Skip to content
Independent perspectives. Global stories.
BREAKING

ਦਰੱਖਤਾਂ ਦੀ ਅੰਨ੍ਹੇਵਾਹ ਕਟਾਈ

Share this story

ਪਾਣੀ ਅਤੇ ਰੁੱਖ ਜੀਵਨ ਦੀ ਰੇਖਾ ਹਨ ਪ੍ਰੰਤੂ ਇਹ ਦੁੱਖ ਦੀ ਗੱਲ ਹੈ ਕਿ ਮਾਨਵੀ ਸਮਾਜ ਦੋਵਾਂ ਪ੍ਰਤੀ ਹੀ ਗੈਰ ਜ਼ਿੰਮੇਵਾਰ ਰਵੱਈਆ ਅਪਣਾ ਰਿਹਾ ਹੈ। ਪੰਜਾਬ ਵਿੱਚ ਤਾਂ ਰੁੱਖਾਂ ਨੂੰ ਦੁਸ਼ਮਣਾਂ ਦੀ ਤਰ੍ਹਾਂ ਕੱਟਿਆ ਜਾ ਰਿਹਾ ਹੈ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਵਾਤਾਵਰਣ ਉ¤ਪਰ ਬਹੁਤ ਹੀ ਮਾੜਾ ਅਸਰ ਰਿਹਾ ਹੈ। ਇਕ ਅਨੁਮਾਨ ਮੁਤਾਬਿਕ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਇਕੱਲੇ ਸਰਕਾਰੀ ਅਦਾਰਿਆਂ ਵੱਲੋਂ 9 ਲੱਖ ਦਰੱਖਤ ਕੱਟੇ ਜਾ ਚੁੱਕੇ ਹਨ। ਨਿੱਜੀ ਪੱਧਰ ’ਤੇ ਲੋਕਾਂ ਵੱਲੋਂ ਦਰੱਖਤਾਂ ਦੀ ਕਟਾਈ ਇਸ ਤੋਂ ਵੱਖਰੀ ਹੈ। ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਦਰੱਖਤਾਂ ਦੇ ਕੱਟੇ ਜਾਣ ਦੇ ਬਾਵਜੂਦ ਇਸ ਗਿਣਤੀ ਵਿੱਚ ਨਵੇਂ ਦਰੱਖਤ ਨਹੀਂ ਲਾਏ ਗਏ। ਕਥਿਤ ਵਿਕਾਸ ਕਾਰਜਾਂ ਦੀ ਭੇਟ ਚੜ੍ਹ ਰਹੇ ਇਨ੍ਹਾਂ ਦਰੱਖਤਾਂ ਦੀ ਕਟਾਈ ਦਾ ਕੋਈ ਨੋਟਿਸ ਵੀ ਨਹੀਂ ਲਿਆ ਜਾ ਰਿਹਾ। ਪੰਜਾਬ ਦੇ ਜੰਗਲਾਤ ਵਿਭਾਗ ਵੱਲੋਂ ਕੌਮੀ ਗ੍ਰੀਨ ਟ੍ਰਿਬਿਊਨਲ(ਐਨਜੀਟੀ) ਕੋਲ ਦਿੱਤੇ ਹਲਫੀਆ ਬਿਆਨ ਮੁਤਾਬਿਕ ਇਹ ਅੰਕੜੇ ਪਿਛਲੇ ਪੰਜ ਸਾਲਾਂ 2011-12 ਤੋਂ 2015-16 ਨਾਲ ਸਬੰਧਿਤ ਹਨ। ਟ੍ਰਿਬਿਊਨਲ ਪੰਜਾਬ ਸਰਕਾਰ ਖਿਲਾਫ ਇਕ ਸ਼ਿਕਾਇਤ ਦੀ ਸੁਣਵਾਈ ਕਰ ਰਹੀ ਹੈ। ਅੰਕੜਿਆਂ ਮੁਤਾਬਿਕ ਸਾਲ 2011-12 ’ਚ 0.75 ਲ¤ਖ, ਸਾਲ 2012-13 ’ਚ 1.92 ਲ¤ਖ, ਸਾਲ 2013-14 ’ਚ 2.40 ਲ¤ਖ, ਸਾਲ 2014-15 ’ਚ 2.12 ਲ¤ਖ, ਸਾਲ 