ਇਨਸਾਨ ਦੀ ਲਗਨ ਅਤੇ ਦ੍ਰਿੜ੍ਹਤਾ ਉਸਨੂੰ ਉਚੀਆਂ ਉਡਾਰੀਆਂ ਮਾਰਨ ਦੀ ਹਿੰਮਤ ਹੀ ਨਹੀਂ ਦਿੰਦੀ ਸਗੋਂ ਅਸਮਾਨ ਨੂੰ ਟਾਕੀ ਲਾਉਣ ਦੀ ਸਮਰੱਥਾ ਵੀ ਪ੍ਰਦਾਨ ਕਰਦੀ ਹੈ। ਨਿਸ਼ਾਨੇ ਦੀ ਪ੍ਰਾਪਤੀ ਲਈ ਉਮਰ ਵੀ ਕੋਈ ਮਾਅਨੇ ਨਹੀਂ ਰੱਖਦੀ। ਕਈ ਨੌਜਵਾਨ ਵੀ ਨਿਸ਼ਾਨੇ ਦੀ ਪੂਰਤੀ ਦੇ ਅਵਸਰ ਉਪਰ ਢੇਰੀ ਢਾਅ ਕੇ ਬੈਠ ਜਾਂਦੇ ਹਨ ਪ੍ਰੰਤੂ ਕਈ ਬਜ਼ੁਰਗ ਵੀ ਅਣਹੋਣੀ ਨੂੰ ਹੋਣੀ ਵਿਚ ਬਦਲਕੇ ਨਿਸ਼ਾਨੇ ਦੀ ਪੂਰਤੀ ਕਰ ਜਾਂਦੇ ਹਨ। ਇਹ ਸਾਰਾ ਕੁਝ ਇਨਸਾਨ ਦੀ ਇੱਛਾ ਸ਼ਕਤੀ ਉਪਰ ਨਿਰਭਰ ਕਰਦਾ ਹੈ ਕਿ ਉਸਨੇ ਕਿਹੜੀਆਂ ਬੁ¦ਦੀਆਂ ਛੂਹਣੀਆਂ ਹਨ। ਸੰਸਾਰ ਉਪਰ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਪ੍ਰੰਤੂ ਇਨਸਾਨ ਵਿਚ ਅਸੰਭਵ ਨੂੰ ਸੰਭਵ ਬਣਾਉਣ ਲਈ ਭਾਵਨਾ ਹੋਣੀ ਚਾਹੀਦੀ ਹੈ। ਜੇਕਰ ਇਨਸਾਨ ਦੀ ਸੋਚ ਉਸਾਰੂ ਹੋਵੇਗੀ ਤਾਂ ਪ੍ਰਾਪਤੀ ਸੌਖਿਆਂ ਹੀ ਕੀਤੀ ਜਾ ਸਕਦੀ ਹੈ ਪ੍ਰੰਤੂ ਜੇਕਰ ਉਸਦੀ ਸੋਚ ਨਕਾਰਾਤਮਿਕ ਹੋਵੇਗੀ ਤਾਂ ਸੌਖਾ ਕੰਮ ਵੀ ਪਹਾੜ ਬਣਕੇ ਉਸਦੇ ਰਸਤੇ ਵਿਚ ਚਟਾਨ ਬਣਕੇ ਖੜ੍ਹ ਜਾਂਦਾ ਹੈ। ਉਸਾਰੂ ਸੋਚ ਦਾ ਮਾਲਕ ਕੈਪਟਨ ਗੁਰਜੀਵਨ ਸਿੰਘ ਸਿੱਧੂ 85 ਸਾਲ ਦੀ ਉਮਰ ਵਿਚ ਵੀ ¦ਮੀਆਂ ਪੁਲਾਂਘਾਂ ਪੁੱਟਕੇ ਸੰਸਾਰ ਦੀ ਨੌਜਵਾਨੀ ਲਈ ਚਾਨਣ ਮੁਨਾਰਾ ਬਣ ਰਿਹਾ ਹੈ। 1990 ਵਿਚ ਲੋਕ ਸੰਪਰਕ ਵਿਭਾਗ ਵਿਚੋਂ ਬਤੌਰ ਸੰਯੁਕਤ ਸੰਚਾਲਕ ਸੇਵਾ ਮੁਕਤ ਹੋ ਕੇ ਉਹ ਆਮ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਰ੍ਹਾਂ ਟਿਕ ਕੇ ਬੈਠ ਨਹੀਂ ਗਿਆ। ਸੇਵਾ ਮੁਕਤੀ ਤੋਂ ਬਾਅਦ ਉਹ ਹੋਰ ਸਰਗਰਮ ਹੋ ਗਿਆ ਹੈ। ਉਹ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸੰਸਥਾ‘‘ ਐਲਡਰਜ਼ ਸੋਸਾਇਟੀ ’’ ਦਾ ਪ੍ਰਧਾਨ ਹੈ। ਹੁਣ ਸੇਵਾ ਮੁਕਤੀ ਤੋਂ ਬਾਅਦ ਉਸਨੂੰ ਆਪਣਾ ਸ਼ੌਕ ਪੂਰਾ ਕਰਨ ਲਈ ਵਾਧੂ ਸਮਾਂ ਮਿਲ ਗਿਆ। ਸਿੱਧੂ ਦਸਦਾ ਹੈ ਕਿ ਸਰਕਾਰੀ ਨੌਕਰੀ ਦੌਰਾਨ ਉਹ ਆਪਣੇ ਸ਼ੌਕ ਦੀ ਪੂਰਤੀ ਲਈ ਸਮਾਂ ਨਹੀਂ ਕੱਢ ਸਕਿਆ ਕਿਉਂਕਿ ਲੋਕ ਸੰਪਰਕ ਵਿਭਾਗ ਦੀ ਨੌਕਰੀ ਤਾਂ ਬਹੁਤ ਹੀ ਰੁਝੇਵਿਆਂ ਵਾਲੀ ਹੁੰਦੀ ਹੈ। ਨੌਕਰੀ ਦੌਰਾਨ ਪਰਿਵਾਰ ਅਤੇ ਆਪਣੇ ਸ਼ੌਕ ਦੀ ਪੂਰਤੀ ਨਹੀਂ ਕਰ ਸਕਿਆ। ਸੇਵਾ ਮੁਕਤੀ ਤੋਂ ਬਾਅਦ ਸ਼ੌਕ ਪੂਰਾ ਕਰਨ ਦਾ ਸਮਾਂ ਮਿਲ ਗਿਆ ਕਿਉਂਕਿ ਉਸਦੇ ਬੱਚੇ ਆਪਣੇ ਕਾਰੋਬਾਰਾਂ ਵਿਚ ਸਫਲ ਅਤੇ ਸੈਟਲ ਹਨ। ਹੁਣ ਉਹ ਆਪਣਾ ਬਹੁਤਾ ਸਮਾਂ ਖੇਡ ਦੇ ਮੈਦਾਨ ਵਿਚ ਅਗਲੇ ਈਵੈਂਟਸ ਦੀ ਤਿਆਰੀ ਵਿਚ ਹੀ ਬਿਤਾਉਂਦਾ ਹੈ। ਲੋੜ ਅਨੁਸਾਰ ਕੋਚਿੰਗ ਵੀ ਲੈਂਦਾ ਹੈ। ਸੈਰ ਸਪਾਟੇ ਦਾ ਵੀ ਸ਼ੌਕੀਨ ਹੈ ਪ੍ਰੰਤੂ ਫ਼ੌਜੀ ਅਧਿਕਾਰੀ ਹੋਣ ਕਰਕੇ ਅਨੁਸ਼ਾਸਨ ਵਿਚ ਜੀਵਨ ਬਸਰ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਪਿਛਲੇ 27 ਸਾਲਾਂ ਵਿਚ ਨੈਸ਼ਨਲ, ਏਸ਼ੀਅਨ ਅਤੇ ਅੰਤਰਰਾਸ਼ਟਰੀ ਬਜ਼ੁਰਗਾਂ ਦੀਆਂ ਖੇਡਾਂ ਵਿਚ ਹਿੱਸਾ ਲੈਂਦਾ ਆ ਰਿਹਾ ਹੈ ਅਤੇ ਹੁਣ ਤੱਕ ਗੋਲਾ ਸੁੱਟਣ, ਹੈਮਰ ਥਰੋ ਅਤੇ ਡਿਸਕਸ ਥਰੋ ਈਵੈਂਟਸ ਵਿਚ ਰਾਸ਼ਟਰੀ, ਏਸ਼ੀਅਨ ਅਤੇ ਸੰਸਾਰ ਖੇਡਾਂ ਵਿਚੋਂ ਸੋਨੇ, ਚਾਂਦੀ ਅਤੇ ਕਾਂਸੀ ਦੇ 30 ਮੈਡਲ ਜਿੱਤ ਚੁੱਕਿਆ ਹੈ। ਉਸਨੇ ਹੁਣ ਤੱਕ ਇਤਨੇ ਮੈਡਲ ਜਿੱਤੇ ਹਨ ਕਿ ਉਸਦਾ ਘਰ ਮੈਡਲ ਗੈਲਰੀ ਲੱਗਦਾ ਹੈ।
