Skip to content
Independent perspectives. Global stories.
BREAKING

ਪੰਜਾਬ ਮੰਤਰੀ ਮੰਡਲ ਦੇ ਪੁਨਰਗਠਨ ਦੀ ਲੋੜ

Share this story

ਪੰਜਾਬ ਸਰਕਾਰ ਦਾ ਚਿਹਰਾ-ਮੋਹਰਾ ਬਦਲਣ ਦਾ ਸਮਾਂ ਆ ਗਿਆ ਹੈ। ਉ¤ਤਰ ਪ੍ਰਦੇਸ਼ ਦੀ ਤਰ੍ਹਾਂ ਮੰਤਰੀ ਮੰਡਲ ਦਾ ਨਵੇਂ ਸਿਰੇ ਤੋਂ ਗਠਨ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਪੈਦਾ ਹੋਇਆ ਧਾਰਮਿਕ ਅਤੇ ਰਾਜਸੀ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਨਾਲ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਚੁਣੌਤੀਆਂ ਵਧ ਰਹੀਆਂ ਹਨ। ਇਸ ਸੰਕਟ ਵਾਲੇ ਹਾਲਾਤਾਂ ਵਿੱਚ ਸਿਰਫ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਹੀ ਸਰਗਰਮੀ ਕਰਦੇ ਦਿਸ ਰਹੇ ਹਨ। ਪੰਜਾਬ ਮੰਤਰੀ ਮੰਡਲ ਦੇ ਬਹੁਤੇ ਮੈਂਬਰ ਸਾਹਿਬਾਨ ਗੈਰਸਰਗਰਮ ਦਿਸ ਰਹੇ ਹਨ। ਜੇਕਰ ਸਾਰੇ ਮੰਤਰੀ ਅਤੇ ਵੱਡੇ ਨੇਤਾ ਇਨ੍ਹਾਂ ਹਾਲਾਤਾਂ ਦਾ ਇਕੱਠੇ ਹੋ ਕੇ ਟਾਕਰਾ ਕਰਦੇ ਤਾਂ ਸ਼ਾਇਦ ਮੌਜੂਦਾ ਸੰਕਟ ਗੰਭੀਰ ਨਾ ਹੁੰਦਾ। ਪੰਜਾਬ ਮੰਤਰੀ ਮੰਡਲ ਦੇ ਜ਼ਿਆਦਾਤਰ ਮੰਤਰੀ ਸਿਰਫ ਅਹੁਦੇ ਹੀ ਮਾਣ ਰਹੇ ਹਨ। ਉਨ੍ਹਾਂ ਦਾ ਕੰਮ ਪ੍ਰਭਾਵਸ਼ਾਲੀ ਨਹੀਂ ਹੈ। ਮਾੜੀ ਅਤੇ ਢਿੱਲੀ ਕਾਰਗੁਜ਼ਾਰੀ ਵਾਲੇ ਮੰਤਰੀ ਸਰਕਾਰ ਅਤੇ ਪਾਰਟੀ ਉ¤ਪਰ ਇੱਕ ਤਰ੍ਹਾਂ ਦਾ ਬੋਝ ਬਣ ਗਏ ਹਨ। ਅਜਿਹੇ ਮੰਤਰੀਆਂ ਦੀ ‘ਕਰਨੀ ਦਾ ਫਲ’ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਮੰਤਰੀ ਮੰਡਲ ਦੇ ਕੁਝ ਮੈਂਬਰਾਂ ਉ¤ਪਰ ਪਿਛਲੇ ਸਮੇਂ ਦੌਰਾਨ ਗੰਭੀਰ ਦੋਸ਼ ਵੀ ਲੱਗੇ ਹਨ। ਅਜਿਹੇ ਮੰਤਰੀਆਂ ਨੂੰ ਨੈਤਿਕ ਆਧਾਰ ’ਤੇ ਖੁਦ ਹੀ ਅਹੁਦਿਆਂ ਤੋਂ ਵੱਖ ਹੋ ਜਾਣਾ ਚਾਹੀਦਾ ਸੀ, ਪ੍ਰੰਤੂ ਉਹ ਰਾਜਸੀ ਲਿਹਾਜਦਾਰੀ ਨਾਲ ਅਹੁਦਿਆਂ ਉ¤ਪਰ ਬਣੇ ਹੋਏ ਹਨ। ਹੁਣ ਜਦੋਂ ਪੰਜਾਬ ਵਿੱਚ ਵਿਸ਼ੇਸ਼ ਹਾਲਾਤ ਪੈਦਾ ਹੋ ਗਏ ਹਨ ਅਤੇ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਨੇੜੇ ਹਨ ਤਦ ਸਰਕਾਰ ਅਤੇ ਪਾਰਟੀ ਦੇ ਕੰਮ-ਕਾਜ ਨੂੰ ਦਰੁਸਤ ਕਰਨ ਲਈ ਵੱਡੇ ਕਦਮ ਚੁੱਕਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਸਰਕਾਰ ਵਿੱਚ ਸ਼ਾਮਿਲ ਸਾਰੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਨ ਦਾ ਇਹ ਢੁੱਕਵਾਂ ਸਮਾਂ ਹੈ। ਗੈਰ ਤਸੱਲੀਬਖਸ਼ ਕਾਰਗੁਜ਼ਾਰੀ ਵਾਲੇ ਮੰਤਰੀਆਂ ਦੀ ਛੁੱਟੀ ਹੋਣੀ ਚਾਹੀਦੀ ਹੈ। ਨਵੇਂ ਮੰਤਰੀ ਮੰਡਲ ਵਿੱਚ ਨਵੇਂ ਚਿਹਰਿਆਂ ਦੇ ਨਾਲ-ਨਾਲ ਵੱਡੇ ਨੇਤਾਵਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਅਕਾਲੀ ਦਲ ਕੋਲ ਕਾਫੀ ਤਜ਼ੁਰਬੇਕਾਰ ਅਤੇ ਲੋਕ ਆਧਾਰ ਵਾਲੇ ਨੇਤਾ ਮੌਜੂਦ ਹਨ। ਮੌਜੂਦਾ ਹਾਲਾਤਾਂ ’ਚ ਪਾਰਟੀ ਅਤੇ ਸਰਕਾਰ ਨੂੰ ਕਾਰਜਸ਼ੀਲ ਕਰਨ ਲਈ ਉਨ੍ਹਾਂ ਨੂੰ ਅੱਗੇ ਲਿਆਂਦਾ ਜਾਣਾ ਚਾਹੀਦਾ ਹੈ। ਅਜਿਹੇ ਨੇਤਾਵਾਂ ਵਿੱਚ ਸ. ਸੁਖਦੇਵ ਸਿੰਘ ਢੀਂਡਸਾ, ਸ. ਬਲਵਿੰਦਰ ਸਿੰਘ ਭੂੰਦੜ ਅਤੇ ਸ. ਤਰਲੋਚਨ ਸਿੰਘ ਅਤੇ ਬੀਬੀ ਜਗੀਰ ਕੌਰ ਦਾ ਨਾਮ ਲਿਆ ਜਾ ਸਕਦਾ ਹੈ। ਨਵੇਂ ਮੰਤਰੀਆਂ ਵਜੋਂ ਅਜਿਹੇ ਤਜ਼ੁਰਬੇਕਾਰ ਨੇਤਾਵਾਂ ਦੇ ਨਾਮ ਉ¤ਪਰ ਵਿਚਾਰ ਹੋਣਾ ਚਾਹੀਦਾ ਹੈ। ਬੇਸ਼ੱਕ ਅਜਿਹੇ ਕਈ ਨੇਤਾ ਵਿਧਾਨ ਸਭਾ ਦੇ ਮੈਂਬਰ ਨਹੀਂ ਹਨ, ਫਿਰ ਵੀ ਉਨ੍ਹਾਂ ਦੀ ਪ੍ਰਤਿਭਾ ਅਤੇ ਤਜ਼ੁਰਬੇ ਦਾ ਲਾਭ ਉਠਾਇਆ ਜਾਵੇ। ਮੌਜੂਦਾ ਹਾਲਾਤਾਂ ’ਚ ਉਹ ਅਹਿਮ ਵਿਭਾਗਾਂ ਦਾ ਕਾਇਆ ਕਲਪ ਕਰ ਸਕਦੇ ਹਨ। ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਦੇ ਕੰਮ ਕਾਜ ਦੇ ਨਾਲ-ਨਾਲ ਸਿਰਫ ਗਿਣਵੇ-ਚੁਣਵੇਂ ਵਿਭਾਗ ਹੀ ਆਪਣੇ ਕੋਲ ਰੱਖਣ। ਚੰਗਾ ਹੋਵੇਗਾ ਜੇਕਰ ਉਹ ਖੇਤੀਬਾੜੀ, ਸਹਿਕਾਰਤਾ, ਪੇਂਡੂ ਵਿਕਾਸ ਅਤੇ ਪੰਚਾਇਤਾਂ ਨਾਲ ਸਬੰਧਿਤ ਵਿਭਾਗ ਦਾ ਕੰਮ-ਕਾਜ ਦੇਖਣ। ਇਨ੍ਹਾਂ ਵਿਭਾਗਾਂ ਰਾਹੀਂ ਉਹ ਪੰਜਾਬ ਦੀ ਦੋ ਤਿਹਾਈ ਵੱਸੋਂ ਤੱਕ ਪਹੁੰਚ ਸਕਦੇ ਹਨ ਅਤੇ ਸਰਕਾਰ ਦੀ ਸਾਖ ਬਹਾਲ ਕਰ ਸਕਦੇ ਹਨ। ਇਸ ਕਵਾਇਦ ਨਾਲ ਪਾਰਟੀ ਅਤੇ ਸਰਕਾਰ ਦਾ ਚੇਹਰਾ-ਮੁਹਰਾ ਸਵਾਰਨ ਵਿੱਚ ਵੱਡੀ ਮਦਦ ਮਿਲੇਗੀ। ਪੰਜਾਬ ਨੂੰ ਇੱਕ ਵਾਰ ਫਿਰ ਨਵੇਂ ਰਾਹ ’ਤੇ ਲਿਆਂਦਾ ਜਾ ਸਕੇਗਾ। (ਰੋਜ਼ਾਨਾ ਪੰਜਾਬ ਟਾਇਮਜ਼ ਜਲੰਧਰ)

WRITTEN BY