2015-16 ’ਚ 1.89 ਲ¤ਖ ਦਰੱਖਤ ਕੱਟੇ ਗਏ ਹਨ। ਇਨ੍ਹਾਂ ਦੀ ਕੁੱਲ ਗਿਣਤੀ 9.08 ਲ¤ਖ ਦਰੱਖਤ ਬਣਦੀ ਹੈ। ਇਕੱਲੇ ਜ਼ੀਰਕਪੁਰ-ਬਠਿੰਡਾ ਹਾਈਵੇਅ ਨੰਬਰ 64 ਨੂੰ ਚੌੜਾ ਕਰਨ ਦੇ ਪ੍ਰੋਜੈਕਟ 96,000 ਦਰਖ਼ਤਾਂ ਨੂੰ ਕੱਟਿਆ ਜਾ ਰਿਹਾ ਹੈ। ਪੰਜਾਬ ਦਾ ਜੰਗਲਾਤ ਹੇਠ ਰਕਬਾ ਦ¤ਖਣੀ ਸਰਕਲ, ਉ¤ਤਰੀ ਸਰਕਲ, ਸ਼ਿਵਾਲਿਕ ਸਰਕਲ, ਫ਼ਿਰੋਜ਼ਪੁਰ ਸਰਕਲ ਤੇ ਬਿਸਤ ਸਰਕਲ ਤਹਿਤ ਪੰਜ ਜੋਨਾਂ ਵਿੱਚ ਵੰਡਿਆ ਹੋਇਆ ਹੈ। ਦੱਖਣੀ ਜ਼ੋਨ ਵਿ¤ਚ ਦਰੱਖਤਾਂ ਦਾ ਸਭ ਤੋਂ ਵੱਧ ਵਢਾਂਗਾ ਹੋਇਆ ਹੈ। ਲੰਘੇ ਪੰਜ ਸਾਲਾਂ ’¤ਚ ਇਸ ਜ਼ੋਨ ਅੰਦਰ 2.48 ਲ¤ਖ ਦਰਖ਼ਤ ਬਲੀ ਚੜ੍ਹੇ ਹਨ।ਇਸ ਵਕਫੇ ਦੌਰਾਨ ਸ਼ਿਵਾਲਿਕ ਸਰਕਲ ਵਿੱਚ 2.07 ਲ¤ਖ, ਉ¤ਤਰੀ ਸਰਕਲ ਵਿੱਚ 1.7 ਲ¤ਖ, ਫਿਰੋਜ਼ਪੁਰ ਸਰਕਲ ਵਿੱਚ 1.59 ਲ¤ਖ ਅਤੇ ਬਿਸਤ ਸਰਕਲ ਵਿੱਚ 80511 ਦਰਖ਼ਤ ਕੱਟੇ ਗਏ ਹਨ। ਇਹ ਅੰਕੜੇ ਬਹੁਤ ਵੱਡੇ ਅਤੇ ਚਿੰਤਾਜਨਕ ਹਨ। ਵਿਕਾਸ ਕਾਰਜਾਂ ਦੇ ਨਾਂਅ ਉ¤ਪਰ ਏਨੀ ਵੱਡੀ ਗਿਣਤੀ ਵਿੱਚ ਦਰੱਖਤਾਂ ਦਾ ਕੱਟਿਆ ਜਾਣਾ ਮਨੁੱਖੀ ਹੌਂਦ ਲਈ ਹੀ ਖਤਰਾ ਪੈਦਾ ਕਰਨ ਦੇ ਤੁਲ ਹੈ। ਜੰਗਲਾਤ ਦੀ ਸਾਂਭ ਸੰਭਾਲ ਵੱਲ ਧਿਆਨ ਦੇਣ ਦੀ ਥਾਂ ਵਾਤਾਵਰਣ ਨੂੰ ਪਹੁੰਚ ਰਿਹਾ ਇਹ ਨੁਕਸਾਨ ਸਾਰੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਹਰ ਕੱਟੇ ਦਰੱਖਤ ਦੀ ਥਾਂ ਨਵੇਂ ਦਰੱਖਤ ਲਾਏ ਜਾਣੇ ਦੇ ਨਿਯਮ ਵੱਲ ਵੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਪੰਜਾਬ ਸਰਕਾਰ ਅਤੇ ਵਾਤਾਵਰਣ ਦੀ ਸੰਭਾਲ ਨਾਲ ਜੁੜੀਆਂ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਪੰਜਾਬ ਵਿੱਚ ਇਸ ਵਿਨਾਸ਼ ਨੂੰ ਰੋਕਿਆ ਜਾ ਸਕੇ।
– ਬਲਜੀਤ ਸਿੰਘ ਬਰਾੜ

WRITTEN BY