ਅੰਮ੍ਰਿਤਸਰ, 9 ਨਵੰਬਰ (ਪੀ. ਟੀ. ਲਾਇਵ)- ਡੇਰਾ ਮੁਖੀ ਨੂੰ ਮੁਆਫੀ ਦੇਣ ਅਤੇ ਪੰਜਾਬ ’ਚ ਵ¤ਖ ਵ¤ਖ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਵਨਾਵਾਂ ਤੋਂ ਬਾਆਦ ਪੈਦਾ ਹੋਏ ਹਾਲਾਤਾਂ ’ਤੇ ਵਿਚਾਰ ਕਰਨ ਅਤੇ ਧਾਰਮਿਕ ਮਾਮਲਿਆਂ ’ਤੇ ਫੈਸਲੇ ਲੈਣ ਲਈ ਸਰਬ¤ਤ ਖਾਲਸਾ ਸਮਾਗਮ ਭਲਕੇ ਇਥੋਂ ਨੇੜੇ ਤਰਨਤਾਰਨ ਰੋਡ ’ਤੇ ਬਾਬਾ ਨੌਧ ਸਿੰਘ ਗੁਰਦੁਆਰਾ ਚੱਬਾ ਨੇੜੇ ਹੋ ਰਿਹਾ ਹੈ। ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਦੂਜੇ ਪਾਸੇ ਸਰਕਾਰ ਵੱਲੋਂ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਸੁਰੱਖਿਆ ਦੇ ਕਰੜੇ ਬੰਦੋਬਸਤ ਕੀਤੇ ਗਏ ਹਨ। ਸਰਬੱਤ ਖਾਲਸਾ ਨੂੰ ਲੈ ਕੇ ਭਾਰੀ ਤਣਾਅ ਦੇ ਹਾਲਾਤ ਪੈਦਾ ਹੋ ਗਏ ਹਨ। ਸੰਮੇਲਨ ਦੇ ਪ੍ਰਬੰਧਕ ਇਸ ਸੰਮੇਲਨ ਨੂੰ ਕਾਮਯਾਬ ਬਣਾਉਣ ਲਈ ਪ¤ਬਾਂ ਭਾਰ ਹਨ ਅਤੇ ਇਥੇ ਆਉਣ ਵਾਲੇ ਲੋਕਾਂ ਦੀਆਂ ਸਹੂਲਤਾਂ ਨੂੰ ਮੁ¤ਖ ਰ¤ਖਦਿਆਂ ਇੰਤਜ਼ਾਮਾਂ ਵਿ¤ਚ ਰੁ¤ਝੇ ਹੋਏ ਹਨ। ਸੰਮੇਲਨ ‘ਚ ਸ਼ਾਮਿਲ ਹੋਣ ਵਾਲੇ ਲੋਕਾਂ ਲਈ ਵ¤ਖ-ਵ¤ਖ ਥਾਵਾਂ ‘ਤੇ ਲੰਗਰ ਅਤੇ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕ¤ਲ੍ਹ ਹੋਣ ਵਾਲੇ ਸਰਬ¤ਤ ਖਾਲਸਾ
ਵਿੱਚ 2 ਲ¤ਖ ਦੇ ਕਰੀਬ ਲੋਕ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਸਰਕਾਰ ਵ¤ਲੋਂ ਸੰਮੇਲਨ ਨੂੰ ਅਸਫਲ ਕਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਲੋਕ ਕਿਸੇ ਦੀ ਪਰਵਾਹ ਨਾ ਕੀਤੇ ਬਗੈਰ ਇਥੇ ਪਹੁੰਚਣਗੇ ਅਤੇ ਇਤਿਹਾਸ ਦਾ ਹਿ¤ਸਾ ਬਣਨਗੇ।ਸਰਬੱਤ ਖਾਲਸਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤਾਂ ਦੇ ਜੱਥੇਦਾਰਾਂ ਸਬੰਧੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਸਰਬੱਤ ਖਾਲਸਾ ਵਿੱਚ ਵਿਦੇਸ਼ਾਂ ਤੋਂ ਵੀ ਸਿੱਖ ਵਫਦ ਸ਼ਾਮਿਲ ਹੋ ਰਹੇ ਹਨ। ਅਕਾਲੀ ਦਲ ਅੰਮ੍ਰਿਤਸਰ, ਯੂਨਾਇਟਿਡ ਅਕਾਲੀ ਦਲ ਅਤੇ ਦਮਦਮੀ ਟਕਸਾਲ ਦੇ ਵੱਖ-ਵੱਖ ਧੜਿਆਂ ਤੋਂ ਇਲਾਵਾ ਕਈ ਸੰਤ ਮਹਾਪੁਰਸ਼ਾਂ ਦੇ ਵੀ ਸਮਾਗਮ ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਐਮਪੀ ਸ. ਸਿਮਰਨਜੀਤ ਸਿੰਘ ਮਾਨ, ਯੂਨਾਇਟਿਡ ਅਕਾਲੀ ਦਲ ਦੇ ਕਨਵੀਨਰ ਭਾਈ ਮੋਹਕਮ ਸਿੰਘ ਪ੍ਰੋਗਰਾਮ ਦੇ ਪ੍ਰਮੁੱਖ ਬੁਲਾਰੇ ਹੋਣਗੇ। ਲੋਕਾਂ ਵੱਲੋਂ ਸਰਬੱਤ ਖਾਲਸਾ ਵਿੱਚ ਹਿੱਸਾ ਲੈਣ ਲਈ ਕਈ ਥਾਵਾਂ ਤੋਂ ਪੈਦਲ ਹੀ ਚਾਲੇ ਪਾਏ ਗਏ ਹਨ। ਕੁਝ ਸੰਗਤ ਪਹਿਲਾਂ ਹੀ ਸਮਾਗਮ ਵਾਲੇ ਸਥਾਨ ’ਤੇ ਪਹੁੰਚ ਚੁੱਕੀ ਹੈ। ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਦਾ ਭੋਗ ਭਲਕੇ ਮੰਗਲਵਾਰ ਨੂੰ ਸਵੇਰੇ 9 ਵਜੇ ਪਾਇਆ ਜਾਵੇਗਾ। ਅਰਦਾਸ ਉਪਰੰਤ ਸਰਬੱਤ ਖਾਲਸਾ ਦੀ ਕਾਰਵਾਈ ਸ਼ੁਰੂ ਹੋਵੇਗੀ। ਸਰਬੱਤ ਖਾਲਸਾ ਦਾ ਸਮਾਗਮ ਇੰਟਰਨੈ¤ਟ ਅਤੇ ਹੋਰ ਸਾਧਨਾਂ ਰਾਹੀਂ ਦੁਨੀਆ ਭਰ ਵਿੱਚ ਟੈਲੀਕਾਸਟ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਦੇਸ਼ ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਪੱਤਰਕਾਰ ਵੀ ਇਸ ਸਮਾਗਮ ਦੀ ਕਵਰੇਜ ਲਈ ਪਹੁੰਚ ਚੁੱਕੇ ਹਨ। ਜੇਕਰ ਇਸ ਪ੍ਰੋਗਰਾਮ ਵਿੱਚ ਦਾਅਵੇ ਮੁਤਾਬਿਕ ਵੱਡਾ ਇਕੱਠ ਜੁੜਦਾ ਹੈ ਤਾਂ ਇਸ ਵੱਲੋਂ ਲਏ ਗਏ ਫੈਸਲੇ ਪੰਜਾਬ ਦੀ ਸਿਆਸਤ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰਨਗੇ। ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੱਡੀਆਂ ਚੁਣੌਤੀਆਂ ਪੈਦਾ ਹੋਣ ਦਾ ਖਦਸ਼ਾ ਹੈ। ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਕੁਝ ਧਿਰਾਂ ਅਤੇ ਸ਼ਖਸੀਅਤਾਂ ਬਾਰੇ ਹਾਲੇ ਭੇਦ ਬਣਿਆ ਹੋਇਆ ਹੈ। ਰਿਪੋਰਟਾਂ ਮੁਤਾਬਿਕ ਇਸ ਲਹਿਰ ਦਾ ਹਿੱਸਾ ਬਣੇ ਕਈ ਪ੍ਰਚਾਰਕ ਵੀ ਇਸ ਮੌਕੇ ’ਤੇ ਪਹੁੰਚਣ ਤੋਂ ਇਨਕਾਰੀ ਹੋ ਗਏ ਹਨ। ਰਾਜੋਆਣਾ,ਪੰਥਪ੍ਰੀਤ,ਢ¤ਡਰੀਆਂਵਾਲਾ ਸਰਬ¤ਤ ਖਾਲਸਾ ਦੇ ਖ਼ਿਲਾਫ- ਚੰਡੀਗੜ੍ਹ: ਪੰਜਾਬ ‘ਚ 10 ਨੂੰ ਬੁਲਾਏ ਗਏ ਸਰਬ¤ਤ ਖਾਲਸਾ ਨੂੰ ਲੈ ਕੇ ਮਾਹੌਲ ਗਰਮ ਹੈ। ਪੰਥਕ ਧਿਰਾਂ ਜਿ¤ਥੇ ਇਸ ਨੂੰ ਸਫ਼ਲ ਬਣਾਉਣ ‘ਚ ਜੁਟੀਆਂ ਹੋਈਆਂ ਹਨ ਓਥੇ ਹੀ ਅਕਾਲੀ ਦਲ, ਪ੍ਰਚਾਰਕ ਤੇ ਕਈ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਤੋਂ ਬਾਅਦ ਹੁਣ ਖਾਲਿਸਤਾਨੀ ਬਲਵੰਤ ਸਿੰਘ ਰਾਜੋਆਣਾ,ਪੰਥਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਢ¤ਡਰੀਆਂਵਾਲਾ ਮੌਜੂਦਾ ਸਰਬ¤ਤ ਖਾਲਸਾ ਦੇ ਖ਼ਿਲਾਫ ਹੋ ਗਏ ਹਨ।ਰਾਜੋਆਣਾ ਨੇ ਵਰਤਮਾਨ ਸਮੇਂ ਸਰਬ¤ਤ ਖ਼ਾਲਸਾ ਸ¤ਦਣ ਵਾਲਿਆਂ ਤੋਂ ਸੰਗਤ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਉਸਨੇ ਕਿਹਾ ਕਿ ਕਿਤੇ ਸੰਗਤ ਪਹਿਲਾਂ ਵਾਂਗ ਏਜੰਸੀਆਂ ਦੇ ਧੋਖੇ ਦਾ ਸ਼ਿਕਾਰ ਨਾ ਹੋ ਜਾਵੇ। ਉਸਨੇ ਕਿਹਾ ਹੈ ਕਿ ਸਰਬ¤ਤ ਖ਼ਾਲਸਾ ਦਾ ਸ¤ਦਾ ਦੇਣ ਵਾਲਿਆਂ ਵਿ¤ਚੋਂ ਕਥਿਤ ਰੂਪ ਵਿ¤ਚ ਬਹੁਤੇ ਉਹ ਹਨ, ਜਿਨ੍ਹਾਂ ਨੇ 1984 ਦੇ ਸਿ¤ਖ ਕਤਲੇਆਮ ਸਮੇਂ ਹੁਕਮਰਾਨਾਂ ਖ਼ਿਲਾਫ਼ ਉਠੇ ਲੋਕ ਰੋਹ ਨੂੰ ਦ¤ਬਣ ਸਮੇਤ ਕੁਝ ਹੋਰ ਪੰਥ ਵਿਰੋਧੀ ਭੂਮਿਕਾਵਾਂ ਵੀ ਨਿਭਾਈਆਂ। ਸੂਤਰਾਂ ਮੁਤਾਬਕ ਸਿ¤ਖ ਪ੍ਰਚਾਰਕ ਪੰਥਪ੍ਰੀਤ ਸਿੰਘ ਤੇ ਰਣਜੀਤ ਸਿੰਘ ਢ¤ਡਰੀਆਂ ਵਾਲਾ ਸਮੇਤ ਕਈ ਹੋਰਾਂ ਨੇ ਵੀ ਸਰਬ¤ਤ ਖਾਲਸਾ ਵਿ¤ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕਰ ਲਿਆ ਹੈ। ਬਿਨਾਂ ਕਿਸੇ ਵਿਧੀ ਵਿਧਾਨ ਤੋਂ ਬੁਲਾਏ ਸਰਬ¤ਤ ਖਾਲਸਾ ਕਾਰਨ ਇਹ ਪ੍ਰਚਾਰਕ ਉਸ ਦਾ ਹਿ¤ਸਾ ਨਹੀਂ ਬਣਨਾ ਚਾਹੁੰਦੇ। ਪ੍ਰਚਾਰਕਾਂ ਅਨੁਸਾਰ ਧਰਮ ਅਤੇ ਸਿਆਸਤ ਦੇ ਸਬੰਧ ਬਾਰੇ ਵੀ ਸੰਵਾਦ ਰਚਾ ਕੇ ਸਪਸ਼ਟ ਸਮਝ ਬਣਾਉਣ ਦੀ ਲੋੜ ਹੈ। ਉਨ੍ਹਾਂ ਮੁਤਾਬਕ ਪੰਥ ਅਸਹਿ ਪੀੜਾ ਵਿ¤ਚੋਂ ਗੁਜ਼ਰ ਰਿਹਾ ਹੈ ਅਤੇ ਸਰਕਾਰ ਖ਼ਿਲਾਫ਼ ਵੀ ਲੋਕਾਂ ਦਾ ਗੁ¤ਸਾ ਹੈ ਪਰ ਇਸ ਵਿ¤ਚੋਂ ਸਿਆਸੀ ਮੁਫ਼ਾਦ ਲੈਣ ਦੀ ਕੋਸ਼ਿਸ ਨਹੀਂ ਕਰਨੀ ਚਾਹੀਦੀ।ਦ¤ਸਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿ¤ਚ ਇਨ੍ਹਾਂ ਪ੍ਰਚਾਰਕਾਂ ਨੇ 29 ਅਕਤੂਬਰ ਨੂੰ ਚੰਡੀਗੜ੍ਹ ‘ਚ ਧਰਨਾ ਦੇ ਕੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖੂਨ ਦਾ ਪਿਆਲਾ ਭੇਜਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਬੇਅਦਬੀ ਦੇ ਤਿੰਨ ਮਾਮਲੇ ਸੀਬੀਆਈ ਨੂੰ ਦੇਣ ਦਾ ਐਲਾਨ ਕੀਤਾ ਸੀ। ਪ੍ਰਚਾਰਕਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਸ¤ਦਾ ਦਿ¤ਤਾ ਹੋਇਆ ਹੈ। ਪੁਲਿਸ ਛਾਉਣੀ ਵਿ¤ਚ ਤਬਦੀਲ ਹੋਈ ਗੁਰੂ ਨਗਰੀ- ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਪਿੰਡ ਚ¤ਬਾ ਨੇੜੇ ਹੋਣ ਵਾਲੇ ਸਰਬ¤ਤ ਖਾਲਸਾ ਸੰਮੇਲਨ ਦੇ ਮ¤ਦੇਨਜ਼ਰ ਅੰਮ੍ਰਿਤਸਰ ਅਤੇ ਆਸ ਪਾਸ ਸੁਰ¤ਖਿਆ ਦੇ ਇੰਤਜ਼ਾਮ ਕਰੜੇ ਕਰ ਦਿ¤ਤੇ ਗਏ ਹਨ। ਪੰਜਾਬ ਪੁਲਿਸ ਤੋਂ ਇਲਾਵਾ ਆਈਟੀਬੀਪੀ ਨੂੰ ਵੀ ਗੁਰੂ ਨਗਰੀ ਦੀ ਸੁਰ¤ਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਦੀਵਾਲੀ ਦੇ ਤਿਓਹਾਰ ਤੋਂ ਇਲਾਵਾ ਸਿ¤ਖ ਜਥੇਬੰਦੀਆਂ ਵ¤ਲੋਂ ਬੁਲਾਏ ਗਏ ਸਰਬ¤ਤ ਖਾਲਸਾ ਵਿ¤ਚ ਸ਼ਾਮਿਲ ਹੋਣ ਲਈ ਲ¤ਖਾਂ ਦੀ ਗਿਣਤੀ ‘ਚ ਸ਼ਰਧਾਲੂਆਂ ਦੇ ਗੁਰੂ ਨਗਰੀ ਆਉਣ ਦੀ ਉਮੀਦ ਹੈ। ਇਸ ਲਈ ਸ਼ਹਿਰ ਵਿ¤ਚ ਵ¤ਡੀ ਗਿਣਤੀ ‘ਚ ਸੁਰ¤ਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ 4 ਕੰਪਨੀਆਂ ਆਈ.ਟੀ.ਬੀ.ਪੀ ਅਤੇ 5 ਕੰਪਨੀਆਂ ਆਈ.ਆਰ.ਬੀ ਅਤੇ ਪੀ.ਏ.ਪੀ ਦੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਅਤੇ ਹਾਲ ਗੇਟ ਵਿਖੇ ਸੀ.ਸੀ.ਟੀ.ਵੀ ਕੈਮਰੇ ਵੀ ਲਗਾ ਦਿ¤ਤੇ ਗਏ ਹਨ ਜਿਸ ਨਾਲ ਪੁਲਿਸ ਕੰਟਰੋਲ ਰੂਮ ‘ਚ ਬੈਠੇ ਪੁਲਿਸ ਅਧਿਕਾਰੀ ਸ਼ਹਿਰ ‘ਚ ਹੋ ਰਹੀ ਹਰ ਗਤੀਵਿਧੀ ‘ਤੇ ਨਜ਼ਰ ਰ¤ਖ ਸਕਣਗੇ। ਸ਼ਹਿਰ ਨੂੰ ਆਉਣ ਵਾਲੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕਰਕੇ ਸ਼ਹਿਰ ‘ਚ ਆਉਣ ਵਾਲੀਆਂ ਗ¤ਡੀਆਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ। ਪੁਲਿਸ ਵ¤ਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰ¤ਖਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿ¤ਤੀ ਜਾਵੇਗੀ। ਸੂਤਰਾਂ ਮੁਤਾਬਕ ‘ਪੁਲਿਸ ਵ¤ਲੋਂ ਸ਼ਹਿਰ ਨੂੰ ਆਉਣ ਵਾਲੇ ਰਸਤਿਆਂ ‘ਤੇ ਇਸ ਲਈ ਵਧੇਰੇ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਸਰਬ¤ਤ ਖਾਲਸਾ ਸੰਮੇਲਨ ਤੋਂ ਬਾਅਦ ਜੇਕਰ ਵ¤ਡੀ ਗਿਣਤੀ ‘ਚ ਲੋਕ ਅੰਮ੍ਰਿਤਸਰ ਵ¤ਲ ਮਾਰਚ ਕਰਦੇ ਹਨ ਤਾਂ ਉਨ੍ਹਾਂ ਨੂੰ ਰਸਤੇ ਵਿ¤ਚ ਹੀ ਰੋਕਿਆ ਜਾ ਸਕੇ।



