‘ਗੁਰੂ ਕੇ ਲਾਲ’ ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ 3 ਮਈ 1718 ਸ੍ਰੀ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 10 ਵਰ੍ਹੇ ਬਾਅਦ ਹੋਇਆ ਸੀ। ਪੰਜਾਬ ਦੇ ਭਾਸ਼ਾ ਵਿਭਾਗ ਨੇ ‘ਪੰਜਾਬ ਦੇ ਨਾਇਕ’ ਲੜੀ ਅਧੀਨ ਨਵਾਬ ਜੱਸਾ ਸਿੰਘ ਆਹਲੂਵਾਲੀਆ ਉ¤ਪਰ ਖੋਜ ਅਧਾਰਿਤ ਪੁਸਤਕ 1988 ਵਿੱਚ ਪ੍ਰਕਾਸ਼ਿਤ ਕੀਤੀ ਸੀ। ਇਸ ਦੇ ਲੇਖਕ ਪ੍ਰੋ. ਸੁਰਜੀਤ ਸਿੰਘ ਗਾਂਧੀ ਨੇ ਤਵਾਰੀਖ ਰਿਆਸਤ ਕਪੂਰਥਲਾ, ਰਤਨ ਸਿੰਘ ਰਚਿਤ ਪ੍ਰਾਚੀਨ ਪੰਥ ਪ੍ਰਕਾਸ਼, ਡਾ. ਗੰਡਾ ਸਿੰਘ ਮੰਚਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਤਾਰੀਖ-ਏ-ਹਿੰਦ, ਤਾਰੀਖ-ਏ-ਆਲਮਗੀਰੀ, ਅਤੇ ਡਾ. ਗੰਡਾ ਸਿੰਘ ਦੀ ਪੁਸਤਕ ਅਹਿਮਸ਼ਾਹ ਦੁਰਾਨੀ ਆਦਿ ਅਨੇਕਾਂ ਦਸਤਾਵੇਜ਼ਾਂ ਅਤੇ ਪੁਸਤਕਾਂ ਦੇ ਹਵਾਲੇ ਨਾਲ ਇਹ ਪੁਸਤਕ ਲਿਖੀ ਸੀ। ਇਸ ਪੁਸਤਕ ਅਨੁਸਾਰ ਸ. ਜੱਸਾ ਸਿੰਘ ਆਹਲੂਵਾਲੀਆ ਦੇ ਪੂਰਵਜ ਸੋਹਲਵੀਂ ਸਦੀ ਵਿੱਚ ਤਰਨਤਾਰਨ ਦੇ ਨੇੜੇ ਗਲੋਬ ਚੱਕ ਨਾਮਕ ਸਥਾਨ ਉ¤ਤੇ ਵਸੇ ਸਨ। ਸ. ਜੱਸਾ ਸਿੰਘ ਆਹਲੂਵਾਲੀਆ ਦੇ ਪਰਿਵਾਰ ਦਾ ਸਿੱਖ ਪੰਥ ਨਾਲ ਸਬੰਧਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ। ਇਨ੍ਹਾਂ ਸਬੰਧਾਂ ਦਾ ਆਰੰਭ ਭਾਈ ਨੈਤਾ ਸਿੰਘ ਅਤੇ ਉਸ ਦੇ ਸਪੁੱਤਰ ਬਧਾਵਾ ਸਿੰਘ ਵੱਲੋਂ ਸਤਿਗੁਰੂ ਦੀ ਦੁਸ਼ਟ-ਦਮਨ ਫੌਜ ਵਿੱਚ ਭਰਤੀ ਹੋਣ ਨਾਲ ਹੁੰਦਾ ਹੈ। ਦੋਵੇਂ ਪਿਉ-ਪੁੱਤ ਬਹਾਦਰ ਸੂਰਵੀਰ ਯੋਧੇ ਸਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਤੋਂ ਬਹੁਤ ਖੁਸ਼ ਸਨ। ਭਾਈ ਵਧਾਵਾ ਸਿੰਘ ਦਾ ਪੁੱਤ ਭਾਈ ਮੰਨਾ ਸਿੰਘ ਵੀ ਆਪਣੇ ਪਿਉ ਅਤੇ ਦਾਦੇ ਵਾਂਗ ਵੱਡਾ ਪ੍ਰਤਾਪੀ ਯੋਧਾ ਸੀ। ਭਾਈ ਗੰਡਾ ਸਿੰਘ ਦਾ ਲਾਹੌਰ ਦੇ ਇਲਾਕੇ ਵਿੱਚ ਪੂਰਾ ਦਾਬਾ ਕਾਇਮ ਸੀ। ਮੁਗਲਾਂ ਦੀਆਂ ਫੌਜਾਂ ਨੂੰ ਟਿੱਚ ਸਮਝਦਾ ਸੀ। ਜਦੋਂ ਭਾਈ ਗੰਡਾ ਸਿੰਘ ਮੁਗਲਾਂ ਦੇ ਹੱਥ ਨਾ ਆਇਆ ਤਾਂ ਲਾਹੌਰ ਦੇ ਨਾਇਬ ਹਾਕਿਮ ਦਿਲਾਵਰ ਖਾਂ ਨੇ ਭਾਈ ਗੰਡਾ ਸਿੰਘ ਨੂੰ ਮੁਗਲਾਂ ਦੀ ਫੌਜ ਵਿੱਚ ਭਰਤੀ ਹੋਣ ਲਈ ਮਨਾ ਲਿਆ। ਮੁਲਤਾਨ ਦੀ ਇਕ ਲੜਾਈ ਵਿੱਚ ਭਾਈ ਗੰਡਾ ਸਿੰਘ ਦੀ ਬਹਾਦਰੀ ਵੇਖਕੇ ਦਿਲਾਵਰ ਖਾਂ ਨੇ ਭਾਈ ਨੂੰ ਆਹਲੂ, ਹਲੋ, ਸਾਧੋ, ਤੂਰ ਅਤੇ ਚੱਕ ਪਿੰਡਾਂ ਦੀ ਜਾਗੀਰ ਦੇ ਦਿੱਤੀ ਸੀ। ਆਹਲੂ ਪਿੰਡ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਭਾਈ ਗੰਡਾ ਸਿੰਘ ਦੇ ਵੰਸ਼ਜਾਂ ਨੂੰ ਆਹਲੂਵਾਲੀਆ ਕਿਹਾ ਜਾਣ ਲੱਗਾ। ਭਾਈ ਗੰਡਾ ਸਿੰਘ ਦੇ ਪੁੱਤਰ ਸਾਧੂ ਸਿੰਘ ਦਾ ਵਿਆਹ ਕਲਾਲ ਵੰਸ਼ ਦੀ ਕੰਨਿਆ ਨਾਲ ਹੋਇਆ। ਸਾਧੂ ਸਿੰਘ ਦੇ ਘਰ ਚਾਰ ਪੁੱਤਰਾਂ ਅਤੇ ਇਕ ਧੀ ਨੇ ਜਨਮ ਲਿਆ ਅਤੇ ਇਨ੍ਹਾਂ ਪੰਜਾਂ ਦਾ ਵਿਆਹ ਵੀ ਕਲਾਲਾਂ ਪਰਿਵਾਰਾਂ ਵਿੱਚ ਹੋਇਆ ਇਸੇ ਕਰਕੇ ਕਈ ਲੋਕ ਇਨ੍ਹਾਂ ਨੂੰ ਆਹਲੂਵਾਲੀਆ ਕਲਾਲ ਵੀ ਲਿਖਦੇ ਹਨ। ਇਸੇ ਪਰਿਵਾਰ ਦੇ ਦੋ ਮੁੰਡੇ ਗੁਪਾਲ ਸਿੰਘ ਅਤੇ ਦੇਵਾ ਸਿੰਘ ਆਸਥਾਵਾਨ ਸਿੱਖ ਸਨ। ਦੇਵਾ ਸਿੰਘ ਤਾਂ ਕੁੱਝ ਸਮੇਂ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਵੀ ਰਹੇ ਸਨ। ਦੇਵਾ ਸਿੰਘ ਆਹਲੂਵਾਲੀਏ ਦੇ ਤਿੰਨ ਬੇਟੇ ਸਨ। ਇਨ੍ਹਾਂ ਦੇ ਨਾਮ ਸਨ ਗੁਰਬਖਸ਼ ਸਿੰਘ, ਸਦਰ ਸਿੰਘ ਅਤੇ ਬਦਰ ਸਿੰਘ। ਬਦਰ ਸਿੰਘ ਸ਼ਰੀਰਕ ਤੌਰ ’ਤੇ ਬਹੁਤ ਬਲਵਾਨ ਅਤੇ ਉ¤ਚੇ ਕੱਦ ਦਾ ਸਰਦਾਰ ਸੀ। ਸਰੀਰਕ ਸ਼ਕਤੀ ਦੇ ਨਾਲ-ਨਾਲ ਉਹ ਉ¤ਚੀ ਆਤਮਿਕ ਸ਼ਕਤੀ ਦਾ ਵੀ ਮਾਲਕ ਸੀ। ਬਦਰ ਸਿੰਘ ਨੇ ਆਪਣੇ ਪਿਤਾ ਦੇਵਾ ਸਿੰਘ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਨਾਲ ਅੰਮ੍ਰਿਤ ਪਾਨ ਕੀਤਾ ਸੀ। ਭਾਈ ਬਦਰ ਸਿੰਘ ਦਾ ਵਿਆਹ ਹਲੈ-ਸਾਧੋ ਪਿੰਡ ਦੇ ਸਰਦਾਰ ਬਾਹਾ ਸਿੰਘ ਦੀ ਭੈਣ ਨਾਲ ਹੋਇਆ ਸੀ। ਭਾਈ ਬਦਰ ਸਿੰਘ ਦੀ ਪਤਨੀ ਧਾਰਮਿਕ ਤੌਰ ’ਤੇ ਬਹੁਤ ਉ¤ਚੀ ਅਵੱਸਥਾ ’ਤੇ ਸੀ ਅਤੇ ਗੁਰਬਾਣੀ ਕੀਰਤਨ ਵਿੱਚ ਵੀ ਬਹੁਤ ਪਰਬੀਨ ਸੀ। ਉਹ ਦੋਵਾਰਾ ਵਜਾਉਣ ਵਿੱਚ ਮਾਹਿਰ ਸੀ ਅਤੇ ਰੋਜ਼ਾਨਾ ਖੁਦ ਕੀਰਤਨ ਕਰਦੀ ਸੀ। ਉਨ੍ਹਾਂ ਦੇ ਪਵਿੱਤਰ ਜੀਵਨ ਦਾ ਪ੍ਰਭਾਵ ਉਨ੍ਹਾਂ ਦੇ ਪੁੱਤਰ ਸਰਦਾਰ ਜੱਸਾ ਸਿੰਘ ਦੇ ਜੀਵਨ ਉ¤ਤੇ ਪ੍ਰਤੱਖ ਵੇਖਿਆ ਜਾ ਸਕਦਾ ਹੈ। ਭਾਈ ਬਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪੂਰਨ ਗੁਰਸਿੱਖੀ ਵਾਲਾ ਜੀਵਨ ਬਤੀਤ ਕਰ ਰਹੇ ਸਨ ਪਰ ਇਕ ਕਮੀ ਸੀ ਉਨ੍ਹਾਂ ਦੇ ਜੀਵਨ ਵਿੱਚ। ਵਿਆਹ ਤੋਂ ਲੰਬੇ ਸਮੇਂ ਤੱਕ ਉਨ੍ਹਾਂ ਦੇ ਕੋਈ ਸੰਤਾਨ ਨਹੀਂ ਹੋਈ। ਪਤੀ-ਪਤਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਗੁਰੂ ਸਾਹਿਬ ਨੇ ਕਿਹਾ, ‘‘ਵਾਹਿਗੁਰੂ ਅਕਾਲ ਪੁਰਖ ਦੀ ਅਰਾਧਨਾ ਕਰੋ। ਸਾਧ ਸੰਗਤ ਦੀ ਸੇਵਾ ਕਰੋ। ਤੁਹਾਡਾ ਪੁੱਤਰ ਗੁਰੂ ਕਾ ਲਾਲ ਹੋਵੇਗਾ।’’ ਗੁਰੂ ਸਾਹਿਬਾਂ ਦੇ ਆਦੇਸ਼ ਮੁਤਾਬਿਕ ਦੋਵੇਂ ਪਤੀ-ਪਤਨੀ ਸਾਧ ਸੰਗਤ ਦੀ ਸੇਵਾ ਵਿੱਚ ਲੱਗੇ ਰਹੇ ਅਤੇ 3 ਮਈ 1718 ਨੂੰ ‘ਗੁਰੂ ਕੇ ਲਾਲ’ ਨਵਾਬ ਜੱਸਾ ਸਿੰਘ ਦਾ ਜਨਮ ਹੋਇਆ। ਇਉਂ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਪੈਦਾ ਹੋਏ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਿੱਖ ਕੌਮ ਦੇ ਅਜਿਹੇ ਜਰਨੈਲ ਬਣੇ ਜਿਨ੍ਹਾਂ ਨੂੰ ਕੌਮ ਦੇ ਸੁਲਤਾਨ ਹੋਣ ਦਾ ਮਾਣ ਪ੍ਰਾਪਤ ਹੋਇਆ। ਜੱਸਾ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਮਾਤਾ ਸੁੰਦਰੀ ਜੀ ਦੀ ਗੋਦ ਵਿੱਚ ਖੇਡਣ ਦਾ ਵੀ ਮਾਣ ਪ੍ਰਾਪਤ ਹੋਇਆ ਸੀ। 300 ਸਾਲ ਪਹਿਲਾਂ ਪੈਦਾ ਹੋਏ ਇਸ ‘ਗੁਰੂ ਕੇ ਲਾਲ’ ਦਾ ਤਿੰਨ ਸੌ ਸਾਲਾ ਜਨਮ ਦਿਨ ਅਗਲੇ ਵਰ੍ਹੇ ਮਨਾਇਆ ਜਾ ਰਿਹਾ ਹੈ।
ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਅਤੇ ਪਿਛੋਕੜ



