Skip to content
Independent perspectives. Global stories.
BREAKING

ਅਕਾਲੀ-ਭਾਜਪਾ ਗੱਠਜੋੜ ਨੂੰ ਸੂਬੇ ਦੀ ਜਨਤਾ ਮੂੰਹ ਨਹੀਂ ਲਾਏਗੀ : ਬਾਜਵਾ

Share this story

bajwa ਪੱਟੀ, 9 ਅਕਤੂਬਰ (ਅਵਤਾਰ ਢਿ¤ਲੋ)- ਪੰਜਾਬ ਪ੍ਰਦੇਸ਼ ਕਾਗਰਸ ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਪੱਟੀ ਫੇਰੀ ਦੌਰਾਨ ਸੁਖਬੀਰ ਸਿੰਘ ਸ਼ਹੀਦ ਦੇ ਗ੍ਰਹਿ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਦਸ ਸਾਲਾ ਰਾਜ ਵਿੱਚ ਦੋਹੀ ਹੱਥੀ ਸੂਬੇ ਦੀ ਜਨਤਾ ਨੂੰ ਲੁਟਿਆ ਹੇ ਜਿਸ ਦਾ ਨਤੀਜਾ ਇਨ੍ਹਾਂ ਨੂੰ ਵਿਧਾਨ ਸਭਾ ਚੋਣਾ 2017 ਵਿੱਚ ਭੁਗਤਨਾ ਪਵੇਗਾ। ਸੂਬੇ ਦੀ ਜਨਤਾ ਇਨਾ ਨੂੰ ਮੰਹੂ ਨਹੀਂ ਲਾਵੇਗੀ ਬਾਜਵਾ ਨੇਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਇਨਾ ਦੇ ਰਿਸ਼ਤੇਦਾਰ ਮੰਤਰੀਆਂ ਨੇ ਆਪਣੇ ਆਪਣੇ ਮਹਿਕਮਿਆ ਚੋ ਹਜਾਰਾ ਰੂਪੈ ਬਟੋਰੇ ਹਨ ਰਹਿੰਦੀ ਕਸਰ ਰੇਤ ਬੱਜਰੀ, ਕੇਬਲ ਨੈਟਵਰਕ, ਸ਼ਰਾਬ, ਭੂ ਮਾਫੀਆ, ਅਤੇ ਚਿੱਟੇ ਦੇ ਕਾਰੋਬਾਰ ਤੋ ਅਰਬਾ ਰੂਪੈ ਕਮਾਏ ਹਨ ਕਾਗਰਸ ਸਰਕਾਰ ਆਉਣ ਤੇ ਇਨਾ ਦੀ ਜਾਚ ਕਰਕੇ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਭੋਲਾ ਸਿੰਘ ਸ਼ਕਰੀ ਅਤੇ ਸੁਖਬੀਰ ਸਿੰਘ ਸ਼ਹੀਦ ਵੱਲੋਂ ਬਾਜਵਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਨੂਪ ਸਿੰਘ ਭੁੱਲਰ,ਕਰਨ ਬੁਰਜ, ਸਰਬਰਿੰਦਰ ਸਿੰਘ ਨੀਰਫ ਸ਼ਕਰੀ, ਰੌਬਿਨ ਸ਼ਕਰੀ, ਜਸਬੀਰ ਸਿੰਘ ਸ਼ਹੀਦ ਸਾਬਕਾ ਪ੍ਰਧਾਨ ਹਾਜ਼ਰ ਸਨ।

WRITTEN BY