ਗੁਰਜੀਵਨ ਸਿੰਘ ਸਿੱਧੂ ਦਾ ਜਨਮ 16 ਜੂਨ 1932 ਨੂੰ ਬਠਿੰਡਾ ਜਿਲ੍ਹੇ ਦੇ ਪਿੰਡ ਪੂਹਲਾ ਵਿਖੇ ਪਿਤਾ ਸ੍ਰ.ਸਾਧੂ ਸਿੰਘ ਸਿੱਧੂ ਅਤੇ ਮਾਤਾ ਸ੍ਰੀਮਤੀ ਬਚਨ ਕੌਰ ਸਿੱਧੂ ਦੇ ਘਰ ਹੋਇਆ। ਉਸਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਡੀ.ਬੀ.ਹਾਈ ਸਕੂਲ ਨਥਾਣਾ ਤੋਂ ਪਾਸ ਕੀਤੀ। ਖੇਡਾਂ ਦਾ ਸ਼ੌਕ ਉਸਨੂੰ ਬਚਪਨ ਵਿਚ ਹੀ ਪੈ ਗਿਆ ਸੀ। ਖ਼ਾਨਦਾਨੀ ਜ਼ਿਮੀਦਾਰ ਪਰਿਵਾਰ ਵਿਚੋਂ ਹੋਣ ਕਰਕੇ ਆਪਦੇ ਮਾਪਿਆਂ ਨੇ ਪੰਜਾਬ ਦੀਆਂ ਉਚ ਕੋਟੀ ਦੀਆਂ ਵਿਦਿਅਕ ਸੰਸਥਾਵਾ ਵਿਚ ਪੜ੍ਹਾਈ ਕਰਵਾਈ, ਜਿਸ ਕਰਕੇ ਆਪਦੇ ਵਿਅਕਤੀਤਿਵ ਦਾ ਸੰਗਠਤ ਵਿਕਾਸ ਹੋਇਆ । ਲੀਡਰਸ਼ਿਪ ਦੀ ਕੁਆਲਿਟੀ ਪੈਦਾ ਹੋ ਗਈ। ਆਪਨੇ ਬੀ.ਏ.ਮਹਿੰਦਰਾ ਕਾਲਜ ਪਟਿਆਲਾ ਤੋਂ ਪਾਸ ਕੀਤੀ। ਪਟਿਆਲਾ ਕਿਉਂਕਿ ਸਪੋਰਟਸ ਦਾ ਕੇਂਦਰੀ ਸਥਾਨ ਹੈ, ਇਸ ਲਈ ਪਟਿਆਲਾ ਰਹਿੰਦਿਆਂ ਉਸਦੇ ਇਸ ਸ਼ੌਕ ਨੂੰ ਵਧੇਰੇ ਉਤਸ਼ਾਹ ਮਿਲਿਆ। ਉਸਤੋਂ ਬਾਅਦ 1953 ਵਿਚ ਲਾਅ ਕਾਲਜ ਜ¦ਧਰ ਵਿਚ ਦਾਖ਼ਲਾ ਲੈ ਲਿਆ। ਐਲ.ਐਲ.ਬੀ.ਦੀ ਡਿਗਰੀ 1956 ਵਿਚ ਜ¦ਧਰ ਤੋਂ ਪਾਸ ਕੀਤੀ। ਸਕੂਲ ਵਿਚ ਆਪ ਕਬੱਡੀ, ਹਾਕੀ ਅਤੇ ਰੱਸਾ ਕਸ਼ੀ ਦੀਆਂ ਖੇਡਾਂ ਵਿਚ ਹਿੱਸਾ ਲੈਂਦੇ ਰਹੇ। ਕਾਲਜਾਂ ਦਾ ਮਾਹੌਲ ਸ਼ਹਿਰੀ ਸੀ, ਇਸ ਲਈ ਆਪ ਨੇ ਅਥਲੈਟਿਕਸ, ਵਾਲੀਵਾਲ, ਗੋਲਾ ਸੁੱਟਣ, ਡਿਸਕਸ ਅਤੇ ਹੈਮਰ ਥਰੋ ਦੀਆਂ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕਾਲਜ ਵਿਚ ਆਪ ਅਥਲੈਟਿਕਸ ਅਤੇ ਵਾਲੀਵਾਲ ਵਿੰਗ ਦੇ ਸਕੱਤਰ ਦੇ ਫਰਜ ਨਿਭਾਉਂਦੇ ਰਹੇ। ਕਾਲਜ ਵਿਚ ਆਪਨੂੰ ਖੇਡਾਂ ਵਿਚ ਕਈ ਇਨਾਮ ਵੀ ਮਿਲਦੇ ਰਹੇ। ਲਾਅ ਕਰਨ ਤੋਂ ਬਾਅਦ ਆਪ 1956 ਵਿਚ ਹੀ ਦਿਹਾਤੀ ਵਿਭਾਗ ਵਿਚ ਪੰਚਾਇਤ ਅਧਿਕਾਰੀ ਦੀ ਅਸਾਮੀ ਲਈ ਚੁਣੇ ਗਏ। ਆਪਦੀ ਪਹਿਲੀ ਨਿਯੁਕਤੀ ¦ਬੀ ਬਲਾਕ ਵਿਚ ਹੋਈ ਜਦੋਂ ਸ੍ਰ.ਪਰਕਾਸ਼ ਸਿੰਘ ਬਾਦਲ ਪਿੰਡ ਦੇ ਸਰਪੰਚ ਸਨ।
