Skip to content
Independent perspectives. Global stories.
BREAKING

ਔਰਤਾਂ ਦੇ ਹੱਕਞਅਧਿਕਾਰ ਅਤੇ ਆਤਮ ਰੱਖਿਆ ਬਹੁਤ ਜ਼ਰੂਰੀ

Share this story

ਔਰਤਾਂ ਨੂੰ ਹਰ ਪਾਸੇ ਹੀ ਚੰਗਾ ਸਮਝਿਆ ਜਾਂਦਾ ਹੈ। ਅਜਿਹਾ ਹੀ ਇੱਕ ਸਾਡਾ ਭਾਰਤ ਦੇਸ਼ ਹੈ ਜਿੱਥੇ ਔਰਤਾਂ ਦਾ ਮਾਣ-ਸਨਮਾਨ ਕੀਤਾ ਜਾਂਦਾ ਹੈ। ਇੱਥੋਂ ਦਾ ਸਮਾਜ ਔਰਤ ਵਿੱਚ ਮਰਦ ਤੋਂ ਵੱਧ ਕੰਮ ਕਰਨ ਦੀ ਸਮਰਥਾ ਵੇਖਦਾ ਹੈ ਅਤੇ ਨਾਲ ਹੀ ਸਮਾਜ ਦੀ ਇੱਕ ਦਿੱਖ ਮੁਤਾਬਕ ਔਰਤ ਨੂੰ ਦੇਵੀ,ਸ਼ਕਤੀ, ਕਾਲੀ, ਭੈਰਵੀ, ਅਤੇ ਸ਼ੈਤਾਨ ਦਾ ਨਾਸ਼ ਕਰਨ ਵਾਲੀ ਵਿਨਾਸ਼ਕ ਮੰਨਿਆ ਜਾਂਦਾ ਹੈ। ਇੱਥੋਂ ਦੀ ਸਰਕਾਰ ਨੇ ਵੀ ਔਰਤ ਨੂੰ ਮਰਦ ਦੇ ਬਰਾਬਰ ਮੰਨਿਆ ਹੈ ਇੱਥੋਂ ਤੱਕ ਕਿ ਕਨੂੰਨ ਵਿੱਚ ਵੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਦੇ ਹੱਕਞਅਧਿਕਾਰ ਦਿੱਤੇ ਹਨ। ਚੰਗੇ ਅਤੇ ਪੜ੍ਹੇ-ਲਿਖੇ ਲੋਕ ਜੋ ਕਿ ਕਨੂੰਨ ਤੋਂ ਵਾਕਫ ਹਨ ਉਹ ਤਾਂ ਇਸ ਦੇਵੀ ਅਰਥਾਤ ਔਰਤ ਦਾ ਮਾਣ-ਸਤਿਕਾਰ ਕਰਦੇ ਹਨ, ਪਰੰਤੂ ਕੁਝ ਅਨਪੜ੍ਹ ਲੋਕ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝਦੇ ਹਨ। ਵੈਸੇ ਦੇਖਿਆ ਜਾਵੇ ਤਾਂ ਪੁਰਾਣੇ ਸਮੇਂ ਵਿੱਚ ਜਦ ਪੜ੍ਹਾਈ-ਲਿਖਾਈ ਨਹੀਂ ਹੁੰਦੀ ਸੀ ਤੇ ਅਨਪੜ੍ਹਤਾ ਦਾ ਸਮਾ ਸੀ ਤਾਂ ਪਹਿਲਾਂ ਵਾਲੀ ਔਰਤ ਜੋ ਕਿ ਅਨਪੜ੍ਹਤਾ ਦਾ ਸ਼ਿਕਾਰ ਸੀ ਤਾਂ ਘੱਟ ਪੜ੍ਹੀ-ਲਿਖੀ ਜਾਂ ਅਨਪੜ੍ਹਤਾ ਦੇ ਕਾਰਨ ਅਤੇ ਘਰ ਦਾ ਕੰਮ ਕਰਨ ਵਾਲੀ ਔਰਤ ਮਰਦ ਦੀ ਪੈਰ ਦੀ ਜੁੱਤੀ ਹੀ ਅਖਵਾਉਂਦੀ ਸੀ ਤੇ ਉਸਨੂੰ ਮਰਦ ਤੋਂ ਬਹੁਤ ਹੀ ਘੱਟ ਅਧਿਕਾਰ ਹੀ ਪ੍ਰਾਪਤ ਸੀ। ਪਹਿਲਾਂ ਵਾਲੀ ਔਰਤ ਤਾਂ ਮਾਣ-ਹਾਣੀ ਦਾ ਦਾਅਵਾ ਵੀ ਨਹੀਂ ਕਰ ਸਕਦੀ ਸੀ। ਇਸ ਲਈ ਸਮਾਜ ਉਸ ਦੀ ਸਿਆਣੀ ਅੱਧੀ ਕੰਵਲੀ ਬੁੱਧੀ ਦੇ ਕਾਰਨ ਉਸ ਨਾਲ ਹੋਈ ਕਿਸੇ ਵੀ ਜਬਰਦਸਤੀ ਨੂੰ ਉਸ ਦੀ ਰਜਾਮੰਦੀ ਸਮਝਦੇ ਸੀ। ਪਰ ਅੱਜ ਦੀ ਮਾਡਰਨ ਲਾਈਫ ਮੁਤਾਬਕ ਬਹੁਤ ਹੀ ਬਦਲਾਅ ਆ ਚੁੱਕਾ ਹੈ। ਅੱਜ ਦੀ ਔਰਤ ਚਾਹੇ ਕੋਈ ਵਿਅਕਤੀ ਉਸ ਵੱਲ ਕੇਵਲ ਮਾੜੀ ਨਜ਼ਰ ਨਾਲ ਝਾਕਦਾ ਹੀ ਹੈ ਭਾਵੇਂ ਉਹ ਉਸਦਾ ਭੌਰਾ ਵੀ ਨੁਕਸਾਨ ਨਾ ਕਰ ਸਕਦਾ ਹੋਵੇ ਉਹ ਔਰਤ ਤਾਂ ਵੀ ਉਸ ਵਿਅਕਤੀ ਨੂੰ ਜੇਲ੍ਹ ਦੀ ਹਵਾ ਖਵਾਕੇ ਉਸ ਨੂੰ ਸਜਾ ਦਵਾਕੇ ਮੁੜ ਤੋਂ ਚੰਗਾ ਨਾਗਰਿਕ ਬਣਾ ਸਕਦੀ ਹੈ। ਔਰਤ ਨੂੰ ਮਰਦ ਨੂੰ ਸੁਧਾਰ ਕੇ ਸਿੱਧੇ ਰਾਹ ਤੇ ਲਿਆਉਣ ਵਾਲੀ ਇਸਤਰੀ ਵੀ ਮੰਨਿਆ ਗਿਆ ਹੈ। ਅੱਜ ਦੀ ਔਰਤ ਨੂੰ ਸਰਕਾਰ ਵੱਲੋਂ ਇੰਨੇ ਕੁ ਹੱਕਞਅਧਿਕਾਰ ਪ੍ਰਾਪਤ ਹਨ ਕਿ ਉਹ ਖੁਦ ਚਾਹਕੇ ਵੀ ਉਹਨਾਂ ਦਾ ਦੁਰਪ੍ਰਯੋਗ ਨਹੀਂ ਕਰ ਸਕਦੀ। ਜੇਕਰ ਕੋਈ ਔਰਤ ਆਪਣੇ ਹੱਕਞਅਧਿਕਾਰ ਦੀ ਦੁਰਵਰਤੋਂ ਕਰਦੀ ਵੀ ਹੈ ਤਾਂ ਫਿਰ ਸਮਾਜ ਦੀ ਨਿਗਾਹ ਵਿੱਚ ਉਹ ਦੇਵੀ ਤੋਂ ਡਾਇਨ ਬਣ ਜਾਂਦੀ ਹੈ। ਜੋ ਕਿ ਆਪਣੀ ਮਨਸਾ ਖਾਤਰ ਪੂਰੀ ਔਰਤ ਜਾਤੀ ਨੂੰ ਕਲੰਕਿਤ ਜਾਂ ਬਦਨਾਮ ਕਰਦੀ ਹੈ। ਇਹ ਸੀ ਔਰਤ ਦੇ ਹੱਕਞਅਧਿਕਾਰਾਂ ਵਾਲਾ ਇੱਕ ਪਹਿਲੂ ਤੇ ਦੂਸਰਾ ਹੈ ਔਰਤ ਦੇ ਅੰਦਰ ਆਤਮ ਵਿਸ਼ਵਾਸ, ਆਤਮ ਰੱਖਿਆ ਤੇ ਆਤਮ ਨਿਡਰਤਾਪਣ ਦਾ ਹੋਣਾ ਅਤਿ ਜ਼ਰੂਰੀ ਹੈ। ਅੱਜ ਦੀ ਔਰਤ ਦੇ ਅੰਦਰ ਆਤਮ ਵਿਸ਼ਵਾਸ, ਆਤਮ ਰੱਖਿਆ ਤੇ ਆਤਮ ਨਿਡਰਤਾਪਣ ਬਹੁਤ ਹੀ ਪ੍ਰਫੂਲਿਤ ਹੋਣਾ ਚਾਹੀਦਾ ਹੈ। ਜਦ ਵੀ ਕੋਈ ਵਿਅਕਤੀ ਕਿਸੇ ਵੀ ਔਰਤ ਨਾਲ ਕਿਸੇ ਵੀ ਕਿਸਮ ਦੀ ਜਬਰਦਸਤੀ, ਬਲਾਤਕਾਰ, ਗੈਂਗਰੇਪ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਸਮੇਂ ਔਰਤ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਸ਼ਵਾਸ ਨੂੰ ਵਧਾਵੇ ਤੇ ਡਗਮਗਾਏ ਨਾ, ਤੇ ਨਾ ਹੀ ਆਪਣਾ ਆਤਮ ਸਮਰਪਣ ਖੋਵੇ ਅਤੇ ਆਪਣੇ ਨਿਡਰਤਾਪਣ ਨਾਲ ਉਸ ਵਿਅਕਤੀ ਦਾ ਡੱਟ ਕੇ ਮੁਕਾਬਲਾ ਕਰੇ ਤੇ ਆਪਣੀ ਜਾਨ ਬਚਾਉਣ ਲਈ ਔਰਤ ਕੋਲ ਹਰ ਵੇਲੇ ਕੋਈ ਚਾਕੂ, ਛੂਰੀ, ਕੈਂਚੀ ਜਾਂ ਕੋਈ ਹੋਰ ਨੁਕੀਲੀ ਵਸਤੂ ਤੇ ਮਿਰਚ, ਮਸਾਲਾ, ਹਲਦੀ ਜਾਂ ਕੋਈ ਤੇਜ਼ ਅੱਖਾਂ ਨੂੰ ਚੁੱਭਣ ਵਾਲੀ ਵਸਤੂ ਹਮੇਸ਼ਾਂ ਕੋਲ ਹੀ ਰੱਖਣੀ ਚਾਹੀਦੀ ਹੈ ਤੇ ਆਖਿਰ ਵਿੱਚ ਇਹਨਾਂ ਵਸਤੂਆਂ ਦਾ ਇਸਤੇਮਾਲ ਕਰਕੇ ਆਪਣਾ ਆਤਮ ਰੱਖਿਆ ਵਾਲਾ ਹਥਿਆਰ ਵਰਤਣਾ ਚਾਹੀਦਾ ਹੈ। ਇਸ ਵਿੱਚ ਔਰਤ ਦੀ ਮਦਦ ਲਈ ਉਸਦੇ ਮਾਤਾ-ਪਿਤਾ, ਭਰਾ-ਭੈਣ, ਪਤੀ, ਦੋਸਤ, ਰਿਸ਼ਤੇਦਾਰ, ਦੁਕਾਨਦਾਰ, ਪੁਲਿਸ, ਚੰਗੇ ਨਾਗਰਿਕਾਂ, ਸਰਕਾਰਾਂ, ਤੇ ਪ੍ਰਸ਼ਾਸਨ ਆਦਿ ਨੂੰ ਖੁੱਲ ਕੇ ਸਹਿਯੋਗ ਦੇਣਾ ਚਾਹੀਦਾ ਹੈ। ਇਸ ਵਿੱਚ ਸਰਕਾਰ ਦਾ ਹੀ ਹਿੱਤ ਹੈ ਜੇਕਰ ਉਹ ਇਹ ਕੰਮ ਕਰੇ। ਤਾਂ ਹੀ ਤਾਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਮਿਲੇ ਹੱਕਞਅਧਿਕਾਰ ਜਿੰਦੇ ਅਤੇ ਯਕੀਨੀ ਬਣੇ ਰਹਿਣਗੇ।

WRITTEN BY