Skip to content
Independent perspectives. Global stories.
BREAKING

ਹਿੰਦੀ ਚੈਨਲ ਕਰ ਰਹੇ ਹਨ ‘ਯੈਸਮੈਨ ਜਰਨਲਿਜ਼ਮ’

Share this story

ਪੰਜਾਬੀ ਦੇ ਇਕ ਰੋਜ਼ਾਨਾ ਅਖ਼ਬਾਰ ਦੀ ਸੰਪਾਦਕੀ ਵਿੱਚ ਪੰਜਾਬੀ/ ਹਿੰਦੀ ਚੈਨਲਾਂ ਦੇ ਦਰਸ਼ਕਾਂ ਬਾਰੇ ਸਵਾਲ ਉਠਾਇਆ ਗਿਆ ਹੈ ਕਿ ਉਹ ਭੜਕਾਓ ਤੇ ‘ਹਨੀਪ੍ਰੀਤ’ ਵਰਗੀਆਂ ਖ਼ਬਰਾਂ ਹੀ ਕਿਉਂ ਵੇਖਣਾ ਪਸੰਦ ਕਰਦੇ ਹਨ। ਸੰਪਾਦਕੀ ’ਚ ਲਿਖਿਆ ਹੈ ਕਿ ਉਹੀ ਅਖਬਾਰ ਵਿਕਦੀ ਹੈ ਜਿਸ ਵਿੱਚ ਅਸ਼ਲੀਲ ਤਸਵੀਰਾਂ ਹੁੰਦੀਆਂ ਹਨ ਜਾਂ ਗੱਪਸ਼ੱਪ ਹੁੰਦੀ ਹੈ। ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਅਸੀਂ ਪੁਰਾਣੇ ਲੇਖਕਾਂ ਨੂੰ ਯਾਦ ਤਾਂ ਕਰ ਲੈਂਦੇ ਹਾਂ ਪਰ ਜਨਤਾ ਆਪਣੀ ਚੋਣ ਨਾਲ ਆਪ ਹੀ ਅੱਜ ਦੇ ਲੇਖਕਾਂ ਨੂੰ ਮਾਰ ਰਹੀ ਹੈ। ਅੰਗਰੇਜ਼ੀ ਪੜ੍ਹਣ ਵਾਲਿਆਂ ਨੂੰ ਪੰਜਾਬੀ, ਹਿੰਦੀ ਵਿੱਚ ਉਸ ਤਰ੍ਹਾਂ ਦੀ ਜਾਣਕਾਰੀ ਹੀ ਨਹੀਂ ਮਿਲਦੀ ਅਤੇ ਇਸ ਕਰਕੇ ਨਵੀਂ ਪੀੜ੍ਹੀ ਆਪਣੀਆਂ ਭਾਸ਼ਾਵਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਇਹ ਮੁਰਗੀ ਪਹਿਲਾਂ ਜਾਂ ਅੰਡਾ ਪਹਿਲਾਂ ਵਾਲੀ ਸਥਿਤੀ ਬਣ ਗਈ ਹੈ ਕਿ ਪਹਿਲਾਂ ਭਾਸ਼ਾ ਵਿੱਚ ਮਿਲਣ ਵਾਲੀ ਜਾਣਕਾਰੀ ਦਾ ਮਿਆਰ ਡਿਗਿਆ, ਜਾਂ ਇਨ੍ਹਾਂ ਭਾਸ਼ਣਾਂ ਵਿੱਚ ਸੋਚਣ ਵਾਲੀ ਜਨਤਾ ਦੀ ਸੋਚ ਦਾ ਦਾਇਰਾ ਛੋਟਾ ਹੋਇਆ? ਅੱਜ ਕਿੰਨੇ ਪੰਜਾਬੀ ਲੋਕ ਰੋਹਿੰਗਿਆ ਮੁਸਲਮਾਨਾਂ ਬਾਰੇ ਆਪਣੀ ਆਵਾਜ਼ ਉ¤ਚੀ ਕਰ ਰਹੇ ਹਨ? ਚਲੋ, ਮਿਆਂਮਾਰ ਦੀ ਗੱਲ ਛੱਡੋ, ਕਿੰਨੇ ਪੰਜਾਬੀ, ਕਿਸਾਨਾਂ ਬਾਰੇ ਫਿਕਰਮੰਦ ਹਨ? ਕਿਸ ਨੂੰ ਪ੍ਰਵਾਹ ਹੈ ਕਿ ਅੱਜ ਸਿੱਖੀ ਦੀ ਪਰਿਭਾਸ਼ਾ ਬਦਲਦੀ ਜਾ ਰਹੀ ਹੈ? ਸੋਸ਼ਲ ਮੀਡੀਆ ਉ¤ਤੇ ਕਿਸੇ ਗੁਰਦੁਆਰੇ ਦੀ ਤਸਵੀਰ ਪਾ ਦੇਵੋ ਤਾਂ ਲੱਖਾਂ ਨਹੀਂ ਤਾਂ ਹਜ਼ਾਰਾਂ ਪੰਜਾਬੀ, ਸਿੱਖ ਉਸ ਨੂੰ ਪਸੰਦ ਕਰਨਗੇ ਪਰ ਕਿਸੇ ਕੁੜੀ ਦੀ ਕੁੱਖ ਵਿੱਚ ਹੱਤਿਆ ਜਾਂ ਕਿਸਾਨ ਦੀ ਖੁਦਕੁਸ਼ੀ ਬਾਰੇ ਪੜ੍ਹਨ ਵਾਲੇ ਸੈਂਕੜਿਆਂ ਵਿੱਚ ਵੀ ਨਹੀਂ ਮਿਲਣਗੇ। ਅੰਗਰੇਜ਼ੀ ਅਤੇ ਪੰਜਾਬੀ/ਹਿੰਦੀ ਵਿੱਚ ਪੜ੍ਹਣ ਵਾਲੇ ਪਾਠਕਾਂ/ਸਰੋਤਿਆਂ ਦੀ ਸੋਚ ’ਚ ਫਰਕ ਬਾਰੇ ਸੋਚਣ ਦੀ ਲੋੜ ਹੈ। ਖਰਾਬੀ ਕਿਥੇ ਹੈ? ਕੀ ਇਸ ਨੂੰ ਸੁਧਾਰਨ ਬਾਰੇ ਸੋਚਿਆ ਜਾ ਸਕਦਾ ਹੈ? ਖਰਾਬੀ ਕਿਥੇ ਹੈ? ਇਸ ਬਾਰੇ ਮੈਂ ਸਪੱਸ਼ਟ ਕਹਿ ਸਕਦਾ ਹਾਂ ਕਿ ਖਰਾਬੀ ਪੰਜਾਬੀ/ਹਿੰਦੀ ਪੜ੍ਹਣ ਵਾਲੇ ਪਾਠਕਾਂ ਵਿੱਚ ਤਾਂ ਉ¤ਕਾ ਹੀ ਨਹੀਂ ਅਤੇ ਨਾ ਹੀ ਇਹ ਗੱਲ ਠੀਕ ਹੈ ਕਿ ਅੰਗਰੇਜ਼ੀ ਦੇ ਪਾਠਕ ਜ਼ਿਆਦਾ ਸਿਆਣੇ ਅਤੇ ਪੰਜਾਬੀ ਪਾਠਕਾਂ/ਦਰਸ਼ਕਾਂ ਦੀ ਸੋਚ ਮਿਆਰੀ ਨਹੀਂ। ਇਹ ਗੱਲ ਵੀ ਸੱਚ ਹੈ ਕਿ ਅੰਗਰੇਜ਼ੀ ਅਖਬਾਰਾਂ ਦੇ ਬਹੁਤ ਸਾਰੇ ਰਿਪੋਰਟਰ ਕਾਫੀ ਖਬਰਾਂ ਹਿੰਦੀ ਅਤੇ ਪੰਜਾਬੀ ਅਖਬਾਰਾਂ ਵਿੱਚੋਂ ਚਕਦੇ ਹਨ। ਮੈਂ ਇਸ ਬਾਰੇ ਖੋਜ ਵੀ ਕਰਵਾ ਰਿਹਾ ਹਾਂ। ਸਪੱਸ਼ਟ ਹੈ ਕਿ ਖਬਰ ਸਮੱਗਰੀ ਦੇ ਪੱਧਰ ’ਤੇ ਭਾਸ਼ਾਈ ਅਖਬਾਰਾਂ ਅਤੇ ਅੰਗਰੇਜ਼ੀ ਅਖਬਾਰਾਂ ਵਿੱਚ ਬਹੁਤਾ ਫਰਕ ਨਹੀਂ, ਹਾਂ ਫੀਚਰ ਅਤੇ ਆਰਟੀਕਲਾਂ ਵਿੱਚ ਅੰਗਰੇਜ਼ੀ ਅਖਬਾਰਾਂ ਜ਼ਿਆਦਾ ਗੰਭੀਰ ਮੁੱਦੇ ਉਠਾ ਰਹੀਆਂ ਹਨ। ਅੰਗਰੇਜ਼ੀ ਅਖਬਾਰਾਂ ਦਾ ਪਾਠਕ ਵਰਗ ਪੜ੍ਹਿਆ ਲਿਖਿਆ ਵੀ ਵੱਧ ਹੈ ਅਤੇ ਅੰਗਰੇਜ਼ੀ ਅਖਬਾਰਾਂ ਕੋਲ ਸਾਧਨ ਵੀ ਵੱਧ ਹਨ। ਇਸ ਦੇ ਬਾਵਜੂਦ ਭਾਸ਼ਾਈ ਅਖਬਾਰਾਂ ਦਾ ਆਪਣੇ ਪਾਠਕ ਵਰਗ ’ਤੇ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ। ਅਖਬਾਰੀ ਪਾਠਕਾਂ ’ਤੇ ਇਹ ਇਲਜਾਮ ਲਾਉਣਾ ਉਚਿਤ ਨਹੀਂ ਕਿ ਉਹ ਅਸ਼ਲੀਲ ਸਮਗਰੀ ਅਤੇ ਨੰਗੀਆਂ ਤਸਵੀਰਾਂ ਨੂੰ ਪਸੰਦ ਕਰਦੇ ਹਨ। ਅਜਿਹੇ ਪਾਠਕ ਹਰ ਭਾਸ਼ਾ ਵਿੱਚ ਹੁੰਦੇ ਹਨ ਅਤੇ ਅਜਿਹੇ ਪਾਠਕ ਵਰਗ ਦੀ ਗਿਣਤੀ ਕੋਈ ਜ਼ਿਆਦਾ ਨਹੀਂ ਹੁੰਦੀ, ਇਹ ਵੱਖਰੀ ਗੱਲ ਕਿ ਸੰਪਾਦਕ ਆਪਣੀ ਨੀਤੀ ਅਨੁਸਾਰ ਅਸ਼ਲੀਲ ਸਮੱਗਰੀ ਜ਼ਿਆਦਾ ਥਾਂ ਦਿੰਦਾ ਹੈ ਜਾਂ ਬਿਲਕੁਲ ਨਹੀਂ ਦਿੰਦਾ। ਪ੍ਰਿੰਟ ਮੀਡੀਆ ’ਤੇ ਅਜਿਹਾ ਦੋਸ਼ ਲਾਉਣਾ ਜ਼ਿਆਦਾ ਠੀਕ ਨਹੀਂ ਲਗਦਾ।
ਹਾਂ, ਟੀ.ਵੀ. ਮੀਡੀਆ ਬਾਰੇ ਜ਼ਰੂਰ ਚਰਚਾ ਕੀਤੀ ਜਾ ਸਕਦੀ ਹੈ। ਅਸਲ ਵਿੱਚ ਸਾਡੇ ਹਿੰਦੀ ਅਤੇ ਹੋਰ ਭਾਸ਼ਾਈ ਚੈਨਲ ਇਕ ਚੂਹਾ ਦੌੜ ਵਿੱਚ ਸ਼ਾਮਲ ਹਨ। ਮੁਕਾਬਲੇ ਦੇ ਇਸ ਯੁੱਗ ਵਿੱਚ ਬਾਜ਼ਾਰ ਮੀਡੀਆ ਨੂੰ ਚਲਾ ਰਿਹਾ ਹੈ। ਵੱਡੇ-ਵੱਡੇ ਚੈਨਲਾਂ ਦੇ ਮਾਲਕ ਵੱਡੇ ਵਪਾਰਕ ਅਦਾਰੇ ਹਨ। ਇਨ੍ਹਾਂ ਬਿਜ਼ਨਿਸ ਹਾਊਸਾਂ ਦੇ ਆਪਣੇ ਸਵਾਰਥੀ ਹਿੱਤ ਹਨ ਅਤੇ ਉਨ੍ਹਾਂ ਦੀ ਲੋਕਾਂ ਅਤੇ ਦੇਸ਼ ਨਾਲ ਪ੍ਰਤੀਬੱਧਤਾ ਢੋਂਗ ਹੁੰਦੀ ਹੈ। ਪ੍ਰਥਮ ਤਾਂ ਉਨ੍ਹਾਂ ਦੇ ਆਰਥਿਕ ਹਿੱਤ ਹੁੰਦੇ ਹਨ। ਸਾਡੇ ਬਹੁਤੇ ਹਿੰਦੀ ਚੈਨਲ ਨਿਰਪੱਖ ਅਤੇ ਅਰਥ ਭਰਪੂਰ ਪੱਤਰਕਾਰੀ ਕਰਨ ਦੀ ਬਜਾਏ ਯੈਸਮੈਨ ਜਰਨਲਿਜ਼ਮ ਜਾਂ ਐਡਵੋਕੇਸੀ ਪੱਤਰਕਾਰੀ ਕਰ ਰਹੇ ਹਨ। ਇਨ੍ਹਾਂ ਦੀ ਤਰਜੀਹ ਸਿਆਸੀ ਧਿਰ ਦੇ ਹੱਕ ਵਿੱਚ ਮਾਹੌਲ ਬਣਾਉਣਾ ਹੈ। ਸਾਡੇ ਚੈਨਲ ਮੁੱਦਿਆਂ ਦੀ ਚੋਣ ਕਰਨ ਵੇਲੇ ਉਨ੍ਹਾਂ ਦੀ ਖਬਰ, ਕੀਮਤ ਜਾਂ ਨਿਊਜ਼ ਵਰਧੀਨੈ¤ਸ ਨਹੀਂ ਵੇਖਦੇ ਬਲਕਿ ਉਨ੍ਹਾਂ ਦੀ ਚੋਣ ਦਾ ਮੰਤਵ ਸੱਤਾਧਾਰੀ ਧਿਰ ਨੂੰ ਜਾਂ ਆਪਣੀ ਚਹੇਤੀ ਧਿਰ ਨੂੰ ਫਾਇਦਾ ਪਹੁੰਚਾਉਣਾ ਹੁੰਦਾ ਹੈ। ਸਾਡੇ ਹਿੰਦੀ ਚੈਨਲ ਹਰ ਸ਼ਾਮ 7 ਤੋਂ 10 ਵਜੇ ਤੱਕ ਐਂਗਲ ਜਰਨਿਲਜ਼ਮ ਕਰਦੇ ਹਨ। ਐਂਗਲ ਜਰਨਿਲਜ਼ਮ ਜਾਂ ਨਜ਼ਰੀਆ ਪੱਤਰਕਾਰੀ ਅਜਿਹੀ ਪੱਤਰਕਾਰੀ ਹੁੰਦੀ ਹੈ ਜਿਸ ਰਾਹੀਂ ਤੁਸੀਂ ਲੋਕਾਂ ਨੂੰ ਕਿਸੇ ਨਜ਼ਰੀਏ ਤੋਂ ਖਬਰਾਂ ਵਿਖਾਉਂਦੇ ਹਨ। ਮੁੱਦਿਆਂ ਨੂੰ ਇਸ ਤਰ੍ਹਾਂ ਉਠਾਇਆ ਜਾਂਦਾ ਹੈ ਜਿਨ੍ਹਾਂ ਨਾਲ ਆਪਣੇ ਆਕਾਵਾਂ ਨੂੰ ਖੁਸ਼ ਕੀਤਾ ਜਾ ਸਕੇ। ਹੁਣ ਜੇ ਇਕ ਮਹੀਨੇ ਤੋਂ ਹਨੀਪ੍ਰੀਤ ਵਿਖਾਈ ਜਾ ਰਹੀ ਹੈ ਇਸ ਵਿੱਚ ਦਰਸ਼ਕਾਂ ਦਾ ਕੀ ਕਸੂਰ ਹੈ। ਅਜਿਹੇ ਮੁੱਦਿਆਂ ਨਾਲ ਇਕ ਪਾਸੇ ਟੀਆਰਪੀ ਵੱਧ ਰਹੀ ਹੈ ਦੂਜੇ ਪਾਸੇ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕੀਤਾ ਜਾ ਸਕਦਾ ਹੈ। ਸੋ, ਇਹ ਕਹਿਣਾ ਕਿ ਦਰਸ਼ਕ ਇਹ ਚਾਹੁੰਦੇ ਹਨ, ਗਲਤ ਹੈ। ਦਰਸ਼ਕ ਤਾਂ ਉਹ ਵੇਖ ਰਿਹਾ ਹੈ ਜੋ ਉਸ ਨੂੰ ਪਰੋਸਿਆ ਜਾ ਰਿਹਾ ਹੈ। ਦਰਸ਼ਕ ਵਿਚਾਰਾ ਕੀ ਕਰੇ।

WRITTEN BY