ਉ¤ਤਮ ਕਾਰਜ ਕੁਸ਼ਲਤਾ ਹੀ ਬਣਾਏਗੀ ਜੱਥੇਦਾਰ ਅਵਤਾਰ ਸਿੰਘ ਨੂੰ ਮੁੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ
ਜੱਥੇ: ਅਵਤਾਰ ਸਿੰਘ ਤੋਂ ਇਲਾਵਾ ਕੋਈ ਹੋਰ ਕੱਦਵਾਰ ਚਿਹਰਾ ਤੇ
ਸਿਰੜੀ ਪੰਥਕ ਆਗੂ ਨਹੀਂ ਜੋ ਧਰਮ ‘ਤੇ ਰਾਜਨੀਤੀ ਦੇ ਖੇਤਰ ’ਚ ਸ਼੍ਰੋਮਣੀ
ਅਕਾਲੀ ਦਲ (ਬ) ਦੀ ਚੜਤ ਬਹਾਲ ਰੱਖ ਸਕੇ।
ਸ. ਪ੍ਰਕਾਸ਼ ਸਿੰਘ ਬਾਦਲ ਦੇ ਦਿਲੋ ਦਿਮਾਗ ਅੰਦਰ ਜੱਥੇ: ਅਵਤਾਰ ਸਿੰਘ
ਪ੍ਰਤੀ ਪੂਰਨ ਸਤਿਕਾਰ ਕਾਇਮ
ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਇਸ ਸਮੇਂ ਜੱਥੇਦਾਰ ਅਵਤਾਰ ਸਿੰਘ
ਤੋਂ ਇਲਾਵਾ ਕਿਸੇ ਹੋਰ ਆਗੂ ਨੂੰ ਪ੍ਰਧਾਨ ਬਣਾ ਕੇ ਜੋਖ਼ਮ ਲੈਣ ਲਈ ਤਿਆਰ ਨਹੀਂ।
ਮਾਨਯੋਗ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲ 2011 ਵਿੱਚ ਚੁਣੇ ਗਏ ਮੈਬਰਾਂ ਨੂੰ ਪੂਰਨ ਰੂਪ ‘ਚ ਮਾਨਤਾ ਦੇਣ ਅਤੇ ਨਵੇਂ ਸਦਨ ਦੀ ਮੀਟਿੰਗ ਸੱਦਣ ਇਜਾਜ਼ਤ ਦੇਣ ਦੇ ਫੈਸਲੇ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇ ਪ੍ਰਧਾਨ ਦੀ ਨਿਯੁਕਤੀ ਨੂੰ ਲੈਕੇ ਪੰਥਕ ਹਲਕਿਆ ਅੰਦਰ ਸਰਗਰਮੀਆ ਕਾਫੀ ਤੇਜ ਹੋ ਗਈਆ ਹਨ। ਇਸਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ ਆਪਣੇ ਸਿਰ ’ਤੇ ਸਜਾਉਂਣ ਲਈ ਸ਼੍ਰੋਮਣੀ ਕਮੇਟੀ ਦੇ ਕੁੱਝ ਸੀਨੀਅਰ ਮਂੈਬਰ ਤੇ ਸਾਬਕਾ ਪ੍ਰਧਾਨਾ ਨੇ ਪੂਰੀ ਤਰ੍ਹਾਂ ਆਪੋ-ਆਪਣੇ ਕਮਰਕੱਸੇ ਕੱਸ ਲਏ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ ਨੂੰ ਪ੍ਰਾਪਤ ਕਰਨ ਲਈ ਸ਼ੁਰੂ ਹੋਈ ਜੋੜ-ਤੋੜ ਦੀ ਬਾਜੀ ਅੰਦਰ ਉਕਤ ਸੀਨੀਅਰ ਮੈਬਰਾਂ ਨੇ ਆਪਣੇ ਤੌਰ ਤੇ ਬਾਦਲ ਪ੍ਰੀਵਾਰ ਤੱਕ ਆਪਣੀ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਦੂਜੇ ਪਾਸੇ ਪ੍ਰਮੁੱਖ ਸਿਆਸੀ ਤੇ ਧਾਰਮਿਕ ਮਹਿਰਾਂ ਦੀ ਸੋਚ ਅਨੁਸਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਨੂੰ ਲੈ ਕੇ ਚੱਲ ਰਹੀਆ ਅਟਕਲਾ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ:ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਬਹੁਤ ਗੰਭੀਰ ਹਨ, ਕਿਉਂਕਿ ਉਹਨਾਂ ਦੀ ਸੋਚ ਮੁਤਾਬਿਕ ਸ੍ਰੋਮਣੀ ਕਮੇਟੀ ਹੀ ਸਿੱਧੇ ਰੂਪ ਵਿੱਚ ਅਕਾਲੀ ਦਲ (ਬ) ਦੀ ਰੀੜ੍ਹ ਦੀ ਹੱਡੀ ਹੈ, ਜਿਸ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ (ਬ) ਦਾ ਸਿੱਧਾ ਪ੍ਰਭਾਵ ਪੰਥਕ (ਸਿੱਖ) ਵੋਟ ਬੈਂਕ ਉਪਰ ਬਣਿਆ ਹੋਇਆ ਹੈ, ਖਾਸ ਕਰਕੇ ਆਗਾਮੀ 2017 ਵਿੱਚ ਹੋਣ ਜਾ ਰਹੀਆ ਪੰਜਾਬ ਵਿਧਾਨ ਸਭਾ ਦੀਆਂ ਚੌਣਾ ਮੌਕੇ ਪੰਥਕ (ਸਿੱਖ) ਵੋਟ ਬੈਂਕ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਜੋੜੀ ਰੱਖਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਭੂਮਿਕਾ ਬੜੀ ਅਹਿਮ ਮੰਨੀ ਜਾਵੇਗੀ। ਇਸ ਦੇ ਫਲਸਰੂਪ ਬਾਦਲ ਪ੍ਰੀਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਜੱਥੇ: ਅਵਤਾਰ ਸਿੰਘ ਤੋਂ ਇਲਾਵਾ ਕੋਈ ਹੋਰ ਦੂਜਾ ਚਿਹਰਾ ਕੱਦਵਾਰ ਤੇ ਸਿਰੜੀ ਪੰਥਕ ਆਗੂ ਦੇ ਰੂਪ ਵੱਜੋਂ ਨਜ਼ਰ ਨਹੀਂ ਆ ਰਿਹਾ ਹੈ ਜੋ ਧਰਮ ‘ਤੇ ਰਾਜਨੀਤੀ ਦੇ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਚੜਤ ਬਹਾਲ ਰੱਖ ਸਕੇ। ਸਿਆਸੀ ਮਹਿਰਾ ਦਾ ਇਹ ਵੀ ਮੰਨਣਾ ਹੈ ਕਿ ਗੁਜ਼ਰੇ ਅਰਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਜੱਥੇ: ਅਵਤਾਰ ਸਿੰਘ ਨੇ ਪੂਰਨ ਰੂਪ ਵਿੱਚ ਆਪਣੀ ਵਫਾਦਾਰੀ ਦਾ ਠੋਸ ਸਬੂਤ ਦਿੰਦਿਆਂ ਹੋਇਆ ਹਰ ਔਖੇ ਸਮੇਂ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦਿੱਤਾ ਅਤੇ ਪਿਛਲੀਆ ਵਿਧਾਨ ਸਭਾ ਦੀਆਂ ਚੌਣਾਂ ਦੌਰਾਨ ਪੰਜਾਬ ਦੀ ਰਾਜ ਸੱਤਾ ਤੇ ਮੁੜ ਅਕਾਲੀ ਦਲ ਦੀ ਸਰਕਾਰ ਕਾਇਮ ਕਰਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੌਣਾਂ ਦੌਰਾਨ ਸਰਨਾ ਭਰਾਵਾਂ ਨੂੰ ਹਰਾ ਕੇ ਦਿੱਲੀ ਕਮੇਟੀ ਉ¤ਪਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਵੱਡੀ ਜਿੱਤ ਦਾ ਪਰਚੰਮ ਲਹਿਰਾਉਣ ਵਿੱਚ ਅਤੇ ਤਖਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ (ਬਿਹਾਰ ) ਦੀ ਕਮੇਟੀ ਉ¤ਪਰ ਆਪਣੀ ਸਰਦਾਰੀ ਕਾਇਮ ਕਰਨ ਵਿੱਚ ਆਪਣਾ ਅਹਿਮ ਤੇ ਸਰਗਰਮ ਯੋਗਦਾਨ ਪਾ ਕੇ ਆਪਣੀ ਦੂਰਅੰਦੇਸ਼ੀ ਵਾਲੀ ਸੋਚ ਦੇ ਨਾਲ ਨਾਲ ਯੋਗ ਕਾਰਜਕੁਸ਼ਲਤਾ ਦਾ ਪ੍ਰਤੱਖ ਸਬੂਤ ਦਿੱਤਾ। ਇਸ ਦੇ ਸਦਕਾ ਅੱਜ ਵੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਿਲੋ ਦਿਮਾਗ ਅੰਦਰ ਜੱਥੇਦਾਰ ਅਵਤਾਰ ਸਿੰਘ ਪ੍ਰਤੀ ਪੂਰਨ ਸਤਿਕਾਰ ਕਾਇਮ ਹੈ, ਜੋ ਕਿ ਸਿੱਧੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨੂੰ ਪ੍ਰਾਪਤ ਕਰਨ ਲਈ ਤਰਲੋ ਮੱਛੀ ਹੋ ਰਹੇ ਪਾਰਟੀ ਦੇ ਦੂਜੇ ਆਗੂਆਂ ਨੂੰ ਪਛਾੜਦਾ ਹੋਇਆ ਨਜ਼ਰ ਆਉਂਦਾ ਹੈ ਅਤੇ ਉਹ ਜੱਥੇ: ਅਵਤਾਰ ਸਿੰਘ ਦੇ ਸਨਮੁੱਖ ਹਰ ਪੱਖੋ ਬੌਣੇ ਬਣੇ ਹੋਏ ਪ੍ਰਤੀਤ ਹੁੰਦੇ ਹਨ। ਇੱਕ ਹੋਰ ਪਹਿਲੂ ਵੀ ਉ¤ਭਰ ਕੇ ਸਾਹਮਣੇ ਆ ਰਿਹਾ ਹੈ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੌਣਾ, ਦਿੱਲੀ ਕਮੇਟੀ ਦੀਆਂ ਹੋਣ ਵਾਲੀਆ ਚੌਣਾ ਅਤੇ ਸ਼੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ 350 ਸਾਲਾਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਹੀ ਢੰਗ ਨਾਲ ਨਪੇਰੇ ਚਾੜਨ ਵਿੱਚ ਸ਼੍ਰੋਮਣੀ ਕਮੇਟੀ ਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਦੀ ਹਰ ਪੱਖੋਂ ਸਰਗਰਮ ਭੂਮਿਕਾ ਰਹੇਗੀ। ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਸਪਰੀਮੋ ਇਸ ਨਾਜ਼ਕ ਸਮੇਂ ਕੋਈ ਵੀ ਗੈਰ-ਤਜ਼ੁਰਬੇਕਾਰ ਪ੍ਰਧਾਨ ਨੂੰ ਉਕਤ ਚੋਣਾ ਅੰਦਰ ਪ੍ਰਚਾਰ ਕਰਨ ਤੇ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਫਲ ਕਰਨ ਦੀ ਜ਼ਿੰਮੇਵਾਰੀ ਸੌਂਪਦੇ ਹਨ ਤਾਂ ਉਸ ਦੇ ਬੇਹਤਰ ਨਤੀਜੇ ਆਉਂਣ ਦੀ ਸੰਭਾਵਨਾਂ ਘੱਟ ਨਜ਼ਰ ਆਉਂਦੀ ਹੈ। ਸਿਆਸੀ ਮਹਿਰਾ ਦਾ ਕਹਿਣਾ ਹੈ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਚੜਤ ਨੂੰ ਬਰਕਰਾਰ ਰੱਖਣ ਲਈ ਅਕਾਲੀ ਲੀਡਰਸ਼ਿਪ ਅਤੇ ਬਾਦਲ ਪਰਿਵਾਰ ਕੋਈ ਵੀ ਵੱਡਾ ਜੋਖ਼ਮ ਲੈਣ ਲਈ ਤਿਆਰ ਨਹੀਂ। ਦੋਵੇਂ ਹੀ ਪੰਜਾਬ ਸਮੇਤ ਦਿੱਲੀ ਅੰਦਰ ਵੱਸਦੇ ਸ਼ਹਿਰੀ ਸਿੱਖਾਂ ਦੇ ਵੋਟ ਬੈਂਕ ਨੂੰ ਪ੍ਰਾਪਤ ਕਰਨ ਲਈ ਅਤੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਸਚਾਰੂ ਢੰਗ ਨਾਲ ਚਲਾਉਂਣ ਲਈ ਹਰ ਹੀਲੇ ਜੱਥੇ: ਅਵਤਾਰ ਸਿੰਘ ਦੀ ਪ੍ਰਧਾਨਗੀ ਨੂੰ ਬਹਾਲ ਰੱਖਣ ਵਿੱਚ ਹੀ ਉਹ ਆਪਣਾ ਭਲਾ ਸਮਝਣਗੇ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਨਾਜ਼ੁਕ ਸਮੇਂ ਅਕਾਲੀ ਲੀਡਰਸ਼ਿਪ ਅਤੇ ਬਾਦਲ ਪਰਿਵਾਰ ਦੂਰਅੰਦੇਸ਼ੀ ਦਾ ਸਬੂਤ ਦਿੰਦੇ ਹੋਏ ਪ੍ਰਧਾਨਗੀ ਲਈ ਵਾਰ ਮੁੜ ਜੱਥੇ: ਅਵਤਾਰ ਸਿੰਘ ਦੇ ਨਾਮ ਨੂੰ ਪ੍ਰਵਾਨਗੀ ਦੇਣਗੇ ਤਾਂ ਜੋ ਸ਼੍ਰੋਮਣੀ ਕਮੇਟੀ ਦੀ ਚਮਕ-ਦਮਕ ਨੂੰ ਕਾਇਮ ਰੱਖਿਆ ਜਾ ਸਕੇ। ਲਗਦਾ ਇਸ ਤਰ੍ਹਾਂ ਹੈ ਕਿ ਆਪਣੀ ਕਾਰਜਕੁਸ਼ਲਤਾ ਅਤੇ ਪ੍ਰਬੰਧਕੀ ਹੁਨਰ ਨਾਲ ਹੀ ਜੱਥੇਦਾਰ ਅਵਤਾਰ ਸਿੰਘ ਸਾਰੇ ਦੂਸਰੇ ਪ੍ਰਧਾਨਗੀ ਦੇ ਚਾਹਵਾਨਾਂ ਨੂੰ ਪਛਾੜ ਦੇਣਗੇ।



