ਸ੍ਰੀ ਆਨੰਦਪੁਰ ਸਾਹਿਬ, 15 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਕਾਂਗਰਸ ਪਾਰਟੀ ਵਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਜਿ¤ਤਣ ਦੀ ਖੁਸ਼ੀ ‘ਚ ਹਲਕਾ ਆਨੰਦਪੁਰ ਸਾਹਿਬ ਦੇ ਕਾਂਗਰਸ ਪਾਰਟੀ ਦੇ ਵਰਕਰਾਂ, ਅਹੁਦੇਦਾਰਾਂ ਤੇ ਆਗੂਆਂ ਨੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ ਦੀ ਅਗਵਾਈ ਹੇਠ ਕਚਿਹਰੀ ਰੋਡ ਤੇ ਲ¤ਡੂ ਵੰਡੇ ਤੇ ਪਾਰਟੀ ਹਾਈਕਮਾਂਡ ਸਮੇਤ ਸੁਨੀਲ ਜਾਖੜ ਨੂੰ ਜਿ¤ਤ ਦੀ ਵਧਾਈ ਦਿ¤ਤੀ।ਇਸ ਮੋਕੇ ਕਾਂਗਰਸੀ ਆਗੂ ਕੌਂਸਲਰ ਹਰਜੀਤ ਸਿੰਘ ਜੀਤਾ,ਕੌਸ਼ਲਰ ਨਰਿੰਦਰ ਸੈਣੀ, ਹਰਬੰਸ ਲਾਲ ਮੈਹੰਦਲੀ, ਬਲਬੀਰ ਸਿੰਘ ਚਾਨਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ,ਐਡਵੋਕੇਟ ਰਵਿੰਦਰ ਸਿੰਘ ਰਤਨ,ਚਰਨਦਾਸ ਸਲੂਰੀਆਂ,ਮਾਸਟਰ ਸਵਰਨ ਸਿੰਘ ਲੋਧੀਪੁਰ, ਮੋਹਨ ਸਿੰਘ ਰਾਣਾ, ਡਾਕਟਰ ਆਤਮਾ ਸਿੰਘ, ,ਨੰਬਰਦਾਰ ਰਾਮ ਪ੍ਰਕਾਸ ਸਿੰਘ, ਸਾਬਕਾ ਚੇਅਰਮੈਨ ਸੂਰਤਾ ਸਿੰਘ, ਪ੍ਰਵੇਜ਼ ਮਹਿਤਾ, ਪ੍ਰੇਮ ਸਿੰਘ ਸਿ¤ਧੂ, ਰਾਮ ਕੁਮਾਰ, ਪਾਲ ਸਿੰਘ ਸਮੇਤ ਕਾਗਰਸੀ ਵਰਕਰ ਹਾਜ਼ਰ ਸਨ।ਇਸ ਮੌਕੇ ਸਮੂੰਹ ਕਾਂਗਰਸੀ ਆਗੂਆਂ ਨੇ ਕਿਹਾ ਕਿ ਜਾਖੜ ਦੀ ਜਿ¤ਤ ਦੇ ਨਾਲ ਜਿ¤ਥੇ ਦੇਸ਼ ਅੰਦਰ ਮੋਦੀ ਸਰਕਾਰ ਦੇ ਪਤਨ ਦਾ ਮੁ¤ਢ ਬੰਨ੍ਹਿਆਂ ਗਿਆ ਹੈ ਉ¤ਥੇ ਹੀ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪ¤ਖੀ ਲਹਿਰ ਨੂੰ ਮਜ਼ਬੂਤੀ ਮਿਲੇਗੀ ਤਾਂ ਜੋ ਰਾਜਾ ਵੀਰਭ¤ਦਰ ਸਿੰਘ ਦੀ ਸ¤ਤਵੀਂ ਵਾਰ ਸਰਕਾਰ ਬਣ ਕੇ ਰਿਕਾਰਡ ਸਥਾਪਿਤ ਹੋ ਸਕੇ।
ਗੁਰਦਾਸਪੁਰ ਲੋਕ ਸਭਾ ਸੀਟ ਜਿਤਣ ਦੀ ਖੁਸ਼ੀ ’ਚ ਕਾਂਗਰਸੀ ਵਰਕਰਾਂ ਨੇ ਵੰਡੇ ਲ¤ਡੂ



