ਫ਼ਤਹਿਗੜ੍ਹ ਸਾਹਿਬ- ‘‘ਸ੍ਰੀ ਯਸਵੰਤ ਸਿਨ੍ਹਾ ਬਹੁਤ ਹੀ ਕਾਬਲ, ਸੂਝਵਾਨ ਅਤੇ ਉ¤ਚੇ-ਸੁੱਚੇ ਇਖ਼ਲਾਕ ਦੇ ਮਾਲਕ ਹਨ, ਜੋ ਹਿੰਦ ਦੇ ਵਿੱਤ ਵਜ਼ੀਰ ਵੀ ਰਹਿ ਚੁੱਕੇ ਹਨ ਅਤੇ ਭਾਜਪਾ ਦੇ ਸੀਨੀਅਰ ਆਗੂ ਹਨ । ਅਜਿਹੇ ਇਨਸਾਨ ਵੱਲੋਂ ਜਦੋਂ ਨਿਰਪੱਖਤਾ ਤੇ ਦ੍ਰਿੜਤਾ ਨਾਲ ਵਿਚਾਰ ਪ੍ਰਗਟਾਏ ਜਾਂਦੇ ਹਨ, ਉਨ੍ਹਾਂ ਨੂੰ ਹੁਕਮਰਾਨਾਂ ਵੱਲੋ ਨਜ਼ਰ ਅੰਦਾਜ ਕਰਨਾ ਜਾਂ ਉਨ੍ਹਾਂ ਦੇ ਵਿਚਾਰਾਂ ਦੇ ਮੰਦਭਾਵਨਾ ਅਧੀਨ ਗਲਤ ਅਰਥ ਕੱਢਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੀਤੀ ਜਾ ਰਹੀ ਅਸਫ਼ਲ ਕਾਰਵਾਈ ਮੌਜੂਦਾ ਹੁਕਮਰਾਨਾਂ ਦੇ ਦਾਗੀ ਇਖ਼ਲਾਕ ਦੀ ਤਸਵੀਰ ਨੂੰ ਹੀ ਸਪੱਸਟ ਕਰਦੀ ਹੈ । ਜੋ ਸ੍ਰੀ ਸਿਨ੍ਹਾ ਦੇ ਵਜ਼ੀਰ ਪੁੱਤਰ ਜਯੰਤ ਸਿਨ੍ਹਾ ਨੇ ਆਪਣੇ ਪਿਤਾ ਦੇ ਕੀਮਤੀ ਵਿਚਾਰਾਂ ਦੇ ਉਲਟ ਮੌਜੂਦਾ ਦਾਗੀ ਤੇ ਗੈਰ-ਇਖ਼ਲਾਕੀ ਮੋਦੀ ਹਕੂਮਤ ਦੇ ਨੋਟਬੰਦੀ ਅਤੇ ਜੀ.ਐਸ.ਟੀ. ਦੇ ਜਨਤਾਮਾਰੂ ਫੈਸਲੇ ਦੀ ਗੈਰ-ਦਲੀਲ ਢੰਗ ਨਾਲ ਪੱਖ ਪੂਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਹੈ, ਉਸ ਨਾਲ ਸ੍ਰੀ ਯਸਵੰਤ ਸਿਨ੍ਹਾ ਦੀ ਸਖਸ਼ੀਅਤ ਨੂੰ ਕੋਈ ਆਂਚ ਨਹੀਂ ਆ ਸਕਦੀ । ਬਲਕਿ ਉਸਦੇ ਵਜ਼ੀਰ ਪੁੱਤਰ ਉਤੇ ਹੀ ਵੱਡਾ ਸਵਾਲੀਆ ਚਿੰਨ੍ਹ ਲੱਗੇਗਾ । ਕਿਉਂਕਿ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਅੱਜ ਵਜ਼ੀਰ ਦੀ ਕੁਰਸੀ ਤੇ ਹੈ, ਉਹ ਸ੍ਰੀ ਯਸਵੰਤ ਸਿਨ੍ਹਾ ਦੀ ਦਿੱਤੀ ਅਗਵਾਈ ਦੀ ਹੀ ਬਦੌਲਤ ਹੈ । ਅਜੇ ਇਸ ਪੁੱਤਰ ਨੇ ਆਪਣੇ ਪਿਤਾ ਕੋਲੋ ਸਿਆਸਤ ਅਤੇ ਸਮਾਜ ਵਿਚ ਬਹੁਤ ਕੁਝ ਸਿੱਖਣਾ ਤੇ ਪ੍ਰਾਪਤ ਕਰਨਾ ਹੈ ।’’