Skip to content
Independent perspectives. Global stories.
BREAKING

ਪਟਾਕਾ ਵਿਸਫੋਟ ਕਾਂਡ : ਜਿੱਥੇ ਰੋਟੀ ਵਿੱਚ ਦਮ ਘੁੱਟਿਆ ਏ…

Share this story

ਕਈ ਘਰਾਂ ਦੇ ਚਿਰਾਗ ਬੁਝਾ ਗਿਆ ਗਾਂਧੀ ਦਾ ਬਰੂਦ ਵਿਸਫੋਟਿਕ ਧੰਦਾ

ਦਿੜ੍ਹਬਾ ਮੰਡੀ – ਕਸਬਾ ਸੂਲਰ ਘਰਾਟ ਵਿਖੇ ਬੀਤੀ ਦਿਨੀ ਹੋਏ ਗਾਂਧੀ ਦੇ ਪਟਾਖਾ ਉਦਯੋਗ ਵਿੱਚ ਧਾਮਾਕੇ ਕਾਰਨ ਰੋਜੀ ਰੋਟੀ ਲਈ ਨਿਕਲੇ ਨੌਜਵਾਨਾ ਦੇ ਪਰਿਵਾਰਾ ਦੀ ਜਿੰਦਗੀ ਵਿੱਚ ਹਨੇਰਾ ਕਰ ਦਿੱਤਾ ਹੈ । ਬੇਰੁਜਗਾਰੀ ਦੇ ਇਸ ਬੇਹਿੱਸ ਦੌਰ ਵਿੱਚ ਪੰਜਾਬ ਵਿੱਚ ਆਰਥਿਕ ਹਲਾਤ ਇਸ ਕਦਰ ਬਦ ਤੋਂ ਬਦੱਤਰ ਹੋਏ ਪਏ ਹਨ ਕਿ ਲੋਕ ਰੋਜੀ ਰੋਟੀ ਲਈ ਕਿਸੇ ਵੀ ਕਿਸਮ ਦਾ ਖਤਰਾ ਮੁੱਲ ਲੈਣ ਨੂੰ ਤਿਆਰ ਹਨ । ਪ੍ਰਦੀਪ ਗਾਂਧੀ ਤੇ ਗਾਂਧੀ ਰਾਮ ਰਾਮ ਸਿੰਗਲਾ ਦਾ ਪਰਿਵਾਰ ਕਸਬਾ ਸੂਲਰ ਘਰਾਟ ਤੇ ਆਪਣੀ ਇੱਕ ਬਾਦਸਾਹਤ ਕਾਇਮ ਕਰ ਚੁੱਕਿਆ ਸੀ ।ਸਰਕਾਰੀ ਦਰਬਾਰੇ ਉ¤ਚ ਪਹੁੰਚ ਤੇ ਅਫਸਰਸਾਹੀ ਨੂੰ ਦਿੱਤੇ ਜਾਂਦੇ ਵੱਡੇ ਚੜਾਵੇ ਨੇ ਗਾਂਧੀ ਪਰਿਵਾਰ ਤੇ ਇਸਦੇ ਨਜਾਇਜ ਕਾਰੋਬਾਰ ਦੇ ਹੌਸ਼ਲੇ ਐਨੇ ਬੁਲੰਦ ਕਰ ਦਿੱਤੇ ਸਨ ਕਿ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੂੰ ਕਿਸੇ ਦੀ ਵੀ ਪਰਵਾਹ ਨਹੀਂ ਰਹੀ ਸੀ ।ਮੀਡੀਆ ਦੇ ਲੋਕਾਂ ਨੂੰ ਖੁੱਲੇ ਰੂਪ ਚ ਚਣੋਤੀਆ ਕਰਨਾ ਪ੍ਰਦੀਪ ਗਾਂਧੀ ਦੇ ਸੁਭਾਅ ਚ ਸਾਮਿਲ ਹੋ ਚੁੱਕਿਆ ਸੀ । ਦੋ ਸਾਲ ਪਹਿਲਾਂ ਦਿੱਲੀ ਤੋਂ ਇੱਕ ਵਿਸ਼ੇਸ਼ ਟੀਮ ਸੂਲਰ ਘਰਾਟ ਆਈ ਸੀ ਜਿਸ ਨੇ ਇਸਦੇ ਕਸਬੇ ਵਿੱਚ ਸਾਰੇ ਪਟਾਖਾ ਗਡਾਉਣ ਸੀਲ ਕਰ ਦਿੱਤੇ ਸਨ । ਪਰ ਇਸ ਸਖਸ ਦੇ ਹੌਸ਼ਲੇ ਐਨੇ ਵਧ ਚੁੱਕੇ ਸਨ ਕਿ ਹੁਣ ਜਿਸ ਗਡਾਉਣ ਵਿੱਚ ਧਮਾਕਾ ਹੋਇਆ ਇਸ ਨੂੰ ਸੀਲ ਹੋਣ ਦੇ ਬਾਵਜੂਦ ਵੀ ਗਾਂਧੀ ਨੇ ਕਾਨੂੰਨ ਦੀਆਂ ਧੱਜੀਆ ਉਡਾਉਂਦਿਆਂ ਨਾਲ ਲੱਗਦੀ ਕੋਠੀ ਦੀ ਕੰਧ ਤੋੜ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਸੀ । ਜਿਸ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਸ਼ਰਤ ਤੇ ਰੱਖਿਆ ਜਾਂਦਾ ਸੀ ਕਿ ਉਹ ਬਾਹਰ ਜਾ ਕੇ ਇਸ ਸਬੰਧੀ ਕਿਸੇ ਨਾਲ ਗੱਲ ਨਹੀਂ ਕਰਨਗੇ । ਗਾਂਧੀ ਦੇ ਜਿਆਦਤਰ ਕੰਮ ਕਰਨ ਵਾਲੇ ਦੂਜੇ ਰਾਜਾਂ ਦੇ ਲੋਕ ਸਨ ।ਸਥਾਨਕ ਪ੍ਰਸ਼ਾਸਨ ਅੱਜ ਭਾਵੇਂ ਕੁੱਝ ਵੀ ਆਖੇ ਪਰ ਅਸਲ ਚ ਇਹ ਸਭ ਵਰਤਾਰਾ ਇਸ ਪ੍ਰਸ਼ਾਸਨ ਦੀ ਨੱਕ ਹੇਠ ਹੁੰਦਾ ਸੀ । ਕਿਉਂਕਿ ਡੀਐਸਪੀ ਦਿੜ੍ਹਬਾ ਦੇ ਦਫਤਰ ਦੇ ਨੇੜੇ ਹੀ ਇੱਕ ਧਾਰਮਿਕ ਮੰਦਿਰ ਗਾਂਧੀ ਪਰਿਵਾਰ ਨੇ ਆਪਣੀ ਨਿੱਜੀ ਕਮਾਈ ਨਾਲ ਬਣਾਇਆ ਸੀ ।ਇਸ ਮੰਦਿਰ ਦੀ ਆੜ ਚ ਹੀ ਪਹਿਲਾਂ ਪਹਿਲਾਂ ਗਾਂਧੀ ਦਾ ਪਟਾਕਾ ਉਦਯੋਗ ਚਲਦਾ ਰਿਹਾ । ਇਸਦੇ ਨਾਲ ਹੀ ਜਿਸ ਕੋਠੀ ਵਿੱਚ ਵਿਸਫੋਟ ਹੋਇਆ ਇਹ ਕੋਠੀਆਂ ਪਹਿਲਾਂ ਸਰਾਬ ਦੇ ਠਕੇਦਾਰਾ ਤੇ ਡੀਐਸਪੀ ਦਿੜ੍ਹਬਾ ਦੀ ਰਿਹਾਇਸਗਾਹ ਸਨ । ਜਿਸ ਜਗ੍ਹਾ ਤੇ ਧਮਾਕਾ ਹੋਇਆ ਹੈ , ਇਸਦੇ ਸਾਹਮਣੇ ਹੀ ਗਾਂਧੀ ਜਰਨਲ ਸਟੋਰ ਹੈ । ਜਿੱਥੋਂ ਲੋਕ ਪਟਾਖੇ ਖਰੀਦਦੇ ਸਨ । ਵਿਸਫੋਟ ਵਾਲੀ ਜਗ੍ਹਾ ਦੇ ਨਾਲ ਹੀ ਢੰਡੋਲੀ ਖੁਰਦ ਤੇ ਘਰਾਟ ਦਾ ਧਾਰਮਿਕ ਗੁਰਦੁਆਰਾ ਸਾਹਿਬ ਹੈ । ਜੋ ਬਿਲਕੁਲ ਐਨਐਚ -71 ਹਾਈਵੇ ਤੇ ਹੈ ।ਇਸ ਵਿਸਫੋਟ ਵਿੱਚ ਜਿੱਥੇ 6 ਦੇ ਕਰੀਬ ਨੌਜਵਾਨਾ ਦੀ ਜਾਨ ਚਲੀ ਗਈ ਹੈ ।ਉ¤ਥੇ ਹੀ ਇਸ ਗਡਾਉਣ ਦੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਤੇ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ । ਹਾਲੇ ਵੀ ਵਧੇਰੇ ਲੋਕਾਂ ਦੇ ਮਨ ਵਿੱਚ ਸੰਕਾਂ ਹੈ ਕਿ ਪ੍ਰਸ਼ਾਸਨ ਵਲੋਂ ਰਾਹਤ ਕਾਰਜਾ ਵਿੱਚ ਵਰਤੀ ਜਾ ਰਹੀ ਢਿੱਲ ਕਿਤੇ ਨਾ ਕਿਤੇ ਗਾਂਧੀ ਨਾਲ ਪੁਰਾਣੀ ਵਫਾਦਾਰੀ ਤਾਂ ਨਹੀਂ ਨਿਭਾ ਰਹੀ ।
ਕਿੰਨੇ ਲੋਕਾਂ ਦੀ ਜਾਨ ਗਈ
ਇਸ ਹਾਦਸੇ ਚ ਦੋ ਸਕੇ ਭਰਾ ਗੁਰਸ਼ਰਨ ਸਿੰਘ ਤੇ ਕਰਮਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਢੰਡੋਲੀ ਕਲਾਂ ਰੁਪਿੰਦਰ ਸਿੰਘ ਪੁੱਤਰ ਤਰਸੇਮ ਸਿੰਘ ,ਗੁਰਪਿਆਰ ਸਿੰਘ ਪੁੱਤਰ ਬਲਦੇਵ ਸਿੰਘ , ਗੁਰਸੇਵਕ ਸਿੰਘ ਪੁੱਤਰ ਮੀਂਹਾ ਸਿੰਘ ਦੀ ਭਰ ਜਵਾਨੀ ਚ ਮੌਤ ਹੋ ਚੁੱਕੀ ਹੈ । ਜੋ ਰੁਜਗਾਰ ਦੀ ਭਾਲ ਵਿੱਚ ਇਸ ਜੋਖਮ ਨਾਲ ਜੂਝਦੇ ਹੋਏ ਜਿੰਦਗੀ ਤੋਂ ਹੱਥ ਧੋ ਚੁੱਕੇ ਹਨ । ਮਰਨ ਵਾਲਿਆ ਵਿੱਚ ਜਿੱਥੇ ਦੋ ਸਕੇ ਭਰਾ ਗੁਰਸ਼ਰਨ ਸਿੰਘ ਤੇ ਕਰਮਜੀਤ ਸਿੰਘ ਸਨ । ਉ¤ਥੇ ਹੀ ਗੁਰਸੇਵਕ ਸਿੰਘ ਪੁੱਤਰ ਮੀਂਹਾ ਸਿੰਘ ਚਾਰ ਭੈਣਾ ਦਾ ਭਰਾ ਸੀ । ਜਿਸਦੀ ਮੌਤ ਨਾਲ ਇਹਨਾਂ ਪਰਿਵਾਰਾ ਦੀ ਜਿੰਦਗੀ ਚ ਹਨੇਰਾ ਛਾ ਗਿਆ ਹੈ ।ਇਸਦੇ ਨਾਲ ਹੀ ਦਰਜਨ ਦੇ ਕਰੀਬ ਲੋਕ ਜਖਮੀ ਹੋ ਗਏ ਹਨ ।
ਪੰਜਾਬ ਸਰਕਾਰ ਵਲੋਂ ਮੁਆਵਜਾ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਚ ਮ੍ਰਿਤਕ ਮਜਦੂਰ ਨੌਜਵਾਨਾ ਦੇ ਪਰਿਵਾਰਾ ਨੂੰ ਇੱਕ ਇੱਕ ਲੱਖ ਰੁਪਏ ਦਾ ਮੁਅਵਜਾ ਦੇਣ ਦਾ ਐਲਾਨ ਕੀਤਾ ਹੈ । ਇਸਦੇ ਨਾਲ ਹੀ ਜਖਮੀ ਲੋਕਾਂ ਦਾ ਫਰੀ ਇਲਾਜ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ । ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਾਸਟਰ ਅਜੈਬ ਸਿੰਘ ਰਟੋਲ ਜਿੱਥੇ ਪੀੜਤ ਪਰਿਵਾਰਾ ਨਾਲ ਖੜੇ ਹਨ ।ਉ¤ਥੇ ਪੰਜਾਬ ਸਰਕਾਰ ਨਾਲ ਸੰਪਰਕ ਬਣਾ ਕੇ ਇਸ ਹਾਦਸੇ ਦੀ ਨਜਰਸ਼ਾਨੀ ਕਰ ਰਹੇ ਹਨ।
ਵਿਰੋਧੀਆਂ ਨੇ ਕੀਤੀ ਨਿੰਦਾ
ਹਲਕਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਜਿੱਥੇ ਇਸ ਘਟਨਾ ਲਈ ਪੂਰੇ ਪ੍ਰਸ਼ਾਸਨ ਨੂੰ ਦੋਸੀ ਠਹਿਰਾਇਆ ਹੈ ਉ¤ਥੇ ਹੀ ਇਸ ਮਾਮਲੇ ਦੀ ਉ¤ਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ । ਉਹਨਾਂ ਪੰਜਾਬ ਸਰਕਾਰ ਵਲੋਂ ਐਲਾਨੀ ਮੁਆਵਜਾ ਰਾਸੀ ਨੂੰ ਬੜੀ ਘੱਟ ਦੱਸਿਆ ਹੈ ।
ਉ¤ਚ ਪੱਧਰੀ ਜਾਂਚ ਲਈ ਟੀਮ ਗਠਿੱਤ
ਇਸ ਹਾਦਸੇ ਦੀ ਬਰੀਕੀ ਨਾਲ ਜਾਂਚ ਕਰਨ ਲਈ ਡਿਪਟੀ ਕਮਿਸ਼ਨਰ ਸੰਗਰੂਰ ਅਮਰ ਪ੍ਰਤਾਪ ਸਿੰਘ ਵਿਰਕ ਦੀ ਅਗਵਾਈ ਵਿੱਚ ਟੀਮ ਗਠਿਤ ਕੀਤੀ ਗਈ ਹੈ ।ਜੋ ਮਾਮਲੇ ਦੀ ਜਾਂਚ ਕਰ ਰਹੀ ਹੈ ।ਡੀਐਸਪੀ ਦਿੜ੍ਹਬਾ ਯੋਗੇਸ ਕੁਮਾਰ,ਐਸਐਚਓ ਪਰਮਿੰਦਰ ਸਿੰਘ ,ਤਹਿਸੀਲਦਾਰ ਦਿੜ੍ਹਬਾ ਨੇ ਪੂਰੇ ਘਟਨਾਕ੍ਰਮ ਤੇ ਨਜਰ ਬਣਾਈ ਹੋਈ ਹੈ ।
ਇਲਾਕੇ ਵਿੱਚ ਸੋਗ ਦੀ ਲਹਿਰ
ਇਸ ਘਟਨਾ ਨਾਲ ਪੂਰੇ ਦਿੜ੍ਹਬਾ ਹਲਕੇ ਦੇ ਲੋਕਾਂ ਵਿੱਚ ਦਹਿਸਤ ਦਾ ਮਾਹੌਲ ਹੈ ।ਜਿਆਦਾਤਰ ਨੁਕਸਾਨ ਢੰਡੋਲੀਕਲਾਂ ਪਿੰਡ ਦੇ ਲੋਕਾਂ ਦਾ ਹੋਇਆ ਹੈ ।ਜਿੱਥੋਂ ਦੇ ਕਈ ਨੌਜਵਾਨ ਇਸ ਹਾਦਸੇ ਦੌਰਾਨ ਜਿੰਦਗੀ ਤੋਂ ਹੱਥ ਧੋ ਚੁੱਕੇ ਹਨ । ਸਾਰਾ ਇਲਾਕਾ ਗਾਂਧੀ ਪਰਿਵਾਰ ਦੇ ਇਸ ਘਿਨੌਉਣੇ ਕਾਰੋਬਾਰ ਦੀ ਨਿੰਦਿਆ ਕਰ ਰਿਹਾ ਹੈ।
ਸੁਨਾਮ ਚ ਵੀ ਹੋਇਆ ਸੀ ਇਸ ਤੋਂ ਪਹਿਲਾਂ ਵਿਸਫੋਟ
ਇਸ ਤੋਂ ਪਹਿਲਾਂ ਨਾਲ ਲੱਗਦੇ ਸ਼ਹਿਰ ਸੁਨਾਮ ਵਿੱਚ ਵੀ ਇਸ ਤਰ੍ਹਾਂ ਦਾ ਵੱਡਾ ਬਰੂਦ ਵਿਸਫੋਟ ਹੋ ਚੁੱਕਿਆਂ ਹੈ । ਜਿਸ ਦੌਰਾਨ ਮੀਡੀਆ ਨੇ ਅਗਲਾ ਸੰਕੇਤ ਘਰਾਟ ਦਾ ਦਿੱਤਾ ਸੀ ਪ੍ਰੰਤੂ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕੀ ।ਜਿਸਦਾ ਨਤੀਜਾ ਹੁਣ ਸਾਹਮਣੇ ਆ ਗਿਆ ਹੈ । ਆਉਣ ਵਾਲੇ ਦਿਨਾਂ ਚ ਇਸ ਹਾਦਸੇ ਨੂੰ ਲੈ ਕੇ ਕੀ ਪ੍ਰਤੀਕ੍ਰਮ ਸਾਹਮਣੇ ਆਉਣਗੇ ਇਸ ਸਬੰਧੀ ਚਰਚਾ ਜਾਰੀ ਰਹੇਗੀ ।

WRITTEN BY