Skip to content
Independent perspectives. Global stories.
BREAKING

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਲੋਢਾ ਕਮੇਟੀ ਦੇ ਸੁਝਾਅ ਨਾ ਮੰਨੇ ਤਾਂ ਹੁਕਮ ਦੇਵੇਗੀ ਸੁਪਰੀਮ ਕੋਰਟ

Share this story

supreme-court_660_020913075242 ਅਨੁਰਾਗ ਠਾਕੁਰ ’ਤੇ ਲਟਕੀ ਤਲਵਾਰ ਝ ਅਦਾਲਤ ਨੇ ਅੰਡਰਟੇਕਿੰਗ ਵੀ ਮੰਗੀ ਨਵੀਂ ਦਿੱਲੀ, 6 ਅਕਤੂਬਰ (ਪੰਜਾਬ ਟਾਇਮਮਜ਼)- ਭਾਰਤੀ ਕ੍ਰਿਕਟ ਕੰਟਰੋਲ ਬੋਰਡ ’ਚ ਸੁਧਾਰਾਂ ਨੂੰ ਲੈ ਕੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਬੀਸੀਸੀਆਈ ’ਤੇ ਹੋਰ ਸਖਤ ਹੋ ਗਈ ਹੈ। ਅਦਾਲਤ ਨੇ ਬੀਸੀਸੀਆਈ ਨੂੰ ਸਾਫ ਕਿਹਾ ਹੈ ਕਿ ਲੋਢਾ ਕਮੇਟੀ ਦੇ ਸੁਧਾਰ ਲਾਗੂ ਕਰਨੇ ਹੀ ਪੈਣਗੇ।ਅਦਾਲਤ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੋ ਰਾਜ ਸੁਧਾਰਾਂ ਨੂੰ ਲਾਗੂ ਨਹੀਂ ਕਰੇਗਾ, ਉਸ ਦਾ ਪੈਸਾ ਰੋਕ ਦਿੱਤਾ ਜਾਵੇ। ਅਦਾਲਤ ਨੇ ਇਹ ਵੀ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਜੋ ਰਾਜ ਸੁਧਾਰਾਂ ਨੂੰ ਲਾਗੂ ਨਾ ਕਰੇ ਉਸ ਤੋਂ ਪੈਸਾ ਵਾਪਿਸ ਲੈ ਲਿਆ ਜਾਵੇ। ਅਦਾਲਤ ਨੇ ਬੀਸੀਸੀਆਈ ਤੋਂ ਅੰਡਰਟੇਕਿੰਗ ਵੀ ਮੰਗੀ ਹੈ ਕਿ ਉਹ ਸਪੱਸ਼ਟ ਕਰੇ ਕਿ ਲੋਢਾ ਕਮੇਟੀ ਵੱਲੋਂ ਸੁਝਾਏ ਗਏ ਸੁਧਾਰ ਕਦੋਂ ਤੱਕ ਲਾਗੂ ਹੋ ਜਾਣਗੇ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਅਦਾਲਤ ਦਾ ਵਕਤ ਬਰਬਾਦ ਨਾ ਕਰੋ, ਜਸਟਿਸ ਲੋਢਾ ਕਮੇਟੀ ਦੀ ਮੰਨੋ। ਸੁਪਰੀਮ ਕੋਰਟ ’ਚ ਬੀਸੀਸੀਆਈ ਨੇ ਕਿਹਾ ਹੈ ਕਿ ਉਹ ਅੰਡਰਟੇਕਿੰਗ ਦੇਣ ਤੋਂ ਅਸਮਰੱਥ ਹੈ। ਇਸ ’ਤੇ ਅਦਾਲਤ ਨੇ ਕਿਹਾ ਕਿ ਅਦਾਲਤ ਇਸ ’ਤੇ ਹੁਕਮ ਜਾਰੀ ਕਰੇਗੀ। ਹੁਣ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਅਦਾਲਤ ਸ਼ੁਕਰਵਾਰ ਨੂੰ ਇਸ ਮਾਮਲੇ ’ਤੇ ਫੈਸਲਾ ਸੁਣਾ ਦੇਵੇਗੀ। ਇਸ ਤੋਂ ਪਹਿਲਾਂ ਬੀਸੀਸੀਆਈ ਪ੍ਰਧਾਨ ਅਨੁਰਾਗ ਠਾਕੁਰ ’ਤੇ ਸੁਪਰੀਮ ਕੋਰਟ ਨੇ ਸਵਾਲ ਉਠਾਏ ਸਨ। ਅਦਾਲਤ ਨੇ ਪੁੱਛਿਆ ਕਿ ਕੀ ਅਨੁਰਾਗ ਠਾਕੁਰ ਕ੍ਰਿਕਟਰ ਹਨ? ਅਦਾਲਤ ਨੇ ਨਵੇਂ ਪ੍ਰਸ਼ਾਸਕ ਲੱਭਣ ਨੂੰ ਕਹਿ ਦਿੱਤਾ ਹੈ। ਅਦਾਲਤ ਦਾ ਮੰਨਣਾ ਹੈ ਕਿ ਜਦੋਂ ਕੋਈ ਅਧਿਕਾਰੀ ਹਟਾਇਆ ਜਾਵੇ ਤਾਂ ਉਸ ਦਾ ਬਦਲ ਹੋਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਬੀਸੀਸੀਆਈ ਨੂੰ ਕਹਿਣੀ ਤੇ ਕਰਨੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ, ਉਸ ਨੂੰ ‘ਕਹਿਣੀ’ ਨਾਲ ਨਹੀਂ ਸਗੋਂ ‘ਕਰਨੀ’ ਨਾਲ ਅਦਾਲਤ ਦਾ ਸਨਮਾਨ ਕਰਨਾ ਚਾਹੀਦਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਬੀਸੀਸੀਆਈ ਨੂੰ ਵੱਡੇ ਭੁਗਤਾਨ ਤੋਂ ਪਹਿਲਾਂ ਇਜਾਜ਼ਤ ਲੈਣੀ ਪਵੇਗੀ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਰਾਜ ਸੰਘਾਂ ਨੂੰ ਪੈਸਾ ਦੇਣ ਵਿੱਚ ਪ੍ਰਾਦਰਸ਼ਤਾ ਹੋਣੀ ਚਾਹੀਦੀ ਹੈ ਅਤੇ ਇਸ ਲਈ ਇਕ ਨੀਤੀ ਹੋਣੀ ਚਾਹੀਦੀ ਹੈ। ਤੁਸੀਂ ਰਾਤੋ-ਰਾਤ 400 ਕਰੋੜ ਦਾ ਫੰਡ ਐਵੇਂ ਹੀ ਟਰਾਂਸਫਰ ਨਹੀਂ ਕਰ ਸਕਦੇ। ਅਦਾਲਤ ਨੇ ਫੰਡ ਟਰਾਂਸਫਰ ਕਰਨ ਲਈ ਲੋਢਾ ਕਮੇਟੀ ਦੀ ਇਜਾਜਤ ਲੈਣ ਨੂੰ ਕਿਹਾ ਹੈ। ਹਾਲ ਦੀ ਘੜੀ ਸੁਣਵਾਈ ਜਾਰੀ ਹੈ। ਜ਼ਿਕਰਯੋਗ ਹੈ ਕਿ ਜਸਟਿਸ ਆਰਐਮ ਲੋਢਾ ਪੈਨਲ ਅਤੇ ਬੀਸੀਸੀਆਈ ਦਰਮਿਆਨ ਕਈ ਦਿਨਾਂ ਤੋਂ ਖਿੱਚੋਤਾਣ ਚੱਲ ਰਹੀ ਹੈ। ਲੋਢਾ ਕਮੇਟੀ ਦੀਆਂ ਕੁੱਝ ਸਿਫਾਰਸ਼ਾਂ ਨੂੰ ਬੀਸੀਸੀਆਈ ਮੰਨਣ ਨੂੰ ਤਿਆਰ ਨਹੀਂ, ਜਿਸ ਦੇ ਖ਼ਿਲਾਫ਼ ਸੁਪਰੀਮ ਕੋਰਟ ਕਰੜੀ ਕਾਰਵਾਈ ਕਰ ਸਕਦੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਲੋਢਾ ਕਮੇਟੀ ਸ਼ੁਰੂ ਤੋਂ ਹੀ ਟਕਰਾਅ ਦੇ ਰਸਤੇ ’ਤੇ ਚੱਲ ਰਹੇ ਹਨ। ਜਦੋਂ ਤੋਂ ਲੋਢਾ ਕਮੇਟੀ ਬਣੀ ਹੈ ਬੀਸੀਸੀਆਈ ਨੇ ਨਾ ਤਾਂ ਲੋਢਾ ਕਮੇਟੀ ਦੇ ਸੁਝਾਵਾਂ ਨੂੰ ਮੰਨਿਆ ਹੈ ਤੇ ਨਾ ਹੀ ਤੇ ਨਾ ਹੀ ਉਸ ਦੀ ਮੱਦਦ ਕਰਨ ਵਿੱਚ ਕੋਈ ਦਿਲਚਸਪੀ ਦਿਖਾਈ ਹੈ।

WRITTEN BY