Skip to content
Independent perspectives. Global stories.
BREAKING

ਪਹਿਲਾ ਨਕਸਲੀ, ਫਿਰ ਆਤੰਕੀ ਫਿਰ ਕੈਬਨਿਟ ਮੰਤਰੀ, ਫਿਰ ਆਪਣੀ ਹੀ ਬੇਟੀ ਦੀ ਸਹੇਲੀ ਨਾਲ 8 ਸਾਲ ਲਗਾਤਾਰ ਜਬਰ ਜਨਾਹ ਕਰਨ ਵਾਲਾ ਸੁੱਚਾ ਲੰਗਾਹ

Share this story

ਗੁਰਦਾਸਪੁਰ- ਧਾਰੀਵਾਲ ਦੇ ਨਜਦੀਕ ਪਿੰਡ ਲੰਗਾਹ ਦਾ ਅੰਮ੍ਰਿਤਧਾਰੀ ਅਕਾਲੀ (ਹੁਣ ਅੰਮ੍ਰਿਤ ਭੰਗ ਕਰ ਚੁੱਕਾ) ਸਾਬਕਾ ਕੈਬਨਿਟ ਮੰਤਰੀ ਦੋ ਦਹਾਕੇ ਤੋ ਸਿਰਕੱਢ ਮੈਂਬਰ ਆਪਣੀ ਹੀ ਬੇਟੀ ਦੀ ਸਹੇਲੀ ਦੇ ਜਬਰ ਜਨਾਹ ਚ ਘਿਰਿਆ। ਪੁਲਿਸ ਨੂੰ ਇਹ ਕਹਿ ਕੇ ਮੈਂ ਸਰੰਡਰ ਕਰ ਦੇਣਾ ਹੈ ਚਕਮਾ ਦੇ ਕੇ ਸ਼ਨਿਚਰਵਾਰ ਤੋ ਲਾਪਤਾ। ਨਾਮ ਸੁੱਚਾ ਕੰਮ ਝੂਠੇ ਪਿੰਡ ਲੰਗਾਹ ਵਿਚ ਚੋਧਰੀ ਕੇਸ਼ੋ ਦਾਸ ਰਾਹੀ ਆਟਾ ਚੱਕੀ ’ਤੇ ਕਬਜਾ ਕਰਕੇ ਛੇ ਕਨਾਲਾ ਦਾ ਮਾਲਕ ਇੱਕ ਟੁੱਟੀ ਜੀਪ ਰੱਖਣ ਵਾਲਾ ਸੁੱਚਾ ਅਰਬਾਂ ਦਾ ਮਾਲਕ ਤੇ ਕਈ ਸੋ ਏਕੜ ਜਮੀਨ ਦਾ ਮਾਲਕ ਕਿਵੇਂ ਬਣ ਗਿਆ? 1970 ਤੋ ਲੈ ਕੇ ਤੇ 1981 ਤੱਕ ਨਕਸਲੀ ਗਤੀਵਿਧੀਆਂ ’ਚ ਰਿਹਾ। ਕਈ ਸਾਲ ਪਿੰਡ ਦੀ ਸਰਪੰਚੀ ਵੀ ਨਹੀ ਜਿੱਤ ਸਕਿਆ ਇਸ ਦੇ ਹੀ ਇੱਕ ਸਾਥੀ ਗੁਰਮੀਤ ਸਿੰਘ ਬਖਤਪੁਰੀਆ ਨੇ ਦੱਸਿਆ 1981 ਦੇ ਵਿਚ ਇਸਨੇ ਵਸਨ ਸਿੰਘ ਜਫਰਵਾਲ ਨੂੰ ਅੱਤਵਾਦ ਵਿਚ ਵਾੜਿਆ ਜੋ ਪੂਰਾ ਇੱਕ ਦਹਾਕਾ ਕਈ ਬੇਕਸੂਰ ਨੌਜਵਾਨਾਂ ਨੂੰ ਮਾਰ ਕੇ ਖੂੰਖਾਰ ਅੱਤਵਾਦੀ ਬਣ ਗਿਆ। ਉਸੇ ਦੀ ਬਦੌਲਤ ਹੀ ਇਸਦੀ ਜਮੀਨ 6 ਕਨਾਲਾ ਤੋਂ 600 ਏਕੜ ਬਣ ਗਈ। ਅੱਤਵਾਦੀ ਵਸਨ ਸਿੰਘ ਜਫਰਵਾਲ ਜੋ ਪੰਥਕ ਕਮੇਟੀ ਦਾ ਮੈਂਬਰ ਬਣ ਗਿਆ ਤਾਂ ਜਦੋ ਸੁੱਚੇ ਨੇ ਵੇਖਿਆ ਮੇਰਾ ਮੋਹਰਾ ਵਸਨ ਸਿੰਘ ਹੁਣ ਮਰਨ ਵਾਲਾ ਹੈ ਉਸਨੂੰ ਪਾਕਿਸਤਾਨ ਭੇਜ ਦਿਤਾ। ਸੈਂਕੜੈ ਨੌਜਵਾਨਾਂ ਦੇ ਕਾਤਲ ਵਸਨ ਸਿੰਘ ਜਫਰਵਾਲ ਅਕਾਲੀ ਸਰਕਾਰ ਵੇਲੇ ਪਾਕਿਸਤਾਨ ਤੋਂ ਬੁਲਾ ਲਿਆ ਜੋ ਹੁਣ ਬਹੁਤ ਵੱਡਾ ਕਾਰੋਬਾਰ ਕਰਦਾ ਹੈ। ਇਸੇ ਸੁੱਚੇ ਨੂੰ ਪਿਛਲੇ ਸਮੇਂ ’ਚ 3 ਸਾਲ ਦੀ ਕੈਦ ਅਤੇ 1 ਕਰੋੜ ਜੁਰਮਾਨਾ ਹੋਇਆ ਹੈਰਾਨੀ ਦੀ ਗੱਲ ਹੈ ਇਸਨੇ ਕਰੋੜ ਰੁਪਏ ਜੁਰਮਾਨਾ ਉਸੇ ਵੇਲੇ ਨਗਦ ਅਦਾ ਕਰ ਦਿਤਾ ਤੇ ਬਾਦਲ ਸਾਹਿਬ ਦੀ ਬੁੱਕਲ ’ਚ ਆ ਵੜਿਆ ਤੇ ਉਹਨਾ ਨੇ ਜੇਲ੍ਹ ਜਾਣ ਤੋਂ ਬਚਾਅ ਲਿਆ। ਕਾਹਨੂੰਵਾਨ ਦੇ ਘੱਲੂਘਾਰੇ ਦੇ ਮਾਮਲੇ ਵਿਚ ਇਸਤੇ ਪਰਚਾ ਦਰਜ ਹੋਇਆ ਪਰ ਇਹ ਫਿਰ ਬਚ ਗਿਆ। ਇਸਨੇ ਜ਼ਿਲ੍ਹਾ ਗੁਰਦਾਸਪੁਰ ਦੇ ਆਸ ਪਾਸ ਦੇ ਪਿੰਡਾ ਵਿਚ ਇੰਨੇ ਝੂਠੇ ਪਰਚੇ ਦਰਜ ਕਰਵਾਏ ਕਿ ਉਹ ਲੋਕ ਅਜੇ ਵੀ ਜੇਲਾਂ ਵਿਚ ਬੰਦ ਚਲੇ ਰਹੇ ਹਨ ਹਾਏ ਸੁੱਚਾ ਹਾਏ ਸੁੱਚਾ। ਧਾਰੀਵਾਲ ਦੇ ਆਸਪਾਸ ਇੰਨੇ ਕਬਜੇ ਕੀਤੇ ਹਨ ਕਿ ਲੋਕ ਤ੍ਰਾਹ ਤ੍ਰਾਹ ਕਰ ਉਠੇ ਸਨ ਤੇ ਹਰੇਕ ਦੇ ਮੂੰਹ ਵਿਚੋਂ ਨਿਕਲਦਾ ਸੀ (ਸੁੱਚਾ ਆ ਗਿਆ, ਸੁੱਚਾ ਆ ਗਿਆ) ਇਸਦੀ ਧੀ ਦੀ ਸਹੇਲੀ ਜੋ ਇੱਕ ਕਾਂਨਸਟੇਬਲ ਹੈ ਜਿਸਨੂੰ ਇਸਨੇ ਜਵਾਨੀ ਦੇ ਦਿਨਾ ਤੋ ਲੈ ਕੈ ਨੋਕਰੀ ਦਾ ਝਾਂਸਾ ਦਿੰਦਿਆ ਸੋਦੇ ਸਾਧ ਵਾਗੂੰ ਵੱਖ-ਵੱਖ ਥਾਵਾਂ ’ਤੇ ਜਬਰ ਜਨਾਹ ਕੀਤਾ ਜੋ ਸਮੁੱਚੇ ਸੰਸਾਰ ਦੇ ਲੋਕਾਂ ਦੀਆਂ ਸਕਰੀਨਾ ’ਤੇ ਵਾਇਰਲ ਹੋ ਚੁੱਕਾ ਹੈ ਕਿ ਕਿਵੇਂ ਸੁੱਚਾ ਆਪਣਾ ਧਾਰਮਿਕ ਚਿੰਨ ਲਾਹ ਕੇ ਬੈ¤ਡ ’ਤੇ ਰੱਖ ਰਿਹਾ ਹੈ। ਇਹੋ ਜਿਹੇ ਸਿੱਖ ਨੂੰ ਨਾਲ ਰੱਖਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀਆ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਅੱਤਵਾਦ ਦੇ ਦੌਰਾਨ ਲੈਟਰ ਪੈਡ ’ਤੇ ਵਸਨ ਸਿੰਘ ਜਫਰਵਾਲ ਦਾ ਹੁੰਦਾ ਸੀ ਪਰ ਧਮਕੀਆਂ ਇਸਨੇ ਲਿਖੀਆ ਹੁੰਦੀਆਂ ਸਨ। ਵਿਚਾਰਣ ਦੀ ਗੱਲ ਹੈ ਇੱਕ ਚਪੜਾਸੀ ਰੱਖਣ ਲੱਗਿਆ ਉਸ ਦਾ ਕਰੈਕਟਰ ਸਰਟੀਫਿਕੇਟ ਵੇਖਿਆ ਜਾਂਦਾ ਹੈ ਫਿਰ ਇਸਨੂੰ ਕੈਬਨਿਟ ਮੰਤਰੀ ਬਣਾਉਣ ਲੱਗਿਆ ਇਸਦਾ ਪਿਛੋਕੜ ਕਿਉ ਨਹੀ ਵੇਖਿਆ ਗਿਆ ਸਿਆਣੇ ਕਹਿੰਦੇ ਹਨ ਇੱਕ ਮੱਝ ਸੱਭ ਨੂੰ ਲਬੇੜ ਲੈਂਦੀ ਹੈ। ਹੁਣ ਜਿਹੜੇ ਵਧੀਆ ਅਕਾਲੀ ਵੀ ਹਨ ਉਹ ਹੁਣ ਆਪਣੇ ਆਪ ਨੂੰ ਅਕਾਲੀ ਕਹਿਣ ਤੋਂ ਡਰਦੇ ਹਨ ਤੇ ਸਮੁੱਚੇ ਅੰਮ੍ਰਿਤਧਾਰੀਆ ਦਾ ਇਸਦੀ ਕਰਤੂਤ ਕਰਕੇ ਸਿਰ ਨੀਵਾਂ ਹੋਇਆ ਹੈ ਤੇ ਲੋਕ ਕਹਿਣ ਲੱਗ ਪਏ ਹਨ ਇਹ ਕਦਰ ਕਰਦੇ ਹਨ ਅੰਮ੍ਰਿਤ ਛਕਣ ਦੀ। ਸਾਰੇ ਪਾਸੇ ਹਾਹਾਕਾਰ ਹਾਹਾਕਾਰ ਹੈ ਪੁਤਲੇ ਸਾੜੇ ਜਾ ਰਹੇ ਹਨ ਤੇ ਵੱਖ-ਵੱਖ ਬੈਨਰ ਲੈ ਕੇ ਲੋਕ ਕਲਾਨੋਰ ਵਿਚ ਮੁਜਾਹਰੇ ਕਰ ਰਹੇ ਸਨ ਜਿਸਤੇ ਲਿਖਿਆ ਸੀ ਹਾਏ ਸੁੱਚਾ ਹਾਏ ਸੁੱਚਾ, ਮਰ ਗਿਆ ਸੁੱਚਾ, ਅਕਾਲੀ ਦਲ ਨੂੰ ਬਦਨਾਮ ਕਰ ਗਿਆ ਸੁੱਚਾ। ਆਪਣੀ ਜਾਨ ਬਚਾਉਣ ਲਈ ਕੱਲ ਹਾਈ ਕੋਰਟ ਚੰਡੀਗੜ੍ਹ ’ਚ ਸ਼ਰਣ ਲਈ ਪਰ ਅਦਾਲਤ ਨੇ ਜੁਡੀਸ਼ੀਅਲ ਨਾ ਹੋਣ ਦੀ ਗੱਲ ਕਹਿੰਦਿਆਂ ਕਿਹਾ ਕਿ ਗੁਰਦਾਸਪੁਰ ਜਾ ਕੇ ਗ੍ਰਿਫਤਾਰੀ ਦਿਉ ਤੇ ਉਸਨੇ ਕਿਹਾ ਕਿ ਮੈਨੂੰ ਪੰਜਾਬ ਪੁਲਿਸ ਤੋਂ ਬਚਾਉ ਇੰਨਾ ਨੇ ਮੈਨੂੰ ਬਹੁਤ ਟਾਰਚਰ ਕਰਨਾ ਕਰਨਾ ਹੈ। ਉਧਰ ਅਕਾਲ ਤਖਤ ਦੇ ਮੁੱਖ ਜਥੇਦਾਰ ਗਿਆਨੀ ਗੁਰਬਚਨ ਸਿੰਘ ਬਹੁਤ ਗੁੱਸੇ ਵਿਚ ਹਨ ਸੁੱਚੇ ਦੀ ਕਰਤੂਤ ਵੇਖ ਕੇ ਲਗਦਾ ਹੈ ਕਿ ਛੇਤੀ ਹੀ ਪੰਥ ਵਿਚੋਂ ਛੇਕ ਦਿਤਾ ਜਾਵੇਗਾ ਜਦ ਕਿ ਅਕਾਲੀ ਦਲ ਦੇ ਮੁਖੀ ਅਕਾਲ ਤਖਤ ਦੇ ਜਥੇਦਾਰ ਤੇ ਦਬਾਅ ਪਾ ਰਹੇ ਸਨ ਕਿ 11 ਤਰੀਕ ਲੰਘ ਜਾਣ ਦਿਉ ਪਰ ਸਿੰਘ ਸਾਹਿਬ ਨੇ ਆਪਣੀ ਜਿੰਮੇਵਾਰੀ ਸਮਝਦਿਆ ਉਹਨਾ ਦੀ ਪ੍ਰਵਾਹ ਨਾ ਕਰਦਿਆਂ 5 ਤਰੀਕ ਨੂੰ 5 ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਲਈ ਹੈ ਅਤੇ ਉਸੇ ਦਿਨ ਹੀ ਉਸਨੂੰ ਸਿੱਖੀ ਵਿਚੋਂ ਛੇਕ ਦਿਤਾ ਜਾਵੇਗਾ। ਜਿਹੜੇ ਮੁੱਖ ਲੀਡਰ ਸੁਚੇ ਨੂੰ ਮੋਢਿਆ ’ਤੇ ਚੁੱਕਦੇ ਸੀ ਹੁਣ ਮੋਢਿਆ ਤੋਂ ਥੁੱਕਦੇ ਹਨ। ਸੁੱਚਾ ਜੋ ਕਦੇ ਡੀ ਐਸ ਪੀ ਤੇ ਐਸ ਐਸ ਪੀ ਨੂੰ ਕੁਝ ਸਮਝਦਾ ਨਹੀਂ ਸੀ ਹੁਣ ਇੱਕ ਸਿਪਾਹੀ ਨੂੰ ਵੇਖ ਕੇ ਲੁਕ ਰਿਹਾ ਹੈ ਤੇ ਪੰਜਾਬ ਪੁਲਿਸ ਕਹਿ ਰਹੀ ਹੈ ਬਕਰੇ ਦੀ ਮਾਂ ਕਿੰਨਾ ਚਿਰ ਖ਼ੈਰ ਮਨਾਉਗੀ।

WRITTEN BY