ਗੁਰਜੀਵਨ ਸਿੰਘ ਸਿੱਧੂ ਨੂੰ ਬਾਦਲ ਪਿੰਡ ਦੀ ਪੰਚਾਇਤ ਦਾ ਰਿਕਾਰਡ ਚੈਕ ਕਰਨ ਦਾ ਇਤਫਾਕ ਬਣਿਆਂ ਤੇ ਪੰਚਾਇਤ ਦੀ ਕੈਸ਼ ਬੁਕ ਅਧੂਰੀ ਪਾਈ ਗਈ। ਉਸਤੋਂ ਬਾਅਦ ਆਪ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਜਿਲ੍ਹਾ ਮਾਸ ਮੀਡੀਆ ਅਧਿਕਾਰੀ ਦੇ ਤੌਰ ਤੇ ਚੁਣੇ ਗਏ। ਫਿਰ ਜਦੋਂ 1962 ਵਿਚ ਹਿੰਦ ਚੀਨ ਲੜਾਈ ਲੱਗੀ ਤਾਂ ਪੰਜਾਬ ਸਰਕਾਰ ਨੇ ਪਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਦੀਆਂ ਹਦਾਇਤਾਂ ਤੋਂ ਬਾਅਦ ਪੱਕੀ ਸਰਕਾਰੀ ਨੌਕਰੀ ਕਰਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਫ਼ੌਜ ਵਿਚ ਆਪਣੀ ਨੌਕਰੀ ਦਾ ਲੀਅਨ ਰੱਖ ਕੇ ਡੈਪੂਟੇਸ਼ਨ ਤੇ ਜਾਣ ਦੇ ਹੁਕਮ ਕਰ ਦਿੱਤੇ। ਇਸੇ ਦੌਰਾਨ ਆਪਨੂੰ ਬਾਰ ਐਟ ਲਾਅ ਵਿਚ ਵੀ ਦਾਖ਼ਲਾ ਮਿਲ ਗਿਆ ਸੀ ਪ੍ਰੰਤੂ ਗੁਰਜੀਵਨ ਸਿੰਘ ਸਿੱਧੂ ਦੇ ਨੌਜਵਾਨ ਖ਼ੂਨ ਨੇ ਦੇਸ਼ ਭਗਤੀ ਦਾ ਉਬਾਲਾ ਖਾਧਾ ਅਤੇ ਫਿਰ 1963 ਵਿਚ ਫ਼ੌਜ ਵਿਚ ਕਮਿਸ਼ਨਡ ਅਧਿਕਾਰੀ ਸ਼ਾਮਲ ਹੋ ਗਏ। 5 ਸਾਲ ਫ਼ੌਜ ਵਿਚ ਬਤੌਰ ਸਟਾਫ ਕੈਪਟਨ ਫਸਟ ਆਰਮਡ ਡਵੀਜ਼ਨ ਹੈਡਕਵਾਰਟਰ ਝਾਂਸੀ ਅਤੇ ਕਲਕੱਤਾ ਵਿਖੇ ਆਪਣੇ ਫਰਜ ਨਿਭਾਏ। ਉਸਤੋਂ ਬਾਅਦ ਫ਼ੌਜ ਵਿਚੋਂ ਆ ਕੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਲੱਗ ਗਏ। ਗੁਰਜੀਵਨ ਸਿੰਘ ਸਿੱਧੂ ਨੇ ਆਪਣੀ ਨੌਕਰੀ ਦੌਰਾਨ ਘਾਟ-ਘਾਟ ਦਾ ਪਾਣੀ ਪੀਤਾ ਜਿਸਨੇ ਉਨ੍ਹਾਂ ਦੇ ਤਜਰਬੇ ਵਿਚ ਵਾਧਾ ਕੀਤਾ। 1972 ਵਿਚ ਆਪਦੀ ਚੋਣ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਲੋਕ ਸੰਪਰਕ ਅਧਿਕਾਰੀ ਦੀ ਹੋ ਗਈ, ਫਿਰ ਆਪਨੇ ਪੰਚਾਇਤ ਵਿਭਾਗ ਦੀ ਨੌਕਰੀ ਛੱਡ ਕੇ ਲੋਕ ਸੰਪਰਕ ਵਿਭਾਗ ਦੀ ਨੌਕਰੀ ਜਾਇਨ ਕਰ ਲਈ। ਲੋਕ ਸੰਪਰਕ ਵਿਭਾਗ ਵਿਚ ਵੱਖ-ਵੱਖ ਜਿਲ੍ਹਿਆਂ ਦੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਦੇ ਫਰਜ ਨਿਭਾਏ। ਇਸ ਤੋਂ ਬਾਅਦ ਡਿਪਟੀ ਡਾਇਰੈਕਟਰ ਬਾਰਡਰ ਅਤੇ ਦਿੱਲੀ ਦਫਤਰ ਵਿਚ ਨੌਕਰੀ ਕੀਤੀ।
1990 ਵਿਚ ਸੇਵਾ ਮੁਕਤੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸ਼ੌਕ ਦੇ ਤੌਰ ਤੇ ਵਕਾਲਤ ਸ਼ੁਰੂ ਕਰ ਦਿੱਤੀ। ਵੇਸੇ ਸੇਵਾ ਮੁਕਤੀ ਦੇ ਸਮੇਂ ਵਿਚ ਮੁੱਖ ਤੌਰ ਤੇ ਆਪਣਾ ਸਾਰਾ ਸਮਾਂ ਗੋਲਾ ਸੁੱਟਣ, ਡਿਸਕਸ ਅਤੇ ਹੈਮਰ ਥਰੋ ਦੀ ਪ੍ਰੈਕਟਿਸ ਕਰਨ ਲਈ ਲੇਖੇ ਲਾਇਆ। ਇਸ ਦੌਰਾਨ ਆਪ ਗੋਲਾ ਸੁੱਟਣ ਦੇ 4 ਵਾਰੀ ਏਸ਼ੀਆ ਦੇ ਗੋਲਡ ਮੈਡਲਿਸਟ80+, ਹੈਮਰ ਥਰੋ ਵਿਚ 2 ਵਾਰ ਏਸ਼ੀਆ ਗੋਲ ਮੈਡਲਿਸਟ 80+ ਅਤੇ 2-2 ਵਾਰੀ ਗੋਲਾ ਸੁੱਟਣ ਅਤੇ ਹੈਮਰ ਥਰੋ ਵਿਚ 80+ਕਾਸੀ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਗੋਲਾ ਸੁੱਟਣ ਵਿਚ 13 ਵਾਰੀ ਅਤੇ 7 ਵਾਰੀ ਹੈਮਰ ਥਰੋ ਵਿਚ ਗੋਲਡ ਮੈਡਲ ਨੈਸ਼ਨਲ ਖੇਡਾਂ ਵਿਚ ਜਿੱਤੇ। ਭਾਰਤ ਦੇ ਉਦੋਂ ਦੇ ਰਾਸ਼ਟਰਪਤੀ ਨੇ ਬਜ਼ੁਰਗਾਂ ਦੀ ਸਪੋਰਟਸ ਕੈਟੇਗਰੀ ਵਿਚ ਆਪਨੂੰ 2.50 ਲੱਖ ਰੁਪਏ ਦਾ ਨੈਸ਼ਨਲ ਅਵਾਰਡ 2016 ਵਿਚ ਦਿੱਤਾ ਸੀ।
