ ਥੌਹ ਪਤਾ ਨਹੀਂ । ਦਿੱਲੀ ਪੁਲਿਸ ਦੇ ਹੱਥ ਕਿਸ ਨੇ ਬੱਦੇ ਸਨ, ਇਸ ਗੱਲ ਦਾ ਵੀ ਕੋਈ ਪਤਾ ਨਹੀਂ । ਜਦਂੋ ਪਤਾ ਹੀ ਕੋਈ ਨਹੀਂ ਫਿਰ ਇਹੋ ਜਿੱਹੀ ਜਾਂਚ ਦਾ ਮੂੰਹ ਕਾਲਾ ਕਰ ਦੇਣਾ ਚਾਹੀਦਾ ਹੈ, ਹੱਧ ਹੋ ਗਈ ਇੰਤਹਾਅ ਵਾਲੀ ਪੀੜਤ ਸਾਫ ਕਹਿ ਰਿਹਾ ਹੈ ਕਿ ਇਹ ਕਾਤਲ ਹਨ ਇਹਨਾਂ ਬੰਦਿਆਂ ਨੇ ਅਗਵਾਈ ਕੀਤੀ ਭੀੜ ਦੀ, ਤੇ ਅਗਿਉ ਸਾਡੇ ਦੇਸ਼ ਦੀ ਨਿੰਆਂ ਪ੍ਰਨਾਲੀ ਕਹਿੰਦੀ ਹੈ ਕਿਸੇ ਨੇ ਕੀਤੀ ਅਗਵਾਈ ਸਬੂਤ ਲਿਆਉ ਦੱਸੋ ਜਿ ਕਿਸੇ ਨੇ ਵੀ ਨਹੀਂ ਕੀਤੀ ਅਗਵਾਈ ਫਿਰ ਹਜਾਰਾਂ ਸਿੱਖਾਂ ਨੂੰ ਕੌਣ ਮਾਰ ਗਿਆ ਦਿੱਲੀ ਦੀਆਂ ਗਲੀਆਂ ਵਿੱਚ ਸਿੱਖਾਂ ਦੇ ਖੂਨ ਅਤੇ ਮਿੱਜ ਦੀ ਹੋਈ ਕਹਾਣੀ ਆਖਰ ਕੌਣ ਕਰ ਗਿਆ । ਦਿੱਲੀ ਦੀਆਂ ਨਾਲੀਆਂ ਕਿਸ ਦੇ ਖੂਨ ਨਾਲ ਗਚਾ ਗੱਚ ਭਰ ਗਈਆਂ, ਸਿੱਖਾਂ ਦੇ ਹੱਸਦੇ ਵੱਸਦੇ ਘਰ ਕਿਸ ਤਰਾਂ ਖਾਕ ਦੇ ਢੇਰ ਬਣ ਗਏ, ਜਿਸ ਦੀ ਪੱਤ ਲੁੱਟੀ ਗਈ ਉਹ ਆਪਣੀ ਲੀਰਾਂ ਹੋਈ ਚੁੰਨੀ ਲੈ ਕਿ ਚੀਕ ਚੀਕ ਕਹਿ ਰਹੀ ਹੈ ਸਾਡਾ ਗੰਦਾ ਸਿਸਟਮ ਗਵਾਹੀ ਮੰਗ ਰਿਹਾ ਹੈ ਇਹ ਸਿਰਫ ਜਾਂਚ ਦੇ ਨਾਮ ਤੇ ਹੋ ਰਹੀ ਸਿਆਸਤ ਹੈ ਸਿਆਸੀ ਇਸ਼ਾਰੇ ਤੇ ਜਾਂਚ ਰਿਪੋੇਟ ਉਪਰ ਖਿਚੀਆਂ ਗਈਆਂ ਉਹ ਝਰੀਟਾਂ ਹਨ ਜਿਹੜੀਆਂ ਰਹਿੰਦੀ ਦੁਨੀਆਂ ਤੱਕ ਸਿੱਖਾਂ ਦੇ ਦਿਲ ਅਤੇ ਦਿਮਾਗ ਤੇ ਲੱਗੀ ਸੱਟ ਦਾ ਹਰਫ ਦਿਵਾਉਦੀਆਂ ਰਹਿਣਗੀਆਂ । ਦੂਸਰੀ ਸਭ ਤੋਂ ਵੱਡੀ ਦੁਖਦ ਗੱਲ ਇਹ ਹੈ ਕਿ ਅਜੇ ਤੱਕ ਭਾਰਤੀ ਅਦਲਾਤਾਂ ਅਤੇ ਭਾਰਤੀ ਮੀਡੀਆਂ ਇਸ ਦਰਦਨਾਕ ਮੰਜਰ ਨੂੰ ਦਿੱਲੀ ਦੰਗੇ ਹੀ ਮੰਨਦਾ ਹੈ । ਜਦਂੋ ਵੀ ਪੀੜਤਾਂ ਨੂੰ ਚਾਰ ਛਿਲੜ ਦੇਣੇ ਹੁੰਦੇ ਹਨ ਤਾਂ ਇਹ ਸਿਆਸਤ ਦਾਨ ਆਪਣੀ ਵਿਦਵਤਾਂ ਨਾਲ ਪੀੜਤਾਂ ਨੂੰ ਦੰਗਿਆਂ ਦਾ ਸ਼ਿਕਾਰ ਕਹਿੰਦੇ ਹਨ । ਪਰ ਹੱਧ ਹੋ ਗਈ ਸਿਤਮ-ਜਰੀਫੀ ਦੀ ਇਹ ਦੰਗੇ ਨਹੀਂ ਸਨ ਦੰਗੇ ਉਹ ਹੁੰਦੇ ਹਨ ਜਿਹੜੇ ਦੋ ਧੱੜਿਆਂ ਦੋ ਕੌਮਾਂ ਵਿਚਕਾਰ ਹੋਏ ਹੋਣ ਇਹ ਸਿੱਖਾਂ ਦਾ ਸ਼ਿਕਾਰ ਸੀ ਸਿੱਖ ਨਸਲਕੁੱਸ਼ੀ ਸੀ । ਜਿਹੜੀ ਉਸ ਵੇਲੇ ਜਬ ਬੜਾ ਦਰਖਤ ਗਿਰਤਾਂ ਹੈ ਤਂੋ ਧਰਤੀ ਹਿਲਤੀ ਹੈ, ਖੂਨ ਕਾ ਬਦਲਾਂ ਖੂਨ ਦੇ ਖਤਰਨਾਕ ਨਾਹਰੇ ਹੇਠ ਸ਼ੁਰੂ ਹੋਈ ਸੀ । ਸਿੱਖਾਂ ਵਿਚਾਰਿਆਂ ਨੇ ਤਾਂ ਦਿੱਲੀ ਵਿੱਚ ਕਿਸੇ ਦਾ ਇੱਕ ਰੁਪਏ ਦਾ ਨੁਕਸਾਨ ਵੀ ਨਹੀਂ ਸੀ ਕੀਤਾ ਫਿਰ ਇਹ ਦੰਗੇ ਕਿਵੇ ਹੋ ਗਏ ਇਹ ਸਭ ਸਿਆਸਤ ਦੀਆਂ ਸ਼ਤਰੰਜੀ ਚਾਲਾਂ ਹਨ । ਦੂੁਜੇ ਬੰਨੇ ਕੁੱਝ ਜਾਂਚ ਕਮਿਸ਼ਨ ਨੇ ਸਮੇਂ ਨਾਲ ਨਿਆਂ ਕਰਦਿੰਆਂ ਹੋਇਆਂ ਕਈ ਸਹੀ ਰਿਪੋਟਾ ਪੇਸ਼ ਕੀਤੀਆਂ ਸਨ, ਜਿਹੜੀਆਂ ਹਕੂਮਤ ਨੇ ਸਿਆਸੀ ਜੋਰ ਨਾਲ ਦੱਬ ਲਈਆਂ ਜੇਕਰ ਉਹਨਾਂ ਰਿਪੋਟਾ ਨੂੰ ਜਨਤਕ ਕੀਤਾ ਜਾਵੇ ਤਾਂ ਉਹਨਾਂ ਦੀ ਪੈੜ ਕਿਤੇ ਨਾਂ ਕਿਤੇ ਸਿਆਸਤ ਦਾਨਾਂ ਦੇ ਆਲੇ ਦੁਆਲੇ ਘੁਮੰਦੀ ਹੋਈ ਤਤਕਾਲੀ ਹਕੂਮਤ ਦੀ ਸਰਦਲ ਤੱਕ ਜਾਂ ਪੁਜਦੀ ਹੈ । ਦਿੱਲੀ ਵਿੱਚ ਸਿੱਖਾਂ ਉਤੇ ਫਿਰਕੂ ਹਮਲਿਆਂ ਦੀ ਸ਼ੁਰੂਆਤ 31 ਅਕੂਤਬਰ ਸ਼ਾਮ ਨੂੰ ਆਲ ਇੰਡੀਆਂ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਤਂੋ ਹੋਈ ਸੀ ਇੰਦਰਾਂ ਗਾਂਧੀ ਤੇ ਹੋਏ ਹਮਲੇ ਤੋਂ ਤੁਰੰਤ ਬਾਅਦ ਉਸਦੇ ਭਗਤ ਏਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਸਨ, ਬਾਅਦ ਦੁਪਹਿਰ ਜਦੋਂ ਮੌਤ ਦੀ ਪੁਸ਼ਟੀ ਹੋਈ ਤਾਂ ਹਸਪਤਾਲ ਦੇ ਬਾਹਰ ਕਾਂਗਰਸੀ ਵਰਕਰਾਂ ਦੀ ਚੋਖੀ ਭੀੜ ਦਸਤਕ ਦੇ ਚੁੱਕੀ ਸੀ ਤਕਰੀਬਨ ਤਿੰਨ ਕੁ ਵੱਜੇ ਤੱਕ ੳਸ ਭੀੜ ਵਿੱਚ ਕਿਸੇ ਤਰਾਂ ਦੀ ਕੋਈ ਉਕਸਾਹਟ ਦਾ ਕੋਈ ਚਿੰਨ ਪ੍ਰਭੰਲ ਨਹੀਂ ਸੀ ਹੁੰਦਾ ਇਸ ਭੀੜ ਅੰਦਰ ਕਾਫੀ ਗਿਣਤੀ ਸਿੱਖਾਂ ਦੀ ਵੀ ਸੀ ਜਦਂੋ ਕਾਂਗਰਸ ਦੇ ਉਚ ਕੋਟੀ ਦੇ ਆਗੂ ਸਮੇਤ ਰਾਜੀਵ ਗਾਂਧੀ ਹਸਪਤਾਲ ਦਾਖਲ ਹੋਏ ਉਸਤਂੋ ਬਾਅਦ ਭੀੜ ਵਿੱਚ ਉਤੇਜਨਾ ਤੇ ਭੜਕਾਹਟ ਹੋਣ ਦਾ ਅੰਸ਼ ਦਾਖਲ ਹੋ ਗਿਆ । ਜਦੋਂ ਸ਼ਾਮੀ 5 ਕੁ ਵਜੇ ਗਿਆਨੀ ਜੈਲ ਸਿੰਘ ਹਸਪਤਾਲ ਪਹੁੰਚਿਆ ਤਾਂ ਸਿੱਖ ਗਦਾਰ ਹਨ, ਖੂਨ ਕਾ ਬਦਲਾਂ ਖੂਨ, ਦੇ ਨਾਹਰੇ ਲੱਗਣੇ ਆਰੰਭ ਹੋਏ ਅਤੇ ਰਾਸ਼ਟਰਪਤੀ ਜੈਲ ਸਿੰਘ ਦੀ ਗੱਡੀ ਤੇ ਉਕਸਾਈ ਭੀੜ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਥੋੜੇ ਚਿਰ ਬਾਅਦ ਇੱਕ ਅਜਿਹਾ ਦ੍ਰਿਸ਼ਟਾਂਤ ਵੇਖਣ ਨੂੰ ਮਿਲਿਆ ਜਿਸ ਵਿੱਚ ਅਗਲੇ ਤਿੰਨ ਦਿਨਾਂ ਦੌਰਾਨ ਸਿੱਖ ਕੌਮ ਉਤੇ ਹੋਣ ਵਾਲੇ ਜ਼ੁਲਮ ਦੇ ਗੁੰਝੇ ਸੰਕੇਤ ਸਨ । ਜਦਂੋ ਹੀ ਇੱਕ ਸਿਆਸੀ ਲੀਡਰ ਨੇ ਭੀੜ ਨੂੰ ਇਸ਼ਾਰੇ ਮਾਤਰ ਸੰਕੇਤ ਦਿੱਤੇ ਤਾਂ ਭੀੜ ਇੱਕ ਦੰਮ ਚਾਰੇ ਪਾਸੇ ਖਿਲਰ ਗਈ ਅਤੇ ਸਿੱਖਾਂ ਦੀ ਮਾਰਕੁਟਾਈ ਦਾ ਵਿਆਪਕ ਸਿੰਸਲਾ ਆਰੰਭ ਹੋ ਗਿਆ ਥੋੜੇ ਹੀ ਸਮੇਂ ਅੰਦਰ ਇਹ ਅੱਗ ਪੂਰੀ ਦਿੱਲੀ ਵਿੱਚ ਫੈਲ ਗਈ ਬੱਸਾਂ ਗੱਡੀਆਂ ਰੇਲਾਂ ਵਿੱਚੋਂ ਸਿੱਖ ਉਤਾਰ ਕੇ ਕੁਟਣੇ ਸ਼ੁਰੂ ਕਰ ਦਿੱਤੇ ਸਿੱਖਾਂ ਦੇ ਸਿਰਾਂ ਤੋ ਪੱਗਾਂ ਉਤਾਰ ਕੇ ਸਾੜਨੀਆਂ ਸ਼ੁਰੂ ਕਰ ਦਿੱਤੀਆਂ ਸਨ । 31 ਅਕੂਤਬਰ ਦੀ ਰਾਤ ਤੱਕ ਸਿੱਖਾਂ ਦੀ ਮਾਰ ਕੁਟਾਈ ਚੱਲਦੀ ਰਹੀ ਇਹ ਆਉਣ ਵਾਲੇ ਦਿਨਾਂ ਵਿੱਚ ਸਿੱਖਾਂ ਉਪਰ ਢੱਠਣ ਵਾਲੇ ਕਹਿਰ ਦਾ ਮੰਗਲਾਚਰਨ ਸੀ ਅਤੇ 31 ਦੀ ਹੀ ਦੇਰ ਰਾਤ ਨੂੰ ਸਿੱਖਾਂ ਖਿਲਾਫ ਇੱਕ ਨਵੀਂ ਲਹਿਰ ਪ੍ਰਚੰਡ ਕਰ ਦਿੱਤੀ ਝੂਠੀਆਂ ਅਫਵਾਹਾਂ ਟੈਲੀਫੂਨਾਂ ਮੂਹੋਂ ਮੂਹੀਂ ਫੈਲਾਈਆਂ ਗਈਆਂ ਕਿ ਪੰਜਾਬ ਵਿੱਚੋਂ ਇੱਕ ਟਰੇਨ ਹਿੰਦੂਆਂ ਦੀਆਂ ਲਾਸ਼ਾ ਨਾਲ ਭਰੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਪੁੱਜੀ ਹੈ ਅਤੇ ਸਿੱਖਾਂ ਨੇ ਤੁਹਾਡੇ ਪੀਣ ਵਾਲੇ ਪਾਣੀ ਵਿੱਚ ਜ਼ਹਿਰ ਮਿੱਲਾ ਦਿੱਤਾ ਹੈ । ਕੋਈ ਵੀ ਪਾਣੀ ਨਾਂ ਪੀਵੇ ਇਨ੍ਹਾ ਅਫਵਾਹਾਂ ਨੂੰ ਅਮਲੀ ਰੂਪ ਦੇਣ ਲਈ ਦਿੱਲੀ ਪੁਲਿਸ ਆਪਣੀਆ ਜੀਪਾਂ ਤੇ ਲੱਗੇ ਸਪੀਕਰਾਂ ਰਾਹੀ ਗਲੀ ਗਲੀ ਬਜਾਰ ਬਜਾਰ ਆਪ ਅਨਾਉਸਮੈਂਟ ਕਰਦੀ ਰਹੀ ਇਸ ਘਟਨਾਂ ਤੋਂ ਸਾਫ ਜਾਹਰ ਹੁੰਦਾ ਹੈ, ਕਿ ਦਿੱਲੀ ਪੁਲਿਸ ਦੀ ਨੀਤੀ ਸਿੱਖ ਵਿਰੋਧੀ ਹਿੰਸਾ ਨੂੰ ਰੋਕਣ ਦੀ ਨਹੀਂ ਸਗਂੋ ਉਤਸ਼ਾਹਿਤ ਕਰਨ ਦੀ ਸੀ । ਜੋ ਅਗਲੇ ਤਿੰਨ ਦਿਨਾਂ ਵਿੱਚ ਸਿੱਖ ਕੌਮ ਨਾਲ ਵਾਪਰਿਆ ਕਤਲੋ ਗਾਰਤ ਅਤੇ ਸਿੱਖ ਭਾਈਚਾਰੇ ਦੀ ਹੋਈ ਨਸਲਕੁਸ਼ੀ, ਉਹ ਯਹੂਦੀਆ ਦੇ ਮਹਾਂ ਨਾਂਸ਼ ਨਾਲੋਂ ਘੱਟ ਨਹੀਂ ਹੈ, ਜਿਸ ਤਰੀਕੇ ਨਾਲ ਦੰਗਾਂਕਾਰੀਆਂ ਸਰਕਾਰੀ ਮਾਸ਼ੀਨਰੀ ਦਾ ਦੁਰ ਉਪਯੋਗ ਕੀਤਾ ਅਤੇ ਪ੍ਰਸ਼ਾਸ਼ਨ ਅਤੇ ਸਰਕਾਰ ਮਚਲੀ ਹੋਈ ਚੁੱਪ ਵੱਟ ਬੈਠੀ ਰਹੀ ਪੂਰੇ ਤਿੰਨ ਦਿਨ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਕੁੰਭਕਰਨੀ ਨੀਂਦ ਸੁਤੇ ਰਹੇ ਅਤੇ ਸਿੱਖ ਨਿਰੰਤਰ ਜਿਬ੍ਹਾ ਹੁੰਦੇ ਰਹੇ ਇਹ ਸਰਕਾਰ ਦੀ ਦੰਗਾਕਾਰੀਆਂ ਨਾਲ ਮਿਲੀ ਭੁਗਤ ਦਾ ਪ੍ਰਤੱਖ ਪ੍ਰਮਾਣ ਹੈ, ਇਹ ਦੁਨੀਆਂ ਭਰ ਵਿੱਚ ਵਾਪਰੇ ਵੱਡੇ ਦੁਖਾਤਾਂ ਵਿੱਚੋ ਇੱਕ ਹੈ (ਚਲਦਾ)।

WRITTEN BY