ਲੁਧਿਆਣਾ, 9 ਨਵੰਬਰ (ਪੀ. ਟੀ.)- ਸਥਾਨਕ ਚੰਦਰ ਨਗਰ ‘ਚ ਅ¤ਜ ਰਮਾਇਣ ਤੇ ਭਗਵਦ ਗੀਤਾ ਦੇ ਪੰਨੇ ਮਿਲਣ ਕਾਰਨ ਸਥਿਤੀ ਤਣਾਅਜਨਕ ਹੋ ਗਈ। ਜਾਣਕਾਰੀ ਅਨੁਸਾਰ ਅ¤ਜ ਸਵੇਰੇ ਕੁਝ ਲੋਕਾਂ ਨੇ ਸੜਕ ‘ਤੇ ਪਵਿ¤ਤਰ ਗ੍ਰੰਥਾਂ ਦੇ ਪੰਨੇ ਪਏ ਵੇਖੇ ਤਾਂ ਪੁਲਿਸ ਨੂੰ ਸੂਚਿਤ ਕੀਤਾ। ਦੀਪ ਨਗਰ ਇਲਾਕੇ ‘ਚ ਇਨ੍ਹਾਂ ਗ੍ਰੰਥਾਂ ਦੇ ਪੰਨੇ ਸੜਕ ‘ਤੇ ਸੁ¤ਟੇ ਗਏ ਸਨ। ਸੂਚਨਾ ਮਿਲਦੇ ਹੀ ਪੁਲਿਸ ਡਵੀਜ਼ਨ ਨੰਬਰ 4 ਦੇ ਐਸਐਚਓ ਧਰਮਪਾਲ ਮੌਕੇ ‘ਤੇ ਪਹੁੰਚ ਗਏ। ਇਲਾਕੇ ‘ਚ ਲ¤ਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪੰਨੇ ਸੁ¤ਟਣ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ। ਸੂਚਨਾ ਮਿਲਦੇ ਹੀ ਭਾਰੀ ਗਿਣਤੀ ‘ਚ ਹਿੰਦੂ ਸੰਗਠਨਾਂ ਦੇ ਲੋਕ ਉਥੇ ਇਕ¤ਠੇ ਹੋ ਗਏ ਸਨ ਜਿਸ ਕਾਰਨ ਪੁਲਿਸ ਵ¤ਲੋਂ ਇਲਾਕੇ ਨੂੰ ਘੇਰੇ ‘ਚ ਲੈ ਲਿਆ ਗਿਆ ਸੀ। ਉਥੇ ਸਥਿਤੀ ਤਣਾਜਨਕ ਬਣੀ ਹੋਈ ਹੈ।ਇਸ ਦੌਰਾਨ ਲੁਧਿਆਣਾ ਪੁਲਿਸ ਨੇ ਰਾਮਾਇਣ ਤੇ ਭਾਗਵਤ ਗੀਤਾ ਬੇਅਦਬੀ ਮਾਮਲੇ ‘ਚ 4 ਬ¤ਚਿਆਂ ਨੂੰ ਗ੍ਰਿਫ਼ਤਾਰ ਕਰਕੇ ਮਜਿਸਟਰੇਟ ਸਾਹਮਣੇ ਪੇਸ਼ ਕੀਤਾ ।ਇਹ ਚਾਰੇ ਬ¤ਚੇ ਚੌਥੀ ਤੇ ਪੰਜਵੀਂ ਦੇ ਵਿਦਿਆਰਥੀ ਹਨ ।ਇਨ੍ਹਾਂ ਬ¤ਚਿਆਂ ਦਾ ਕਹਿਣਾ ਹੈ ਕੇ ਉਨ੍ਹਾਂ ਇਹ ਧਾਰਮਿਕ ਗ੍ਰੰਥ ਇ¤ਕ ਮੰਦਰ ‘ਚੋਂ ਲਏ ਸਨ ।ਪੁਲਿਸ ਉਨ੍ਹਾਂ ਕੋਲੋਂ ਪੁ¤ਛ ਰਹੀ ਹੈ ਕਿ ਉਨ੍ਹਾਂ ਕਿਸੇ ਦੇ ਕਹਿਣਾ ‘ਤੇ ਤਾਂ ਨਹੀਂ ਕੀਤਾ ।