ਸਤੰਬਰ 2017 ਵਿਚ ਚੀਨ ਦੇ ਰਗਾਓ ਸ਼ਹਿਰ ਵਿਖੇ ਹੋਈਆਂ 20ਵੀਆਂ ਏਸ਼ੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਕੈਪਟਨ ਗੁਰਜੀਵਨ ਸਿੰਘ ਸਿੱਧੂ ਨੇ ਤਿੰਨ ਸੋਨੇ ਦੇ ਤਮਗੇ ਜਿੱਤਕੇ ਸੰਸਾਰ ਵਿਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਗੁਰਜੀਵਨ ਸਿੰਘ ਸਿੱਧੂ ਨੂੰ ਇਹ ਮਾਣ ਜਾਂਦਾ ਹੈ ਕਿ ਉਸਨੇ ਆਪਣਾ ਹੀ ਪੁਰਾਣਾ ਰਿਕਾਰਡ ਤੋੜਕੇ ਗੋਲਾ ਸੁੱਟਣ ਵਿਚ 8.88 ਮੀਟਰ ਗੋਲਾ ਸੁੱਟਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਇਸੇ ਤਰ੍ਹਾਂ ਹੈਮਰ ਥਰੋ ਵਿਚ 26.36 ਮੀਟਰ ਹੈਮਰ ਸੁੱਟਕੇ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਤੀਜਾ ਗੋਲਡ ਮੈਡਲ ਅਤੇ ਨਵਾਂ ਰਿਕਾਰਡ ਉਸਨੇ 19.39 ਮੀਟਰ ਡਿਸਕਸ ਥਰੋ ਕਰਕੇ ਜਿੱਤਿਆ ਹੈ। 85 ਸਾਲ ਦੀ ਉਮਰ ਵਿਚ ਇਕੋ ਥਾਂ ਤੇ ਹੋਏ ਤਿੰਨ ਈਵੈਂਟਸ ਵਿਚ ਗੋਲਡ ਮੈਡਲ ਜਿੱਤਕੇ ਗੁਰਜੀਵਨ ਸਿੰਘ ਸਿੱਧੂ ਦੇਸ਼ ਪਹਿਲੇ ਵੈਟਰਨ ਖਿਡਾਰੀ ਬਣੇ ਹਨ। ਅਗਲੇ ਸਾਲ ਹੋਣ ਵਾਲੀਆਂ ‘‘ ਵਰਲਡ ਮਾਸਟਰਜ਼ ਅਥਲੈਟਿਕਸ’’ ਲਈ ਨਵੇਂ ਰਿਕਾਰਡ ਸਥਾਪਤ ਕਰਨ ਲਈ ਗੁਰਜੀਵਨ ਸਿੰਘ ਸਿੱਧੂ ਨੇ ਤਿਆਰੀਆਂ ਕਰ ਦਿੱਤੀਆਂ ਹਨ। ਗੁਰਜੀਵਨ ਸਿੰਘ ਸਿੱਧੂ ਅਤੇ ਉਸਦਾ ਭਰਾ ਦੋਵੇਂ ਹਮੇਸ਼ਾ ਯੋਗ ਟ੍ਰੇਨਿੰਗ ਲੈ ਕੇ ਮੈਦਾਨ ਵਿਚ ਉਤਰਦੇ ਹਨ। ਇਸ ਸੰਬੰਧੀ ਉਹ ਹਾਈ ਆਲਟੀਚਿਊਡ ਟ੍ਰੇਨਿੰਗ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਂਦੇ ਰਹਿੰਦੇ ਹਨ ਤਾਂ ਜੋ ਆਪਣਾ ਨਿਸ਼ਾਨਾ ਹਰ ਹਾਲਤ ਵਿਚ ਪ੍ਰਾਪਤ ਕੀਤਾ ਜਾ ਸਕੇ। ਅਸੰਭਵ ਸ਼ਬਦ ਗੁਰਜੀਵਨ ਸਿੰਘ ਸਿੱਧੂ ਦੀ ਡਿਕਸ਼ਨਰੀ ਵਿਚ ਸ਼ਾਮਲ ਨਹੀਂ ਹੈ।
ਅਸਮਾਨ ਨੂੰ ਟਾਕੀ ਲਾਉਣ ਵਾਲਾ 85 ਸਾਲਾ ਨੌਜਵਾਨ ਕੈਪਟਨ ਗੁਰਜੀਵਨ ਸਿੱਧੂ



