Skip to content
Independent perspectives. Global stories.
BREAKING

ਮਾਨਵੀ ਅਤੇ ਬ੍ਰਹਿਮੰਡੀ ਸਰੋਕਾਰਾਂ ਦੇ ਸੁਰ ਡਾ. ਬਰਜਿੰਦਰ ਸਿੰਘ ਹਮਦਰਦ ਦੀ ਨਵੀਂ ਸੰਗੀਤ ਐਲਬਮ ‘ਆਸਥਾ’

Share this story

image ਡਾ. ਬਰਜਿੰਦਰ ਸਿੰਘ ਹਮਦਰਦ ਸ਼ਬਦਾਂ ਦੇ ਨਾਲ-ਨਾਲ ਸੁਰਾਂ ਦੇ ਵੀ ਸ਼ਾਹ-ਅਸਵਾਰ ਸੋਮਿਆਂ ਦੀ ਬਹੁਲਤਾ ਦੇ ਬਾਵਜੂਦ ਉਹ ਆਪਣੀ ਧਰਤੀ ਅਤੇ ਲੋਕਾਂ ਨੂੰ ਨਹੀਂ ਭੁੱਲੇ ਸੰਗੀਤ ਰਾਹੀਂ ਮਾਨਵੀ ਤੇ ਕੌਮੀ ਸਰੋਕਾਰਾਂ ਬਾਰੇ ਇੱਕ ਨਵਾਂ ਸੰਦੇਸ਼ ਦੇਣ ਦਾ ਯਤਨ ਪੰਜਾਬੀ ਦੇ ਪ੍ਰਮੁੱਖ ਅਖਬਾਰ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਪਦਮ ਭੂਸ਼ਣ ਡਾ. ਬਰਜਿੰਦਰ ਸਿੰਘ ਹਮਦਰਦ ਵਿਲੱਖਣ ਅਤੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਹਨ। ਉਹ ਸ਼ਬਦਾਂ ਦੇ ਨਾਲ-ਨਾਲ ਸੁਰਾਂ ਦੇ ਵੀ ਸ਼ਾਹ-ਅਸਵਾਰ ਹਨ। ਜਦੋਂ ਉਨ੍ਹਾਂ ਦੀ ਮਹਿਫਲ ਜੁੜਦੀ ਹੈ ਤਾਂ ਤਾੜੀਆਂ ਦੀ ਕੋਈ ਕਮੀ ਨਹੀਂ ਰਹਿੰਦੀ। ਉਨ੍ਹਾਂ ਨੇ ਸਿਰਫ ਸੋਹਣੇ-ਸੋਹਣੇ ਸ਼ਬਦ ਹੀ ਨਹੀਂ ਲਿਖੇ ਸਗੋਂ ਲੋਕਾਂ ਦੇ ਦਿਲਾਂ ਵਿੱਚ ਵੀ ਮੁਹੱਬਤ ਦਾ ਦੀਵਾ ਜਗਾਇਆ ਹੈ। ਇਹੋ ਕਾਰਨ ਹੈ ਕਿ ਉਹ ਜਿੱਥੇ ਬੈਠਦੇ ਹਨ ਉਥੇ ਹੀ ਮਜਮਾ ਲਗ ਜਾਂਦਾ ਹੈ। ਇਸ ਵਾਰ ਸਮਾਂ ਉਨ੍ਹਾਂ ਦੀ 8ਵੀਂ ਸੰਗੀਤ ਐਲਬਮ ‘ਆਸਥਾ’ ਦੇ ਲੋਕ ਅਰਪਣ ਦਾ ਸੀ। ‘ਆਸਥਾ’ ਦਾ ਸੰਦੇਸ਼ ਅਤੇ ਸੁਰ ਵੱਖਰੀ ਸੀ, ਇਸ ਲਈ ਇਸ ਐਲਬਮ ਦੇ ਲੋਕ ਅਰਪਣ ਲਈ ਉ¤ਚੀ ਤੇ ਸੁੱਚੀ ਸ਼ਖਸੀਅਤ ਪੰਜਾਬ ਦੇ ਰਾਜਪਾਲ ਮਾਨਯੋਗ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਬੁਲਾਇਆ ਗਿਆ। ਸਮਾਗਮ ਵਿੱਚ ਹੋਰ ਦਰਜਨਾਂ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਨੇ ਇਸ ਮੌਕੇ ਨੂੰ ਵਿਸ਼ੇਸ਼ਬਣਾ ਦਿੱਤਾ। ਸਮਾਗਮ ਵਿੱਚ ਵਿਦਵਾਨ ਵੀ ਸਨ, ਲੇਖਕ ਵੀ ਸਨ, ਪੱਤਰਕਾਰ ਵੀ ਸਨ, ਸੰਗੀਤ ਪ੍ਰੇਮੀ ਵੀ ਸਨ। ਨਵੀਂ ਐਲਬਮ ਨੂੰ ਬਹੁਤ ਹੀ ਨਿਵੇਕਲੇ ਅੰਦਾਜ਼ ਵਿੱਚ ਦਰਸ਼ਕਾਂ, ਸਰੋਤਿਆਂ ਦੇ ਰੂ-ਬ-ਰੂ ਕੀਤਾ ਗਿਆ। ਇਸ ਐਲਬਮ ਦੇ ਸ਼ਬਦ, ਸੰਗੀਤ, ਸੁਰ ਅਤੇ ਆਵਾਜ਼ ਨੇ ਸਭ ਨੂੰ ਕੀਲ ਲਿਆ। ਡਾ. ਬਰਜਿੰਦਰ ਸਿੰਘ ਹਮਦਰਦ ਪੇਸ਼ੇ ਵਜੋਂ ਗਾਇਕ ਨਹੀਂ ਹਨ ਪਰ ਉਨ੍ਹਾਂ ਨੇ ਜਿਸ ਸ਼ਿੱਦਤ ਨਾਲ ਗਾਇਕੀ ਨੂੰ ਨਿਭਾਇਆ ਹੈ ਉਹ ਪੇਸ਼ਾਵਰ ਗਾਇਕਾਂ ਤੋਂ ਪਿੱਛੇ ਨਹੀਂ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ‘ਆਸਥਾ’ ਸਿਰਫ ਸੰਗੀਤ ਐਲਬਮ ਨਹੀਂ ਹੈ ਸਗੋਂ ਇਹ ਉ¤ਚੇ ਸੁੱਚੇ ਸੰਦੇਸ਼ ਦਾ ਇੱਕ ਬ੍ਰਹਿਮੰਡੀ ਜੈਕਾਰਾ ਹੈ। ਇਸ ਐਲਬਮ ਨਾਲ ਡਾ. ਬਰਜਿੰਦਰ ਸਿੰਘ ਹਮਦਰਦ ਨੇ ਉ¤ਚ ਮਾਨਵੀ ਅਤੇ ਬ੍ਰਹਿਮੰਡੀ ਸਰੋਕਾਰਾਂ ਨੂੰ ਮੁਖਾਤਿਬ ਹੋਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 7ਵੀਂ ਐਲਬਮ ਰਾਹੀਂ ਸੰਗੀਤ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਾਰ ਉਨ੍ਹਾਂ ਨੇ ਸੰਗੀਤ ਰਾਹੀਂ ਮਾਨਵੀ ਸਮਾਜ ਨੂੰ ਇੱਕ ਨਵੀਂ ਦਿਸ਼ਾ ਵੱਲ ਤੋਰਨ ਦਾ ਯਤਨ ਕੀਤਾ ਹੈ। ਇਸ ਐਲਬਮ ਵਿੱਚ ਮਾਨਵੀ ਅਤੇ ਕੌਮੀ ਸਰੋਕਾਰਾਂ ਨੂੰ ਬਹੁਤ ਹੀ ਖੂਬਸੂਰਤ ਅਤੇ ਲੈਅ-ਬੱਧ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਡਾ. ਬਰਜਿੰਦਰ ਸਿੰਘ ਹਮਦਰਦ ਬਹੁਤ ਦੂਰਦਰਸ਼ੀ ਅਤੇ ਸਕਾਰਾਤਮਕ ਸੋਚ ਦੇ ਮਾਲਕ ਹਨ। ਉਨ੍ਹਾਂ ਨੇ ਸਮੇਂ ਦੀ ਨਬਜ਼ ਪਛਾਣਦੇ ਹੋਏ ਹੀ ਅਜਿਹੇ ਗੀਤਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਰਾਹੀਂ ਮਨੁੱਖ ਦੀ ਧੁਰ ਆਤਮਾ ਨੂੰ ਟੁੰਬਿਆ ਜਾ ਸਕਦਾ ਹੈ। ‘ਆਸਥਾ’ ਦੇ ਜ਼ਰੀਏ ਉਨ੍ਹਾਂ ਨੇ ਮਾਨਵੀ ਸੋਚ ਨੂੰ ਬ੍ਰਹਿਮੰਡ ਨਾਲ ਜੋੜਣ ਦਾ ਸੁਚੇਤ ਯਤਨ ਵੀ ਕੀਤਾ ਹੈ। ਸ਼ਬਦ ਦੇ ਨਾਲ ਸੁਰ ਮਿਲਾ ਕੇ ਉਨ੍ਹਾਂ ਨੇ ਇੱਕ ਖੂਬਸੂਰਤ ਸੰਦੇਸ਼ ਸਿਰਜਿਆ ਹੈ। ਇਸ ਸੰਦੇਸ਼ ਵਿੱਚ ਇੱਕ ਮਾਸੂਮੀਅਤ ਸਾਫ ਝਲਕਦੀ ਹੈ। ਇਸ ਐਲਬਮ ਰਾਹੀਂ ਡਾ. ਬਰਜਿੰਦਰ ਸਿੰਘ ਹਮਦਰਦ ਦਾ ਬਚਪਨ ਉਜਾਗਰ ਹੁੰਦਾ ਸਾਫ ਦਿਸਦਾ ਹੈ। ਸੰਗੀਤ ਨਾਲ ਉਨ੍ਹਾਂ ਦਾ ਬਚਪਨ ਤੋਂ ਹੀ ਬੇਹੱਦ ਭਾਵੁਕ ਅਤੇ ਸਰੋਕਾਰੀ ਰਿਸ਼ਤਾ ਹੈ। ਸ਼ਾਇਦ ਸ਼ਬਦ ਅਤੇ ਸੁਰਾਂ ਦਾ ਹੀ ਕਰਮ ਹੈ ਕਿ ਉਹ ਸਾਧਨ ਸੰਪੰਨ ਹੋਣ ਦੇ ਬਾਵਜੂਦ ਆਪਣੀ ਧਰਤੀ ਅਤੇ ਲੋਕਾਂ ਨਾਲ ਨੇੜੇ ਤੋਂ ਜੁੜੇ ਹੋਏ ਹਨ। ‘ਆਸਥਾ’ ਇਸ ਗੱਲ ਦਾ ਸਬੂਤ ਹੈ। ਪੱਤਰਕਾਰੀ ਦੇ ਨਾਲ-ਨਾਲ ਸੰਗੀਤ ਦੇ ਖੇਤਰ ਵਿੱਚ ਡਾ. ਹਮਦਰਦ ਦਾ ਯੋਗਦਾਨ ਸਦੀਵੀ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀਆਂ ਅੱਠੇ ਸ਼ਾਨਦਾਰ ਸੰਗੀਤ ਐਲਬਮਾਂ ਪੰਜਾਬੀ ਗੀਤ-ਸੰਗੀਤ ਦਾ ਵੱਡਾ ਹਾਸਿਲ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਡਾ. ਹਮਦਰਦ ਦੇ ਇਹ ਯਤਨ ਕਿਸੇ ਕਾਰੋਬਾਰ ਦਾ ਹਿੱਸਾ ਨਹੀਂ ਹੈ, ਸਗੋਂ ਉਹ ਸਮਾਜਿਕ ਸਰੋਕਾਰਾਂ ਸਬੰਧੀ ਸਰਗਰਮੀ ਤਹਿਤ ਹੀ ਇਸ ਖੇਤਰ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਹਮੇਸ਼ਾ ਇਹ ਇੱਛਾ ਰਹੀ ਹੈ ਕਿ ਆਪਣੀ ਧਰਤੀ, ਆਪਣੇ ਲੋਕਾਂ ਅਤੇ ਸਮਾਜ ਲਈ ਕੁੱਝ ਨਾ ਕੁੱਝ ਕੀਤਾ ਜਾਵੇ। ਉਨ੍ਹਾਂ ਦੀ ਨਵੀਂ ਐਲਬਮ ‘ਆਸਥਾ’ ਦੇ ਸਾਰੇ ਹੀ ਗੀਤ ਕਾਦਰ, ਕੁਦਰਤ ਅਤੇ ਮਨੁੱਖ ਦੀ ਬੁਨਿਆਦ ਨਾਲ ਜੁੜੇ ਹੋਏ ਹਨ। ਇਸ ਐਲਬਮ ਦੇ ਗੀਤ, ਸੁਣਨ ਵਾਲਿਆਂ ਨੂੰ ਇੱਕ ਨਵੀਂ ਦੁਨੀਆ ਵਿੱਚ ਲੈ ਜਾਂਦੇ ਹਨ। ਉਨ੍ਹਾਂ ਦੀ ਆਵਾਜ਼ ਵਿੱਚ ਇੱਕ ਅਜੀਬ ਕਿਸਮ ਦੀ ਕਸ਼ਿਸ਼ ਹੈ ਜਿਹੜੀ ਸਰੋਤਿਆਂ ਦੀ ਚੇਤਨਾ ਨੂੰ ਝੰਜੋੜਦੀ ਹੈ। ਇਸ ਨਵੀਂ ਐਲਬਮ ਵਿੱਚ ਉਨ੍ਹਾਂ ਦੀ ਆਵਾਜ਼ ਹੋਰ ਨਿੱਖਰ ਕੇ ਸਾਹਮਣੇ ਆਈ ਹੈ। ‘ਆਸਥਾ’ ਦੀ ਆਮਦ, ਸੰਗੀਤ ਅਤੇ ਮਨੁੱਖੀ ਸਮਾਜ ਨੂੰ ਇੱਕ ਨਵਾਂ ਸੁਨੇਹਾ ਦੇ ਰਹੀ ਹੈ। ਇਹ ਸੁਨੇਹਾ ਮਨੁੱਖ ਦੇ ਮਨੁੱਖ ਨਾਲ ਜੁੜਣ ਦਾ ਹੈ। ਇਹ ਸੁਨੇਹਾ ਮਨੁੱਖ ਦੇ ਬ੍ਰਹਿਮੰਡ ਨਾਲ ਇੱਕਮਿਕ ਹੋਣ ਦਾ ਹੈ। ਡਾ. ਹਮਦਰਦ ਸਚਮੁਚ ਸਾਡੇ ਸਮਿਆਂ ਦੇ ਮਹਾਨ, ਉ¤ਚ ਦੁਮਾਲੜੇ ਅਤੇ ਦਿਉਕਦ ਮਨੁੱਖ ਹਨ। ਉਨ੍ਹਾਂ ਦੀ ਸ਼ਖਸੀਅਤ ਸਚਮੁਚ ਸਮੁੰਦਰ ਦੇ ਤੁਲ ਹੈ। ਜਿਵੇਂ ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਗੁਜਰਾਲ ਆਖਦੇ ਹਨ ਕਿ ਡਾ. ਹਮਦਰਦ ਇੱਕ ਸਮੁੰਦਰ ਹਨ, ਉਨ੍ਹਾਂ ਨੂੰ ਕੋਈ ਬੰਨ੍ਹ ਨਹੀਂ ਲਾ ਸਕਦਾ। ਉਹ ਖੁਦ ਇੱਕ ਸਵੈ ਅਨੁਸ਼ਾਸਨ ਵਿੱਚ ਵਿਚਰਦੇ ਹਨ। ਡਾ. ਹਮਦਰਦ ਨੂੰ ਲੱਖ-ਲੱਖ ਸਲਾਮ। ਉਨ੍ਹਾਂ ਦੀ ਲੰਬੀ ਅਤੇ ਤੰਦਰੁਸਤ ਉਮਰ ਲਈ ਅਰਦਾਸ।

WRITTEN BY