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਯਸਵੰਤ ਸਿਨ੍ਹਾ ਦੇ ਉ¤ਚੇ-ਸੁੱਚੇ ਨਿਰਪੱਖਤਾ ਵਾਲੇ ਇਖ਼ਲਾਕ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਉਸਦੇ ਅਣਜਾਨ ਪੁੱਤਰ ਨੂੰ ਆਪਣੇ ਸਿਆਸੀ ਭਵਿੱਖ ਲਈ ਨੇਕ ਸਲਾਹ ਦਿੰਦੇ ਹੋਏ ਅਤੇ ਸ੍ਰੀ ਸਤਰੂਘਣ ਸਿਨ੍ਹਾ ਵੱਲੋਂ ਅਜਿਹੇ ਕੌਮੇ ਯਸਵੰਤ ਸਿਨ੍ਹਾ ਦੇ ਆਜ਼ਾਦਆਨਾ ਤੇ ਸਮਾਜ ਪੱਖੀ ਪ੍ਰਗਟਾਏ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਣ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਮੈਂ ਪਾਰਲੀਮੈਂਟ ਵਿਚ ਸੀ, ਤਾਂ ਸ੍ਰੀ ਯਸਵੰਤ ਸਿਨ੍ਹਾ ਕੇਂਦਰ ਵਿਚ ਵਿੱਤ ਵਜੀਰ ਸਨ । ਜਦੋਂ ਵੀ ਅਸੀਂ ਪੰਜਾਬ ਸੂਬੇ ਅਤੇ ਸਿੱਖ ਕੌਮ ਵੱਲੋਂ ਕੋਈ ਮਸਲਾ ਲੈਕੇ ਜਾਂਦੇ ਸੀ, ਤਾਂ ਉਹ ਉਸ ਨੂੰ ਹੱਲ ਕਰਦੇ ਰਹੇ। ਇਸੇ ਤਰ੍ਹਾਂ ਸੀ ਨੀਤੀਸ ਕੁਮਾਰ, ਸ੍ਰੀ ਜੇਠਮੁਲਾਨੀ ਅਤੇ ਸ੍ਰੀ ਸਾਤਾਕੁਮਾਰ ਜਦੋਂ ਸੈਟਰ ਵਿਚ ਵਜੀਰ ਸਨ ਅਤੇ ਮੈਬਰ ਪਾਰਲੀਮੈਂਟ ਸਨ, ਉਹ ਵੀ ਸਾਨੂੰ ਹਰ ਤਰ੍ਹਾਂ ਸਲੀਕੇ ਤੇ ਤਹਿਜੀਬ ਨਾਲ ਸਹਿਯੋਗ ਕਰਦੇ ਰਹੇ । ਭਾਵੇ ਕਿ ਅਸੀਂ ਵਿਰੋਧੀ ਪਾਰਟੀ ਦੇ ਟੇਬਲਾ ਤੇ ਬੈਠਦੇ ਸੀ । ਇਹ ਉ¤ਚੇ-ਸੁੱਚੇ ਇਖ਼ਲਾਕ ਵਾਲੇ ਸਿਆਸਤਦਾਨਾਂ ਦੀ ਤਹਿਜੀਬ ਨੂੰ ਸਪੱਸਟ ਕਰਦੀ ਹੈ। ਸ. ਮਾਨ ਨੇ ਮੌਜੂਦਾ ਸੈਂਟਰ ਦੇ ਵਿੱਤ ਵਜ਼ੀਰ ਸ੍ਰੀ ਜੇਟਲੀ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਬੇਸ਼ੱਕ ਸ੍ਰੀ ਜੇਟਲੀ ਅੱਜ ਸੈਟਰ ਦੇ ਉ¤ਚ ਅਹੁਦੇ ਤੇ ਹਨ, ਪਰ ਉਨ੍ਹਾਂ ਕੋਲ ਵੀ ਸਿਆਸੀ ਤਹਿਜੀਬ ਅਤੇ ਸਲੀਕੇ ਦੀ ਵੱਡੀ ਘਾਟ ਹੈ ਅਤੇ ਉਹ ਸਿਆਸੀ ਤਾਕਤ ਦੀ ਬਦੌਲਤ ਵੱਡੀ ਹਊਮੈਂ ਵਿਚ ਹਨ । ਜਿਸਦੇ ਨਤੀਜੇ ਕਦੀ ਵੀ ਸਾਰਥਿਕ ਨਹੀਂ ਹੋਣਗੇ ।
ਯਸਵੰਤ ਸਿਨ੍ਹਾ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦੈ : ਸ. ਸਿਮਰਨਜੀਤ ਸਿੰਘ ਮਾਨ



